1
|
ਤਦ ਸੋਫ਼ਰ ਨਅਮਾਤੀ ਨੇ ਉੱਤਰ ਦੇ ਕੇ ਆਖਿਆ, |
2
|
ਤਦੇ ਮੇਰੇ ਸੋਚ ਮੈਨੂੰ ਜੁਆਬ ਦਿੰਦੇ ਹਨ, ਮੇਰੇ ਅੰਦਰ ਦੇ ਛੋਹਲਾਪਣ ਦੇ ਕਾਰਨ। |
3
|
ਮੈਂ ਉਹ ਝਿੜਕੀ ਸੁਣਦਾ ਜੋ ਮੈਨੂੰ ਸ਼ਰਮਿੰਦਾ ਕਰਦੀ ਹੈ, ਅਤੇ ਮੇਰਾ ਆਤਮਾ ਮੇਰੀ ਬੁੱਧੀ ਨਾਲ ਮੈਨੂੰ ਉੱਤਰ ਦਿੰਦਾ ਹੈ।। |
4
|
ਕੀ ਤੂੰ ਏਹ ਮੁੱਢ ਤੋਂ ਨਹੀਂ ਜਾਣਦਾ, ਜਦ ਤੋਂ ਆਦਮੀ ਧਰਤੀ ਉੱਤੇ ਰੱਖਿਆ ਗਿਆ, |
5
|
ਭਈ ਦੁਸ਼ਟਾਂ ਦਾ ਜੈਕਾਰਾ ਥੋੜੇ ਚਿਰ ਲਈ ਹੈ, ਅਤੇ ਕੁਧਰਮੀਆਂ ਦਾ ਅਨੰਦ ਇੱਕ ਪਲਕ ਦਾ ਹੈ? |
6
|
ਜੇ ਉਹ ਦੀ ਉਚਿਆਈ ਅਕਾਸ਼ ਤੀਕ ਵੀ ਪੁੱਜੇ, ਅਤੇ ਉਹ ਦਾ ਸਿਰ ਬੱਦਲਾਂ ਨੂੰ ਜਾ ਲੱਗੇ, |
7
|
ਤਾਂ ਵੀ ਉਹ ਆਪਣੇ ਬਿਸ਼ਟੇ ਵਾਂਙੁ ਸਦਾ ਲਈ ਨਾਸ਼ ਹੋ ਜਾਏਗਾ, ਉਹ ਦੇ ਵੇਖਣ ਵਾਲੇ ਆਖਣਗੇ, ਉਹ ਕਿੱਥੇ ਹੈ? |
8
|
ਉਹ ਸੁਫ਼ਨੇ ਵਾਂਙੁ ਉੱਡ ਜਾਏਗਾ, ਅਤੇ ਲੱਭੇਗਾ ਨਾ, ਅਤੇ ਰਾਤ ਦੀ ਦਰਿਸ਼ਟੀ ਵਾਂਙੁ ਉਹ ਭੱਜ ਜਾਏਗਾ। |
9
|
ਅੱਖ ਨੇ ਉਹ ਨੂੰ ਝਾਕਿਆ ਪਰ ਫੇਰ ਨਹੀਂ ਝਾਕੇਗੀ, ਅਤੇ ਉਹ ਦੀ ਥਾਂ ਉਹ ਨੂੰ ਫੇਰ ਨਾ ਵੇਖੇਗੀ, |
10
|
ਉਹ ਦੇ ਬੱਚੇ ਗ਼ਰੀਬਾਂ ਤੋਂ ਮਦਦ ਮੰਗਣਗੇ, ਅਤੇ ਉਹ ਦੇ ਹੀ ਹੱਥ ਉਹ ਦਾ ਮਾਲ ਧਨ ਮੋੜਨਗੇ। |
11
|
ਉਹ ਦੀਆਂ ਹੱਡੀਆਂ ਜੁਆਨੀ ਦੇ ਬਲ ਨਾਲ ਭਰੀਆਂ ਹੋਈਆਂ ਤਾਂ ਹਨ, ਪਰ ਉਹ ਉਸ ਦੇ ਨਾਲ ਖਾਕ ਵਿੱਚ ਜਾ ਲੇਟੇਗੀ। |
