Bible Languages

Indian Language Bible Word Collections

Bible Versions

Books

Genesis Chapters

Genesis 34 Verses

Bible Versions

Books

Genesis Chapters

Genesis 34 Verses

1 ਫੇਰ ਲੇਆਹ ਦੀ ਧੀ ਦੀਨਾਹ ਜਿਹੜੀ ਉਹ ਯਾਕੂਬ ਤੋਂ ਜਣੀ ਉਸ ਦੇਸ ਦੀਆਂ ਧੀਆਂ ਵੇਖਣ ਨੂੰ ਬਾਹਰ ਗਈ
2 ਅਤੇ ਹਮੋਰ ਹਿੱਵੀ ਦੇ ਪੁੱਤ੍ਰ ਸ਼ਕਮ ਓਸ ਦੇਸ ਦੇ ਸਜ਼ਾਦੇ ਨੇ ਉਹ ਨੂੰ ਡਿੱਠਾ ਅਤੇ ਉਹ ਨੂੰ ਲੈਕੇ ਉਹ ਨਾਲ ਲੇਟਿਆ ਅਤੇ ਉਹ ਦੀ ਬੇਪਤੀ ਕੀਤੀ
3 ਤਾਂ ਉਸ ਦਾ ਜੀਉ ਯਾਕੂਬ ਦੀ ਧੀ ਦੀਨਾਹ ਨਾਲ ਲੱਗ ਗਿਆ ਅਰ ਉਹ ਨੇ ਉਸ ਛੋਕਰੀ ਨਾਲ ਪ੍ਰੇਮ ਕੀਤਾ ਅਰ ਉਸ ਛੋਕਰੀ ਦੇ ਨਾਲ ਮਿੱਠੇ ਬੋਲ ਬੋਲੇ
4 ਉਪਰੰਤ ਸ਼ਕਮ ਨੇ ਆਪਣੇ ਪਿਤਾ ਹਾਮੋਰ ਨੂੰ ਆਖਿਆ, ਏਸ ਛੋਕਰੀ ਨੂੰ ਮੇਰੇ ਨਾਲ ਵਿਆਹੁਣ ਲਈ ਲੈ ਦੇ
5 ਤਾਂ ਯਾਕੂਬ ਨੇ ਸੁਣਿਆ ਕਿ ਉਸ ਨੇ ਮੇਰੀ ਧੀ ਦੀਨਾਹ ਨੂੰ ਭਰਿਸ਼ਟ ਕੀਤਾ ਪਰ ਉਹ ਦੇ ਪੁੱਤ੍ਰ ਉਹ ਦੇ ਡੰਗਰਾਂ ਨਾਲ ਰੜ ਨੂੰ ਗਏ ਹੋਏ ਸਨ ਸੋ ਯਾਕੂਬ ਓਹਨਾਂ ਦੇ ਆਉਣ ਤੀਕ ਚੁੱਪ ਰਿਹਾ
6 ਫੇਰ ਹਾਮੋਰ ਸ਼ਕਮ ਦਾ ਪਿਤਾ ਯਾਕੂਬ ਦੇ ਨਾਲ ਗੱਲਾਂ ਕਰਨ ਲਈ ਉਹ ਦੇ ਕੋਲ ਬਾਹਰ ਗਿਆ
