Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Books

1 Corinthians Chapters

1 Corinthians 15 Verses

1 ਹੁਣ ਭਰਾਵੋ ਅਤੇ ਭੈਣੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਖੁਸ਼ਖਬਰੀ ਨੂੰ ਚੇਤੇ ਕਰੋ ਜਿਸ ਬਾਰੇ ਮੈਂ ਤੁਹਾਨੂੰ ਦਸਿਆ ਸੀ। ਤੁਸੀਂ ਇਸ ਸੰਦੇਸ਼ ਨੂੰ ਕਬੂਲ ਕੀਤਾ ਅਤੇ ਇਸਨੂੰ ਮਜ਼ਬੂਤੀ ਨਾਲ ਫ਼ਡ਼ੀ ਰੱਖਣਾ ਜਾਰੀ ਰੱਖੋ।
2 ਇਸ ਸੰਦੇਸ਼ ਨਾਲ ਤੁਸੀਂ ਬਚਦੇ ਹੋ। ਪਰ ਤੁਹਾਨੂੰ ਉਨ੍ਹਾਂ ਗੱਲਾਂ ਵਿਚ ਅਵਸ਼ ਵਿਸ਼ਵਾਸ ਕਰਦੇ ਰਹਿਣਾ ਚਾਹੀਦਾ ਹੈ, ਜਿਹਡ਼ੀਆਂ ਮੈਂ ਤੁਹਾਨੂੰ ਦਸੀਆਂ ਹਨ। ਜੇਕਰ ਤੁਸੀਂ ਇਹ ਨਹੀਂ ਕਰੋਂਗੇ, ਫ਼ੇਰ ਤੁਹਾਡੀ ਨਿਹਚਾ ਵਿਅਰਥ ਹੈ।
3 ਮੈਂ ਤੁਹਾਨੂੰ ਉਹੀ ਸੰਦੇਸ਼ ਦਿੱਤਾ ਹੈ ਜਿਹਡ਼ਾ ਮੈਂ ਪ੍ਰਾਪਤ ਕੀਤਾ ਹੈ। ਤੁਹਾਨੂੰ ਬਹੁਤ ਹੀ ਜ਼ਰੂਰੀ ਗੱਲਾਂ ਦਸੀਆਂ ਹਨ। ਕਿ ਮਸੀਹ ਸਾਡੇ ਗੁਨਾਹਾਂ ਲਈ ਮਰਿਆ, ਜਿਵੇਂ ਪੋਥੀਆਂ ਆਖਦੀਆਂ ਹਨ।
4 ਕਿ ਮਸੀਹ ਨੂੰ ਦਫ਼ਨਾ ਦਿੱਤਾ ਗਿਆ ਅਤੇ ਤੀਸਰੇ ਦਿਨ ਜਿਵਾ ਦਿੱਤਾ ਗਿਆ, ਜਿਵੇਂ ਕਿ ਪੋਥੀਆਂ ਦੱਸਦੀਆਂ ਹਨ।
5 ਅਤੇ ਇਹ ਵੀ ਕਿ ਮਸੀਹ ਨੇ ਪਤਰਸ ਨੂੰ ਦੀਦਾਰ ਦਿੱਤਾ ਅਤੇ ਫ਼ੇਰ 12 ਨਬੀਆਂ ਨੂੰ ਦੀਦਾਰ ਦਿੱਤਾ।
6 ਉਸਤੋਂ ਮਗਰੋਂ, ਮਸੀਹ 500 ਤੋਂ ਵਧ ਭਰਾਵਾਂ ਅਤੇ ਭੈਣਾਂ ਨੂੰ ਇੱਕੋ ਵੇਲੇ ਪ੍ਰਗਟਿਆ। ਇਨ੍ਹਾਂ ਭਰਾਵਾਂ ਵਿੱਚ ਬਹੁਤੇ ਅੱਜ ਵੀ ਜਿਉਂਦੇ ਹਨ। ਪਰ ਕੁਝ ਮਰ ਚੁੱਕੇ ਹਨ।
7 ਫ਼ੇਰ ਮਸੀਹ ਨੇ ਯਾਕੂਬ ਨੂੰ ਦੀਦਾਰ ਦਿੱਤਾ ਅਤੇ ਉਸਤੋਂ ਬਾਦ ਸਾਰੇ ਰਸੂਲਾਂ ਨੂੰ ਦੀਦਾਰ ਦਿੱਤਾ।
8 ਸਭ ਤੋਂ ਅਖੀਰ ਵਿੱਚ ਮਸੀਹ ਨੇ ਮੈਨੂੰ ਦੀਦਾਰ ਦਿੱਤਾ। ਮੈਂ ਇੱਕ ਸਮੇਂ ਤੋਂ ਪਹਿਲਾਂ ਜਨਮੇ ਬੱਚੇ ਵਰਗਾ ਸੀ।
