1
|
ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ, ਤਾਂ ਮੈਂ ਕੁਆਰੀ ਉੱਤੇ ਕਿਸ ਤਰ੍ਹਾਂ ਅੱਖ ਮਟਕਾਵਾਂ? |
2
|
ਕਿਹੜਾ ਭਾਗ ਉੱਪਰੋਂ ਪਰਮੇਸ਼ੁਰ ਵੱਲੋਂ, ਅਤੇ ਕਿਹੜੀ ਮਿਰਾਸ ਉਚਿਆਈ ਤੋਂ ਸਰਬ ਸ਼ਕਤੀਮਾਨ ਵੱਲੋਂ ਹੁੰਦੀ ਹੈ? |
3
|
ਕੀ ਕੁਧਰਮੀਆਂ ਦੇ ਲਈ ਬਿਪਤਾ ਨਹੀਂ, ਅਤੇ ਕੁਕਰਮੀਆਂ ਦੇ ਲਈ ਨਾਸ ਨਹੀਂ? |
4
|
ਕੀ ਉਹ ਮੇਰਾ ਰਾਹ ਨਹੀਂ ਵੇਖਦਾ, ਅਤੇ ਮੇਰੇ ਸਭ ਕਦਮ ਨਹੀਂ ਗਿਣਦਾ?।। |
5
|
ਜੇ ਮੈਂ ਵਿਅਰਥ ਨਾਲ ਚੱਲਿਆਂ ਹੋਵਾਂ, ਅਤੇ ਮੇਰਾ ਪੈਰ ਧੋਖੇ ਵੱਲ ਦੌੜਿਆ ਹੋਵੇ, - |
6
|
(ਉਹ ਮੈਨੂੰ ਧਰਮ ਤੁਲਾ ਉੱਤੇ ਤੋਂਲੇ, ਅਤੇ ਪਰਮੇਸ਼ੁਰ ਮੇਰੀ ਖਰਿਆਈ ਨੂੰ ਜਾਣੇ) |
7
|
ਜੇ ਮੇਰਾ ਕਦਮ ਕੁਰਾਹੇ ਗਿਆ ਹੋਵੇ, ਅਤੇ ਮੇਰਾ ਦਿਲ ਮੇਰੀਆਂ ਅੱਖੀਆਂ ਦੇ ਮਗਰ ਚੱਲਿਆ ਹੋਵੇ ਅਤੇ ਮੇਰੇ ਹੱਥਾਂ ਤੇ ਕੋਈ ਦਾਗ ਲੱਗਾ ਹੋਵੇ, |
8
|
ਤਾਂ ਮੈਂ ਬੀਜਾਂ ਪਰ ਦੂਜਾ ਖਾਵੇ, ਅਤੇ ਮੇਰੀ ਪੈਦਾਵਾਰ ਪੁੱਟੀ ਜਾਵੇ! ।। |
9
|
ਜੇ ਮੇਰਾ ਦਿਲ ਕਿਸੇ ਤੀਵੀਂ ਤੇ ਮੋਹਤ ਹੋ ਗਿਆ ਹੋਵੇ, ਅਤੇ ਮੈਂ ਆਪਣੇ ਗੁਆਂਢੀ ਦੇ ਦਰਵੱਜੇ ਉੱਤੇ ਛਹਿ ਵਿੱਚ ਬੈਠਾਂ ਹੋਵਾਂ, |
10
|
ਤਾਂ ਮੇਰੀ ਤੀਵੀਂ ਦੂਜੇ ਲਈ ਪੀਹੇ, ਅਤੇ ਦੂਜੇ ਉਸ ਉੱਤੇ ਝੁੱਕਣ! |
11
|
ਕਿਉਂ ਜੋ ਉਹ ਅੱਤ ਬੁਰਾ ਦੋਸ਼ ਹੁੰਦਾ, ਅਤੇ ਉਹ ਕੋਤਵਾਲਾਂ ਦੇ ਸਜ਼ਾ ਦੇਣ ਜੋਗ ਬਦੀ ਹੁੰਦੀ! |
12
|
