Bible Languages

Indian Language Bible Word Collections

Bible Versions

Books

Job Chapters

Job 19 Verses

Bible Versions

Books

Job Chapters

Job 19 Verses

1 ਤਾਂ ਅੱਯੂਬ ਨੇ ਉੱਤਰ ਦੇ ਕੇ ਆਖਿਆ,
2 ਤੁਸੀਂ ਕਦ ਤੀਕ ਮੇਰੀ ਜਾਨ ਨੂੰ ਸਤਾਓਗੇ, ਅਤੇ ਮੈਨੂੰ ਗੱਲਾਂ ਨਾਲ ਚੁਰ ਚਾਰ ਕਰੋਗੇ?
3 ਹੁਣ ਦਸ ਵਾਰ ਤੁਸੀਂ ਮੈਨੂੰ ਲੱਜਿਆਵਾਨ ਕੀਤਾ, ਤੁਸੀਂ ਸ਼ਰਮ ਨਹੀਂ ਖਾਂਦੇ ਜੋ ਤੁਸੀਂ ਮੇਰੇ ਨਾਲ ਸਖਤੀ ਕਰਦੇ ਹੋ?
4 ਸੱਚ ਮੰਨੋ ਭਈ ਮੈਥੋਂ ਭੁੱਲ ਹੋਈ, ਮੇਰੀ ਭੁੱਲ ਮੇਰੇ ਨਾਲ ਹੀ ਰਹਿੰਦੀ ਹੈ।
5 ਜੇ ਤੁਸੀਂ ਸੱਚ ਮੁੱਚ ਮੇਰੇ ਵਿਰੁੱਧ ਆਪਣੇ ਆਪ ਨੂੰ ਵਡਿਆਉਂਦੇ ਹੋ, ਅਤੇ ਮੇਰੇ ਉੱਤੇ ਹਰਫ਼ ਲਾ ਕੇ ਬਹਿਸ ਕਰਦੇ ਹੋ,
6 ਤਾਂ ਹੁਣ ਜਾਣ ਲਓ ਭਈ ਪਰਮੇਸ਼ੁਰ ਹੀ ਨੇ ਮੈਨੂੰ ਨਿਵਾਇਆ, ਅਤੇ ਮੈਨੂੰ ਆਪਣੇ ਜਾਲ ਵਿੱਚ ਫਸਾਇਆ ਹੈ।।
7 ਵੋਖੋ, ਮੈਂ ਪੁਕਾਰਦਾ ਹਾਂ, “ਜ਼ੁਲਮ, ਜ਼ੁਲਮ!” ਪਰ ਮੈਨੂੰ ਉੱਤਰ ਕੋਈ ਨਹੀਂ, ਮੈਂ ਦੁਹਾਈ ਦਿੰਦਾ ਹਾਂ ਪਰ ਨਿਆਉਂ ਨਹੀਂ!
8 ਉਹ ਨੇ ਮੇਰੇ ਰਾਹ ਨੂੰ ਬੰਦ ਕੀਤਾ ਭਈ ਮੈਂ ਲੰਘ ਨਾ ਸੱਕਾਂ, ਅਤੇ ਮੇਰੇ ਰਸਤਿਆਂ ਨੂੰ ਅਨ੍ਹੇਰ ਕਰ ਦਿੱਤਾ ਹੈ।
9 ਉਹ ਨੇ ਮੇਰਾ ਪਰਤਾਪ ਮੇਰੇ ਉੱਤੋਂ ਲਾਹ ਲਿਆ, ਅਤੇ ਮੇਰੇ ਸਿਰ ਦਾ ਮੁਕਟ ਲੈ ਲਿਆ ਹੈ।
10 ਉਹ ਨੇ ਮੈਨੂੰ ਚੌਹਾਂ ਪਾਸਿਆਂ ਤੋਂ ਤੋੜ ਸੁੱਟਿਆ ਅਤੇ ਮੈਂ ਤਾਂ ਚੱਲਦਾ ਹੋਇਆ, ਅਤੇ ਮੇਰੇ ਵਿਸਵਾਸ ਨੂੰ ਰੁੱਖ ਵਾਂਙੁ ਪੁੱਟਿਆ ਹੈ।
