1
|
ਏਸ ਲਈ ਹੇ ਅੱਯੂਬ ਜ਼ਰਾ ਮੇਰਾ ਬੋਲਣਾ ਸੁਣ ਲੈ, ਅਤੇ ਮੇਰੀਆਂ ਸਾਰੀਆਂ ਗੱਲਾਂ ਉੱਤੇ ਕੰਨ ਲਾ! |
2
|
ਵੇਖ ਮੈਂ ਆਪਣਾ ਮੂੰਹ ਖੋਲ੍ਹਿਆ ਹੈ, ਮੇਰੀ ਜੀਭ ਮੇਰੇ ਮੂੰਹ ਵਿੱਚ ਬੋਲਦੀ ਹੈ, |
3
|
ਮੇਰਾ ਕੂਣਾ ਮੇਰੇ ਦਿਲ ਦੀ ਸਿਧਿਆਈ ਨੂੰ ਦੱਸੂਗਾ, ਅਤੇ ਮੇਰੇ ਬੁੱਲ੍ਹਾਂ ਦੇ ਗਿਆਨ ਨੂੰ ਉਹ ਸਫਾਈ ਨਾਲ ਬੋਲਣਗੇ। |
4
|
ਪਰਮੇਸ਼ੁਰ ਦੇ ਆਤਮਾ ਨੇ ਮੈਨੂੰ ਸਾਜਿਆ, ਸਰਬ ਸ਼ਕਤੀਮਾਨ ਦੇ ਸਾਹ ਨੇ ਮੈਨੂੰ ਜੀਉਂਦਿਆਂ ਕੀਤਾ। |
5
|
ਜੇ ਤੂੰ ਉੱਤਰ ਦੇ ਸੱਕਦਾ ਹੈ ਤਾਂ ਦੇਹ, ਮੇਰੇ ਸਨਮੁਖ ਬਣ ਸਜ ਕੇ ਕਾਇਮ ਹੋ ਜਾਹ! |
6
|
ਵੇਖ, ਮੈਂ ਪਰਮੇਸ਼ੁਰ ਲਈ ਤੇਰੇ ਜਿਹਾ ਹਾਂ, ਮੈਂ ਵੀ ਗਾਰੇ ਦੇ ਇੱਕ ਥੋਬੇ ਦਾ ਬਣਿਆ ਹੋਇਆ ਹਾਂ। |
7
|
ਵੇਖ, ਮੇਰੇ ਭੈ ਤੋਂ ਤੈਨੂੰ ਡਰਨਾ ਨਾ ਪਊਗਾ, ਮੇਰਾ ਦਾਬਾ ਤੇਰੇ ਉੱਤੇ ਭਾਰੀ ਨਾ ਹੋਊਗਾ। |
8
|
ਸੱਚ ਮੁੱਚ ਤੈਂ ਮੇਰੇ ਕੰਨਾਂ ਵਿੱਚ ਆਖਿਆ ਹੈ, ਤੇਰੇ ਬੋਲਣ ਦੀ ਅਵਾਜ਼ ਮੈਂ ਸੁਣੀ ਹੈ, |
9
|
ਭਈ ਮੈਂ ਸਾਫ਼ ਅਤੇ ਨਿਰਅਪਰਾਧ ਹਾਂ, ਮੈਂ ਪਾਕ ਤੇ ਨਿਰਦੋਸ਼ ਹਾਂ। |
10
|
ਵੇਖ, ਉਹ ਮੇਰੇ ਵਿਰੁੱਧ ਵੇਲਾ ਲੱਭਦਾ ਹੈ, ਉਹ ਮੈਨੂੰ ਆਪਣਾ ਵੈਰੀ ਗਿਣਦਾ ਹੈ। |
11
|
ਉਹ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕ ਦਿੰਦਾ ਹੈ, ਉਹ ਮੇਰੇ ਸਾਰੇ ਰਾਹਾਂ ਨੂੰ ਤੱਕਦਾ ਰਹਿੰਦਾ ਹੈ। |
12
|
ਵੇਖ, ਮੈਂ ਤੈਨੂੰ ਉੱਤਰ ਦਿੰਦਾ ਹਾਂ, ਤੂੰ ਏਸ ਵਿੱਚ ਧਰਮੀ ਨਹੀਂ, ਕਿਉਂ ਜੋ ਪਰਮੇਸ਼ੁਰ ਮਨੁੱਖ ਨਾਲੋਂ ਵੱਡਾ ਹੈ ।। |
13
|
