Bible Languages

Indian Language Bible Word Collections

Bible Versions

Books

1 Corinthians Chapters

1 Corinthians 9 Verses

Bible Versions

Books

1 Corinthians Chapters

1 Corinthians 9 Verses

1 ਕੀ ਮੈਂ ਅਜ਼ਾਦ ਨਹੀਂ? ਕੀ ਮੈਂ ਰਸੂਲ ਨਹੀਂ? ਕੀ ਮੈਂ ਯਿਸੂ ਸਾਡੇ ਪ੍ਰਭੁ ਨੂੰ ਨਹੀਂ ਵੇਖਿਆ? ਕੀ ਤੁਸੀਂ ਪ੍ਰ੍ਭੂ ਵਿੱਚ ਮੇਰਾ ਕੰਮ ਨਹੀਂ ਹੋ?
2 ਭਾਵੇਂ ਮੈਂ ਹੋਰਨਾ ਦੇ ਲਈ ਰਸੂਲ ਨਹੀਂ ਪਰ ਤੁਹਾਡੇ ਲਈ ਤਾਂ ਹਾਂ ਕਿਉਂ ਜੋ ਪ੍ਰਭੁ ਵਿੱਚ ਤੁਸੀਂ ਮੇਰੇ ਰਸੂਲਪੁਣੇ ਦੀ ਮੋਹਰ ਹੋ
3 ਉਨ੍ਹਾਂ ਨੂੰ ਜਿਹੜੇ ਮੇਰੀ ਜਾਚ ਕਰਦੇ ਹਨ ਇਹੋ ਮੇਰਾ ਉੱਤਰ ਹੈ।
4 ਭਲਾ, ਸਾਨੂੰ ਖਾਣ ਪੀਣ ਦਾ ਹੱਕ ਨਹੀਂ?
5 ਭਲਾ, ਸਾਨੂੰ ਵੀ ਹੱਕ ਨਹੀਂ ਜੋ ਕਿਸੇ ਗੁਰ ਭੈਣ ਨੂੰ ਆਪਣੀ ਵਿਆਹੁਤਾ ਕਰਕੇ ਨਾਲ ਲਈ ਫਿਰੀਏ ਜਿਵੇਂ ਹੋਰ ਰਸੂਲ ਅਤੇ ਪ੍ਰਭੁ ਦੇ ਭਰਾ ਅਤੇ ਕੇਫਾਸ ਕਰਦੇ ਹਨ?
6 ਅਥਵਾ ਕੀ ਨਿਰੇ ਮੈਨੂੰ ਅਤੇ ਬਰਨਬਾਸ ਨੂੰ ਹੀ ਹੱਕ ਨਹੀਂ ਭਈ ਮਿਹਨਤ ਕਰਨੀ ਛੱਡ ਦੇਈਏ?
7 ਆਪਣੇ ਪੱਲਿਓ ਖਾ ਕੇ ਕੌਣ ਕਦੇ ਫੌਜ ਦੀ ਨੌਕਰੀ ਕਰਦਾ ਹੈ? ਕੌਣ ਅੰਗੂਰੀ ਬਾਗ ਲਾ ਕੇ ਉਹ ਦਾ ਫਲ ਨਹੀਂ ਖਾਂਦਾ ਹੈ ਅਥਵਾ ਕੌਣ ਇੱਜੜ ਦੀ ਪਾਲਨਾ ਕਰਕੇ ਇੱਜੜ ਦਾ ਕੁੱਝ ਦੁੱਧ ਨਹੀਂ ਪੀਂਦਾ?
8 ਕੀ ਮੈਂ ਲੋਕਾਂ ਵਾਂਙੂ ਏਹ ਗੱਲਾਂ ਆਖਦਾ ਹਾਂ ਅਥਵਾ ਕੀ ਸ਼ਰਾ ਵੀ ਇਹੋ ਨਹੀਂ ਕਹਿੰਦੀ?