7 ਅਤੇ ਯਾਕੂਬ ਦੇ ਪੁੱਤ੍ਰ ਸੁਣਦਿਆਂ ਹੀ ਰੜ ਤੋਂ ਆਏ ਅਰ ਓਹ ਮਨੁੱਖ ਅੱਤ ਹਿਰਖ ਅਰ ਰੋਹ ਵਿੱਚ ਆਏ ਕਿਉਂਜੋ ਉਸ ਨੇ ਇਸਰਾਏਲ ਵਿੱਚ ਮੂਰਖਤਾਈ ਕੀਤੀ ਜਦ ਉਹ ਯਾਕੂਬ ਦੀ ਧੀ ਨਾਲ ਲੇਟਿਆ ਜੋ ਨਹੀਂ ਕਰਨਾ ਚਾਹੀਦਾ ਸੀ
8 ਤਾਂ ਹਾਮੋਰ ਨੇ ਉਨ੍ਹਾਂ ਦੇ ਨਾਲ ਏਹ ਗੱਲ ਕੀਤੀ ਕਿ ਮੇਰੇ ਪੁੱਤ੍ਰ ਸ਼ਕਮ ਦਾ ਜੀਉ ਤੁਹਾਡੀ ਧੀ ਦੇ ਨਾਲ ਲੱਗ ਗਿਆ ਹੈ । ਉਹ ਨੂੰ ਏਹ ਦੇ ਨਾਲ ਵਿਆਹ ਦਿਓ
9 ਅਤੇ ਸਾਡੇ ਨਾਲ ਸਾਕ ਨਾਤਾ ਕਰੋ। ਸਾਨੂੰ ਆਪਣੀਆਂ ਧੀਆਂ ਦੇ ਦਿਓ ਅਰ ਆਪਣੇ ਲਈ ਸਾਡੀਆਂ ਧੀਆਂ ਲੈ ਲਓ ਅਤੇ ਸਾਡੇ ਨਾਲ ਵੱਸੋ ਅਰ ਏਹ ਧਰਤੀ ਤੁਹਾਡੇ ਅੱਗੇ ਹੈ
10 ਵੱਸੋ ਅਰ ਬਣਜ ਬੁਪਾਰ ਕਰੋ ਅਰ ਉਸ ਦੇ ਵਿੱਚ ਪੱਤੀਆਂ ਬਣਾਓ
11 ਤਾਂ ਸ਼ਕਮ ਨੇ ਉਹ ਦੇ ਪਿਤਾ ਅਰ ਉਹ ਦੇ ਭਰਾਵਾਂ ਨੂੰ ਆਖਿਆ ਕਿ ਜੇ ਤੁਹਾਡੀ ਨਿਗਾਹ ਵਿੱਚ ਮੇਰੇ ਲਈ ਦਯਾ ਹੋਵੇ ਤਾਂ ਜੋ ਤੁਸੀਂ ਮੈਨੂੰ ਆਖੋ ਸੋ ਮੈਂ ਦਿਆਂਗਾ
12 ਜਿੰਨਾ ਵੀ ਦਾਜ ਅਰ ਦਾਨ ਤੁਸੀਂ ਮੇਰੇ ਉੱਤੇ ਲਾ ਦਿਓਗੇ ਮੈਂ ਤੁਹਾਡੇ ਆਖੇ ਅਨੁਸਾਰ ਦਿਆਂਗਾ ਪਰ ਏਹ ਛੋਕਰੀ ਮੇਰੇ ਨਾਲ ਵਿਆਹ ਦਿਓ
13 ਤਾਂ ਯਾਕੂਬ ਦੇ ਪੁੱਤ੍ਰਾਂ ਨੇ ਸ਼ਕਮ ਅਰ ਉਹ ਦੇ ਪਿਤਾ ਹਾਮੋਰ ਨੂੰ ਧੋਹ ਨਾਲ ਉੱਤਰ ਦਿੱਤਾ ਅਰ ਏਸ ਲਈ ਕਿ ਉਸ ਨੇ ਉਨ੍ਹਾਂ ਦੀ ਭੈਣ ਦੀਨਾਹ ਨੂੰ ਭਰਿਸ਼ਟ ਕੀਤਾ
