1
|
ਕੀ ਤੂੰ ਪਹਾੜੀ ਬੱਕਰੀਆਂ ਦੇ ਸੂਣ ਦਾ ਵੇਲਾ ਜਾਣਦਾ ਹੈ? ਕੀ ਤੂੰ ਹਰਨੀਆਂ ਦੀ ਪੀੜ ਨੂੰ ਵੇਖਦਾ ਹੈ? |
2
|
ਕੀ ਤੂੰ ਓਹ ਮਹੀਨੇ ਜਿਹੜੇ ਓਹ ਪੂਰੇ ਕਰਦੀਆਂ ਹਨ ਗਿਣ ਸੱਕਦਾ ਹੈਂ, ਅਤੇ ਉਹ ਵੇਲਾ ਜਦ ਉਹ ਸੂੰਦੀਆਂ ਹਨ ਜਾਣਦਾ ਹੈ? |
3
|
ਓਹ ਝੁਕ ਜਾਂਦੀਆਂ, ਓਹ ਆਪਣੇ ਬੱਚੇ ਜਣਦੀਆਂ ਹਨ, ਓਹ ਆਪਣੀਆਂ ਪੀੜਾਂ ਤੋਂ ਛੁੱਟ ਜਾਂਦੀਆਂ ਹਨ। |
4
|
ਉਨ੍ਹਾਂ ਦੇ ਬੱਚੇ ਤਕੜੇ ਹੋ ਜਾਂਦੇ, ਓਹ ਰੜ ਵਿੱਚ ਪਲਦੇ ਹਨ, ਓਹ ਨਿੱਕਲ ਜਾਂਦੇ ਹਨ, ਅਤੇ ਮੁੜ ਉਨ੍ਹਾਂ ਕੋਲ ਨਹੀਂ ਆਉਂਦੇ |
5
|
ਕਿਹ ਨੇ ਜੰਗਲੀ ਖੋਤੇ ਨੂੰ ਖੁਲ੍ਹਾ ਛੱਡਿਆ, ਯਾ ਕਿਹ ਨੇ ਬਣ ਦੇ ਗਧੇ ਦੇ ਬੰਦ ਖੋਲ੍ਹੇ, |
6
|
ਜਿਹ ਦਾ ਨਿਵਾਸ ਮੈਂ ਖੁਲ੍ਹੇ ਮਦਾਨ ਨੂੰ ਠਹਿਰਾਇਆ, ਅਤੇ ਉਹ ਦਾ ਵਸੇਬਾ ਕੱਲਰਾਛੀ ਭੋਂ ਨੂੰ? |
7
|
ਉਹ ਨਗਰ ਦੇ ਰੌਲੇ ਉੱਤੇ ਹੱਸਦਾ ਹੈ, ਉਹ ਹੱਕਣ ਵਾਲੇ ਦੇ ਸ਼ੋਰ ਨੂੰ ਨਹੀਂ ਸੁਣਦਾ। |
8
|
ਉਹ ਆਪਣੇ ਚਰਾਂਦ ਲਈ ਪਹਾੜਾਂ ਤੇ ਲੱਭਦਾ ਫਿਰਦਾ ਹੈ, ਉਹ ਹਰ ਇੱਕ ਹਰੀ ਚੀਜ਼ ਦੀ ਭਾਲ ਕਰਦਾ ਹੈ।। |
9
|
ਭਲਾ, ਜੰਗਲੀ ਸਾਨ੍ਹ ਤੇਰੀ ਸੇਵਾ ਕਰੇਗਾ, ਯਾ ਤੇਰੀ ਖੁਰਲੀ ਉੱਤੇ ਰਾਤ ਕੱਟੇਗਾ? |
10
|
ਕੀ ਤੂੰ ਜੰਗਲੀ ਸਾਨ੍ਹ ਨੂੰ ਰੱਸਿਆਂ ਨਾਲ ਬੰਨ੍ਹ ਕੇ ਆਪਣੇ ਵਾਹਣ ਵਿੱਚ ਚਲਾ ਸੱਕਦਾ ਹੈ? ਯਾ ਉਹ ਦੂਣਾਂ ਵਿੱਚ ਤੇਰੇ ਪਿੱਛੇ ਪਿੱਛੇ ਸੁਹਾਗਾ ਫੇਰੇਗਾ? |
11
