Indian Language Bible Word Collections
Job 7:6
Job Chapters
Job 7 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Books
Old Testament
New Testament
Job Chapters
Job 7 Verses
1
|
ਕੀ ਮਨੁੱਖ ਲਈ ਧਰਤੀ ਉੱਤੇ ਕਸ਼ਟ ਨਹੀਂ? ਅਤੇ ਉਹ ਦੇ ਦਿਨ ਮਜੂਰ ਦੇ ਦਿਨ ਨਹੀਂ? |
2
|
ਜਿਵੇਂ ਗੋੱਲਾ ਛਾਂ ਨੂੰ ਲੋਚਦਾ ਹੈ, ਅਤੇ ਮਜੂਰ ਆਪਣੀ ਮਜੂਰੀ ਨੂੰ ਉਡੀਕਦਾ ਹੈ, |
3
|
ਤਿਵੇਂ ਮੈਂ ਅਨਰਥ ਦੇ ਮਹੀਨਿਆਂ ਦਾ ਮਾਲਕ ਬਣਾਇਆ ਗਿਆ ਹਾਂ, ਅਤੇ ਕਲੇਸ਼ ਦੀਆਂ ਰਾਤਾਂ ਮੇਰੇ ਲਈ ਠਹਿਰਾਈਆਂ ਗਈਆਂ ਹਨ। |
4
|
ਜਦ ਮੈਂ ਲੰਮਾ ਪੈਦਾ ਹਾਂ ਤਾਂ ਮੈਂ ਕਹਿੰਦਾ ਹਾਂ, ਮੈਂ ਕਦ ਉੱਠਾਂਗਾ? ਪਰ ਰਾਤ ਲੰਮੀ ਹੁੰਦੀ ਹੈ, ਅਤੇ ਮੈਂ ਪਹਿ ਫਟੇ ਤੀਕੁਰ ਪਾਸੇ ਲੈਂਦਾ ਲੈਂਦਾ ਥੱਕ ਜਾਂਦਾ ਹਾਂ |
5
|
ਮੇਰਾ ਸਰੀਰ ਕੀੜਿਆਂ ਤੇ ਖ਼ਾਕ ਦੇ ਢੇਲਿਆਂ ਨਾਲ ਢੱਕਿਆ ਹੋਇਆ ਹੈ, ਮੇਰੀ ਖੱਲ ਆਕੜ ਜਾਦੀ ਫਿਰ ਪਾਕ ਵਗ ਪੈਂਦੀ ਹੈ । |
6
|
ਮੇਰੇ ਦਿਨ ਜੁਲਾਹੇ ਦੀ ਨਾਲ ਤੋਂ ਵੀ ਕਾਹਲੇ ਹਨ, ਅਤੇ ਆਸ ਤੋਂ ਬਿਨਾ ਬੀਤਦੇ ਹਨ।। |
7
|
ਚੇਤੇ ਰੱਖ ਕਿ ਮੇਰਾ ਜੀਵਨ ਸਾਹ ਹੀ ਹੈ, ਮੇਰੀ ਅੱਖ ਫੇਰ ਭਲਿਆਈ ਨਹੀਂ ਵੇਖੇਗੀ! |
8
|
ਮੇਰੇ ਵੇਖਣ ਵਾਲੇ ਦੀ ਅੱਖ ਮੈਨੂੰ ਫੇਰ ਨਹੀਂ ਵੇਖੇਗੀ, ਤੇਰੀਆਂ ਅੱਖਾਂ ਮੇਰੇ ਉੱਤੇ ਹੋਣਗੀਆਂ ਪਰ ਮੈਂ ਨਾ ਹੋਵਾਂਗਾ |
9
|
ਜਿਵੇਂ ਬੱਦਲ ਪਾਟ ਕੇ ਮੁੱਕ ਜਾਂਦਾ ਹੈ, ਤਿਵੇਂ ਉਹ ਜਿਹੜਾ ਪਤਾਲ ਵਿੱਚ ਉਤਰਦਾ ਹੈ, ਫਿਰ ਉਤਾਹਾਂ ਨਹੀਂ ਆਉਂਦਾ, |
10
|
ਉਹ ਆਪਣੇ ਘਰ ਨੂੰ ਫੇਰ ਨਹੀਂ ਮੁੜਦਾ, ਅਤੇ ਉਹ ਦਾ ਥਾਂ ਉਹ ਨੂੰ ਫੇਰ ਨਹੀਂ ਪਛਾਣੇਗਾ। |
