Bible Languages

Indian Language Bible Word Collections

Bible Versions

Books

Job Chapters

Job 38 Verses

Bible Versions

Books

Job Chapters

Job 38 Verses

1 ਤਾਂ ਯਹੋਵਾਹ ਨੇ ਅੱਯੂਬ ਨੂੰ ਵਾਵਰੋਲੇ ਵਿੱਚੋਂ ਦੀ ਉੱਤਰ ਦਿੱਤਾ ਤੇ ਆਖਿਆ,
2 ਏਹ ਕੌਣ ਹੈ ਜਿਹੜਾ ਸਲਾਹ ਨੂੰ ਗਿਆਨਹੀਣ ਗੱਲਾਂ ਨਾਲ ਅਨ੍ਹੇਰੇ ਵਿੱਚ ਰੱਖਦਾ ਹੈ?
3 ਮਰਦ ਵਾਂਙੁ ਜ਼ਰਾ ਆਪਣੀ ਕਮਰ ਕੱਸ! ਮੈਂ ਤੈਥੋਂ ਸਵਾਲ ਕਰਦਾ ਹਾਂ, ਅਤੇ ਤੂੰ ਮੈਨੂੰ ਸਮਝਾ! ।।
4 ਤੂੰ ਕਿੱਥੇ ਸੈਂ ਜਦ ਮੈਂ ਧਰਤੀ ਦੀ ਨੀਉਂ ਰੱਖੀ? ਦੱਸ, ਜੇ ਤੂੰ ਸਮਝ ਰੱਖਦਾ ਹੈਂ!
5 ਕਿਹ ਨੇ ਉਹ ਦਾ ਨਾਪ ਠਹਿਰਾਇਆ, - ਤੂੰ ਜਰੂਰ ਜਾਣ ਲਿਆ ਹੋਵੇ, - ਯਾ ਕਿਹੇ ਨੇ ਉਹ ਦੇ ਉੱਤੇ ਜਰੀਬ ਖਿੱਚੀ?
6 ਕਾਹ ਦੇ ਉੱਤੇ ਉਹ ਦੀਆਂ ਟੇਕਾਂ ਰੱਖੀਆਂ ਗਈਆਂ, ਯਾ ਕਿਹ ਨੇ ਉਹ ਦੇ ਸਿਰੇ ਦਾ ਪੱਥਰ ਧਰਿਆ,
7 ਜਦ ਸਵੇਰੇ ਦੇ ਤਾਰੇ ਮਿਲ ਕੇ ਜੈਕਾਰੇ ਗਜਾਉਂਦੇ ਸਨ, ਅਤੇ ਪਰਮੇਸ਼ੁਰ ਦੇ ਸਾਰੇ ਪੁੱਤ੍ਰ ਨਾਰੇ ਮਾਰਦੇ ਸਨ?
8 ਯਾ ਕਿਸ ਸਮੁੰਦਰ ਨੂੰ ਕਵਾੜਾਂ ਨਾਲ ਬੰਦ ਕੀਤਾ? ਜਦ ਉਹ ਕੁੱਖੋਂ ਫੁੱਟ ਨਿੱਕਲਿਆ?
9 ਜਦ ਮੈਂ ਬੱਦਲ ਉਹ ਦਾ ਲਿਬਾਸ, ਅਤੇ ਅਨ੍ਹੇਰੇ ਘੁੱਪ ਨੂੰ ਉਹ ਦਾ ਪੋਤੜਾ ਬਣਾਇਆ,
10 ਅਤੇ ਉਹ ਦੀਆਂ ਹੱਦਾਂ ਠਹਿਰਾਈਂਆਂ, ਅਤੇ ਅਰਲ ਤੇ ਕਵਾੜ ਲਾਏ?