14 ਏਹ ਉਨ੍ਹਾਂ ਨੂੰ ਆਖਿਆ ਕਿ ਏਹ ਗੱਲ ਅਸੀਂ ਨਹੀਂ ਕਰ ਸੱਕਦੇ ਜੋ ਆਪਣੀ ਭੈਣ ਬੇਸੁੰਨਤੇ ਮਨੁੱਖ ਨੂੰ ਦੇਈਏ ਕਿਉਂਜੋ ਇਸ ਤੋਂ ਸਾਡੀ ਬਦਨਾਮੀ ਹੋਊਗੀ
15 ਕੇਵਲ ਏਸ ਤੋਂ ਅਸੀਂ ਤੁਹਾਡੀ ਗੱਲ ਮੰਨਾਂਗੇ ਜੇ ਤੁਸੀਂ ਸਾਡੇ ਵਾਂਗਰ ਹੋ ਜਾਓ ਅਰ ਤੁਹਾਡੇ ਵਿੱਚ ਹਰ ਇੱਕ ਨਰ ਦੀ ਸੁੰਨਤ ਕਰਾਈ ਜਾਏ
16 ਤਦ ਅਸੀਂ ਆਪਣੀਆਂ ਧੀਆਂ ਤੁਹਾਨੂੰ ਦਿਆਂਗੇ ਅਰ ਤੁਹਾਡੀਆਂ ਧੀਆਂ ਆਪਣੇ ਲਈ ਲਵਾਂਗੇ ਅਤੇ ਅਸੀਂ ਤੁਹਾਡੇ ਸੰਗ ਵੱਸਾਂਗੇ ਅਤੇ ਅਸੀਂ ਇੱਕ ਕੌਮ ਬਣਾਂਗੇ
17 ਪਰ ਜੇ ਤੁਸੀਂ ਸੁੰਨਤ ਕਰਾਉਣ ਦੇ ਵਿਖੇ ਸਾਡੀ ਨਹੀਂ ਸੁਣੋਗੇ ਤਾਂ ਅਸੀਂ ਆਪਣੀ ਧੀ ਲੈਕੇ ਚੱਲੇ ਜਾਵਾਂਗੇ
18 ਤਾਂ ਉਨ੍ਹਾਂ ਦੀਆਂ ਗੱਲਾਂ ਹਮੋਰ ਦੇ ਮਨ ਵਿੱਚ ਅਰ ਹਮੋਰ ਦੇ ਪੁੱਤ੍ਰ ਸ਼ਕਮ ਦੇ ਮਨ ਵਿੱਚ ਚੰਗੀਆਂ ਲੱਗੀਆਂ
19 ਅਰ ਉਸ ਗਭਰੂ ਨੇ ਏਹ ਗੱਲ ਕਰਨ ਵਿੱਚ ਏਸ ਲਈ ਦੇਰੀ ਨਾ ਕੀਤੀ ਕਿ ਉਹ ਯਾਕੂਬ ਦੀ ਧੀ ਤੋਂ ਪਰਸਿੰਨ ਸੀ ਅਰ ਉਹ ਆਪਣੇ ਪਿਤਾ ਦੇ ਸਾਰੇ ਘਰ ਵਿੱਚ ਵੱਡਾ ਪਤਵੰਤ ਸੀ
20 ਤਦ ਹਮੋਰ ਅਰ ਉਹ ਦੇ ਪੁੱਤ੍ਰ ਸ਼ਕਮ ਨੇ ਨਗਰ ਦੇ ਫਾਟਕ ਕੋਲ ਜਾਕੇ ਨਗਰ ਦੇ ਮਨੁੱਖਾਂ ਨਾਲ ਏਹ ਗੱਲ ਕੀਤੀ
