Bible Languages

Indian Language Bible Word Collections

Bible Versions

Books

Job Chapters

Job 4 Verses

Bible Versions

Books

Job Chapters

Job 4 Verses

1 ਅਲੀਫ਼ਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ,
2 ਜੇ ਕੋਈ ਤੇਰੇ ਨਾਲ ਗੱਲ ਕਰਨ ਦੀ ਦਿਲੇਰੀ ਕਰੇ, ਭਲਾ, ਤੂੰ ਗਰੰਜ ਹੋਵੇਂਗਾ? ਪਰ ਬੋਲਣ ਥੋਂ ਕੌਣ ਆਪਣੇ ਆਪ ਨੂੰ ਰੋਕ ਸੱਕਦਾ ਹੈ?
3 ਵੇਖ, ਤੈਂ ਬਹੁਤਿਆਂ ਨੂੰ ਸਿਖਾਇਆ, ਅਤੇ ਢਿੱਲੇ ਹੱਥਾਂ ਨੂੰ ਤੈਂ ਤਕੜਾ ਕੀਤਾ।
4 ਤੇਰੀਆਂ ਗੱਲਾਂ ਨੇ ਡਗਮਗਾਉਂਦੇ ਨੂੰ ਥੰਮ੍ਹਿਆ, ਅਤੇ ਤੈਂ ਭਿੜਦਿਆਂ ਗੋਡਿਆਂ ਨੂੰ ਮਜਬੂਤ ਕੀਤਾ,
5 ਪਰ ਹੁਣ ਉਹ ਤੇਰੇ ਤੇ ਆ ਪਈ ਅਤੇ ਤੂੰ ਹੁੱਸ ਗਿਆ ਹੈਂ, ਉਹ ਨੇ ਤੈਂਨੂੰ ਛੋਹਿਆ ਅਤੇ ਤੂੰ ਘਾਬਰ ਉੱਠਿਆ।
6 ਭਲਾ, ਪਰਮੇਸ਼ੁਰ ਦਾ ਡਰ ਤੇਰਾ ਆਸਰਾ ਨਹੀਂ ਹੈ? ਅਤੇ ਤੇਰੇ ਰਾਹਾਂ ਦੀ ਖਰਿਆਈ ਤੇਰੀ ਆਸਾ ਨਹੀਂ?
7 ਚੇਤੇ ਤਾਂ ਕਰ, ਕਿਹੜਾ ਬੇਦੋਸ਼ਾ ਕਦੇ ਨਾਸ਼ ਹੋਇਆ, ਯਾ ਨੇਕ ਜਨ ਕਿੱਥੇ ਮਿਟਾਏ ਗਏ?।।
8 ਮੇਰੇ ਵੇਖਣ ਵਿੱਚ ਤਾਂ ਬਦੀ ਦੇ ਵਾਹੁਣ ਵਾਲੇ ਅਤੇ ਕਸ਼ਟ ਦੇ ਬੀਜਣ ਵਾਲੇ ਉਹੋ ਕੁਝ ਵੱਢਦੇ ਹਨ।
9 ਪਰਮੇਸ਼ੁਰ ਦੇ ਸੁਆਸ ਨਾਲ ਉਹ ਨਾਸ਼ ਹੋ ਜਾਂਦੇ, ਅਤੇ ਉਹ ਦੇ ਕ੍ਰੋਧ ਦੇ ਬੁੱਲੇ ਨਾਲ ਉਹ ਮੁੱਕ ਜਾਂਦੇ ਹਨ।
10 ਸ਼ੇਰ ਬਬਰ ਦੀ ਗਰਜ ਅਤੇ ਮਾਰੂ ਸ਼ੇਰ ਬਬਰ ਦੀ ਅਵਾਜ਼, ਅਤੇ ਜੁਆਨ ਬਬਰਾਂ ਦੇ ਦੰਦ ਭੰਨੇ ਜਾਂਦੇ ਹਨ।
11 ਬੁੱਢਾ ਬਬਰ ਸ਼ਿਕਾਰ ਥੁੜੋਂ ਨਾਸ਼ ਹੁੰਦਾ ਅਤੇ ਸ਼ੇਰਨੀ ਦੇ ਬੱਚੇ ਖਿੰਡ ਪੰਡ ਜਾਂਦੇ ਹਨ