9 ਬਾਕੀ ਸਾਰੇ ਰਸੂਲ ਮੈਥੋਂ ਮਹਾਨ ਹਨ। ਕਿਉਂਕਿ ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਸਤਾਇਆ ਸੀ। ਇਹੀ ਕਾਰਣ ਹੈ ਕਿ ਮੈਂ ਰਸੂਲ ਅਖਵਾਉਣ ਦੇ ਵੀ ਯੋਗ ਨਹੀਂ ਹਾਂ।
10 ਪਰ, ਪਰਮੇਸ਼ੁਰ ਦੀ ਕਿਰਪਾ ਨਾਲ ਹੀ ਮੈਂ ਜੋ ਹਾਂ ਸੋ ਹਾਂ। ਅਤੇ ਜਿਹਡ਼ੀ ਕਿਰਪਾ ਉਸਨੇ ਮੇਰੇ ਉੱਤੇ ਕੀਤੀ ਉਹ ਜ਼ਾਇਆ ਨਹੀਂ ਗਈ। ਮੈਂ ਹੋਰ ਸਾਰੇ ਰਸੂਲਾਂ ਨਾਲੋਂ ਵਧੇਰੇ ਸਖਤ ਮਿਹਨਤ ਕੀਤੀ। ਪਰ ਇਹ ਮੈਂ ਨਹੀਂ ਸਾਂ ਜੋ ਮਿਹਨਤ ਕਰ ਰਿਹਾ ਸਾਂ। ਇਹ ਤਾਂ ਉਹ ਪਰਮੇਸ਼ੁਰ ਦੀ ਕਿਰਪਾ ਸੀ ਜਿਹਡ਼ੀ ਮੇਰੇ ਨਾਲ ਸੀ।
11 ਇਸ ਲਈ ਫ਼ੇਰ, ਇਹ ਮਹੱਤਵਪੂਰਣ ਨਹੀਂ ਕਿ ਮੈਂ ਤੁਹਾਨੂੰ ਪ੍ਰਚਾਰ ਕੀਤਾ ਹੈ ਜਾਂ ਹੋਰ ਦੂਸਰੇ ਰਸੂਲਾਂ ਨੇ ਤੁਹਾਨੂੰ ਪ੍ਰਚਾਰ ਕੀਤਾ ਹੈ, ਕਿਉਂਕਿ, ਅਸੀਂ ਸਾਰੇ ਇੱਕੋ ਜਿਹੇ ਸੰਦੇਸ਼ ਦਾ ਪ੍ਰਚਾਰ ਕਰਦੇ ਹਾਂ, ਅਤੇ ਇਹੀ ਹੈ ਜਿਸ ਉੱਤੇ ਤੁਸੀਂ ਵਿਸ਼ਵਾਸ ਕੀਤਾ ਹੈ।
12 ਪਰ ਜੇਕਰ ਅਸੀਂ ਪ੍ਰਚਾਰ ਕੀਤਾ ਹੈ ਕਿ ਮਸੀਹ ਨੂੰ ਮੁਰਦੇ ਤੋਂ ਉਠਾਇਆ ਗਿਆ ਸੀ, ਤੁਹਾਡੇ ਵਿੱਚੋਂ ਕੁਝ ਇਵੇਂ ਕਿਉਂ ਆਖਦੇ ਹਨ ਕਿ ਲੋਕ ਮੌਤ ਤੋਂ ਨਹੀਂ ਉਭਾਰੇ ਜਾਣਗੇ?
13 ਜੇ ਲੋਕਾਂ ਨੂੰ ਕਦੇ ਵੀ ਮੌਤ ਤੋਂ ਨਹੀਂ ਉਭਾਰਿਆ ਜਾਵੇਗਾ ਤਾਂ ਮਸੀਹ ਨੂੰ ਵੀ ਮੌਤ ਤੋਂ ਕਦੇ ਨਹੀਂ ਸੀ ਉਭਾਰਿਆ ਗਿਆ।
14 ਅਤੇ ਜੇ ਮਸੀਹ ਨੂੰ ਮੌਤ ਤੋਂ ਨਹੀਂ ਉਭਾਰਿਆ ਗਿਆ, ਤਾਂ ਜਿਸ ਸੰਦੇਸ਼ ਦਾ ਅਸੀਂ ਪ੍ਰਚਾਰ ਕਰਦੇ ਹਾਂ ਉਸਦਾ ਕੋਈ ਅਰਥ ਨਹੀਂ ਹੈ। ਤੁਹਾਡੀ ਨਿਹਚਾ ਵੀ ਅਰਥਹੀਣ ਹੋ ਜਾਂਦੀ ਹੈ।