12
|
ਭਾਵੇਂ ਬੁਰਿਆਈ ਉਹ ਦੇ ਮੂੰਹ ਵਿੱਚ ਮਿੱਠੀ ਲਗੇ, ਅਤੇ ਉਹ ਆਪਣੀ ਜੀਭ ਦੇ ਹੇਠ ਉਹ ਨੂੰ ਲੁਕਾਵੇ,- |
13
|
ਭਾਵੇਂ ਉਹ ਉਸ ਨੂੰ ਬਚਾ ਰੱਖੇ ਅਤੇ ਛੱਡੇ ਨਾ, ਅਤੇ ਆਪਣੇ ਸੰਘ ਵਿੱਚ ਦਬਾ ਰੱਖੇ, |
14
|
ਤਾਂ ਵੀ ਉਹ ਦੀ ਰੋਟੀ ਉਹ ਦੀਆਂ ਆਂਦਰਾਂ ਵਿੱਚ ਬਦਲ ਜਾਂਦੀ ਹੈ, ਉਹ ਉਹ ਦੇ ਅੰਦਰ ਸੱਪਾਂ ਦਾ ਜਹਿਰ ਹੋ ਜਾਂਦਾ ਹੈ। |
15
|
ਉਹ ਦੌਲਤ ਨੂੰ ਨਿਗਲ ਤਾਂ ਗਿਆ ਪਰ ਉਹ ਨੂੰ ਫਿਰ ਉਗਲੱਛੇਗਾ, ਪਰਮੇਸ਼ੁਰ ਉਹ ਨੂੰ ਉਹ ਦੇ ਪੇਟੋਂ ਕੱਢ ਲਏਗਾ। |
16
|
ਉਹ ਨਾਗਾਂ ਦਾ ਸਿਰ ਚੂਸੇਗਾ, ਸੱਪ ਦਾ ਡੰਗ ਉਹ ਨੂੰ ਮਾਰ ਸਿੱਟੇਗਾ! |
17
|
ਉਹ ਨਦੀਆਂ ਉੱਤੇ ਨਾ ਵੇਖੇਗਾ, ਸ਼ਹਿਤ ਤੇ ਦਹੀਂ ਦੇ ਵਗਦੇ ਹੜ੍ਹਾਂ ਉੱਤੇ। |
18
|
ਉਹ ਆਪਣੀ ਕਸ਼ਟ ਦੀ ਕਮਾਈ ਨੂੰ ਮੋੜ ਦੇਗਾ ਪਰ ਆਪ ਨਿਗਲੇਗਾ ਨਹੀਂ, ਉਹ ਆਪਣੇ ਲੈਣ ਦੇਣ ਦੇ ਲਾਭ ਦੇ ਅਨੁਸਾਰ ਖੁਸ਼ੀ ਨਾ ਮਨਾਏਗਾ, |
19
|
ਕਿਉਂ ਨੇ ਉਹ ਨੇ ਗ਼ਰੀਬਾਂ ਨੂੰ ਦਬਾਇਆ ਤੇ ਤਿਆਗ ਦਿੱਤਾ, ਉਹ ਦੇ ਇੱਕ ਘਰ ਨੂੰ ਖੋਹ ਲਿਆ ਪਰ ਉਹ ਨੂੰ ਨਾ ਉਸਾਰੇਗਾ |
20
|
ਏਸ ਲਈ ਭਈ ਉਹ ਨੇ ਆਪਣੇ ਅੰਦਰ ਕੋਈ ਸ਼ਾਂਤੀ ਨਾ ਜਾਣੀ, ਉਹ ਆਪਣੀਆਂ ਮਨ ਭਾਉਂਣੀਆਂ ਚੀਜ਼ਾਂ ਨਾ ਬਚਾਵੇਗਾ। |
21
|
ਉਹ ਦੇ ਖਾ ਲੈਣ ਤੋਂ ਕੁੱਝ ਬਾਕੀ ਨਾ ਰਿਹਾ, ਏਸ ਕਾਰਨ ਉਹ ਦੀ ਖ਼ੁਸ਼ਹਾਲੀ ਬਣੀ ਨਾ ਰਹੇਗੀ। |
22
|
