Bible Languages

Indian Language Bible Word Collections

Bible Versions

Books

Job Chapters

Job 3 Verses

Bible Versions

Books

Job Chapters

Job 3 Verses

1 ਇਹ ਦੇ ਮਗਰੋਂ ਅੱਯੂਬ ਨੇ ਆਪਣਾ ਮੁੰਹ ਖੋਲ੍ਹ ਕੇ ਆਪਣੇ ਦਿਨ ਨੂੰ ਸਰਾਪ ਦਿੱਤਾ
2 ਅਤੇ ਅੱਯੂਬ ਆਖਣ ਲੱਗਾ
3 ਨਾਸ ਹੋਵੇ ਉਹ ਦਿਨ ਜਿਹ ਦੇ ਵਿੱਚ ਮੈਂ ਜੰਮਿਆਂ, ਅਤੇ ਉਹ ਰਾਤ ਜਦ ਕਿਹਾ ਗਿਆ, ਕਿ ਜਣ ਗਰਭ ਵਿੱਚ ਪਿਆ!
4 ਉਹ ਦਿਨ — ਉਹ ਅਨ੍ਹੇਰਾ ਹੋ ਜਾਵੇ, ਪਰਮੇਸ਼ੁਰ ਉੱਪਰੋਂ ਉਹ ਦੀ ਸਾਰ ਨਾ ਲਵੇ, ਨਾ ਉਸ ਉੱਤੇ ਚਾਨਣ ਚਮਕੇ!
5 ਅਨ੍ਹੇਰਾ ਤੇ ਮੌਤ ਦਾ ਸਾਯਾ ਉਹ ਨੂੰ ਆਪਣਾ ਲੈਣ, ਉਹ ਦੇ ਉੱਤੇ ਬੱਦਲ ਛਾਇਆ ਰਹੇ, ਦਿਨ ਦੀ ਕਾਲੋਂ ਉਹ ਨੂੰ ਡਰਾਵੇ!
6 ਉਹ ਰਾਤ, - ਘੁੱਪ ਅਨ੍ਹੇਰ ਉਹ ਨੂੰ ਆ ਫੜੇ, ਉਹ ਸਾਲ ਦੇ ਦਿਨਾਂ ਵਿੱਚ ਜੋੜੀ ਨਾ ਜਾਵੇ, ਮਹੀਨੀਆਂ ਦੀ ਗਿਣਤੀ ਵਿੱਚ ਉਹ ਨਾ ਆਵੇ!
7 ਵੋਖੋ, ਉਹ ਰਾਤ ਬਾਂਝ ਰਹਿ ਜਾਵੇ, ਉਸ ਵਿੱਚ ਕੋਈ ਜੈਕਾਰਾ ਨਾ ਹੋਵੇ!
8 ਦਿਨ ਦੇ ਫਿਟਕਾਰਨ ਵਾਲੇ ਉਹ ਨੂੰ ਧਿਤਕਾਰਨ, ਜਿਹੜੇ ਲਿਵਯਾਥਾਨ ਦੇ ਛੇੜਨ ਲਈ ਤਿਆਰ ਹਨ!
9 ਉਹ ਦੇ ਤਰਕਾਲਾਂ ਦੇ ਤਾਰੇ ਕਾਲੇ ਹੋ ਜਾਣ, ਉਹ ਚਾਨਣ ਨੂੰ ਉਡੀਕੇ ਪਰ ਉਹ ਹੋਵੇ ਨਾ, ਉਹ ਫਜਰ ਦੀਆਂ ਪਲਕਾਂ ਨੂੰ ਨਾ ਵੇਖੇ,
10 ਕਿਉਂ ਜੋ ਉਹ ਨੇ ਮੇਰੀ ਮਾਂ ਦੀ ਕੁੱਖ ਦੇ ਦਰਾਂ ਨੂੰ ਬੰਦ ਨਾ ਕੀਤਾ, ਨਾ ਮੇਰੀਆਂ ਅੱਖਾਂ ਤੋਂ ਦੁਖ ਛਿਪਾਇਆ!
11 ਮੈਂ ਕੁੱਖੋਂ ਹੀ ਕਿਉਂ ਨਾ ਮਰ ਗਿਆ, ਪੇਟੋਂ ਨਿੱਕਲਦਿਆਂ ਹੀ ਮੈਂ ਕਿਉਂ ਨਾ ਪ੍ਰਾਣ ਛੱਡ ਦਿੱਤੇ?
12 ਗੋਡਿਆਂ ਨੇ ਮੈਨੂੰ ਕਿਉਂ ਲੈ ਲਿਆ, ਅਤੇ ਦੁੱਧੀਆਂ ਨੇ ਕਿਉਂ, ਕਿ ਮੈਂ ਚੁੰਘਦਾ?
13 ਨਹੀਂ ਤਾਂ ਹੁਣ ਮੈਂ ਚੈਨ ਵਿੱਚ ਪਿਆ ਹੁੰਦਾ, ਮੈਂ ਸੁੱਤਾ ਹੁੰਦਾ ਤਦ ਮੈਨੂੰ ਅਰਾਮ ਹੁੰਦਾ,