15 ਅਤੇ ਨਾਲੇ ਅਸੀਂ ਵੀ ਪਰਮੇਸ਼ੁਰ ਬਾਰੇ ਝੂਠ ਬੋਲਣ ਦੇ ਦੋਸ਼ੀ ਹੋਵਾਂਗੇ। ਕਿਉਂਕਿ ਅਸੀਂ ਇਹ ਗਵਾਹੀ ਦਿੱਤੀ ਹੈ ਕਿ ਪਰਮੇਸ਼ੁਰ ਨੇ ਮਸੀਹ ਨੂੰ ਮੁਰਦੇ ਤੋਂ ਉਭਾਰਿਆ ਹੈ। ਅਤੇ ਜੇ ਲੋਕਾਂ ਨੂੰ ਮੌਤ ਤੋਂ ਨਹੀਂ ਉਭਾਰਿਆ ਜਾਂਦਾ ਤਾਂ ਪਰਮੇਸ਼ੁਰ ਨੇ ਕਦੇ ਵੀ ਮਸੀਹ ਨੂੰ ਮੌਤ ਤੋਂ ਨਹੀਂ ਉਭਾਰਿਆ।
16 ਜੇ ਮਰੇ ਹੋਏ ਲੋਕਾਂ ਨੂੰ ਉਭਾਰਿਆ ਨਹੀਂ ਜਾਂਦਾ ਤਾਂ ਮਸੀਹ ਨੂੰ ਵੀ ਨਹੀਂ ਸੀ ਉਭਾਰਿਆ ਗਿਆ।
17 ਅਤੇ ਜੇਕਰ ਮਸੀਹ ਮੁਰਦੇ ਤੋਂ ਨਹੀਂ ਉਭਾਰਿਆ ਗਿਆ, ਤਾਂ ਤੁਹਆਡੇ ਵਿਸ਼ਵਾਸ ਦਾ ਕੋਈ ਮਤਲਬ ਨਹੀਂ। ਤੁਸੀਂ ਹਾਲੇ ਵੀ ਆਪਣੇ ਗੁਨਾਹਾਂ ਦੇ ਦੋਸ਼ੀ ਹੋ।
18 ਅਤੇ ਮਸੀਹ ਵਿੱਚ ਉਹ ਲੋਕ ਜਿਹਡ਼ੇ ਪਹਿਲਾਂ ਹੀ ਮਰ ਚੁੱਕੇ ਹਨ, ਗੁਆਚ ਗਏ ਹਨ।
19 ਜੇ ਮਸੀਹ ਵਿੱਚ ਸਾਡੀ ਆਸ ਸਿਰਫ਼ ਇਸ ਧਰਤੀ ਦੇ ਜੀਵਨ ਦੀ ਹੱਦ ਤੱਕ ਹੀ ਸੀਮਿਤ ਹੈ, ਤਾਂ ਲੋਕਾਂ ਨੂੰ, ਜਿਨ੍ਹਾਂ ਉਹ ਸਾਰਿਆਂ ਉੱਤੇ ਤਰਸ ਕਰਦੇ ਹਨ, ਉਸਤੋਂ ਵਧ ਤਰਸ ਸਾਡੇ ਉੱਤੇ ਵਿਖਾਉਣਾ ਚਾਹੀਦਾ ਹੈ।
20 ਪਰ ਇਹ ਸੱਚ ਹੈ ਕਿ ਮਸੀਹ ਨੂੰ ਮੌਤ ਤੋਂ ਉਭਾਰਿਆ ਗਿਆ; ਉਹ ਉਨ੍ਹਾਂ ਸਾਰੇ ਨਿਹਚਾਵਾਨਾਂ ਨਾਲੋਂ ਪਹਿਲਾਂ ਉਭਾਰਿਆ ਗਿਆ, ਜਿਹਡ਼ੇ ਮਰ ਚੁੱਕੇ ਹਨ।
21 ਉਵੇਂ ਹੀ ਜਿਵੇਂ ਲੋਕੀਂ ਇੱਕ ਆਦਮੀ ਦੇ ਪਾਪਾਂ ਕਾਰਣ ਮਰਦੇ ਹਨ, ਮੁਰਦੇ ਵੀ ਜ਼ਿੰਦਗੀ ਵੱਲ ਸਿਰਫ਼ ਇੱਕ ਆਦਮੀ ਦੇ ਕਾਰਣ ਉਭਰਦੇ ਹਨ।
22 ਆਦਮ ਦੇ ਕਾਰਣ ਅਸੀਂ ਸਾਰੇ ਮਰਦੇ ਹਾਂ। ਇਸੇ ਤਰ੍ਹਾਂ ਹੀ ਮਸੀਹ ਦੇ ਕਾਰਣ ਅਸੀਂ ਸਾਰੇ ਫ਼ੇਰ ਜਿਉਂਦੇ ਹੋਵਾਂਗੇ।
23 ਪਰ ਹਰੇਕ ਬੰਦਾ ਜੀਵਨ ਵੱਲ ਢੁਕਵੀਂ ਬਿਵਸਥਾ ਵਿੱਚ ਉਭਰੇਗਾ। ਸਭ ਤੋਂ ਪਹਿਲਾਂ ਉਭਾਰਿਆ ਜਾਣ ਵਾਲਾ ਮਸੀਹ ਸੀ। ਫ਼ੇਰ ਜਦੋਂ ਮਸੀਹ ਦੋਬਾਰਾ ਆਵੇਗਾ ਤਾਂ ਉਹ ਲੋਕ ਜਿਹਡ਼ੇ ਮਸੀਹ ਦੇ ਹਨ, ਪੁਨਰ ਜੀਵਨ ਪ੍ਰਾਪਤ ਕਰਨਗੇ।
