1
|
ਤਾਂ ਸੋਫ਼ਰ ਨਅਮਾਥੀ ਨੇ ਉੱਤਰ ਦੇ ਕੇ ਆਖਿਆ, |
2
|
ਕੀ ਇਨ੍ਹਾਂ ਗੱਲਾਂ ਦੀ ਵਾਫ਼ਰੀ ਦਾ ਉੱਤਰ ਨਾ ਦਿੱਤਾ ਜਾਵੇ? ਯਾ ਬਕਵਾਸੀ ਮਨੁੱਖ ਧਰਮੀ ਠਹਿਰਾਇਆ ਜਾਵੇ? |
3
|
ਕੀ ਤੇਰੀਆਂ ਗੱਪਾਂ ਮਨੁੱਖਾਂ ਨੂੰ ਚੁੱਪ ਕਰਾ ਸੱਕਦੀਆਂ ਹਨ? ਜਦ ਤੂੰ ਠੱਠੇ ਮਾਰੇਂ ਤਾਂ ਕੋਈ ਤੈਨੂੰ ਸ਼ਰਮਿੰਦਾ ਨਾ ਕਰੂ? |
4
|
ਤੂੰ ਤਾਂ ਕਹਿੰਦਾ ਹੈਂ, ਮੇਰੀ ਸਿੱਖਿਆ ਪਾਕ ਹੈ, ਅਤੇ ਮੈਂ ਤੇਰੀਆਂ ਅੱਖਾਂ ਵਿੱਚ ਸ਼ੁੱਧ ਹਾਂ। |
5
|
ਕਾਸ਼ ਕਿ ਪਰਮੇਸ਼ੁਰ ਆਪ ਬੋਲੇ, ਅਤੇ ਤੇਰੇ ਵਿਰੁੱਧ ਆਪਣੇ ਬੁੱਲ੍ਹ ਖੋਲ੍ਹੇ, |
6
|
ਅਤੇ ਬੁੱਧ ਦੇ ਭੇਤ ਤੈਨੂੰ ਦੱਸੇ! ਉਹ ਤਾਂ ਸਮਝ ਵਿੱਚ ਬਹੁ ਗੁਣਾ ਹੈ, ਤੂੰ ਜਾਣ ਲੈ ਭਈ ਪਰਮੇਸ਼ੁਰ ਤੇਰੇ ਲਈ ਤੇਰੇ ਦੋਸ਼ ਨੂੰ ਭੁਲਾ ਦਿੰਦਾ ਹੈ |
7
|
ਭਲਾ ਤੂੰ ਖੋਜ ਨਾਲ ਪਰਮੇਸ਼ੁਰ ਨੂੰ ਲੱਭ ਸੱਕਦਾ, ਯਾ ਸਰਬ ਸ਼ਕਤੀਮਾਨ ਨੂੰ ਸੰਪੂਰਨਤਾਈ ਤੀਕ ਪਾ ਸੱਕਦਾ ਹੈ? |
8
|
ਉਹ ਅਕਾਸ਼ ਤੋਂ ਉੱਚਾ ਹੈ, ਤੂੰ ਕੀ ਕਰ ਸੱਕਦਾ ਹੈਂ, ਉਹ ਪਤਾਲ ਤੋਂ ਡੁੰਘਾ ਹੈ, ਤੂੰ ਕੀ ਜਾਣ ਸੱਕਦਾ ਹੈ? |
9
|
ਉਹ ਦਾ ਨਾਪ ਪ੍ਰਿਥਵੀ ਤੋਂ ਲੰਮਾ, ਅਤੇ ਸਾਗਰ ਤੋਂ ਚੌੜਾ ਹੈ, |
10
|
ਜੇ ਉਹ ਲੰਘ ਕੇ ਬੰਦ ਕਰ ਦੇਵੇ, ਅਤੇ ਸਭਾ ਬੁਲਾਵੇ ਤਾਂ ਕੌਣ ਉਹ ਨੂੰ ਮੋੜੇ? |
11
|
ਉਹ ਤਾਂ ਫੋਕਟ ਆਦਮੀਆਂ ਨੂੰ ਜਾਣਦਾ ਹੈ, ਅਤੇ ਬਦੀ ਨੂੰ ਵੇਖਦਾ ਹੈ ਭਾਵੇਂ ਉਹ ਉਸ ਉੱਤੇ ਗੌਹ ਨਹੀਂ ਕਰਦਾ, |