ਤੂੰ ਕਿਉਂ ਉਹ ਦੇ ਵਿਰੁੱਧ ਝਗੜਦਾ ਹੈ? ਉਹ ਤਾਂ ਆਪਣੀ ਕਿਸੇ ਗੱਲ ਦਾ ਉੱਤਰ ਨਹੀਂ ਦਿੰਦਾ! |
14
|
ਕਿਉਂ ਜੋ ਪਰਮੇਸ਼ੁਰ ਇੱਕ ਵਾਰ ਬੋਲਦਾ ਹੈ, ਸਗੋਂ ਦੋ ਵਾਰ ਪਰ ਉਹ ਉਹ ਦੀ ਪਰਵਾਹ ਨਹੀਂ ਕਰਦਾ। |
15
|
ਸੁਫ਼ਨੇ ਵਿੱਚ ਰਾਤ ਦੀ ਦਰਿਸ਼ਟੀ ਵਿੱਚ, ਜਦ ਭਾਰੀ ਨੀਂਦ ਮਨੁੱਖਾਂ ਉੱਤੇ ਆ ਪੈਂਦੀ ਹੈ, ਅਤੇ ਜਦ ਓਹ ਆਪਣਿਆਂ ਬਿਸਤਰਿਆਂ ਉੱਤੇ ਸੌਂਦੇ ਹਨ, |
16
|
ਤਦ ਉਹ ਮਨੁੱਖਾਂ ਦੇ ਕੰਨ ਖੋਲ੍ਹਦਾ ਹੈ, ਅਤੇ ਉਨ੍ਹਾਂ ਦੀ ਸਿੱਖਿਆ ਉੱਤੇ ਮੋਹਰ ਲਾ ਦਿੰਦਾ ਹੈ, |
17
|
ਭਈ ਆਦਮੀ ਨੂੰ ਉਸਦੇ ਕੰਮਾਂ ਤੋਂ ਰੋਕੇ, ਅਤੇ ਮਰਦ ਤੋਂ ਹੰਕਾਰ ਨੂੰ ਲੁਕਾਵੇ। |
18
|
ਉਹ ਉਸ ਦੀ ਜਾਨ ਨੂੰ ਟੋਏ ਤੋਂ ਰੋਕੀ ਰੱਖਦਾ ਹੈ, ਅਤੇ ਉਸ ਦੀ ਹਯਾਤੀ ਨੂੰ ਤਲਵਾਰ ਨਾਲ ਨਾਸ ਹੋਂਣ ਤੋਂ । |
19
|
ਉਹ ਆਪਣੇ ਬਿਸਤਰੇ ਉੱਤੇ ਦਰਦ ਨਾਲ ਦੱਬ ਕੇ ਝੁੱਲਦਾ ਹੈ, ਅਤੇ ਆਪਣੀਆਂ ਹੱਡੀਆਂ ਵਿੱਚ ਨਿੱਤ ਦੀ ਅਣ ਬਣ ਨਾਲ ਵੀ। |
20
|
ਉਹ ਦੀ ਹਯਾਤੀ ਰੋਟੀ ਤੋਂ ਸੂਗਦੀ ਹੈ, ਅਤੇ ਉਸ ਦੀ ਜਾਨ ਸੁਆਦਲੇ ਭੋਜਨ ਤੋਂ। |
21
|
ਉਸ ਦਾ ਮਾਸ ਬਰਬਾਦ ਹੋ ਜਾਂਦਾ ਹੈ ਅਤੇ ਵਿਖਾਈ ਨਹੀਂ ਦਿੰਦਾ, ਉਸ ਦੀਆਂ ਹੱਡੀਆਂ ਜਿਹੜੀਆਂ ਵਿਖਾਈ ਨਹੀਂ ਸਨ ਦਿੰਦੀਆਂ ਨਿੱਕਲ ਆਉਂਦੀਆਂ ਹਨ! |
22
|
ਉਸ ਦੀ ਜਾਨ ਟੋਏ ਦੇ ਨੇੜੇ ਆ ਗਈ ਹੈ, ਅਤੇ ਉਸ ਦੀ ਹਯਾਤੀ ਮੌਤ ਲਿਆਉਣ ਵਾਲਿਆਂ ਦੇ । |
23
|
ਹੁਣ ਜੇ ਉਸ ਦੇ ਕੋਲ ਕੋਈ ਦੂਤ ਹੋਵੇ, ਹਜਾਰਾਂ ਵਿੱਚੋਂ ਇੱਕ ਅਰਥ ਕਰਨ ਵਾਲਾ, ਉਹ ਦੱਸੇ ਭਈ ਆਦਮੀ ਦੇ ਲਈ ਠੀਕ ਕੀ ਹੈ। |
24