ਉਹ ਤਾਂ ਇੱਕ ਅੱਗ ਹੈ ਜਿਹੜੀ ਹਲਾਕਤ ਤੀਕ ਭਸਮ ਕਰਦੀ ਹੈ, ਸਗੋਂ ਮੇਰੀ ਪੈਦਾਵਾਰ ਨੂੰ ਜੜ੍ਹਾਂ ਤੋਂ ਸਾੜ ਦਿੰਦੀ ਹੈ |
13
|
ਜੇ ਮੈਂ ਆਪਣੇ ਦਾਸ ਯਾ ਆਪਣੀ ਦਾਸੀ ਨੂੰ ਤੁੱਛ ਜਾਤਾ ਹੋਵੇ, ਜਦ ਓਹ ਮੇਰੇ ਵਿਰੁੱਧ ਲੜੇ ਹੋਣ, |
14
|
ਤਾਂ ਜਦ ਪਰਮੇਸ਼ੁਰ ਉੱਠੇ ਮੈਂ ਕੀ ਕਰਾਂ, ਅਤੇ ਜਦ ਉਹ ਖ਼ਬਰ ਲਵੇ ਤਾਂ ਮੈਂ ਕੀ ਉੱਤਰ ਦਿਆਂ? |
15
|
ਜਿਹ ਨੇ ਮੈਨੂੰ ਕੁੱਖ ਵਿੱਚ ਬਣਾਇਆ, ਕੀ ਉਹ ਨੇ ਉਸ ਨੂੰ ਵੀ ਨਹੀਂ ਬਣਾਇਆ? ਅਤੇ ਇੱਕੋ ਹੀ ਨੇ ਸਾਨੂੰ ਗਰਭ ਵਿੱਚ ਨਹੀਂ ਰਚਿਆ?।। |
16
|
ਜੇ ਮੈਂ ਗ਼ਰੀਬਾਂ ਦੀ ਇੱਛਿਆ ਨੂੰ ਰੋਕ ਰੱਖਿਆ ਹੋਵੇ, ਅਤੇ ਵਿਧਵਾ ਦੀਆਂ ਅੱਖੀਆਂ ਮੇਰੇ ਕਾਰਨ ਰਹਿ ਗਈਆਂ ਹੋਣ, |
17
|
ਯਾ ਮੈਂ ਆਪਣੀ ਬੁਰਕੀ ਇਕੱਲਿਆਂ ਹੀ ਖਾਧੀ ਹੋਵੇ ਅਤੇ ਯਤੀਮ ਨੇ ਉਸ ਤੋਂ ਨਾ ਖਾਧਾ ਹੋਵੇ, - |
18
|
(ਕਿਉਂ ਜੋ ਮੇਰੀ ਜੁਆਨੀ ਤੋਂ ਉਹ ਮੇਰੇ ਨਾਲ ਪਲਿਆ ਜਿਵੇਂ ਪਿਤਾ ਨਾਲ, ਅਤੇ ਮੈਂ ਆਪਣੀ ਮਾਂ ਦੀ ਕੁੱਖ ਤੋਂ ਹੀ ਉਹ ਦੀ ਅਗੁਵਾਈ ਕੀਤੀ) |
19
|
ਜੇ ਮੈਂ ਕਿਸੇ ਨੂੰ ਬਿਨਾ ਕੱਪੜੇ ਤੇ ਮਰਦੇ, ਯਾ ਕੰਗਾਲ ਨੂੰ ਬਿਨਾ ਓਢਣੇ ਦੇ ਵੇਖਿਆ ਹੋਵੇ, |
20
|
ਜੇ ਉਹ ਦੀ ਕਮਰ ਨੇ ਮੈਨੂੰ ਬਰਕਤ ਨਾ ਦਿੱਤੀ ਹੋਵੇ, ਅਤੇ ਉਹ ਮੇਰੀਆਂ ਭੇਡਾਂ ਦੀ ਉੱਨ ਤੋਂ ਗਰਮ ਨਾ ਹੋਇਆ ਹੋਵੇ, |
21
|
ਜੇ ਮੈਂ ਆਪਣਾ ਹੱਥ ਯਤੀਮ ਉੱਤੇ ਚੁੱਕਿਆ ਹੋਵੇ, ਏਸ ਕਾਰਨ ਕਿ ਮੈਂ ਫਾਟਕ ਵਿੱਚ ਆਪਣੇ ਸਹਾਇਕਾਂ ਨੂੰ ਵੇਖਿਆ, |
22
|