24 ਫ਼ੇਰ ਅੰਤ ਆਵੇਗਾ। ਮਸੀਹ ਸਾਰੇ ਸ਼ਾਸਕਾਂ, ਅਧਿਕਾਰੀਆਂ ਅਤੇ ਸ਼ਕਤੀਆਂ ਨੂੰ ਤਬਾਹ ਕਰ ਦੇਵੇਗਾ। ਫ਼ੇਰ ਮਸੀਹ ਪਰਮੇਸ਼ੁਰ ਪਿਤਾ ਨੂੰ ਰਾਜ ਸੌਂਪ ਦੇਵੇਗਾ।
25 ਮਸੀਹ ਨੇ ਉਦੋਂ ਤੱਕ ਰਾਜੇ ਵਾਂਗ ਰਾਜ ਕਰਨਾ ਹੈ ਜਦੋਂ ਤੱਕ ਪਰਮੇਸ਼ੁਰ ਸਾਰੇ ਦੁਸ਼ਮਣਾ ਨੂੰ ਮਸੀਹ ਦੇ ਸ਼ਾਸਨ ਹੇਠ ਨਹੀਂ ਲੈ ਆਉਂਦਾ।
26 ਤਬਾਹ ਕੀਤੇ ਜਾਣ ਵਾਲਾ ਆਖਰੀ ਦੁਸ਼ਮਣ, ਮੌਤ ਹੋਵੇਗੀ।
27 ਇਹ ਪੋਥੀਆਂ ਵਿੱਚ ਲਿਖਿਆ ਹੈ: “ਪਰਮੇਸ਼ੁਰ ਸਾਰੀਆਂ ਚੀਜ਼ਾਂ ਆਪਣੇ ਨਿਯਂਤ੍ਰਣ ਹੇਠਾਂ ਕਰ ਲੈਂਦਾ ਹੈ।” ਜਦੋਂ ਉਹ ਆਖਦਾ ਹੈ, “ਸਾਰੀਆਂ ਚੀਜ਼ਾਂ” ਉਸਦੇ ਨਿਯਂਤ੍ਰਣ ਹੇਠਾਂ ਲਿਆ ਦਿੱਤੀਆਂ ਗਈਆਂ ਹਨ, ਤਾਂ ਇਹ ਸਪਸ਼ਟ ਹੈ ਕਿ ਪਰਮੇਸ਼ੁਰ ਇਨ੍ਹਾਂ ਵਿੱਚ ਸ਼ਾਮਿਲ ਨਹੀਂ ਹੈ। ਪਰਮੇਸ਼ੁਰ ਹੀ ਹੈ ਜਿਹਡ਼ਾ ਸਾਰੀਆਂ ਚੀਜ਼ਾਂ ਨੂੰ ਮਸੀਹ ਦੇ ਨਿਯਂਤ੍ਰਣ ਹੇਠਾਂ ਪਾਉਂਦਾ ਹੈ।
28 ਜਦੋਂ ਹਰ ਚੀਜ਼ ਮਸੀਹ ਦੇ ਹੇਠਾਂ ਕੀਤੀ ਜਾ ਚੁੱਕੀ ਹੋਵੇਗੀ ਤਾਂ ਪੁੱਤਰ ਖੁਦ ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧਿਕਾਰ ਹੇਠਾਂ ਕਰ ਦੇਵੇਗਾ। ਪਰਮੇਸ਼ੁਰ ਹੀ ਹੈ ਜਿਹਡ਼ਾ ਸਾਰੀਆਂ ਚੀਜ਼ਾਂ ਮਸੀਹ ਦੇ ਨਿਯਂਤ੍ਰਣ ਹੇਠਾਂ ਲਿਆਉਂਦਾ ਹੈ। ਮਸੀਹ ਨੂੰ ਵੀ ਪਰਮੇਸ਼ੁਰ ਦੇ ਅਧੀਨ ਕਰ ਦਿੱਤਾ ਜਾਵੇਗਾ ਤਾਂ ਜੋ ਪਰਮੇਸ਼ੁਰ ਹਰ ਚੀਜ਼ ਉੱਤੇ ਪੂਰੀ ਤਰ੍ਹਾਂ ਹਕੂਮਤ ਕਰੇਗਾ।
29 ਜੇਕਰ ਲੋਕ ਮੁਰਦਿਆਂ ਤੋਂ ਨਹੀਂ ਉਭਾਰੀਦੇ, ਤਾਂ ਫ਼ੇਰ ਉਹ ਲੋਕ ਕੀ ਕਰਨਗੇ ਜਿਨ੍ਹਾਂ ਨੂੰ ਮੁਰਦਿਆਂ ਲਈ ਬਪਤਿਸਮਾ ਦਿੱਤਾ ਗਿਆ ਹੈ? ਜੇ ਮਰੇ ਹੋਇਆਂ ਨੂੰ ਕਦੇ ਵੀ ਉਭਾਰਿਆ ਨਹੀਂ ਜਾਵੇਗਾ ਤਾਂ ਉਨ੍ਹਾਂ ਲਈ ਲੋਕ ਬਪਤਿਸਮਾ ਕਿਉਂ ਲੈਂਦੇ ਹਨ?