11 ਅਤੇ ਆਖਿਆ, ਐਥੇ ਤਿੱਕੁਰ ਆਈਂ, ਵਧੀਂ ਨਾ, ਅਤੇ ਐਥੇ ਤੇਰੀਆਂ ਆਫਰੀਆਂ ਹੋਈਆਂ ਲੱਫਾਂ ਰੁਕ ਜਾਣ!
12 ਕੀ ਤੈਂ ਆਪਣਿਆਂ ਦਿਨਾਂ ਵਿੱਚ ਕਦੀ ਸਵੇਰੇ ਉੱਤੇ ਹੁਕਮ ਦਿੱਤਾ? ਕੀ ਤੈਂ ਸਾਝਰੇ ਨੂੰ ਉਹ ਦਾ ਥਾਂ ਸਿਖਾਇਆ,
13 ਭਈ ਉਹ ਧਰਤੀ ਦੇ ਖੰਭਾਂ ਨੂੰ ਫੜ ਲਵੇ, ਅਤੇ ਦੁਸ਼ਟ ਉਹ ਦੇ ਵਿੱਚੋਂ ਝਾੜੇ ਜਾਣ?
14 ਉਹ ਬਦਲ ਜਾਂਦਾ ਹੈ ਜਿਵੇਂ ਚੀਕਣੀ ਮਿੱਟੀ ਮੋਹਰ ਦੇ ਹੇਠੋਂ, ਤਾਂ ਓਹ ਖਲੋ ਜਾਂਦੇ ਹਨ ਜਿਵੇਂ ਬਸਤਰਾਂ ਵਿੱਚ,
15 ਅਤੇ ਦੁਸ਼ਟਾਂ ਤੋਂ ਉਨ੍ਹਾਂ ਦਾ ਚਾਨਣਾ ਰੋਕ ਲਿਆ ਜਾਂਦਾ ਹੈ, ਅਤੇ ਉੱਚੀ ਬਾਂਹ ਭੰਨੀ ਜਾਂਦੀ ਹੈ।।
16 ਕੀ ਤੂੰ ਸਮੁੰਦਰ ਦੇ ਸੋਤਿਆਂ ਵਿੱਚ ਵੜਿਆ ਯਾ ਡੁੰਘਿਆਈ ਦੇ ਗੁੱਝੇ ਹਿੱਸਿਆਂ ਵਿੱਚ ਚੱਲਿਆ ਹੈਂ?
17 ਕੀ ਮੌਤ ਦੇ ਫਾਟਕ ਤੇਰੇ ਲਈ ਨੰਗੇ ਕੀਤੇ ਗਏ, ਯਾ ਮੌਤ ਦੇ ਸਾਯੇ ਦੇ ਫਾਟਕਾਂ ਨੂੰ ਤੈਂ ਵੇਖਿਆ?
18 ਕੀ ਤੈਂ ਧਰਤੀ ਦੇ ਵਿਸਤਾਰ ਨੂੰ ਸਮਝ ਲਿਆ ਹੈ? ਤੂੰ ਦੱਸ, ਜੇ ਤੈਂ ਸਾਰੇ ਦਾ ਸਾਰਾ ਜਾਣ ਲਿਆ ਹੈ!
19 ਚਾਨਣ ਦੀ ਵੱਸੋਂ ਦਾ ਰਾਹ ਕਿੱਧਰ ਹੈ, ਅਤੇ ਅਨ੍ਹੇਰੇ ਦਾ ਅਸਥਾਨ ਕਿੱਥੇ ਹੈ?
20 ਤਾਂ ਜੋ ਤੂੰ ਉਹ ਨੂੰ ਉਹ ਦੀਆਂ ਹੱਦਾਂ ਤੀਕ ਪੁਚਾਵੇਂ ਅਤੇ ਉਹ ਦੇ ਘਰ ਦੇ ਪਹਿਆਂ ਨੂੰ ਸਮਝੇਂ।