12 ਇੱਕ ਗੱਲ ਚੋਰੀ ਛੱਪੀ ਮੇਰੇ ਕੋਲ ਪਹੁੰਚਾਈ ਗਈ, ਅਤੇ ਉਹ ਦੀ ਭਿਣਕ ਮੇਰੇ ਕੰਨਾਂ ਵਿੱਚ ਆਈ,
13 ਰਾਤ ਦੀਆਂ ਦ੍ਰਿਸ਼ਟੀਆਂ ਦੀਆਂ ਚਿਤਮਣੀਆਂ ਵਿੱਚ ਜਦ ਸਾਰੀ ਨੀਂਦ ਇਨਸਾਨ ਉੱਤੇ ਆਉਂਦੀ ਹੈ,
14 ਹੌਲ ਤੇ ਕਾਂਬਾ ਮੇਰੇ ਉੱਤੇ ਆ ਪਏ, ਜਿਨ੍ਹਾਂ ਨੇ ਮੇਰੀਆਂ ਸਾਰੀਆਂ ਹੱਡੀਆਂ ਨੂੰ ਹਿਲਾ ਦਿੱਤਾ!
15 ਇੱਕ ਰੂਹ ਮੇਰੇ ਮੂੰਹ ਅੱਗੋਂ ਦੀ ਲੰਘੀ, ਮੇਰੇ ਪਿੰਡੇ ਦੀ ਲੂਈਂ ਖੜੀ ਹੋ ਗਈ!
16 ਉਹ ਖਲੋ ਗਈ ਪਰ ਮੈਂ ਉਹ ਦੀ ਸ਼ਕਲ ਪਛਾਣ ਨਾ ਸੱਕਿਆ, ਕੋਈ ਰੂਪ ਮੇਰੀਆਂ ਅੱਖਾਂ ਦੇ ਅੱਗੇ ਸੀ, ਖ਼ਮੋਸ਼ੀ ਸੀ, ਫੇਰ ਇੱਕ ਅਵਾਜ਼ ਮੈਂ ਸੁਣੀ, -
17 ਕੀ ਮਨੁੱਖ ਪਰਮੇਸ਼ੁਰ ਨਾਲੋਂ ਧਰਮੀ ਹੈ, ਜਾਂ ਪੁਰਖ ਆਪਣੇ ਕਰਤਾਰ ਨਾਲੋਂ ਪਾਕ ਹੈ?
18 ਵੇਖ, ਉਹ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ ਅਤੇ ਆਪਣੇ ਦੂਤਾਂ ਨੂੰ ਮੂਰਖ ਠਹਿਰਾਉਂਦਾ ਹੈ,
19 ਕਿੰਨਾ ਵੱਧ ਓਹ ਜਿਹੜੇ ਕੱਚੇ ਘਰਾਂ ਵਿੱਚ ਵੱਸਦੇ ਹਨ, ਜਿਨ੍ਹਾਂ ਦੀਆਂ ਨੀਹਾਂ ਖ਼ਾਕ ਵਿੱਚ ਹਨ, ਜਿਹੜੇ ਭਵੱਕੜ ਥੋਂ ਅੱਗੇਤਰੇ ਹੀ ਪੀਹੇਂ ਜਾਂਦੇ ਹਨ।
20 ਸਵੇਰ ਥੋਂ ਸ਼ਾਮ ਤੀਕੁਰ ਓਹ ਟੋਟੇ ਟੋਟੇ ਹੋ ਜਾਂਦੇ ਹਨ, ਕਿਸੇ ਦੇ ਸੋਚੇ ਬਿਨਾਂ ਹੀ ਉਹ ਸਦਾ ਲਈ ਨਾਸ਼ ਹੋ ਜਾਂਦੇ ਹਨ।
21 ਕੀ ਉਨ੍ਹਾਂ ਦੇ ਤੰਬੂ ਦਾ ਕਿੱਲਾ ਉਨ੍ਹਾਂ ਦੇ ਵਿੱਚ ਪੁੱਟਿਆ ਨਹੀਂ ਜਾਂਦਾ? ਉਹ ਬੁੱਧ ਥੋਂ ਬਿਨਾ ਹੀ ਮਰ ਜਾਂਦੇ ਹਨ।।

Job 4:1 Punjabi Language Bible Words basic statistical display

COMING SOON ...

×

Alert

×