30 ਅਤੇ ਸਾਡੇ ਬਾਰੇ ਕੀ? ਤਾਂ ਸਾਨੂੰ ਹਮੇਸ਼ਾ ਆਪਣੇ ਆਪ ਨੂੰ ਖਤਰੇ ਵਿੱਚ ਕਿਉਂ ਪਾਉਣਾ ਚਾਹੀਦਾ ਹੈ?
31 ਮੈਂ ਹਰ ਰੋਜ਼ ਮਰਦਾ ਹਾਂ। ਭਰਾਵੋ ਅਤੇ ਭੈਣੋ, ਇਹ ਓਨਾ ਹੀ ਸੱਚ ਹੈ ਜਿੰਨਾ ਮੈਂ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਤੁਹਾਡੇ ਬਾਰੇ ਮਾਨ ਕਰਦਾ ਹਾਂ।
32 ਜੇ ਮੈਂ ਅਫ਼ਸੁਸ ਵਿੱਚ ਕੇਵਲ ਮਨੁੱਖੀ ਕਾਰਣਾ ਕਰਕੇ ਜਾਨਵਰਾਂ ਨਾਲ ਲਡ਼ਿਆ ਸਾਂ, ਕੇਵਲ ਆਪਣੇ ਅਭਿਮਾਨ ਨੂੰ ਸੰਤੁਸ਼ਟ ਕਰਨ ਖਾਤਰ ਤਾਂ ਮੈਨੂੰ ਕੋਈ ਲਾਭ ਨਹੀਂ ਹੋਇਆ। ਜੇਕਰ ਲੋਕ ਮੌਤ ਤੋਂ ਨਹੀਂ ਉਭਾਰੇ ਜਾਂਦੇ ਫ਼ੇਰ, “ਆਓ, ਅਸੀਂ ਖਾਈਏ ਅਤੇ ਪੀਈਏ, ਕਿਉਂ ਜੁ ਕਲ੍ਹ ਅਸੀਂ ਮਰ ਜਾਵਾਂਗੇ।”
33 ਮੂਰਖ ਨਾ ਬਣੋ, “ਬੁਰੀ ਸੰਗਤ ਚੰਗੀਆਂ ਆਦਤਾਂ ਨੂੰ ਤਬਾਹ ਕਰ ਦਿੰਦੀ ਹੈ।”
34 ਸਹੀ ਰਾਹ ਬਾਰੇ ਸੋਚਣਾ ਸ਼ੁਰੂ ਕਰੋ ਅਤੇ ਪਾਪ ਕਰਨੇ ਬੰਦ ਕਰ ਦਿਉ। ਤੁਹਾਡੇ ਵਿੱਚ ਕੁਝ ਲੋਕ ਪਰਮੇਸ਼ੁਰ ਨੂੰ ਨਹੀਂ ਜਾਣਦੇ। ਇਹ ਮੈਂ ਤੁਹਾਨੂੰ ਸ਼ਰਮਸਾਰ ਕਰਨ ਲਈ ਆਖ ਰਿਹਾ ਹਾਂ।
35 ਪਰ ਕੋਈ ਵਿਅਕਤੀ ਪੁਛ ਸਕਦਾ ਹੈ, “ਮੁਰਦੇ ਜੀਵਨ ਵੱਲ ਕਿਵੇਂ ਉਭਰਦੇ ਹਨ? ਉਨ੍ਹਾਂ ਦਾ ਸ਼ਰੀਰ ਕਿਸ ਤਰ੍ਹਾਂ ਦਾ ਹੋਵੇਗਾ?”