11 ਉਹ ਨੇ ਆਪਣੇ ਕ੍ਰੋਧ ਨੂੰ ਮੇਰੇ ਉੱਤੇ ਭੜਕਾਇਆ ਹੈ, ਅਤੇ ਮੈਨੂੰ ਆਪਣੇ ਵਿਰੋਧੀਆਂ ਵਿੱਚ ਗਿਣ ਲਿਆ ਹੈ!
12 ਉਹ ਦੇ ਜੱਥੇ ਇਕੱਠੇ ਹੋ ਕੇ ਆਉਂਦੇ, ਅਤੇ ਮੇਰੇ ਵਿਰੁੱਧ ਆਪਣਾ ਰਾਹ ਤਿਆਰ ਕਰਦੇ ਹਨ, ਅਤੇ ਮੇਰੇ ਤੰਬੂ ਦੇ ਆਲੇ ਦੁਆਲੇ ਡੇਰੇ ਲਾਉਂਦੇ ਹਨ।
13 ਉਹ ਨੇ ਮੇਰੇ ਭਰਾ ਮੈਥੋਂ ਦੂਰ ਕਰ ਦਿੱਤੇ, ਅਤੇ ਮੇਰੇ ਜਾਣ ਪਛਾਣ ਮੈਥੋਂ ਬਿਲਕੁਲ ਬਿਗਾਨੇ ਹੋ ਗਏ।।
14 ਮੇਰੇ ਅੰਗ ਸਾਕ ਕੰਮ ਨਾ ਆਏ, ਅਤੇ ਮੇਰੇ ਜਾਣ ਪਛਾਣ ਮੈਨੂੰ ਭੁੱਲ ਗਏ।
15 ਮੇਰੇ ਘਰ ਦੇ ਰਹਿਣ ਵਾਲੇ ਸਗੋਂ ਮੇਰੀਆਂ ਗੋਲੀਆਂ ਵੀ ਮੈਨੂੰ ਓਪਰਾ ਗਿਣਦੇ ਹਨ, ਉਨ੍ਹਾਂ ਦੀ ਨਿਗਾਹ ਵਿੱਚ ਮੈਂ ਪਰਦੇਸ਼ੀ ਹਾਂ।
16 ਮੈਂ ਆਪਣੇ ਨੌਕਰ ਨੂੰ ਬੁਲਾਉਂਦਾ ਪਰ ਉਹ ਜਵਾਬ ਨਹੀਂ ਦਿੰਦਾ, ਮੈਨੂੰ ਆਪਣੇ ਮੂੰਹ ਨਾਲ ਉਹ ਦੀ ਮਿਨੰਤ ਕਰਨੀ ਪੈਦੀ ਹੈ।
17 ਮੇਰਾ ਸਾਹ ਮੇਰੀ ਤੀਵੀਂ ਲਈ ਘਿਣਾਉਣਾ ਹੈ, ਅਤੇ ਮੇਰੀ ਅਰਜੋਈ ਮੇਰੀ ਮਾਂ ਦੇ ਬੱਚਿਆਂ ਲਈ!
18 ਮੁੰਡੇ ਵੀ ਮੈਨੂੰ ਤੁੱਛ ਜਾਣਦੇ ਹਨ, ਜੇ ਮੈਂ ਉੱਠਾਂ ਤਾਂ ਓਹ ਮੇਰੇ ਉੱਤੇ ਬੋਲੀਆਂ ਮਾਰਦੇ ਹਨ!
19 ਮੇਰੇ ਸਾਰੇ ਬੁੱਕਲ ਦੇ ਯਾਰ ਮੈਥੋਂ ਸੂਗਦੇ ਹਨ, ਅਤੇ ਮੇਰੇ ਪਿਆਰੇ ਮੈਥੋਂ ਫਿਰ ਗਏ ਹਨ।
20 ਮੇਰੀਆਂ ਹੱਡੀਆਂ ਮੇਰੀ ਖੱਲ ਅਤੇ ਮੇਰੇ ਮਾਸ ਵਿੱਚ ਸੁੰਗੜ ਗਈਆਂ ਹਨ, ਅਤੇ ਮੈਂ ਆਪਣੇ ਦੰਦਾਂ ਦੀ ਖੱਲ ਨਾਲ ਬਚ ਗਿਆ!
