Bible Languages

Indian Language Bible Word Collections

Bible Versions

Books

Job Chapters

Job 17 Verses

Bible Versions

Books

Job Chapters

Job 17 Verses

1 ਮੇਰਾ ਆਤਮਾ ਤਬਾਹ ਹੋ ਗਿਆ, ਮੇਰੇ ਦਿਨ ਮੁੱਕ ਗਏ, ਕਬਰ ਮੇਰੇ ਲਈ ਤਿਆਰ ਹੈ
2 ਨਿਸੰਗ ਮੇਰੇ ਕੋਲ ਠੱਠਾ ਕਰਨ ਵਾਲੇ ਹਨ, ਅਤੇ ਮੇਰੀ ਨਿਗਾਹ ਉਨ੍ਹਾਂ ਦੀ ਛੇੜ ਛਾੜ ਤੇ ਟਿਕੀ ਹੋਈ ਹੈ।
3 ਜ਼ਮਾਨਤ ਦੇਹ, ਤੂੰ ਆਪਣੇ ਤੇ ਮੇਰੇ ਵਿੱਚ ਜ਼ਾਮਨ ਹੋ,- ਕੌਣ ਹੈ ਜੋ ਮੇਰੇ ਹੱਥ ਤੇ ਹੱਥ ਧਰੇ?
4 ਤੈਂ ਤਾਂ ਉਨ੍ਹਾਂ ਦਾ ਮਨ ਸਮਝ ਤੋਂ ਉਹਲੇ ਰੱਖਿਆ ਹੈ, ਏਸ ਲਈ ਤੂੰ ਉਨ੍ਹਾਂ ਨੂੰ ਉੱਚਾ ਨਾ ਕਰੇਂਗਾ।
5 ਜਿਹੜਾ ਆਪਣੇ ਮਿੱਤਰਾਂ ਨੂੰ ਲੁੱਟ ਦੇ ਹਿੱਸੇ ਲਈ ਦੋਸ਼ੀ ਬਣਾਉਂਦਾ ਹੈ, ਉਹ ਦੇ ਬੱਚਿਆਂ ਦੀਆਂ ਅੱਖਾਂ ਰਹਿ ਜਾਣਗੀਆਂ।।
6 ਪਰ ਉਹ ਨੇ ਮੈਨੂੰ ਲੋਕਾਂ ਲਈ ਅਖਾਣ ਬਣਾਇਆ, ਮੈਂ ਉਹ ਹਾਂ ਜਿਹ ਦੇ ਮੂੰਹ ਤੇ ਥੁੱਕਦੇ ਹਨ।
7 ਮੇਰੀ ਅੱਖ ਸੋਗ ਦੇ ਕਾਰਨ ਧੁੰਦਲੀ ਹੋ ਗਈ, ਅਤੇ ਮੇਰੇ ਸਾਰੇ ਅੰਗ ਸਾਯੇ ਵਾਂਙੁ ਹਨ।
8 ਨੇਕ ਲੋਕ ਏਹ ਦੇ ਉੱਤੇ ਹੈਰਾਨ ਹੁੰਦੇ ਹਨ, ਅਤੇ ਬੇਦੋਸ਼ੇ ਆਪਣੇ ਆਪ ਨੂੰ ਕੁਧਰਮੀਆਂ ਦੇ ਵਿਰੁੱਧ ਪਰੇਰਦੇ ਹਨ।
9 ਪਰ ਧਰਮੀ ਆਪਣੇ ਰਾਹ ਤੇ ਲੱਗਾ ਰਹੇਗਾ, ਅਤੇ ਸਾਫ਼ ਹੱਥ ਵਾਲਾ ਹੋਰ ਵੀ ਤਕੜਾ ਹੁੰਦਾ ਜਾਵੇਗਾ।
10 ਪਰੰਤੂ ਤੁਸੀਂ ਸਾਰੇ ਹੀ ਮੁੜ ਕੇ ਆਓ, ਮੈਨੂੰ ਤੁਹਾਡੇ ਵਿੱਚ ਇੱਕ ਵੀ ਬੁੱਧੀਮਾਨ ਨਾ ਲੱਭੇਗਾ।।
11 ਮੇਰੇ ਦਿਨ ਬੀਤ ਗਏ, ਮੇਰੇ ਪਰੋਜਨ, ਮੇਰੇ ਦਿਲ ਦੀਆਂ ਲੋਚਾਂ ਮਿੱਟ ਗਈਆਂ।
12 ਓਹ ਰਾਤ ਨੂੰ ਦਿਨ ਕਰ ਲੈਂਦੇ ਹਨ, ਚਾਨਣ ਅਨ੍ਹੇਰੇ ਦੇ ਕੋਲ ਹੀ ਹੈ।
13 ਜੇ ਮੈਂ ਆਸ ਰੱਖਾਂ ਭਈ ਪਤਾਲ ਮੇਰਾ ਘਰ ਹੈ, ਜੇ ਮੈਂ ਅਨ੍ਹੇਰੇ ਵਿੱਚ ਆਪਣਾ ਬਿਸਤਰਾ ਵਿਛਾਵਾਂ,
14 ਜੇ ਮੈਂ ਸੜਿਹਾਣ ਨੂੰ ਪੁਕਾਰਾਂ ਭਈ ਤੂੰ ਮੇਰਾ ਪਿਉ ਹੈਂ, ਤੇ ਕੀੜੇ ਨੂੰ, ਤੂੰ ਮੇਰੀ ਮਾਂ ਤੇ ਮੇਰੀ ਭੈਣ ਹੈਂ?
15 ਤਾਂ ਮੇਰੀ ਆਸ਼ਾ ਫੇਰ ਕਿੱਥੇ ਹੈ? ਮੇਰੀ ਆਸ਼ਾ ਕੌਣ ਵੇਖੇਗਾ?
16 ਉਹ ਪਤਾਲ ਦਿਆਂ ਅਰਲਾਂ ਵਿੱਚ ਉਤਰ ਜਾਵੇਗੀ, ਜਦ ਅਸੀਂ ਇਕੱਠੇ ਖ਼ਾਕ ਵਿੱਚ ਅਰਾਮ ਪਾਵਾਂਗੇ।।

Job 17:10 Punjabi Language Bible Words basic statistical display

COMING SOON ...

×

Alert

×