Bible Languages

Indian Language Bible Word Collections

Bible Versions

Books

Job Chapters

Job 5 Verses

Bible Versions

Books

Job Chapters

Job 5 Verses

1 ਜ਼ਰਾ ਪੁਕਾਰ, ਤੈਨੂੰ ਕੋਈ ਉੱਤਰ ਭੀ ਦੇਵੇਗਾ! ਯਾ ਪਵਿੱਤ੍ਰਾਂ ਵਿੱਚੋਂ ਤੂੰ ਕਿਹ ਦੀ ਵੱਲ ਮੂੰਹ ਕਰੇਂਗਾ?
2 ਕੁੜਨਾ ਤਾਂ ਮੂਰਖ ਨੂੰ ਵੱਢ ਸਿੱਟਦੀ ਹੈ, ਅਤੇ ਜਲਣ ਭੋਲਿਆਂ ਭਾਲਿਆਂ ਨੂੰ ਮਾਰ ਸਿੱਟਦਾ ਹੈ।
3 ਮੈਂ ਮੂਰਖ ਨੂੰ ਜੜ੍ਹ ਫੜਦੇ ਵੇਖਿਆ, ਪਰ ਮੈਂ ਅਚਾਣਚੱਕ ਉਹ ਦੇ ਵਸੇਬੇ ਨੂੰ ਧਿਤਕਾਰਿਆ।
4 ਉਹ ਦੇ ਬੱਚੇ ਬਚਾਉਂ ਥੋਂ ਦੁਰ ਹਨ, ਅਤੇ ਫਾਟਕ ਵਿੱਚ ਮਿੱਧੇ ਜਾਂਦੇ ਹਨ, ਅਤੇ ਛੁਡਾਉਣ ਵਾਲਾ ਕੋਈ ਨਹੀਂ,
5 ਜਿਹ ਦੀ ਫ਼ਸਲ ਭੁੱਖਾ ਖਾ ਲੈਂਦਾ ਹੈ, ਸਗੋਂ ਕੰਡਿਆਂ ਵਿੱਚੋਂ ਭੀ ਕੱਢ ਲੈਂਦਾ ਹੈ, ਅਤੇ ਫਾਹੀ ਉਨ੍ਹਾਂ ਦੇ ਮਾਲ ਧਨ ਨੂੰ ਹੱੜਪ ਲੈਂਦੀ ਹੈ,
6 ਦੁਖ ਤਾਂ ਖ਼ਾਕ ਵਿੱਚੋਂ ਨਹੀਂ ਨਿੱਕਲਦਾ, ਨਾ ਕਸ਼ਟ ਮਿੱਟੀ ਵਿੱਚੋਂ,
7 ਪਰ ਆਦਮੀ ਕਸ਼ਟ ਲਈ ਹੀ ਜੰਮਦਾ ਹੈ, ਜਿਵੇਂ ਚਿੰਗਿਆੜੇ ਉਤਾਹਾਂ ਉੱਡਦੇ ਹਨ
8 ਪਰ ਮੈਂ ਪਰਮੇਸ਼ੁਰ ਦਾ ਤਾਲਿਬ ਰਹਾਂਗਾ, ਅਤੇ ਆਪਣਾ ਮੁਕਦਮਾ ਪਰਮੇਸ਼ੁਰ ਦੇ ਸਪੁਰਦ ਕਰਾਂਗਾ,
9 ਜਿਹੜਾ ਵੱਡੇ ਵੱਡੇ ਦੇ ਅਥਾਹ ਕੰਮ ਅਤੇ ਅਣਗਿਣਤ ਅਚਰਜ ਕਰਦਾ ਹੈ,
10 ਜਿਹੜਾ ਮੀਂਹ ਧਰਤੀ ਉੱਤੇ ਪਾਉਂਦਾ ਹੈ, ਅਤੇ ਪੈਲੀਆਂ ਵਿੱਚ ਪਾਣੀ ਘੱਲਦਾ ਹੈ,
11 ਤਾਂ ਜੋ ਉਹ ਨੀਚਾਂ ਨੂੰ ਉੱਚਾ ਕਰੇ, ਅਤੇ ਮਾਤਮ ਕਰਨ ਵਾਲੇ ਚੈਨ ਵਿੱਚ ਉੱਚੇ ਕੀਤੇ ਜਾਂਦੇ ਹਨ।
12 ਉਹ ਚਲਾਕਾਂ ਦੀਆਂ ਜੁਗਤੀਆਂ ਨੂੰ ਅਕਾਰਥ ਕਰ ਦਿੰਦਾ ਹੈ, ਅਤੇ ਉਨ੍ਹਾਂ ਦੇ ਹੱਥ ਸਫਲ ਨਹੀਂ ਹੁੰਦੇ।
13 ਉਹ ਬੁੱਧਵਾਨਾਂ ਨੂੰ ਉਨ੍ਹਾਂ ਦੀ ਚਤੁਰਾਈ ਵਿੱਚ ਫਸਾਉਂਦਾ ਹੈ ਅਤੇ ਛਲ ਬਾਜਾਂ ਦੀ ਸਲਾਹ ਛੇਤੀ ਮਿਟ ਜਾਂਦੀ ਹੈ।