ਤਾਂ ਮੇਰਾ ਮੌਰ ਮੋਢੇ ਤੋਂ ਡਿੱਗ ਜਾਵੇ! ਅਤੇ ਮੇਰੀ ਬਾਂਹ ਜੋੜ ਤੋਂ ਟੁੱਟ ਜਾਵੇ! |
23
|
ਕਿਉਂ ਜੋ ਪਰਮੇਸ਼ੁਰ ਵੱਲੋਂ ਬਿਪਤਾ ਮੈਨੂੰ ਡਰਾਉਂਦੀ ਸੀ, ਅਤੇ ਉਹ ਦੇ ਪਰਤਾਪ ਦੇ ਕਾਰਨ ਮੈਂ ਕੁੱਝ ਨਹੀਂ ਕਰ ਸੱਕਦਾ ਸਾਂ। |
24
|
ਜੇ ਮੈਂ ਸੋਨੇ ਉੱਤੇ ਆਪਣੀ ਆਸ ਰੱਖੀ ਹੁੰਦੀ, ਯਾ ਆਖਿਆ ਹੁੰਦਾ ਕਿ ਕੁੰਦਨ ਸੋਨੇ ਤੇ ਮੇਰਾ ਭਰੋਸਾ ਹੈ,- |
25
|
ਜੇ ਮੈਂ ਖ਼ੁਸ਼ੀ ਮਨਾਈ ਹੁੰਦੀ ਭਈ ਮੇਰਾ ਧਨ ਬਹੁਤ ਹੈ, ਅਤੇ ਮੇਰੇ ਹੱਥ ਨੇ ਬਥੇਰਾ ਕਮਾਇਆ! - |
26
|
ਜੇ ਮੈਂ ਸੂਰਜ ਨੂੰ ਡਿੱਠਾ ਹੁੰਦਾ ਜਦ ਉਹ ਚਮਕਦਾ ਸੀ, ਜਾਂ ਚੰਦ ਨੂੰ ਜਦ ਉਹ ਸ਼ਾਨ ਨਾਲ ਚੱਲਦਾ ਸੀ, |
27
|
ਅਤੇ ਮੇਰਾ ਦਿਲ ਚੁੱਪਕੇ ਮੋਹਤ ਹੋ ਗਿਆ ਹੁੰਦਾ, ਅਤੇ ਮੇਰੇ ਮੂੰਹ ਨੇ ਮੇਰੇ ਹੱਥ ਨੂੰ ਚੁੰਮ ਲਿਆ ਹੁੰਦਾ, |
28
|
ਤਾਂ ਇਹ ਕੋਤਵਾਲਾਂ ਦੇ ਸਜ਼ਾ ਦੇਣ ਜੋਗ ਬਦੀ ਹੁੰਦੀ, ਇਸ ਲਈ ਕਿ ਮੈਂ ਸੁਰਗੀ ਪਰਮੇਸ਼ੁਰ ਦਾ ਇਨਕਾਰ ਕਰ ਦਿੱਤਾ ਹੁੰਦਾ! ।। |
29
|
ਜੇ ਮੈਂ ਆਪਣੇ ਵੈਰੀ ਦੇ ਨਾਸ ਤੋਂ ਅਨੰਦ ਹੋਇਆ ਹੁੰਦਾ, ਅਤੇ ਜਦ ਮੁਸੀਬਤ ਉਸ ਉੱਤੇ ਪਈ ਮੈਂ ਖ਼ੁਸ਼ੀ ਮਨਾਈ ਹੁੰਦੀ, |
30
|
(ਸਗੋਂ ਮੈਂ ਆਪਣੇ ਮੂੰਹ ਨੂੰ ਪਾਪ ਕਰਨ ਨਾ ਦਿੱਤਾ, ਭਈ ਉਹ ਦੀ ਜਾਨ ਸਰਾਪ ਨਾਲ ਮੰਗਾਂ) |
31
|
ਜੇ ਮੇਰੇ ਤੰਬੂ ਦੇ ਆਦਮੀਆਂ ਨੇ ਨਾ ਆਖਿਆ ਹੋਵੇ, ਭਈ ਕੌਣ ਹੈ ਜਿਹੜਾ ਉਹ ਦੇ ਮਾਸ ਤੋਂ ਨਾ ਰੱਜਿਆ ਹੋਵੇ? |
32
|