14 ਧਰਤੀ ਦੇ ਰਾਜਿਆਂ ਤੇ ਦਰਬਾਰੀਆਂ ਨਾਲ ਜਿਹੜੇ ਆਪਣੇ ਲਈ ਥੇਹਾਂ ਨੂੰ ਉਸਾਰਦੇ ਹਨ,
15 ਯਾ ਸਰਦਾਰਾਂ ਨਾਲ ਜਿਨ੍ਹਾਂ ਦੇ ਕੋਲ ਸੋਨਾ ਹੈ, ਜਿਹੜੇ ਆਪਣੇ ਘਰਾਂ ਨੂੰ ਚਾਂਦੀ ਨਾਲ ਭਰ ਲੈਂਦੇ ਹਨ।
16 ਯਾ ਛਿਪਾਏ ਗਰਭ ਪਾਤ ਵਾਂਙੁ ਮੈਂ ਹੁੰਦਾ ਹੀ ਨਾ, ਮਸੂਮਾਂ ਵਾਂਙੁ ਜਿਨ੍ਹਾਂ ਨੇ ਚਾਨਣਾ ਵੇਖਿਆ ਹੀ ਨਹੀਂ।
17 ਉੱਥੇ ਦੁਸ਼ਟ ਛੇੜ ਖਾਨੀ ਤੋਂ ਰੁੱਕੇ ਰਹਿੰਦੇ ਹਨ, ਉੱਥੇ ਥੱਕੇ ਮੈਂਦੇ ਅਰਾਮ ਪਾਉਂਦੇ ਹਨ,
18 ਬੰਧੂਏ ਇਕੱਠੇ ਹੋ ਕੇ ਬਿੱਸਮ ਲੈਂਦੇ ਹਨ, ਓਹ ਦਰੋਗੇ ਦੀ ਅਵਾਜ਼ ਫੇਰ ਨਹੀਂ ਸੁਣਦੇ।
19 ਛੋਟਾ ਤੇ ਵੱਡਾ ਉੱਥੇ ਹਨ, ਅਤੇ ਗੋੱਲਾ ਆਪਣੇ ਮਾਲਕ ਤੋਂ ਅਜ਼ਾਦ ਹੈ
20 ਦੁਖਿਆਰੇ ਨੂੰ ਚਾਨਣ ਕਿਉਂ ਦਿੱਤਾ ਜਾਂਦਾ ਹੈ, ਅਤੇ ਕੌੜੀ ਜਾਨ ਨੂੰ ਜੀਉਣ?
21 ਜਿਹੜੇ ਮੌਤ ਨੂੰ ਉਡੀਕਦੇ ਹਨ ਪਰ ਉਹ ਆਉਂਦੀ ਨਹੀਂ, ਅਤੇ ਓਹ ਦੱਬਿਆਂ ਹੋਇਆਂ ਖ਼ਜ਼ਾਨਿਆਂ ਤੋਂ ਵੱਧ ਉਹ ਦੀ ਖੋਜ ਕਰਦੇ ਹਨ,
22 ਜਿਹੜੇ ਡਾਢੇ ਅਨੰਦ ਹੁੰਦੇ, ਅਤੇ ਖ਼ੁਸ਼ੀ ਕਰਦੇ ਜਦ ਕਬਰ ਨੂੰ ਪਾ ਲੈਂਦੇ ਹਨ,
23 ਉਸ ਪੁਰਖ ਨੂੰ ਵੀ ਜਿਹ ਦਾ ਰਾਹ ਲੁਕਿਆ ਹੋਇਆ ਹੈ, ਅਤੇ ਜਿਹ ਦੇ ਲਈ ਪਰਮੇਸ਼ੁਰ ਨੇ ਵਾੜ ਗੱਡੀ ਹੋਈ ਹੈ?
24 ਮੇਰੇ ਰੋਟੀ ਲਈ ਖਾਣ ਤੋਂ ਪਹਿਲਾਂ ਮੇਰੇ ਹੌਕੇ ਨਿੱਕਲਦੇ ਹਨ, ਅਤੇ ਮੇਰੇ ਹੂੰਗੇ ਪਾਣੀ ਵਾਂਙੁ ਵਗਦੇ ਹਨ,
25 ਜਿਸ ਤੋਂ ਮੈਂ ਹੌਲ ਖਾਂਦਾ ਹਾਂ, ਉਹ ਮੇਰੇ ਉੱਤੇ ਆ ਪੈਂਦਾ ਹੈ। ਅਤੇ ਜਿਸ ਤੋਂ ਮੈਂ ਭੈ ਖਾਂਦਾ ਹਾਂ ਉਹ ਮੇਰੇ ਉੱਤੇ ਆਉਂਦਾ ਹੈ।
26 ਨਾ ਮੈਂਨੂੰ ਸੁਖ ਹੈ, ਨਾ ਚੈਨ, ਨਾ ਅਰਾਮ, ਸਗੋਂ ਬੇਚੈਨੀ ਹੀ ਆਉਂਦੀ ਹੈ!।।

Job 3:1 Punjabi Language Bible Words basic statistical display

COMING SOON ...

×

Alert

×