14 ਦਿਨੇ ਉਨ੍ਹਾਂ ਉੱਤੇ ਅਨ੍ਹੇਰ ਪੈ ਜਾਂਦਾ ਹੈ, ਅਤੇ ਦੁਪਹਿਰ ਨੂੰ ਓਹ ਟੋਹੰਦੇ ਫਿਰਦੇ ਹਨ ਜਿਵੇਂ ਰਾਤ ਵਿੱਚ।
15 ਐਉਂ ਉਹ ਕੰਗਾਲ ਨੂੰ ਉਨ੍ਹਾਂ ਦੇ ਮੂੰਹ ਦੀ ਤਲਵਾਰ ਤੋਂ ਅਤੇ ਤਕੜੇ ਦੇ ਹੱਥੋਂ ਬਚਾਉਂਦਾ ਹੈ।
16 ਤਾਂ ਗ਼ਰੀਬ ਲਈ ਆਸ ਹੈ ਅਤੇ ਬਦੀ ਆਪਣਾ ਮੂੰਹ ਬੰਦ ਰੱਖਦੀ ਹੈ।।
17 ਵੇਖ, ਧੰਨ ਉਹ ਆਦਮੀ ਹੈ ਜਿਹ ਨੂੰ ਪਰਮੇਸ਼ੁਰ ਦਬਕਾਉਂਦਾ ਹੈ, ਸੋ ਸਰਬ ਸ਼ਕਤੀਮਾਨ ਦੀ ਤਾੜ ਨੂੰ ਤੁੱਛ ਨਾ ਜਾਣ,
18 ਉਹ ਤਾਂ ਘਾਇਲ ਕਰਦਾ, ਫੇਰ ਪੱਟੀ ਬੰਨ੍ਹਦਾ ਹੈ, ਉਹ ਸੱਟ ਲਾਉਂਦਾ, ਫੇਰ ਉਹ ਦੇ ਹੱਥ ਚੰਗਾ ਕਰਦੇ ਹਨ।
19 ਛੇਆਂ ਦੁਖਾਂ ਥੋਂ ਉਹ ਤੈਨੂੰ ਛੁਡਾਵੇਗਾ, ਸਗੋਂ ਸੱਤਾਂ ਵਿੱਚ ਕੋਈ ਬਦੀ ਤੈਨੂੰ ਨਾ ਛੋਹੇਗੀ,
20 ਕਾਲ ਵਿੱਚ ਉਹ ਤੈਨੂੰ ਮੌਤ ਤੋਂ ਨਿਸਤਾਰਾ ਦੇਵੇਗਾ, ਅਤੇ ਲੜਾਈ ਵਿੱਚ ਤਲਵਾਰ ਦੀ ਮਾਰ ਥੋਂ,
21 ਜੀਭ ਦੇ ਕੋਰੜੇ ਥੋਂ ਤੂੰ ਛਿਪਾਇਆ ਜਾਵੇਂਗਾ, ਅਤੇ ਜਦ ਤਬਾਹੀ ਆਵੇਗੀ ਤੂੰ ਉਸ ਥੋਂ ਨਾ ਡਰੇਂਗਾ।
22 ਤਬਾਹੀ ਤੇ ਔੜ ਦੇ ਉੱਤੇ ਤੂੰ ਹੱਸੇਂਗਾ, ਅਤੇ ਧਰਤੀ ਦੇ ਦਰਿੰਦੀਆਂ ਥੋਂ ਤੂੰ ਨਾ ਡਰੇਂਗਾ,
23 ਕਿਉਂ ਜੋ ਮਦਾਨ ਦੇ ਪੱਥਰਾਂ ਨਾਲ ਤੇਰਾ ਨੇਮ ਹੋਵੇਗਾ, ਅਤੇ ਰੜ ਦੇ ਦਰਿੰਦਿਆਂ ਨਾਲ ਤੇਰਾ ਮੇਲ,
24 ਅਤੇ ਤੂੰ ਜਾਣੇਂਗਾ ਕਿ ਤੇਰਾ ਤੰਬੂ ਸਲਾਮਤ ਹੈ, ਜਾਂ ਤੂੰ ਆਪਣਾ ਵਸੇਬਾ ਵੇਖੇਂਗਾ ਤਾਂ ਕੋਈ ਚੀਜ਼ ਗੂਆਚੀ ਹੋਈ ਨਾ ਹੋਵੇਗੀ।
25 ਤੂੰ ਏਹ ਵੀ ਜਾਣੇਂਗਾ ਕਿ ਤੇਰੀ ਨਸਲ ਬਹੁਤ ਹੈ, ਅਤੇ ਤੇਰੀ ਅੰਸ ਧਰਤੀ ਦੇ ਘਾਹ ਜਿੰਨੀ ਹੈ।
26 ਤੂੰ ਆਪਣੀ ਕਬਰ ਵਿੱਚ ਪੂਰੀ ਉਮਰ ਨਾਲ ਜਾਵੇਗਾ, ਜਿਵੇਂ ਅੰਨ ਦੀਆਂ ਭਰੀਆਂ ਵੇਲੇ ਸਿਰ।
27 ਵੇਖ, ਅਸਾਂ ਇਹ ਨੂੰ ਖੋਜਿਆ, ਏਹ ਏਵੇਂ ਹੀ ਹੈ, ਤੂੰ ਏਹ ਨੂੰ ਸੁਣ ਲੈ ਅਤੇ ਆਪਣੇ ਲਈ ਜਾਣ ਰੱਖ।।

Job 5:1 Punjabi Language Bible Words basic statistical display

COMING SOON ...

×

Alert

×