36 ਇਹ ਪ੍ਰਸ਼ਨ ਮੂਰਖਤਾ ਭਰੇ ਹਨ। ਜਦੋਂ ਤੁਸੀਂ ਕੁਝ ਚੀਜ਼ ਬੀਜ਼ਦੇ ਹੋ ਇਸਨੂੰ ਜਿਉਣ ਅਤੇ ਉਗ੍ਗਣ ਤੋਂ ਪਹਿਲਾਂ ਧਰਤੀ ਵਿੱਚ ਮਰਨਾ ਪਵੇਗਾ।
37 ਅਤੇ ਜਦੋਂ ਤੁਸੀਂ ਬੀਜ ਬੀਜਦੇ ਹੋ, ਇਸਦਾ ਉਹ ਸ਼ਰੀਰ ਨਹੀਂ ਹੁੰਦਾ ਜਿਹਡ਼ਾ ਇਹ ਮਗਰੋਂ ਪ੍ਰਾਪਤ ਕਰਦਾ ਹੈ। ਜੋ ਕੁਝ ਵੀ ਤੁਸੀਂ ਬੀਜਦੇ ਹੋ, ਇਹ ਕਣਕ ਦਾ ਦਾਣਾ ਹੋਵੇ ਜਾਂ ਕਿਸੇ ਹੋਰ ਫ਼ਸਲ ਦਾ ਦਾਣਾ, ਇਹ ਸਿਰਫ਼ ਪ੍ਰਾਪਤ ਕੀਤਾ ਹੋਇਆ ਬੀਜ ਹੈ।
38 ਪਰ ਪਰਮੇਸ਼ੁਰ ਉਸ ਬੀਜ ਨੂੰ ਉਹ ਸ਼ਰੀਰ ਦਿੰਦਾ ਹੈ, ਜਿਸਦੀ ਉਹ (ਪਰਮੇਸ਼ੁਰ) ਕਾਮਨਾ ਕਰਦਾ ਹੈ ਅਤੇ ਪਰਮੇਸ਼ੁਰ ਉਸ ਬੀਜ਼ ਨੂੰ ਉਸਦਾ ਆਪਣਾ ਸ਼ਰੀਰ ਦਿੰਦਾ ਹੈ।
39 ਜਿਉਣ ਵਾਲੀਆਂ ਸਾਰੀਆਂ ਚੀਜ਼ਾਂ ਦਾ ਮਾਸ ਇੱਕੋ ਤਰ੍ਹਾਂ ਦਾ ਨਹੀਂ ਹੁੰਦਾ। ਇਨਸਾਨਾ ਦਾ ਮਾਸ ਇੱਕ ਤਰ੍ਹਾਂ ਦਾ ਹੁੰਦਾ ਹੈ। ਜਾਨਵਰਾਂ ਦਾ ਮਾਸ ਹੋਰ ਤਰ੍ਹਾਂ ਦਾ। ਅਤੇ ਪੰਛੀਆਂ ਦਾ ਮਾਸ ਕਿਸੇ ਹੋਰ ਤਰ੍ਹਾਂ ਦਾ। ਅਤੇ ਮਛੀਆਂ ਦਾ ਮਾਸ ਇੱਕ ਹੋਰ ਵੱਖਰੀ ਤਰ੍ਹਾਂ ਦਾ ਹੁੰਦਾ ਹੈ।
40 ਇਸਤੋਂ ਇਲਾਵਾ ਸਵਰਗੀ ਸ਼ਰੀਰ ਵੀ ਹੁੰਦੇ ਹਨ ਅਤੇ ਧਰਤੀ ਦੇ ਭੌਤਿਕ ਸ਼ਰੀਰ ਵੀ। ਪਰੰਤੂ ਸਵਰਗੀ ਸ਼ਰੀਰਾਂ ਦੀ ਖੂਬਸੂਰਤੀ ਇੱਕ ਤਰ੍ਹਾਂ ਦੀ ਹੁੰਦੀ ਹੈ। ਭੌਤਿਕ ਸ਼ਰੀਰਾਂ ਦੀ ਖੂਬਸੂਰਤੀ ਕਿਸੇ ਹੋਰ ਤਰ੍ਹਾਂ ਦੀ ਹੁੰਦੀ ਹੈ।
41 ਸੂਰਜ ਦੀ ਖੂਬਸੂਰਤੀ ਇੱਕ ਤਰ੍ਹਾਂ ਦੀ, ਚੰਦਰਮਾ ਦੀ ਖੂਬਸੂਰਤੀ ਇੱਕ ਹੋਰ ਤਰ੍ਹਾਂ ਦੀ ਅਤੇ ਤਾਰਿਆਂ ਦੀ ਖੂਬਸੂਰਤੀ ਇੱਕ ਹੋਰ ਤਰ੍ਹਾਂ ਦੀ ਹੁੰਦੀ ਹੈ। ਅਤੇ ਹਰ ਤਾਰਾ ਆਪਣੀ ਖੂਬਸੂਰਤੀ ਵਿੱਚ ਦੂਸਰੇ ਤੋਂ ਵੱਖਰਾ ਹੈ।
42 ਇਨ੍ਹਾਂ ਲੋਕਾਂ ਨਾਲ ਵੀ ਇਵੇਂ ਹੀ ਹੈ ਜੋ ਮੁਰਦਿਆਂ ਤੋਂ ਉਭਾਰੇ ਗਏ ਹਨ। ਜਿਹਡ਼ਾ ਸ਼ਰੀਰ ਬੀਜਿਆ ਗਿਆ ਹੈ ਉਹ ਸਡ਼ ਜਾਵੇਗਾ। ਪਰ ਜਿਹਡ਼ਾ ਸ਼ਰੀਰ ਜੀਵਨ ਵੱਲ ਉਭਾਰਿਆ ਗਿਆ ਹੈ, ਉਹ ਨਸ਼ਟ ਨਹੀਂ ਕੀਤਾ ਆ ਸਕਦਾ।