9 ਕਿਉਂ ਜੋ ਮੂਸਾ ਦੀ ਸ਼ਰਾ ਵਿੱਚ ਇਹ ਲਿਖਿਆ ਹੋਇਆ ਹੈ ਭਈ ਤੂੰ ਗਾਹ ਦੇ ਬਲਦ ਦੇ ਮੂੰਹ ਨੂੰ ਛਿੱਕੁਲੀ ਨਾ ਚਾੜ੍ਹ। ਕੀ ਪਰਮੇਸ਼ੁਰ ਬਲਦਾਂ ਦੀ ਚਿੰਤਾ ਕਰਦਾ ਹੈ?
10 ਅਥਵਾ ਉਹ ਨਿਰਾ ਪੁਰਾ ਸਾਡੇ ਹੀ ਲਈ ਇਹ ਆਖਦਾ ਹੈ? ਨਿਸੰਗ ਸਾਡੇ ਲਈ ਇਹ ਲਿਖਿਆ ਗਿਆ ਸੀ ਕਿਉਂਕਿ ਚਾਹੀਦਾ ਹੈ ਕਿ ਜਿਹੜਾ ਵਾਹੀ ਕਰਦਾ ਹੈ ਉਹ ਆਸਾ ਨਾਲ ਵਾਹੀ ਕਰੇ ਅਤੇ ਜਿਹੜਾ ਗਾਹੁੰਦਾ ਹੈ ਉਹ ਹਿੱਸਾ ਲੈਣ ਦੀ ਆਸ ਨਾਲ ਗਾਹੇ
11 ਜੇ ਅਸਾਂ ਤੁਹਾਡੇ ਲਈ ਆਤਮਿਕ ਪਦਾਰਥ ਬੀਜੇ ਤਾਂ ਕੀ ਇਹ ਕੋਈ ਵੱਡੀ ਗੱਲ ਹੈ ਜੋ ਅਸੀਂ ਤੁਹਾਡੇ ਸਰੀਰਿਕ ਪਦਾਰਥ ਵੱਢੀਏ?
12 ਜੇ ਹੋਰਨਾਂ ਲੋਕਾਂ ਨੂੰ ਤੁਹਾਡੇ ਉੱਤੇ ਇਹ ਹੱਕ ਹੈ ਤਾਂ ਕੀ ਸਾਨੂੰ ਇਸ ਤੋਂ ਵੱਧਕੇ ਨਹੀਂ? ਪਰ ਅਸਾਂ ਆਪਣੇ ਇਸ ਹੱਕ ਨੂੰ ਚਲਾਇਆ ਨਹੀਂ ਪਰੰਤੂ ਸੱਭੋ ਕੁੱਝ ਝੱਲ ਲੈਂਦੇ ਹਾਂ ਭਈ ਅਸੀਂ ਮਸੀਹ ਦੀ ਖੁਸ਼ਖਬਰੀ ਵਿੱਚ ਕੋਈ ਅਟਕਾਉ ਨਾ ਪਾਈਏ
13 ਕੀ ਤੁਸੀਂ ਇਹ ਨਹੀਂ ਜਾਣਦੇ ਭਈ ਜਿਹੜੇ ਧਰਮ ਦੀ ਸੇਵਾ ਕਰਦੇ ਹਨ ਉਹ ਹੈਕਲ ਦਿਆਂ ਪਦਾਰਥਾਂ ਵਿੱਚੋਂ ਹੀ ਖਾਂਦੇ ਹਨ ਅਤੇ ਜਿਹੜੇ ਜਗਵੇਦੀ ਦੀ ਸੇਵਾ ਕਰਦੇ ਹਨ ਉਹ ਜਗਵੇਦੀ ਤੋਂ ਹੀ ਛਾਂਦਾ ਲੈਂਦੇ ਹਨ?
14 ਇਸੇ ਪਰਕਾਰ ਪ੍ਰਭੁ ਨੇ ਖੁਸ਼ ਖ਼ਬਰੀ ਦੇ ਪਰਚਾਰਕਾਂ ਲਈ ਭੀ ਇਹ ਥਾਪਿਆ ਹੈ ਭਈ ਉਹ ਖੁਸ਼ ਖ਼ਬਰੀ ਤੋਂ ਹੀ ਗੁਜਾਰਾ ਕਰਨ