|
ਤਾਂ ਉਹ ਉਸ ਤੇ ਦਯਾ ਕਰਦਾ ਤੇ ਆਖਦਾ ਹੈ, ਉਸ ਨੂੰ ਟੋਏ ਵਿੱਚ ਪੈਣ ਤੋਂ ਬਚਾ ਲੈ, ਮੈਨੂੰ ਪ੍ਰਾਸਚਿਤ ਮਿਲ ਗਿਆ ਹੈ। |
25
|
ਉਸ ਦਾ ਮਾਸ ਬਾਲਕ ਨਾਲੋਂ ਵਧੀਕ ਹਰਿਆ ਭਰਿਆ ਹੋ ਜਾਊਗਾ, ਉਹ ਆਪਣੀ ਜੁਆਨੀ ਵੱਲ ਮੁੜ ਆਊਗਾ। |
26
|
ਉਹ ਪਰਮੇਸ਼ੁਰ ਅੱਗੇ ਅਰਦਾਸ ਕਰੂਗਾ ਅਤੇ ਉਹ ਉਸ ਨੂੰ ਕਬੂਲ ਕਰੂਗਾ, ਉਹ ਖ਼ੁਸ਼ੀ ਨਾਲ ਉਹ ਦਾ ਮੂੰਹ ਵੇਖੂਗਾ, ਉਹ ਮਨੁੱਖ ਲਈ ਉਸ ਦਾ ਧਰਮ ਫੇਰ ਮੋੜ ਦੇਊਗਾ। |
27
|
ਉਹ ਮਨੁੱਖਾਂ ਦੇ ਅੱਗੇ ਗਾਉਣ ਲੱਗਦਾ ਅਤੇ ਕਹਿਣ ਲੱਗਦਾ ਹੈ, - ਮੈਂ ਪਾਪ ਕੀਤਾ ਅਤੇ ਸਿੱਧੀ ਗੱਲ ਨੂੰ ਉਲੱਦ ਦਿੱਤਾ, ਪਰ ਮੈਨੂੰ ਕੁੱਝ ਭਰਨਾ ਨਾ ਪਿਆ। |
28
|
ਉਹ ਨੇ ਮੇਰੀ ਜਾਨ ਨੂੰ ਟੋਏ ਵਿੱਚ ਲੰਘਣ ਤੋਂ ਬਚਾਇਆ, ਮੇਰੀ ਹਯਾਤੀ ਚਾਨਣਾ ਵੇਖੂਗੀ! |
29
|
ਵੇਖ, ਏਹ ਸਾਰੇ ਕੰਮ ਪਰਮੇਸ਼ੁਰ ਕਰਦਾ ਹੈ, ਉਹ ਮਰਦ ਨਾਲ ਦੋ ਵਾਰ ਸਗੋਂ ਤਿੰਨ ਵਾਰ ਵੀ, |
30
|
ਉਸ ਦੀ ਜਾਨ ਨੂੰ ਟੋਏ ਵਿੱਚੋਂ ਮੋੜ ਲੈ ਆਵੇ, ਤਾਂ ਜੋ ਉਹ ਜੀਉਂਦਿਆਂ ਦੇ ਚਾਨਣ ਨਾਲ ਪਰਕਾਸ਼ਤ ਹੋਵੇ। |
31
|
ਹੇ ਅੱਯੂਬ, ਧਿਆਨ ਲਾ ਕੇ ਮੇਰੀ ਸੁਣ, ਚੁੱਪ ਵੱਟ ਤੇ ਮੈਂ ਬੋਲਾਂਗਾ! |
32
|
ਜੇ ਤੈਂ ਕੁੱਝ ਬੋਲਣਾ ਹੈ ਤਾਂ ਮੈਨੂੰ ਉੱਤਰ ਦੇਹ, ਬੋਲ, ਕਿਉਂ ਜੋ ਮੈਂ ਤੈਨੂੰ ਧਰਮੀ ਠਹਿਰਾਉਣਾ ਚਾਹੁੰਦਾ ਹਾਂ। |
33
|
ਜੇ ਨਹੀਂ ਤਾਂ ਤੂੰ ਮੇਰੀ ਸੁਣ, ਚੁੱਪ ਵੱਟ, ਮੈਂ ਤੈਨੂੰ ਬੁੱਧ ਸਿਖਾਵਾਂਗਾ! ।। |
Job 33:1 Punjabi Language Bible Words basic statistical display
COMING SOON ...