|
ਭਲਾ, ਤੂੰ ਉਹ ਦੇ ਵੱਡੇ ਬਲ ਦੇ ਕਾਰਨ ਉਹ ਦੇ ਉੱਤੇ ਭਰੋਸਾ ਕਰੇਂਗਾ, ਅਤੇ ਆਪਣਾ ਕੰਮ ਧੰਦਾ ਉਹ ਦੇ ਉੱਤੇ ਛੱਡੇਂਗਾ? |
12
|
ਕੀ ਤੂੰ ਉਸ ਉੱਤੇ ਧਿਜਾ ਕਰੇਂਗਾ ਭਈ ਉਹ ਤੇਰਾ ਬੀ ਮੋੜ ਲੈ ਆਵੇਗਾ, ਅਤੇ ਤੇਰੇ ਪਿੜ ਵਿੱਚ ਇੱਕਠਾ ਕਰੇ?।। |
13
|
ਸ਼ੁਤਰ ਮੁਰਗੀ ਹੰਕਾਰ ਨਾਲ ਆਪਣੇ ਪਰ ਮਾਰਦੀ ਹੈ, ਪਰ ਕੀ ਓਹ ਮਿਹਰਬਾਨੀ ਦੇ ਖੰਭ ਅਤੇ ਪਰ ਹਨ? |
14
|
ਉਹ ਤਾਂ ਆਪਣੇ ਆਂਡੇ ਧਰਤੀ ਦੇ ਹਵਾਲੇ ਕਰ ਦਿੰਦੀ ਹੈ, ਅਤੇ ਖ਼ਾਕ ਉੱਤੇ ਉਨ੍ਹਾਂ ਨੂੰ ਗਰਮ ਰੱਖਦੀ ਹੈ, |
15
|
ਅਤੇ ਭੁੱਲ ਜਾਂਦੀ ਹੈ ਕਿ ਪੈਰਾਂ ਨਾਲ ਓਹ ਤੋਂੜੇ ਜਾ ਸੱਕਦੇ ਹਨ, ਅਤੇ ਖੇਤ ਦਾ ਜਾਨਵਰ ਉਨ੍ਹਾਂ ਨੂੰ ਮਿੱਧ ਸੱਕਦਾ ਹੈ। |
16
|
ਉਹ ਆਪਣੇ ਬੱਚਿਆਂ ਨਾਲ ਸਖ਼ਤੀ ਕਰਦੀ ਹੈ, ਭਈ ਜਿਵੇਂ ਓਹ ਉਸ ਦੇ ਨਹੀਂ, ਭਾਵੇਂ ਉਸ ਦੀ ਮਿਹਨਤ ਅਕਾਰਥ ਜਾਵੇ, ਉਹ ਬੇ ਚਿੰਤ ਹੈ, |
17
|
ਕਿਉਂ ਜੋ ਪਰਮੇਸ਼ੁਰ ਨੇ ਉਸ ਤੋਂ ਬੁੱਧੀ ਭੁਲਾ ਦਿੱਤੀ, ਅਤੇ ਉਸ ਨੂੰ ਸਮਝ ਨਹੀਂ ਵੰਡੀ। |
18
|
ਜਦ ਉਹ ਨੱਠਣ ਲਈ ਉੱਠਦੀ ਹੈ, ਤਾਂ ਘੋੜੇ ਤੇ ਉਸ ਦੇ ਅਸਵਾਰ ਉੱਤੇ ਹਸਦੀ ਹੈ |
19
|
ਭਲਾ, ਤੈਂ ਘੋੜੇ ਨੂੰ ਸ਼ਕਤੀ ਦਿੱਤੀ? ਕੀ ਤੈਂ ਉਹ ਦੀ ਧੌਣ ਉੱਤੇ ਝੂਲਦੀ ਹੋਈ ਅਯਾਲ ਪੁਆਈ? |
20
|
ਕੀ ਤੈਂ ਟਿੱਡੀ ਵਾਂਙੁ ਉਹ ਨੂੰ ਟਪਾਇਆ? ਉਹ ਦੇ ਫੁਰਾਟੇ ਦੀ ਸ਼ਾਨ ਭਿਆਣਕ ਹੈ! |
21
|