15 ਪਰ ਮੈਂ ਇੰਨ੍ਹਾਂ ਰੀਤਾਂ ਵਿੱਚੋਂ ਕਿਸੇ ਨੂੰ ਵਰਤਿਆ ਨਹੀਂ ਅਤੇ ਮੈਂ ਏਹ ਗੱਲਾਂ ਇਸ ਕਰਕੇ ਨਹੀਂ ਲਿਖੀਆਂ ਜੋ ਮੇਰੇ ਲਈ ਇਉਂ ਹੋਵੇ ਕਿਉਂ ਜੋ ਮੇਰੇ ਲਈ ਇਸ ਨਾਲੋਂ ਮਰਨਾ ਹੀ ਚੰਗਾ ਹੈ ਜੋ ਮੇਰੇ ਇਸ ਅਭਮਾਨ ਨੂੰ ਕੋਈ ਅਵਿਰਥਾ ਕਰੇ
16 ਭਾਵੇਂ ਮੈਂ ਖੁਸ਼ ਖ਼ਬਰੀ ਸੁਣਾਵਾਂ ਤਾਂ ਵੀ ਮੇਰਾ ਕੋਈ ਅਭਮਾਨ ਨਹੀਂ ਇਸ ਕਰਕੇ ਜੇ ਇਹ ਤਾਂ ਮੇਰੇ ਲਈ ਅਵੱਸ ਹੈ। ਹਮਸੋਸ ਹੈ ਮੇਰੇ ਉੱਤੇ ਜੇ ਮੈਂ ਖੁਸ਼ ਖ਼ਬਰੀ ਨਾ ਸੁਣਾਵਾਂ!
17 ਇਸ ਲਈ ਕਿ ਜੇ ਮੈਂ ਇਹ ਕੰਮ ਆਪਣੀ ਹੀ ਭਾਉਣੀ ਨਾਲ ਕਰਦਾ ਹਾਂ ਤਾਂ ਮੇਰੇ ਲਈ ਫਲ ਹੈ ਪਰ ਜੇ ਆਪਣੀ ਭਾਉਣੀ ਤੋਂ ਬਿਨਾ ਤਾਂ ਮੁਖ਼ਤਿਆਰੀ ਮੈਨੂੰ ਸੌਂਪੀ ਹੋਈ ਹੈ
18 ਤਾਂ ਮੇਰੇ ਲਈ ਕੀ ਫਲ ਹੈ? ਇਹ, ਕਿ ਜਾਂ ਮੈਂ ਖੁਸ਼ ਖ਼ਬਰੀ ਸੁਣਾਵਾਂ ਤਾਂ ਖੁਸ਼ ਖ਼ਬਰੀ ਨੂੰ ਮੁਫਤ ਰੱਖਾਂ ਭਈ ਖੁਸ਼ ਖ਼ਬਰੀ ਵਿੱਚ ਜੋ ਮੇਰਾ ਹੱਕ ਹੈ ਮੈਂ ਉਹ ਨੂੰ ਪੂਰਾ ਨਾ ਕਰਾਂ
19 ਭਾਵੇਂ ਮੈਂ ਸਭਨਾਂ ਤੋਂ ਅਜ਼ਾਦ ਸਾਂ ਤਾਂ ਵੀ ਆਪਣੇ ਆਪ ਨੂੰ ਸਭਨਾਂ ਦਾ ਦਾਸ ਕੀਤਾ ਭਈ ਮੈਂ ਬਾਹਲਿਆਂ ਨੂੰ ਖਿੱਚ ਲਿਆਵਾਂ
20 ਅਤੇ ਯਹੂਦੀਆਂ ਲਈ ਮੈਂ ਯਹੂਦੀ ਜਿਹਾ ਬਣਿਆ ਭਈ ਯਹੂਦੀਆਂ ਨੂੰ ਖਿੱਚ ਲਿਆਵਾਂ ਅਤੇ ਭਾਵੇਂ ਆਪ ਸ਼ਰਾ ਅਧੀਨ ਨਹੀਂ ਹਾਂ ਤਾਂ ਵੀ ਸ਼ਰਾ ਅਧੀਨਾਂ ਲਈ ਮੈਂ ਸ਼ਰਾ ਅਧੀਨ ਜਿਹਾ ਬਣਿਆ ਭਈ ਮੈਂ ਸ਼ਰਾ ਦੇ ਅਧੀਨਾਂ ਨੂੰ ਖਿੱਚ ਲਿਆਵਾਂ
21 ਮੈਂ ਜੋ ਪਰਮੇਸ਼ੁਰ ਦੇ ਭਾਣੇ ਸ਼ਰਾ ਹੀਣ ਨਹੀਂ ਹਾਂ ਸਗੋਂ ਸਰੀਰ ਦੇ ਭਾਵੇਂ ਸਰਾਂ ਅਧੀਨ ਹਾਂ ਸ਼ਰਾ ਹੀਣਾਂ ਲਈ ਮੈਂ ਸ਼ਰਾ ਹੀਣ ਜਿਹਾ ਬਣਿਆ, ਭਈ ਮੈਂ ਸ਼ਰਾ ਹੀਣਾਂ ਨੂੰ ਖਿੱਚ ਲਿਆਵਾਂ
