1
|
ਤਦ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ, |
2
|
ਰਾਜ ਤੇ ਭੈ ਉਸ ਦੇ ਅੰਗ ਸੰਗ ਹਨ, ਉਹ ਆਪਣੇ ਉੱਚਿਆਂ ਅਸਥਾਨਾਂ ਵਿੱਚ ਸੁੱਖ ਸਾਂਦ ਰੱਖਦਾ ਹੈ। |
3
|
ਭਲਾ ਉਹ ਦੀਆਂ ਫੌਜਾਂ ਵੀ ਗਿਣਤੀ ਦੀ ਹੈਗੀ? ਅਤੇ ਉਹ ਦੇ ਉੱਤੇ ਉਹ ਦਾ ਚਾਨਣ ਨਹੀਂ ਪੈਂਦਾ? |
4
|
ਮਨੁੱਖ ਫਿਰ ਪਰਮੇਸ਼ੁਰ ਅੱਗੇ ਕਿਵੇਂ ਧਰਮੀ ਠਹਿਰੂ, ਅਤੇ ਤੀਵੀਂ ਦਾ ਜਣਿਆ ਹੋਇਆ ਕਿਵੇਂ ਨਿਰਮਲ ਹੋਊ? |
5
|
ਵੇਖ, ਚੰਦ ਵਿੱਚ ਵੀ ਚਮਕ ਨਹੀਂ, ਅਤੇ ਉਹ ਦੀ ਨਿਗਾਹ ਵਿੱਚ ਤਾਰੇ ਵੀ ਨਿਰਮਲ ਨਹੀਂ। |
6
|
ਫੇਰ ਮਨੁੱਖ ਕਿੱਥੇ, ਜਿਹੜਾ ਕੀੜਾ ਹੀ ਹੈਗਾ, ਅਤੇ ਆਦਮੀ ਦਾ ਪੁੱਤ੍ਰ ਜਿਹੜਾ ਕਿਰਮ ਹੀ ਹੈਗਾ? ।। |
Job 25:1 Punjabi Language Bible Words basic statistical display
COMING SOON ...