43 ਜਦੋਂ ਸ਼ਰੀਰ “ਬੀਜਿਆ” ਜਾਂਦਾ ਹੈ, ਇਸਦਾ ਕੋਈ ਸਤਿਕਾਰ ਨਹੀਂ ਹੁੰਦਾ। ਪਰ ਇਹ ਮਹਿਮਾ ਵਿੱਚ ਉਭਾਰਿਆ ਜਾਂਦਾ ਹੈ। ਜਦੋਂ ਸ਼ਰੀਰ “ਬੀਜਿਆ” ਜਾਂਦਾ ਹੈ, ਇਹ ਕਮਜ਼ੋਰ ਹੁੰਦਾ ਪਰ ਜਦੋਂ ਇਹ ਜੀਵਨ ਨੂੰ ਉਭਾਰਿਆ ਜਾਂਦਾ ਹੈ, ਤਾਂ ਇਹ ਬਲਵਾਨ ਹੁੰਦਾ ਹੈ।
44 ਜਿਹਡ਼ਾ ਸ਼ਰੀਰ “ਬੀਜਿਆ” ਗਿਆ ਹੈ ਭੌਤਿਕ ਸ਼ਰੀਰ ਹੁੰਦਾ ਹੈ। ਜਦੋਂ ਇਹ ਜੀਵਨ ਨੂੰ ਉਭਾਰਿਆ ਜਾਂਦਾ ਹੈ, ਇਹ ਇੱਕ ਆਤਮਕ ਸ਼ਰੀਰ ਹੁੰਦਾ ਹੈ। ਉਵੇਂ ਹੀ ਜਿਵੇਂ ਭੌਤਿਕ ਸ਼ਰੀਰ ਹੁੰਦਾ, ਉਸੇ ਤਰ੍ਹਾਂ ਇੱਕ ਆਤਮਕ ਸ਼ਰੀਰ ਵੀ ਹੁੰਦਾ ਹੈ।
45 ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ: “ਪਹਿਲਾ ਮਾਨਵ ਜਿਉਂਦੀ ਹੋਂਦ ਬਣਿਆ” ਪਰ ਆਖਰੀ ਮਾਨ੍ਵ ਇੱਕ ਆਤਮਾ ਬਣ ਗਿਆ ਜੋ ਜੀਵਨ ਦਿੰਦਾ ਹੈ।
46 ਆਤਮਕ ਮਾਨਵ ਪਹਿਲਾਂ ਨਹੀਂ ਆਇਆ। ਇਹ ਭੌਤਿਕ ਮਾਨਵ ਸੀ ਜੋ ਪਹਿਲਾਂ ਆਇਆ। ਫ਼ੇਰ ਬਾਦ ਵਿੱਚ ਹੀ ਆਤਮਕ ਮਾਨਵ ਆਇਆ।
47 ਪਹਿਲਾਂ ਮਾਨਵ ਧਰਤੀ ਦੀ ਧੂਡ਼ ਤੋਂ ਬਣਿਆ, ਦੂਸਰਾ ਮਾਨਵ ਆਕਾਸ਼ ਤੋਂ ਬਣਿਆ।
48 ਲੋਕ ਧਰਤੀ ਦੇ ਹਨ। ਉਹ ਧਰਤੀ ਦੇ ਪਹਿਲੇ ਮਾਨਵ ਵਰਗੇ ਹਨ। ਪਰ ਜਿਹਡ਼ੇ ਲੋਕ ਸਵਰਗ ਦੇ ਹਨ ਸਵਰਗ ਦੇ ਮਾਨਵ ਵਰਗੇ ਹਨ।
49 ਅਸੀਂ ਧਰਤੀ ਦੇ ਮਾਨਵ ਵਰਗੇ ਬਣਾਏ ਗਏ ਸੀ। ਇਸ ਲਈ ਅਸੀਂ ਵੀ ਸਵਰਗ ਦੇ ਮਾਨਵ ਵਰਗੇ ਬਣਾਏ ਜਾਵਾਂਗੇ।
50 ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਇਹ ਦੱਸਦਾ ਹਾਂ; ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅੰਗ ਨਹੀਂ ਹੋ ਸਕਦੇ। ਇੱਕ ਨਾਸ਼ਮਾਨ ਚੀਜ਼ ਕਦੇ ਵੀ ਅਮਰ ਚੀਜ਼ ਨਾਲ ਸੰਮਲਿਤ ਨਹੀਂ ਹੋ ਸਕਦੀ।
51 ਪਰ ਸੁਣੋ ਮੈਂ ਤੁਹਾਨੂੰ ਇਹ ਭੇਤ ਦੱਸਦਾ ਹਾਂ। ਅਸੀਂ ਸਾਰੇ ਮਰਾਂਗੇ ਨਹੀਂ ਪਰੰਤੂ ਅਸੀਂ ਸਾਰੇ ਬਦਲ ਜਾਵਾਂਗੇ।
