Bible Languages

Indian Language Bible Word Collections

Bible Versions

Books

Job Chapters

Job 30 Verses

Bible Versions

Books

Job Chapters

Job 30 Verses

1 ਪਰ ਹੁਣ ਓਹ ਜਿਹੜੇ ਮੈਥੋਂ ਛੁਟੇਰੇ ਹਨ ਮੇਰੇ ਉੱਤੇ ਹੱਸਦੇ ਹਨ, ਜਿਨ੍ਹਾਂ ਦੇ ਪਿਓ ਦਾਦਿਆਂ ਨੂੰ ਮੈਂ ਰੱਦ ਕਰਦਾ, ਭਈ ਉਹ ਮੇਰੇ ਇੱਜੜ ਦੇ ਕੁੱਤਿਆਂ ਨਾਲ ਨਾ ਬੈਠਣ!
2 ਭਲਾ, ਉਨ੍ਹਾਂ ਦੇ ਹੱਥਾਂ ਦਾ ਬਲ ਮੇਰੇ ਲਈ ਕੀ ਲਾਭ ਦਿੰਦਾ, ਜਿਨ੍ਹਾਂ ਵਿੱਚ ਪੁਰਸ਼ਾਰਥ ਦਾ ਨਾਸ ਹੋਇਆ ਹੋਇਆ ਹੈ?
3 ਥੁੜ ਤੇ ਭੁੱਖ ਦੇ ਕਾਰਨ ਉਹ ਲਿੱਸੇ ਪੈ ਗਏ ਹਨ, ਓਹ ਸੁੱਕੀ ਭੂਮੀ ਨੂੰ ਚੱਟਦੇ ਹਨ, ਜਿੱਥੇ ਉਜਾੜ ਤੇ ਬਰਬਾਦੀ ਦੀ ਧੁੰਦ ਹੈ।
4 ਉਹ ਝਾੜੀਆਂ ਉੱਤੇ ਨਮਕੀਨ ਸਾਗ ਤੋਂੜਦੇ ਹਨ, ਅਤੇ ਝਾਊ ਦੀਆਂ ਜੜ੍ਹਾਂ ਉਨ੍ਹਾਂ ਦੀ ਰੋਟੀ ਹੈ।
5 ਓਹ ਲੋਕਾਂ ਦੇ ਵਿੱਚੋਂ ਧੱਕੇ ਗਏ, ਲੋਕ ਉਨ੍ਹਾਂ ਉੱਤੇ ਇਉਂ ਚਿੱਲਾਉਂਦੇ ਜਿਵੇਂ ਚੋਰ ਉੱਤੇ!
6 ਭਿਆਣਕ ਵਾਦੀਆਂ ਵਿੱਚ, ਮਿੱਟੀ ਅਤੇ ਪੱਥਰਾਂ ਦੀਆਂ ਗਾਰਾਂ ਵਿੱਚ ਓਹ ਰਹਿੰਦੇ ਹਨ।
7 ਝਾੜੀਆਂ ਦੇ ਵਿੱਚ ਓਹ ਹੀਂਗਦੇ ਹਨ, ਕੰਡਿਆਂ ਦੇ ਹੇਠ ਓਹ ਇਕੱਠੇ ਪਏ ਰਹਿੰਦੇ ਹਨ।
8 ਓਹ ਮੂਰਖ ਦੀ ਅੰਸ, ਸਗੋਂ ਕੀਰਾਂ ਦੀ ਅੰਸ ਹਨ, ਓਹ ਦੇਸ ਤੋਂ ਕੁੱਟ ਕੁੱਟ ਕੇ ਕੱਢੇ ਗਏ ਸਨ!
9 ਅਤੇ ਹੁਣ ਮੈਂ ਉਨ੍ਹਾਂ ਦਾ ਗੀਤ ਹੋਇਆ ਹਾਂ, ਮੈਂ ਉਨ੍ਹਾਂ ਲਈ ਇੱਕ ਬੋਲੀ ਹੋਇਆ ਹਾਂ!
10 ਓਹ ਮੈਥੋਂ ਘਿਣ ਖਾਂਦੇ, ਓਹ ਮੈਥੋਂ ਦੂਰ ਰਹਿੰਦੇ, ਅਤੇ ਮੈਨੂੰ ਵੇਖ ਕੇ ਉਹ ਥੁੱਕਣ ਤੋਂ ਪਰਹੇਜ਼ ਨਹੀਂ ਕਰਦੇ,