21 ਕਿ ਏਹ ਮਨੁੱਖ ਸਾਡੇ ਮੇਲੀ ਹਨ ਸੋ ਓਹ ਏਸ ਦੇਸ ਵਿੱਚ ਵੱਸਣ ਅਰ ਏਸ ਵਿੱਚ ਬੁਪਾਰ ਕਰਨ ਅਰ ਏਹ ਧਰਤੀ ਵੇਖੋ ਉਨ੍ਹਾਂ ਦੇ ਅੱਗੇ ਦੋਹੀਂ ਪਾਸੀਂ ਖੁਲ੍ਹੀ ਹੈ । ਉਨ੍ਹਾਂ ਦੀਆਂ ਧੀਆਂ ਅਸੀਂ ਆਪਣੀਆਂ ਤੀਵੀਆਂ ਲਈ ਲਵਾਂਗੇ ਅਤੇ ਆਪਣੀਆਂ ਧੀਆਂ ਉਨ੍ਹਾਂ ਨੂੰ ਦਿਆਂਗੇ
22 ਕੇਵਲ ਏਸ ਗੱਲ ਤੋਂ ਓਹ ਮਨੁੱਖ ਸਾਨੂੰ ਮੰਨਣਗੇ ਕਿ ਓਹ ਸਾਡੇ ਨਾਲ ਵੱਸਣ ਅਰ ਇੱਕ ਕੌਮ ਹੋਣ ਅਰਥਾਤ ਏਸ ਤੇ ਭਈ ਸਾਡੇ ਹਰ ਇੱਕ ਨਰ ਦੀ ਸੁੰਨਤ ਕਰਾਈ ਜਾਵੇ ਜਿਵੇਂ ਉਨ੍ਹਾਂ ਦੀ ਸੁੰਨਤ ਕੀਤੀ ਗਈ ਹੈ
23 ਭਲਾ, ਉਨ੍ਹਾਂ ਦੇ ਗਾਈਆਂ ਬਲਦ ਅਰ ਉਨ੍ਹਾਂ ਦਾ ਮਾਲ ਧਨ ਅਰ ਉਨ੍ਹ੍ਹਾਂ ਦੇ ਸਾਰੇ ਡੰਗਰ ਸਾਡੇ ਨਹੀਂ ਹੋ ਜਾਣਗੇ? ਅਸੀਂ ਕੇਵਲ ਉਨ੍ਹਾਂ ਨੂੰ ਮੰਨੀਏ ਤਾਂ ਓਹ ਸਾਡੇ ਨਾਲ ਵੱਸਣਗੇ
24 ਤਾਂ ਸਾਰਿਆਂ ਨੇ ਜਿਹੜੇ ਉਸ ਦੇ ਨਗਰ ਦੇ ਫਾਟਕ ਤੋਂ ਬਾਹਰ ਜਾਂਦੇ ਸਨ ਹਮੋਰ ਅਰ ਉਸ ਦੇ ਪੁੱਤ੍ਰ ਸ਼ਕਮ ਦੀ ਸੁਣੀ ਅਤੇ ਉਨ੍ਹਾਂ ਸਾਰਿਆਂ ਵਿੱਚੋਂ ਜਿਹੜੇ ਉਸ ਦੇ ਨਗਰ ਦੇ ਫਾਟਕ ਤੋਂ ਬਾਹਰ ਜਾਂਦੇ ਸਨ ਹਰ ਇੱਕ ਨਰ ਦੀ ਸੁੰਨਤ ਕਰਾਈ ਗਈ ।।
25 ਐਉਂ ਹੋਇਆ ਕਿ ਤੀਜੇ ਦਿਹਾੜੇ ਜਦ ਓਹ ਦੁਖ ਵਿੱਚ ਸਨ ਤਾਂ ਯਾਕੂਬ ਦੇ ਦੋ ਪੁੱਤ੍ਰ ਸ਼ਿਮਓਨ ਅਰ ਲੇਵੀ ਦੀਨਾਹ ਦੇ ਭਰਾ ਆਪਣੀਆਂ ਤੇਗਾਂ ਲੈਕੇ ਉਸ ਨਗਰ ਉੱਤੇ ਨਿਡਰ ਹੋਕੇ ਆਣ ਪਏ ਅਤੇ ਸਰਬੱਤ ਨਰਾਂ ਨੂੰ ਵੱਢ ਸੁੱਟਿਆ