22 ਮੈਂ ਨਿਤਾਣਿਆ ਲਈ ਨਿਤਾਣਾ ਬਣਿਆ ਭਈ ਨਿਤਾਣਿਆਂ ਨੂੰ ਖਿੱਚ ਲਿਆਵਾਂ। ਮੈਂ ਸਭਨਾਂ ਲਈ ਸਭ ਕੁੱਝ ਬਣਿਆ ਹਾਂ ਤਾਂ ਜੋ ਮੈਂ ਹਰ ਤਰਾਂ ਨਾਲ ਕਈਆਂ ਨੂੰ ਬਚਾਵਾਂ
23 ਅਤੇ ਮੈਂ ਸੱਭੋ ਕੁੱਝ ਇੰਜੀਲ ਦੇ ਨਮਿੱਤ ਕਰਦਾ ਹਾਂ ਭਈ ਮੈਂ ਹੋਰਨਾਂ ਨਾਲ ਰਲ ਕੇ ਉਸ ਵਿੱਚ ਸਾਂਝੀ ਹੋ ਜਾਵਾਂ
24 ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸੱਭੇ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ? ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ
25 ਹਰੇਕ ਪਹਿਲਵਾਨ ਸਭਨੀਂ ਗੱਲੀਂ ਸੰਜਮੀ ਹੁੰਦਾ ਹੈ। ਸੋ ਉਹ ਤਾਂ ਨਾਸ਼ਵਾਨ ਸਿਹਰੇ ਨੂੰ ਪਰ ਅਸੀਂ ਅਵਿਨਾਸੀ ਸਿਹਰੇ ਨੂੰ ਲੈਣ ਲਈ ਇਹ ਕਰਦੇ ਹਾਂ।
26 ਸੋ ਮੈਂ ਇਉਂ ਦੌੜਦਾ ਹਾਂ ਪਰ ਬੇਥੌਹਾ ਨਹੀਂ। ਮੈਂ ਇਉਂ ਹੂਰੀਂ ਲੜਦਾ ਹਾਂ ਪਰ ਉਸ ਵਾਂਙੂ ਨਹੀਂ ਜੋ ਪੌਣ ਨੂੰ ਮਾਰਦਾ ਹੈ
27 ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਭਈ ਐਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰਕੇ ਆਪ ਅਪਰਵਾਨ ਹੋ ਜਾਵਾਂ।।

1-Corinthians 9:2 Punjabi Language Bible Words basic statistical display

COMING SOON ...

×

Alert

×