11 ਕਿਉਂ ਜੋ ਉਹ ਨੇ ਮੇਰਾ ਚਿੱਲਾ ਢਿੱਲਾ ਕੀਤਾ, ਅਤੇ ਮੈਨੂੰ ਅਧੀਨ ਕੀਤਾ, ਓਹ ਮੇਰੇ ਅੱਗੇ ਬੇ ਲਗਾਮ ਹੋ ਗਏ ਹਨ!
12 ਮੇਰੇ ਸੱਜੇ ਪਾਸੇ ਘੜਮੱਸ ਉੱਠਦੀ ਹੈ, ਓਹ ਮੇਰੇ ਪੈਰ ਸਰਕਾ ਦਿੰਦੇ ਹਨ, ਅਤੇ ਮੇਰੇ ਵਿਰੁੱਧ ਆਪਣੇ ਹਲਾਕ ਕਰਨ ਵਾਲੇ ਰਾਹਾਂ ਨੂੰ ਬਣਾਉਂਦੇ ਹਨ।
13 ਓਹ ਮੇਰੇ ਪਹੇ ਨੂੰ ਤੋੜ ਸੁੱਟਦੇ ਹਨ, ਅਤੇ ਮੇਰੀ ਮੁਸੀਬਤ ਨੂੰ ਵਧਾਉਂਦੇ ਹਨ, ਓਹ ਜਿਨ੍ਹਾਂ ਦਾ ਕੋਈ ਸਹਾਇਕ ਨਹੀਂ ਹੈ!
14 ਓਹ ਜਿਵੇਂ ਚੌੜੇ ਛੇਕ ਵਿੱਚੋਂ ਦੀ ਆਉਂਦੇ ਹਨ, ਬਰਬਾਦੀ ਦੇ ਹੇਠੋਂ ਉਹ ਆਪਣੇ ਆਪ ਨੂੰ ਰੋੜ੍ਹਦੇ ਹਨ।
15 ਭੈਜਲ ਮੇਰੇ ਉੱਤੇ ਮੁੜ ਪੈਂਦੇ, ਮੇਰੀ ਪਤ ਜਿਵੇਂ ਹਵਾ ਨਾਲ ਉਡਾਈ ਜਾਂਦੀ, ਅਤੇ ਮੇਰੀ ਖੁਸ਼ਹਾਲੀ ਬੱਦਲ ਵਾਂਙੁ ਜਾਂਦੀ ਰਹੀ! ।।
16 ਹੁਣ ਮੇਰੀ ਜਾਨ ਮੇਰੇ ਅੰਦਰ ਡੁੱਲਦੀ ਹੈ, ਦੁਖ ਦੇ ਦਿਨ ਮੈਨੂੰ ਫੜਦੇ ਹਨ।
17 ਰਾਤ ਮੇਰੀਆਂ ਹੱਡੀਆਂ ਨੂੰ ਮੇਰੇ ਅੰਦਰ ਚਿੱਥਦੀ ਹੈ, ਅਤੇ ਮੇਰੀ ਚੁੱਭਣ ਵਾਲੀ ਪੀੜ ਦਮ ਨਹੀਂ ਲੈਂਦੀ।
18 ਵੱਡੇ ਜ਼ੋਰ ਨਾਲ ਉਹ ਮੇਰਾ ਭੇਸ ਬਦਲਦੀ ਹੈ, ਮੇਰੇ ਕੁੜਤੇ ਦੇ ਗਲਮੇ ਵਾਂਙੁ ਉਹ ਮੈਨੂੰ ਜਕੜਦੀ ਹੈ।
19 ਉਹ ਨੇ ਮੈਨੂੰ ਚਿੱਕੜ ਵਿੱਚ ਸੁੱਟਿਆ ਹੈ, ਅਤੇ ਮੈਂ ਖ਼ਾਕ ਤੇ ਰਾਖ ਵਰਗਾ ਹੋ ਗਿਆ ਹਾਂ।
20 ਮੈਂ ਤੇਰੀ ਵੱਲ ਦੁਹਾਈ ਦਿੰਦਾ ਪਰ ਤੂੰ ਮੈਨੂੰ ਉੱਤਰ ਨਹੀਂ ਦਿੰਦਾ, ਮੈਂ ਖਲੋਂਦਾ ਹਾਂ ਪਰ ਤੂੰ ਮੇਰੀ ਵੱਲ ਝਾਕਦਾ ਹੀ ਹੈਂ।