21 ਤੂੰ ਜਾਣਦਾ ਹੈਂ, ਤੂੰ ਉਸ ਵੇਲੇ ਜੰਮਿਆਂ ਹੋਇਆ ਜੋ ਸੈਂ, ਅਤੇ ਤੇਰੇ ਦਿਨਾਂ ਦੀ ਗਿਣਤੀ ਬਹੁਤੀ ਹੈ!
22 ਕੀ ਤੂੰ ਬਰਫ਼ ਦੇ ਖਜ਼ਾਨਿਆਂ ਕੋਲ ਗਿਆ, ਅਤੇ ਗੜਿਆਂ ਦੇ ਖ਼ਜ਼ਾਨਿਆਂ ਨੂੰ ਵੇਖਿਆ,
23 ਜਿਨ੍ਹਾਂ ਨੇ ਮੈਂ ਦੁਖ ਦੇ ਵੇਲੇ ਲਈ ਬਚਾ ਰੱਖਿਆ ਹੈ, ਲੜਾਈ ਦੇ ਜੁੱਧ ਦੇ ਦਿਨਾਂ ਲਈ ਵੀ?
24 ਚਾਨਣ ਦੀ ਵੰਡ ਦਾ ਰਾਹ ਕਿਹੜਾ ਹੈ, ਯਾ ਪੂਰੇ ਦੀ ਹਵਾ ਦਾ ਧਰਤੀ ਉੱਤੇ ਖਿਲਾਰਨਾ ਕਿਵੇਂ ਹੈ?
25 ਕਿਹ ਨੇ ਹੜ੍ਹਾਂ ਲਈ ਨਾਲੀ ਪੁੱਟੀ, ਯਾ ਕੜਕਣ ਵਾਲੀ ਬਿਜਲੀ ਲਈ ਰਾਹ ਬਣਾਇਆ,
26 ਤਾਂ ਜੋ ਮਨੁੱਖ ਤੋਂ ਖ਼ਾਲੀ ਧਰਤੀ ਉੱਤੇ ਮੀਂਹ ਵਰ੍ਹਾਵੇ, ਉਜਾੜ ਉੱਤੇ ਜਿੱਥੇ ਕੋਈ ਆਦਮੀ ਨਹੀਂ,
27 ਭਈ ਉੱਜੜੇ ਤੇ ਸੁੰਞੇ ਦੇਸ ਨੂੰ ਰਜਾਵੇ, ਅਤੇ ਹਰਾ ਘਾਹ ਉਗਾਵੇ?।।
28 ਮੀਂਹ ਦਾ ਕੋਈ ਪਿਉ ਹੈ, ਯਾ ਤ੍ਰੇਲ ਦੀਆਂ ਬੂੰਦਾਂ ਕਿਸ ਤੋਂ ਜੰਮੀਆਂ?
29 ਕਿਹ ਦੇ ਗਰਭ ਤੋਂ ਬਰਫ਼ ਜੰਮੀ, ਯਾ ਅਕਾਸ਼ ਦਾ ਕੱਕਰ ਕਿਸ ਤੋਂ ਜੰਮਿਆਂ?
30 ਪਾਣੀ ਪੱਥਰ ਵਾਙੁ ਜੰਮ ਜਾਂਦੇ, ਅਤੇ ਡੁੰਘਿਆਈ ਦੀ ਤਹਿ ਉੱਤੇ ਜਮਾਓ ਹੋ ਜਾਂਦਾ ਹੈ।।
31 ਕੀ ਤੂੰ ਕੱਚਪਚਿਆ ਦੇ ਬੰਦਨਾਂ ਨੂੰ ਬੰਨ੍ਹ ਸੱਕਦਾ, ਯਾ ਸਪਤ੍ਰਿਖ ਦੇ ਰੱਸਿਆਂ ਨੂੰ ਖੋਲ੍ਹ ਸੱਕਦਾ ਹੈ?
32 ਕੀ ਤੂੰ ਰੁੱਤ ਸਿਰ ਮੱਜ਼ਰੋਥ ਨੂੰ ਕੱਢ ਸੱਕਦਾ, ਯਾ ਜੱਬਾਰ ਦੀ ਉਹ ਦੇ ਬੱਚਿਆਂ ਸਣੇ ਅਗਵਾਈ ਕਰ ਸੱਕਦਾ ਹੈ?