11
|
ਏਸ ਲਈ ਮੈਂ ਆਪਣਾ ਮੂੰਹ ਬੰਦ ਨਾ ਕਰਾਂਗਾ, ਮੈਂ ਆਪਣੇ ਆਤਮਕ ਦੁਖ ਵਿੱਚ ਬੋਲਦਾ ਜਾਵਾਂਗਾ, ਮੈਂ ਆਪਣੀ ਜਾਨ ਦੀ ਕੁੱਤੜਣ ਵਿੱਚ ਗਿਲਾ ਕਰਦਾ ਰਹਾਂਗਾ |
12
|
ਕੀ ਮੈਂ ਸਮੁੰਦਰ ਹਾਂ ਜਾਂ ਜਲ ਜੰਤੂ, ਭਈ ਤੂੰ ਮੇਰੇ ਉੱਤੇ ਪਹਿਰਾ ਬਿਠਾਉਂਦਾ ਹੈ? |
13
|
ਜਦ ਮੈਂ ਆਖਦਾ ਭਈ ਮੇਰੀ ਮੰਜੀ ਮੈਨੂੰ ਤਸੱਲੀ ਦੇਵੇਗੀ, ਮੇਰਾ ਬਿਛੌਣਾ ਮੇਰੇ ਗਿਲੇ ਨੂੰ ਚੁੱਕ ਲਵੇਗਾ, |
14
|
ਤਦ ਤੂੰ ਮੈਨੂੰ ਸੁਫਨਿਆਂ ਨਾਲ ਘਬਰਾ ਦਿੰਦਾ ਹੈ, ਅਤੇ ਮੈਨੂੰ ਦਰਸ਼ਣਾਂ ਨਾਲ ਡਰਾ ਦਿੰਦਾ ਹੈ |
15
|
ਸੋ ਮੇਰੀ ਜਾਨ ਫਾਂਸੀ ਨੂੰ ਅਤੇ ਮੌਤ ਨੂੰ ਮੇਰੀਆਂ ਹੱਡੀਆਂ ਨਾਲੋਂ ਅਧਿਕ ਚੁਣਦੀ ਹੈ! |
16
|
ਮੈਂ ਤੁੱਛ ਹਾਂ, ਮੈਂ ਸਦਾ ਤੀਕ ਜੀਉਂਦਾ ਨਾ ਰਹਾਂਗਾ, ਮੈਨੂੰ ਛੱਡ ਦੇਹ ਕਿਉਂ ਜੋ ਮੇਰੇ ਦਿਨ ਸੁਆਸ ਹੀ ਹਨ! |
17
|
ਇਨਸਾਨ ਕੀ ਹੈ ਭਈ ਤੂੰ ਉਹ ਨੂੰ ਵਡਿਆਵੇਂ, ਅਤੇ ਆਪਣਾ ਦਿਲ ਉਸ ਉੱਤੇ ਲਾਵੇਂ? |
18
|
ਅਤੇ ਹਰ ਸੁਬਹ ਉਹ ਦੀ ਖ਼ਬਰ ਲਵੇਂ, ਅਤੇ ਪਲ ਪਲ ਤੇ ਉਹ ਨੂੰ ਜਾਚੇ? |
19
|
ਤੂੰ ਕਦ ਤੀਕ ਮੇਰੀ ਵੱਲ ਵੇਖਣੋਂ ਨਾ ਹਟੇਂਗਾ ਅਤੇ ਮੈਨੂੰ ਨਾ ਛੱਡੇਂਗਾ ਭਈ ਮੈਂ ਆਪਣੀ ਥੁੱਕ ਨਿਗਲ ਲਵਾਂ? |
20
|
ਜੇ ਮੈਂ ਪਾਪ ਕੀਤਾ ਤਾਂ ਮੈਂ ਤੇਰਾ ਕੀ ਕੀਤਾ, ਹੇ ਆਦਮੀ ਦੇ ਰਾਖੇ? ਤੂੰ ਕਿਉਂ ਮੈਨੂੰ ਆਪਣਾ ਨਿਸ਼ਾਨਾਂ ਬਣਾਇਆ ਹੈ, ਭਈ ਮੈਂ ਆਪਣੇ ਲਈ ਬੋਝ ਹੋ ਗਿਆ ਹਾਂ? |
21
|
ਅਤੇ ਤੂੰ ਮੇਰਾ ਅਪਰਾਧ ਕਿਉਂ ਮਾਫ਼ ਨਹੀਂ ਕਰਦਾ, ਅਤੇ ਮੇਰੀ ਬਦੀ ਦੂਰ ਨਹੀਂ ਕਰਦਾ? ਮੈਂ ਤਾਂ ਹੁਣ ਖ਼ਾਕ ਵਿੱਚ ਜਾ ਲੇਟਾਂਗਾ, ਅਤੇ ਤੂੰ ਮੈਨੂੰ ਢੂੰਡੇਂਗਾ ਪਰ ਮੈਂ ਹੋਵਾਂਗਾ ਨਹੀ!।। |