(ਪਰਦੇਸੀ ਨੂੰ ਗਲੀ ਵਿੱਚ ਰਾਤ ਕੱਟਨੀ ਨਾ ਪਈ, ਪਰ ਮੈਂ ਆਪਣੇ ਦਰਵੱਜੇ ਨੂੰ ਰਾਹੀ ਲਈ ਖੋਲ੍ਹਦਾ ਸਾਂ) - |
33
|
ਜੇ ਮੈਂ ਆਦਮ ਵਾਙੁ ਆਪਣੇ ਅਪਰਾਧ ਨੂੰ ਲੁਕਾਇਆ ਹੋਵੇ, ਅਤੇ ਆਪਣੀ ਬਦੀ ਆਪਣੇ ਸੀਨੇ ਵਿੱਚ ਛਿਪਾਈ ਹੋਵੇ, |
34
|
ਏਸ ਕਾਰਨ ਕਿ ਮੈਂ ਵੱਡੀ ਭੀੜ ਤੋਂ ਭੈ ਖਾਂਦਾ ਸਾਂ, ਨਾਲੇ ਘਰਾਣਿਆਂ ਦੀ ਘਿਣ ਨੇ ਮੈਨੂੰ ਅਜਿਹਾ ਡਰਾਇਆ, ਭਈ ਮੈਂ ਚੁੱਪ ਵੱਟ ਲਈ ਅਤੇ ਦਰਵੱਜੇ ਤੋਂ ਬਾਹਰ ਨਾ ਨਿੱਕਲਿਆ, - |
35
|
ਕਾਸ਼ ਕਿ ਕੋਈ ਮੇਰੀ ਸੁਣਦਾ! ਲਓ, ਏਹ ਮੇਰਾ ਅੰਗੂਠਾ ਹੈ, ਸਰਬ ਸ਼ਕਤੀਮਾਨ ਮੈਨੂੰ ਉੱਤਰ ਦੇਵੇ! ਕਾਸ਼ ਕਿ ਮੇਰੇ ਮੁਖਾਲਫ਼ ਦੀ ਲਿਖਤ ਦੀ ਮਿਸਲ ਹੁੰਦੀ! |
36
|
ਨਿਸੰਗ ਮੈਂ ਉਹ ਨੂੰ ਆਪਣੇ ਮੋਢੇ ਤੇ ਚੁੱਕਦਾ, ਮੈਂ ਉਹ ਨੂੰ ਆਪਣੇ ਉੱਤੇ ਪਗੜੀ ਵਾਂਙੁ ਬੰਨ੍ਹਦਾ, |
37
|
ਮੈਂ ਉਹ ਨੂੰ ਆਪਣੇ ਕਦਮਾਂ ਦੀ ਗਿਣਤੀ ਦੱਸਦਾ, ਮੈਂ ਉਹ ਦੇ ਨੇੜੇ ਹਾਕਮ ਵਾਂਙੁ ਢੁੱਕਦਾ, - |
38
|
ਜੇ ਮੇਰੀ ਜਮੀਨ ਮੇਰੇ ਵਿਰੁੱਧ ਚਿੱਲਾਈ ਹੋਵੇ, ਅਤੇ ਉਹ ਦੇ ਸਿਆੜ ਇਕੱਠੇ ਹੋਏ ਹੋਣ |
39
|
ਜੇ ਮੈਂ ਉਹ ਦੀ ਉਪਜ ਨੂੰ ਬਿਨਾ ਚਾਂਦੀ ਦੇ ਖਾਧਾ ਹੋਵੇ, ਯਾ ਉਹ ਦੇ ਮਾਲਕਾਂ ਦੀ ਜਾਨ ਲੀਤੀ ਹੋਵੇ, |
40
|
ਤਾਂ ਕਣਕ ਦੇ ਥਾਂ ਪੋਹਲੀਆਂ, ਅਤੇ ਜੌਂ ਦੇ ਥਾਂ ਪੁਘਾਟ ਨਿੱਕਲਣ! ਅੱਯੂਬ ਦੀਆਂ ਗੱਲਾਂ ਮੁੱਕਦੀਆਂ ਹੋਈਆਂ ਹਨ।। |
Job 31:27 Punjabi Language Bible Words basic statistical display
COMING SOON ...