33 ਕੀ ਤੂੰ ਅਕਾਸ਼ ਦੀਆਂ ਬਿਧੀਆਂ ਨੂੰ ਜਾਣਦਾ ਹੈ? ਕੀ ਤੂੰ ਉਹ ਦਾ ਰਾਜ ਧਰਤੀ ਤੇ ਕਾਇਮ ਕਰ ਸੱਕਦਾ ਹੈਂ?
34 ਕੀ ਤੂੰ ਆਪਣੀ ਅਵਾਜ਼ ਨੂੰ ਬੱਦਲ ਤੀਕ ਉੱਚੀ ਕਰ ਸੱਕਦਾ ਹੈ, ਭਈ ਪਾਣੀ ਦੀ ਵਾਫ਼ਰੀ ਤੈਨੂੰ ਕੱਜ ਲਵੇ?
35 ਕੀ ਤੂੰ ਬਿਜਲੀਆਂ ਨੂੰ ਘੱਲ ਸੱਕਦਾ ਹੈ ਭਈ ਉਹ ਚੱਲੀਆਂ ਜਾਣ, ਅਤੇ ਓਹ ਤੈਨੂੰ ਆਖਣ, ਅਸੀਂ ਹਾਜਿਰ ਹਾਂ?
36 ਘਟਾਂ ਵਿੱਚ ਬੁੱਧੀ ਕਿਸ ਨੇ ਰੱਖੀ, ਯਾ ਟੁੱਟਦੇ ਤਾਰੇ ਨੂੰ ਕਿਸ ਨੇ ਸਮਝ ਬਖ਼ਸ਼ੀ?
37 ਕੌਣ ਬੱਦਲਾਂ ਨੂੰ ਬੁੱਧੀ ਨਾਲ ਗਿਣ ਸੱਕਦਾ ਹੈ, ਅਤੇ ਅਕਾਸ਼ ਦੀਆਂ ਮਸ਼ਕਾਂ ਨੂੰ ਕੌਣ ਡੋਹਲ ਸੱਕਦਾ ਹੈ,
38 ਜਦ ਧੂੜ ਮਿਲ ਕੇ ਘਾਣੀ ਬਣ ਜਾਂਦੀ ਹੈ, ਅਤੇ ਡਲੇ ਘੁਲ ਜਾਂਦੇ ਹਨ?
39 ਕੀ ਤੂੰ ਬਬਰ ਸ਼ੇਰ ਲਈ ਸ਼ਿਕਾਰ ਮਾਰ ਸੱਕਦਾ, ਅਤੇ ਬਬਰ ਸ਼ੇਰ ਦੇ ਬੱਚਿਆਂ ਦੀ ਹਯਾਤੀ ਨੂੰ ਰਜਾ ਸੱਕਦਾ ਹੈ,
40 ਜਦ ਓਹ ਆਪਣੀਆਂ ਖੁੰਧਰਾਂ ਵਿੱਚ ਦੱਬਕੇ ਬੈਠੇ ਹਨ ਅਤੇ ਅੜਤਲੇ ਵਿੱਚ ਛਹਿ ਲਾ ਕੇ ਰਹਿੰਦੇ ਹਨ?
41 ਕੌਣ ਪਹਾੜੀ ਕਾਂ ਲਈ ਉਹ ਦਾ ਚੋਗਾ ਤਿਆਰ ਕਰਦਾ ਹੈ, ਜਦ ਉਹ ਦੇ ਬੱਚੇ ਪਰਮੇਸ਼ੁਰ ਅੱਗੇ ਚਿੱਲਾਉਂਦੇ ਹਨ, ਅਤੇ ਉਹ ਖਾਜੇ ਤੋਂ ਬਿਨਾ ਭੌਂਦੇ ਫਿਰਦੇ ਹਨ?।।

Job 38:1 Punjabi Language Bible Words basic statistical display

COMING SOON ...

×

Alert

×