21 ਹੇ ਮੇਰੇ ਮਿੱਤਰੋ, ਮੇਰੇ ਉੱਤੇ ਤਰਸ ਖਾਓ, ਤਰਸ ਖਾਓ, ਕਿਉਂ ਜੋ ਪਰਮੇਸ਼ੁਰ ਦੇ ਹੱਥ ਨੇ ਮੈਨੂੰ ਛੋਹਿਆ ਹੈ!
22 ਤੁਸੀਂ ਪਰਮੇਸ਼ੁਰ ਵਾਂਙੁ ਕਿਉਂ ਮੇਰੇ ਪਿੱਛੇ ਪਏ ਹੋ? ਅਤੇ ਮੇਰੇ ਮਾਸ ਤੇ ਕਿਉਂ ਬੱਸ ਨਹੀਂ ਕਰਦੇ?।।
23 ਕਾਸ਼ ਕਿ ਹੁਣ ਮੇਰੀਆਂ ਗੱਲਾਂ ਲਿਖੀਆਂ ਜਾਂਦੀਆਂ! ਕਾਸ਼ ਕਿ ਪੋਥੀ ਵਿੱਚ ਉਨ੍ਹਾਂ ਦੀ ਲਿਖਤ ਹੁੰਦੀ,
24 ਕਿ ਓਹ ਲੋਹੇ ਦੀ ਲਿਖਣ ਨਾਲ ਤੇ ਸਿੱਕੇ ਨਾਲ, ਸਦਾ ਲਈ ਚਟਾਨ ਵਿੱਚ ਉੱਕਰੀਆਂ ਜਾਂਦੀਆਂ!
25 ਮੈਂ ਤਾਂ ਜਾਣਦਾ ਹਾਂ ਭਈ ਮੇਰਾ ਨਿਸਤਾਰਾ ਦੇਣ ਵਾਲਾ ਜੀਉਂਦਾ ਹੈ, ਅਤੇ ਓੜਕ ਨੂੰ ਉਹ ਖ਼ਾਕ ਉੱਤੇ ਖੜਾ ਹੋਵੇਗਾ,
26 ਅਤੇ ਆਪਣੇ ਇਸ ਖੱਲ ਦੇ ਨਾਸ ਹੋਣ ਦੇ ਮਗਰੋਂ ਮੈਂ ਆਪਣੇ ਮਾਸ ਤੋਂ ਬਿਨਾ ਪਰਮੇਸ਼ੁਰ ਨੂੰ ਵੇਖਾਂਗਾ,
27 ਜਿਹ ਨੂੰ ਮੈਂ ਆਪਣੀ ਵੱਲ ਵੇਖਾਂਗਾ, ਅਤੇ ਮੇਰੀਆਂ ਅੱਖਾਂ ਵੇਖਣਗੀਆਂ, ਕਿ ਉਹ ਗੈਰ ਨਹੀਂ,- ਮੇਰੇ ਗੁਰਦੇ ਮੇਰੇ ਵਿੱਚੋਂ ਨਾਸ ਹੋ ਗਏ!
28 ਜੇ ਤੁਸੀਂ ਆਖੋ ਭਈ ਕਿੱਦਾਂ ਅਸੀਂ ਉਹ ਦੇ ਪਿੱਛੇ ਪਵਾਂਗੇ! ਭਾਵੇਂ ਈ ਮੁੱਢ ਦੀ ਗੱਲ ਮੇਰੇ ਵਿੱਚ ਪਾਈ ਜਾਵੇ,-
29 ਤਾਂ ਤੁਸੀਂ ਤਲਵਾਰ ਦੀ ਧਾਰ ਤੋਂ ਡਰੋ, ਕਿਉਂ ਜੋ ਕਹਿਰ ਤਲਵਾਰ ਦੇ ਡੰਨਾਂ ਜੋਗ ਹੈ, ਤਾਂ ਜੋ ਤੁਸੀਂ ਜਾਣ ਲਓ ਭਈ ਅਦਾਲਤ ਹੁੰਦੀ ਹੈ!

Job 19:1 Punjabi Language Bible Words basic statistical display

COMING SOON ...

×

Alert

×