ਉਹ ਆਪਣੀ ਭਰਪੂਰੀ ਦੀ ਵਾਫਰੀ ਵਿੱਚ ਵੀ ਲੋੜਵੰਦ ਰਹੇਗਾ, ਹਰ ਦੁਖਿਆਰੇ ਦਾ ਹੱਥ ਉਹ ਦੇ ਉੱਤੇ ਆਏਗਾ। |
23
|
ਜਦ ਉਹ ਆਪਣਾ ਪੇਟ ਭਰਨ ਨੂੰ ਹੋਵੇ, ਪਰਮੇਸ਼ੁਰ ਆਪਣਾ ਤੇਜ ਕ੍ਰੋਧ ਉਸ ਉੱਤੇ ਘੱਲੇਗਾ ਅਤੇ ਉਹ ਦੇ ਰੋਟੀ ਖਾਣ ਦੇ ਵੇਲੇ ਉਹ ਦੇ ਉੱਤੇ ਵਰ੍ਹਾਏਗਾ। |
24
|
ਉਹ ਲੋਹੇ ਦੇ ਹਥਿਆਰ ਤੋਂ ਨੱਠੇਗਾ, ਪਿੱਤਲ ਦਾ ਧਣੁਖ ਉਹ ਨੂੰ ਵਿੰਨ੍ਹ ਸਿੱਟੇਗਾ, |
25
|
ਉਹ ਉਸ ਤੀਰ ਨੂੰ ਬਾਹਰ ਖਿੱਚਦਾ ਅਤੇ ਉਹ ਉਸ ਦੇ ਸਰੀਰ ਵਿੱਚੋਂ ਬਾਹਰ ਆਉਂਦਾ ਹੈ, ਉਹ ਦੀ ਚਮਕਦੀ ਹੋਈ ਨੋਕ ਉਹ ਦੇ ਪਿੱਤੇ ਤੋਂ ਨਿੱਕਲਦੀ, ਅਤੇ ਹੌਲ ਉਹ ਦੇ ਉੱਤੇ ਆ ਪੈਂਦਾ ਹੈ! |
26
|
ਸਾਰਾ ਅਨ੍ਹੇਰਾ ਉਹ ਦੇ ਖ਼ਜ਼ਾਨਿਆਂ ਲਈ ਇਕੱਠਾ ਹੈ, ਅਣਸੁਲਗੀ ਅੱਗ ਉਹ ਨੂੰ ਭਸਮ ਕਰੇਗੀ, ਜੋ ਕੁੱਝ ਉਹ ਦੇ ਤੰਬੂ ਵਿੱਚ ਬਾਕੀ ਹੈ ਉਹ ਭੱਖ ਲਏਗੀ! |
27
|
ਅਕਾਸ਼ ਉਹ ਦੀ ਬਦੀ ਨੂੰ ਪਰਗਟ ਕਰੇਗਾ, ਅਤੇ ਧਰਤੀ ਉਹ ਦੇ ਵਿਰੁੱਧ ਖੜ੍ਹੀ ਹੋਵੇਗੀ। |
28
|
ਉਹ ਦੇ ਘਰ ਦਾ ਮਾਲ ਰੁੜ੍ਹ ਜਾਏਗਾ, ਉਹ ਦੇ ਕ੍ਰੋਧ ਦੇ ਦਿਨ ਵਿੱਚ ਓਹ ਵਗ ਜਾਏਗਾ, - |
29
|
ਏਹ ਪਰਮੇਸ਼ੁਰ ਵੱਲੋਂ ਦੁਸ਼ਟ ਆਦਮੀ ਦਾ ਹਿੱਸਾ ਹੈ, ਏਹ ਪਰਮੇਸ਼ੁਰ ਵੱਲੋਂ ਉਹ ਦੀ ਮੁਕੱਰਰ ਹੋਈ ਮਿਰਾਸ ਹੈ!।। |
Job 20:1 Punjabi Language Bible Words basic statistical display
COMING SOON ...