12
|
ਪਰ ਮੂਰਖ ਤਦ ਬੁੱਧਵਾਨ ਹੋਊਗਾ ਜਦ ਜੰਗਲੀ ਗਧੇ ਦਾ ਬੱਚਾ ਆਦਮੀ ਹੋ ਕੇ ਜੰਮੇ।। |
13
|
ਜੇ ਤੂੰ ਆਪਣੇ ਦਿਲ ਨੂੰ ਸੁਧਾਰੇਂ, ਅਤੇ ਉਹ ਦੇ ਅੱਗੇ ਆਪਣੇ ਹੱਥ ਅੱਡੇਂ, |
14
|
ਜੇ ਤੇਰੇ ਹੱਥ ਵਿੱਚ ਬਦੀ ਹੋਵੇ, ਤਾਂ ਉਹ ਨੂੰ ਦੂਰ ਕਰ, ਅਤੇ ਬੁਰਿਆਈ ਤੇਰੇ ਤੰਬੂ ਵਿੱਚ ਨਾ ਵੱਸੇ |
15
|
ਤਾਂ ਤੂੰ ਜਰੂਰ ਆਪਣਾ ਮੂੰਹ ਬੇਦਾਗ਼ ਚੁੱਕੇਂਗਾ, ਅਤੇ ਇਸਥਿਰ ਹੋ ਕੇ ਕਦੇ ਨਾ ਡਰੇਂਗਾ। |
16
|
ਤੂੰ ਤਾਂ ਆਪਣਾ ਕਸ਼ਟ ਭੁੱਲ ਜਾਏਂਗਾ, ਅਤੇ ਤੂੰ ਲੰਘ ਗਏ ਪਾਣੀ ਵਾਂਙੁ ਉਹ ਨੂੰ ਚੇਤੇ ਕਰੇਂਗਾ, |
17
|
ਅਤੇ ਤੇਰਾ ਜੀਵਨ ਦੁਪਹਿਰ ਤੋਂ ਵੀ ਤੇਜਵਾਨ ਹੋਊਗਾ, ਅਨ੍ਹੇਰਾ ਫ਼ਜਰ ਵਾਂਙੁ ਹੋਊਗਾ । |
18
|
ਤੈਨੂੰ ਏਸ ਲਈ ਇਤਬਾਰ ਹੋਊਗਾ ਕਿ ਆਸ਼ਾ ਹੈ, ਅਤੇ ਤੂੰ ਇੱਧਰ ਉੱਧਰ ਵੇਖ ਕੇ ਇਤਬਾਰ ਨਾਲ ਲੇਟੇਂਗਾ। |
19
|
ਤੂੰ ਲੰਮਾ ਪਏਂਗਾ ਅਤੇ ਕੋਈ ਤੈਨੂੰ ਡਰਾਏਗਾ ਨਹੀਂ, ਅਤੇ ਬਹੁਤੇ ਤੇਰੇ ਮੂੰਹ ਵੱਲ ਤੱਕਣਗੇ। |
20
|
ਪਰ ਦੁਸ਼ਟਾਂ ਦੀਆਂ ਅੱਖਾਂ ਰਹਿ ਜਾਣਗੀਆਂ, ਅਤੇ ਉਨ੍ਹਾਂ ਦੇ ਨੱਠਣ ਦਾ ਰਾਹ ਮੁੱਕ ਜਾਵੇਗਾ, ਅਤੇ ਪ੍ਰਾਣ ਤਿਆਗਣਾ ਹੀ ਉਨ੍ਹਾਂ ਦੀ ਆਸ਼ਾ ਹੋਊ!। |
Job 11:17 Punjabi Language Bible Words basic statistical display
COMING SOON ...