52 ਇਸਨੂੰ ਇੱਕ ਛਣ ਹੀ ਲੱਗੇਗਾ। ਅਸੀਂ ਅੱਖ ਦੇ ਫ਼ੇਰ ਵਿੱਚ ਹੀ ਬਦਲ ਜਾਵਾਂਗੇ। ਜਦੋਂ ਆਖਰੀ ਤੂਰ੍ਹੀ ਵਜ੍ਜੇਗੀ ਇਹ ਉਦੋਂ ਹੀ ਹੋ ਜਾਵੇਗਾ। ਤੂਰ੍ਹੀ ਵਜਾਈ ਜਾਵੇਗੀ ਅਤੇ ਉਹ ਆਸਥਾਵਾਨ ਜਿਹਡ਼ੇ ਮਰ ਗਏ ਹਨ ਜੀਵਨ ਨੂੰ ਉਭਾਰੇ ਜਾਣਗੇ। ਕਤੇ ਉਹ ਸ਼ਰੀਰ ਪ੍ਰਾਪਤ ਕਰਣਗੇ ਜਿਹਡ਼ੇ ਨਸ਼ਟ ਨਹੀਂ ਕੀਤੇ ਜਾ ਸਕਦੇ।
53 ਕਿਉਂਕਿ ਇਸ ਨਾਸ਼ਮਾਨ ਸ਼ਰੀਰ ਨੂੰ ਅਵਿਨਾਸ਼ੀ ਸ਼ਰੀਰ ਨਾਲ ਪਹਿਨਾਇਆ ਜਾਵੇਗਾ। ਅਤੇ ਉਸ ਸ਼ਰੀਰ ਨੂੰ ਜੋ ਮਰ ਜਾਂਦਾ ਹੈ ਉਹ ਸ਼ਰੀਰ ਪੁਆਇਆ ਜਾਂਦਾ ਹੈ ਜੋ ਨਹੀਂ ਮਰਦਾ।
54 ਇਸ ਲਈ ਜਦੋਂ ਨਾਸ਼ਮਾਨ ਸ਼ਰੀਰ ਅਵਿਨਾਸ਼ਸ਼ੀਲਤਾ ਨੂੰ ਧਾਰਣ ਕਰ ਲਵੇਗਾ ਅਤੇ ਇਹ ਮਰਨਸ਼ੀਲ ਸ਼ਰੀਰ ਅਮਰਤਾ ਨੂੰ ਧਾਰਣ ਕਰ ਲਵੇਗਾ ਤਾਂ ਪੋਥੀਆਂ ਦਾ ਇਹ ਆਖਿਆ ਸੱਚ ਹੋ ਜਾਵੇਗਾ; “ਮੌਤ ਜਿੱਤ ਵਿੱਚ ਪਰਾਜਿਤ ਹੁੰਦੀ ਹੈ।”ਯਸਾਯਾਹ 25:8
55 “ਮੌਤੇ ਤੇਰੀ ਜਿੱਤ ਕਿਥੇ ਹੈ? ਕਬਰੇ, ਤੇਰੀ ਸੱਟ ਮਾਰਨ ਦੀ ਸ਼ਕਤੀ ਕਿਥੇ ਹੈ?” ਹੋਸ਼ੇਆ 13:14
56 ਮੌਤ ਦੀ ਸੱਟ ਮਾਰਨ ਦੀ ਸ਼ਕਤੀ ਪਾਪ ਹੈ। ਅਤੇ ਪਾਪ ਦੀ ਸ਼ਕਤੀ ਨੇਮ ਹੈ।
57 ਪਰੰਤੂ ਅਸੀਂ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹਾਂ। ਉਹ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਜਿੱਤ ਪ੍ਰਦਾਨ ਕਰਦਾ ਹੈ। 58ਇਸ ਲਈ ਮੇਰੇ ਪਿਆਰੇ ਭਰਾਵੋ ਅਤੇ ਭੈਣੋ ਤਕਡ਼ੇ ਹੋਵੋ। ਕਿਸੇ ਵੀ ਚੀਜ਼ ਨੂੰ ਆਪਣੇ ਆਪ ਨੂੰ ਬਦਲਣ ਦੀ ਆਗਿਆ ਨਾ ਦਿਉ। ਪੂਰੀ ਤਰ੍ਹਾਂ ਆਪਨੇ ਆਪ ਨੂੰ ਹਮੇਸ਼ਾ ਪ੍ਰਭੂ ਦੇ ਕਾਰਜ ਨਮਿਤ੍ਤ ਕਰ ਦਿਉ। ਤੁਸੀਂ ਜਾਣਦੇ ਹੋ ਕਿ ਜਿਹਡ਼ਾ ਕਾਰਜ ਤੁਸੀਂ ਪ੍ਰਭੂ ਵਿੱਚ ਕਰਦੇ ਹੋ, ਵਿਅਰਥ ਨਹੀਂ ਜਾਵੇਗਾ।
58 [This verse may not be a part of this translation]
×

Alert

×