21 ਤੂੰ ਮੇਰੇ ਨਾਲ ਸਖ਼ਤੀ ਕਰਨ ਲੱਗਾ ਹੈਂ, ਆਪਣੇ ਹੱਥ ਦੇ ਬਲ ਨਾਲ ਤੂੰ ਮੈਨੂੰ ਸਤਾਉਂਦਾ ਹੈ!
22 ਤੂੰ ਮੈਨੂੰ ਚੁੱਕ ਕੇ ਹਵਾ ਉੱਤੇ ਸਵਾਰ ਕਰਦਾ ਹੈ, ਅਤੇ ਮੈਨੂੰ ਅਨ੍ਹੇਰੇ ਵਿੱਚ ਘੋਲ ਦਿੰਦਾ ਹੈ,
23 ਕਿਉਂ ਜੋ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਤੀਕ ਅੱਪੜਾਏਂਗਾ, ਅਤੇ ਉਸ ਵਾਸ ਤੀਕ ਜਿਹੜਾ ਸਾਰੇ ਜੀਉਂਦਿਆਂ ਲਈ ਹੈ।।
24 ਭਲਾ, ਤਬਾਹੀ ਵਿੱਚ ਕੋਈ ਆਪਣਾ ਹੱਥ ਨਾ ਵਧਾਵੇਗਾ, ਅਤੇ ਆਪਣੀ ਬਿਪਤਾ ਵਿੱਚ ਦੁਹਾਈ ਨਾ ਦੇਵੇਗਾ?
25 ਕੀ ਮੈਂ ਦੁਖੀਏ ਦੇ ਲਈ ਨਹੀਂ ਰੋਂਦਾ ਸਾਂ? ਕੀ ਮੇਰੀ ਜਾਨ ਕੰਗਾਲ ਦੇ ਲਈ ਉਦਾਸ ਨਹੀਂ ਹੁੰਦੀ ਸੀ?
26 ਪਰ ਜਦ ਮੈਂ ਭਲਿਆਈ ਨੂੰ ਤੱਕਿਆ ਤਾਂ ਬੁਰਿਆਈ ਆਈ, ਜਦ ਚਾਨਣ ਨੂੰ ਉਡੀਕਿਆ ਤਾਂ ਅਨ੍ਹੇਰਾ ਛਾਇਆ,
27 ਮੇਰੀਆਂ ਆਂਦਰਾਂ ਉੱਬਲ ਰਹੀਆਂ ਹਨ ਅਤੇ ਅਰਾਮ ਨਹੀਂ ਪਾਉਂਦੀਆਂ, ਬੁਰੇ ਦਿਨ ਮੇਰੇ ਉੱਤੇ ਆ ਪਏ ਹਨ!
28 ਮੈਂ ਕਾਲਾ ਹੋ ਕੇ ਫਿਰਦਾ ਹਾਂ, ਇਹ ਬਿਨਾ ਧੁੱਪ ਦੇ ਹੋਇਆ, ਮੈਂ ਸਭਾ ਵਿੱਚ ਉੱਠ ਕੇ ਦੁਹਾਈ ਦਿੰਦਾ ਹਾਂ!
29 ਮੈਂ ਗਿੱਦੜਾ ਦਾ ਭਰਾ, ਅਤੇ ਸ਼ੁਤਰ ਮੁਰਗ ਦਾ ਸਾਥੀ ਹਾਂ।
30 ਮੇਰੀ ਖੱਲ ਕਾਲੀ ਹੋ ਕੇ ਮੈਂਥੋਂ ਡਿੱਗਦੀ ਜਾਂਦੀ ਹੈ, ਅਤੇ ਮੇਰੀਆਂ ਹੱਡੀਆਂ ਤਾਪ ਨਾਲ ਜਲਦੀਆਂ ਹਨ!
31 ਸੋ ਮੇਰੀ ਬਰਬਤ ਰੋਣ ਲਈ ਹੈ, ਅਤੇ ਮੇਰੀ ਬੰਸਰੀ ਮਾਤਮ ਕਰਨ ਵਾਲਿਆਂ ਦੀ ਅਵਾਜ਼ ਲਈ ਹੈ! ।।

Job 30:21 Punjabi Language Bible Words basic statistical display

COMING SOON ...

×

Alert

×