26 ਅਤੇ ਉਨ੍ਹਾਂ ਨੇ ਹਮੋਰ ਨੂੰ ਅਰ ਉਹ ਦੇ ਪੁੱਤ੍ਰ ਸ਼ਕਮ ਨੂੰ ਵੀ ਤੇਗ ਦੀ ਧਾਰ ਨਾਲ ਵੱਢ ਸੁੱਟਿਆ ਅਤੇ ਦੀਨਾਹ ਨੂੰ ਸ਼ਕਮ ਦੇ ਘਰੋਂ ਲੈਕੇ ਓਹ ਬਾਹਰ ਨਿਕੱਲ ਗਏ
27 ਯਾਕੂਬ ਦੇ ਪੁੱਤ੍ਰਾਂ ਨੇ ਲੋਥਾਂ ਉੱਤੇ ਆਕੇ ਨਗਰ ਨੂੰ ਲੁੱਟ ਲਿਆ ਕਿਉਂਜੋ ਉਨ੍ਹਾਂ ਨੇ ਉਨ੍ਹਾਂ ਦੀ ਭੈਣ ਨੂੰ ਭਰਿਸ਼ਟ ਕੀਤਾ ਸੀ
28 ਉਨ੍ਹਾਂ ਦੀਆਂ ਭੇਡਾਂ ਬੱਕਰੀਆਂ ਅਰ ਗਾਈਆਂ ਬਲਦਾਂ ਅਰ ਖੋਤਿਆਂ ਨੂੰ ਅਰ ਜੋ ਕੁਝ ਨਗਰ ਅਰ ਰੜ ਵਿੱਚ ਸੀ ਉਨ੍ਹਾਂ ਨੇ ਲੈ ਲਿਆ
29 ਉਨ੍ਹਾਂ ਦਾ ਸਭ ਧਨ ਅਰ ਉਨ੍ਹਾਂ ਦੇ ਸਭ ਨਿਆਣਿਆਂ ਨੂੰ ਅਰ ਤੀਵੀਆਂ ਨੂੰ ਫੜ ਕੇ ਲੈ ਗਏ ਅਤੇ ਜੋ ਕੁਝ ਘਰੀਂ ਸੀ ਉਨ੍ਹਾਂ ਨੇ ਲੁੱਟ ਲਿਆ
30 ਤਦ ਯਾਕੂਬ ਨੇ ਸ਼ਿਮਓਨ ਅਰ ਲੇਵੀ ਨੂੰ ਆਖਿਆ ਤੁਸਾਂ ਮੈਨੂੰ ਔਖਾ ਕੀਤਾ ਅਰ ਏਸ ਦੇਸ ਦੇ ਵਸਨੀਕਾਂ ਵਿੱਚ ਕਨਾਨੀਆਂ ਅਰ ਪਰਿੱਜੀਆਂ ਵਿੱਚ ਤੁਸਾਂ ਮੈਨੂੰ ਘਿਣਾਉਣਾ ਕੀਤਾ ਨਾਲੇ ਮੇਰੇ ਕੋਲ ਥੋੜੇ ਜਿਹੇ ਆਦਮੀ ਹਨ ਸੋ ਓਹ ਮੇਰੇ ਵਿਰੁੱਧ ਇਕੱਠੇ ਹੋਕੇ ਮੈਨੂੰ ਮਾਰਨਗੇ ਸੋ ਮੇਰਾ ਅਰ ਮੇਰੇ ਘਰ ਦਾ ਸੱਤਿਆ ਨਾਸ ਹੋ ਜਾਵੇਗਾ
31 ਪਰ ਉਨ੍ਹਾਂ ਆਖਿਆ,ਭਲਾ, ਉਹ ਸਾਡੀ ਭੈਣ ਨਾਲ ਕੰਜਰੀ ਵਾਂਙੁ ਵਰਤਾਓ ਕਰੇ? ।।

Genesis 34:20 Punjabi Language Bible Words basic statistical display

COMING SOON ...

×

Alert

×