ਉਹ ਵਾਦੀ ਵਿੱਚ ਟਾਪ ਮਾਰਦਾ ਹੈ, ਅਤੇ ਆਪਣੇ ਬਲ ਵਿੱਚ ਖੁਸ਼ ਹੁੰਦਾ ਹੈ, ਉਹ ਸ਼ਸਤਰਾਂ ਦੇ ਟਾਕਰੇ ਲਈ ਨਿੱਕਲਦਾ ਹੈ। |
22
|
ਉਹ ਡਰ ਉੱਤੇ ਹੱਸਦਾ ਹੈ ਅਤੇ ਘਾਬਰਦਾ ਨਹੀਂ, ਅਤੇ ਤਲਵਾਰ ਅੱਗੋਂ ਮੂੰਹ ਨਹੀਂ ਮੋੜਦਾ! |
23
|
ਉਹ ਦੇ ਉੱਤੇ ਤਰਕਸ਼ ਖੜਕਦਾ ਹੈ, ਚਮਕਦਾ ਹੋਇਆ ਬਰਛਾ ਤੇ ਸਾਂਗ ਵੀ। |
24
|
ਉਹ ਤੁੰਦੀ ਤੇ ਕਹਿਰ ਵਿੱਚ ਧਰਤੀ ਨੂੰ ਖਾਈ ਜਾਂਦਾ ਹੈ, ਜਦ ਤੁਰ੍ਹੀ ਦੀ ਅਵਾਜ਼ ਆਉਂਦੀ ਹੈ ਉਹ ਖੜਾ ਨਹੀਂ ਰਹਿੰਦਾ। |
25
|
ਜਦ ਤੁਰ੍ਹੀ ਵੱਜਦੀ ਹੈ, ਉਹ ਹਿਣਕਦਾ ਹੈ, ਅਤੇ ਲੜਾਈ ਨੂੰ ਦੂਰੋਂ ਸੂੰਘ ਲੈਂਦਾ ਹੈ, ਸਰਦਾਰਾਂ ਦੀ ਗੱਜ ਅਤੇ ਲਲਕਾਰ ਨੂੰ ਵੀ! ।। |
26
|
ਕੀ ਬਾਜ ਤੇਰੀ ਸਮਝ ਨਾਲ ਉੱਡਦਾ ਹੈ, ਅਤੇ ਦੱਖਣ ਵੱਲ ਆਪਣੇ ਖੰਭਾਂ ਨੂੰ ਫੈਲਾਉਂਦਾ ਹੈ? |
27
|
ਕੀ ਉਕਾਬ ਤੇਰੇ ਹੁਕਮਾਂ ਨਾਲ ਉੱਚਾ ਜਾਂਦਾ ਹੈ, ਭਈ ਉਹ ਉਚਿਆਈ ਤੇ ਆਪਣਾ ਆਹਲਣਾ ਬਣਾਵੇ? |
28
|
ਉਹ ਟਿੱਲੇ ਉੱਤੇ ਵੱਸਦਾ ਤੇ ਰਹਿੰਦਾ ਹੈ, ਟਿੱਲੇ ਦੀ ਟੀਸੀ ਉੱਤੇ, ਪੱਕੇ ਅਸਥਾਨ ਵਿੱਚ। |
29
|
ਉੱਥੋਂ ਉਹ ਆਪਣਾ ਖਾਜਾ ਲੱਭ ਲੈਂਦਾ ਹੈ, ਉਹ ਦੀਆਂ ਅੱਖਾਂ ਦੂਰੋਂ ਤਾੜ ਲੈਂਦੀਆਂ ਹਨ। |
30
|
ਉਹ ਦੇ ਬੱਚੇ ਲਹੂ ਚੂਸਦੇ ਹਨ, ਅਤੇ ਜਿੱਥੇ ਵੱਢੇ ਹੋਏ ਹਨ ਉੱਥੇ ਉਹ ਹੈ।। |
Job 39:11 Punjabi Language Bible Words basic statistical display
COMING SOON ...