Indian Language Bible Word Collections
Job 4:6
Job Chapters
Job 4 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Books
Old Testament
New Testament
Job Chapters
Job 4 Verses
1
|
ਅਲੀਫ਼ਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ, |
2
|
ਜੇ ਕੋਈ ਤੇਰੇ ਨਾਲ ਗੱਲ ਕਰਨ ਦੀ ਦਿਲੇਰੀ ਕਰੇ, ਭਲਾ, ਤੂੰ ਗਰੰਜ ਹੋਵੇਂਗਾ? ਪਰ ਬੋਲਣ ਥੋਂ ਕੌਣ ਆਪਣੇ ਆਪ ਨੂੰ ਰੋਕ ਸੱਕਦਾ ਹੈ? |
3
|
ਵੇਖ, ਤੈਂ ਬਹੁਤਿਆਂ ਨੂੰ ਸਿਖਾਇਆ, ਅਤੇ ਢਿੱਲੇ ਹੱਥਾਂ ਨੂੰ ਤੈਂ ਤਕੜਾ ਕੀਤਾ। |
4
|
ਤੇਰੀਆਂ ਗੱਲਾਂ ਨੇ ਡਗਮਗਾਉਂਦੇ ਨੂੰ ਥੰਮ੍ਹਿਆ, ਅਤੇ ਤੈਂ ਭਿੜਦਿਆਂ ਗੋਡਿਆਂ ਨੂੰ ਮਜਬੂਤ ਕੀਤਾ, |
5
|
ਪਰ ਹੁਣ ਉਹ ਤੇਰੇ ਤੇ ਆ ਪਈ ਅਤੇ ਤੂੰ ਹੁੱਸ ਗਿਆ ਹੈਂ, ਉਹ ਨੇ ਤੈਂਨੂੰ ਛੋਹਿਆ ਅਤੇ ਤੂੰ ਘਾਬਰ ਉੱਠਿਆ। |
6
|
ਭਲਾ, ਪਰਮੇਸ਼ੁਰ ਦਾ ਡਰ ਤੇਰਾ ਆਸਰਾ ਨਹੀਂ ਹੈ? ਅਤੇ ਤੇਰੇ ਰਾਹਾਂ ਦੀ ਖਰਿਆਈ ਤੇਰੀ ਆਸਾ ਨਹੀਂ? |
7
|
ਚੇਤੇ ਤਾਂ ਕਰ, ਕਿਹੜਾ ਬੇਦੋਸ਼ਾ ਕਦੇ ਨਾਸ਼ ਹੋਇਆ, ਯਾ ਨੇਕ ਜਨ ਕਿੱਥੇ ਮਿਟਾਏ ਗਏ?।। |
8
|
ਮੇਰੇ ਵੇਖਣ ਵਿੱਚ ਤਾਂ ਬਦੀ ਦੇ ਵਾਹੁਣ ਵਾਲੇ ਅਤੇ ਕਸ਼ਟ ਦੇ ਬੀਜਣ ਵਾਲੇ ਉਹੋ ਕੁਝ ਵੱਢਦੇ ਹਨ। |
9
|
ਪਰਮੇਸ਼ੁਰ ਦੇ ਸੁਆਸ ਨਾਲ ਉਹ ਨਾਸ਼ ਹੋ ਜਾਂਦੇ, ਅਤੇ ਉਹ ਦੇ ਕ੍ਰੋਧ ਦੇ ਬੁੱਲੇ ਨਾਲ ਉਹ ਮੁੱਕ ਜਾਂਦੇ ਹਨ। |
10
|
ਸ਼ੇਰ ਬਬਰ ਦੀ ਗਰਜ ਅਤੇ ਮਾਰੂ ਸ਼ੇਰ ਬਬਰ ਦੀ ਅਵਾਜ਼, ਅਤੇ ਜੁਆਨ ਬਬਰਾਂ ਦੇ ਦੰਦ ਭੰਨੇ ਜਾਂਦੇ ਹਨ। |
11
|
ਬੁੱਢਾ ਬਬਰ ਸ਼ਿਕਾਰ ਥੁੜੋਂ ਨਾਸ਼ ਹੁੰਦਾ ਅਤੇ ਸ਼ੇਰਨੀ ਦੇ ਬੱਚੇ ਖਿੰਡ ਪੰਡ ਜਾਂਦੇ ਹਨ |
12
|
ਇੱਕ ਗੱਲ ਚੋਰੀ ਛੱਪੀ ਮੇਰੇ ਕੋਲ ਪਹੁੰਚਾਈ ਗਈ, ਅਤੇ ਉਹ ਦੀ ਭਿਣਕ ਮੇਰੇ ਕੰਨਾਂ ਵਿੱਚ ਆਈ, |
13
|
ਰਾਤ ਦੀਆਂ ਦ੍ਰਿਸ਼ਟੀਆਂ ਦੀਆਂ ਚਿਤਮਣੀਆਂ ਵਿੱਚ ਜਦ ਸਾਰੀ ਨੀਂਦ ਇਨਸਾਨ ਉੱਤੇ ਆਉਂਦੀ ਹੈ, |
14
|
ਹੌਲ ਤੇ ਕਾਂਬਾ ਮੇਰੇ ਉੱਤੇ ਆ ਪਏ, ਜਿਨ੍ਹਾਂ ਨੇ ਮੇਰੀਆਂ ਸਾਰੀਆਂ ਹੱਡੀਆਂ ਨੂੰ ਹਿਲਾ ਦਿੱਤਾ! |
15
|
ਇੱਕ ਰੂਹ ਮੇਰੇ ਮੂੰਹ ਅੱਗੋਂ ਦੀ ਲੰਘੀ, ਮੇਰੇ ਪਿੰਡੇ ਦੀ ਲੂਈਂ ਖੜੀ ਹੋ ਗਈ! |
16
|
ਉਹ ਖਲੋ ਗਈ ਪਰ ਮੈਂ ਉਹ ਦੀ ਸ਼ਕਲ ਪਛਾਣ ਨਾ ਸੱਕਿਆ, ਕੋਈ ਰੂਪ ਮੇਰੀਆਂ ਅੱਖਾਂ ਦੇ ਅੱਗੇ ਸੀ, ਖ਼ਮੋਸ਼ੀ ਸੀ, ਫੇਰ ਇੱਕ ਅਵਾਜ਼ ਮੈਂ ਸੁਣੀ, - |
17
|
ਕੀ ਮਨੁੱਖ ਪਰਮੇਸ਼ੁਰ ਨਾਲੋਂ ਧਰਮੀ ਹੈ, ਜਾਂ ਪੁਰਖ ਆਪਣੇ ਕਰਤਾਰ ਨਾਲੋਂ ਪਾਕ ਹੈ? |
18
|
ਵੇਖ, ਉਹ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ ਅਤੇ ਆਪਣੇ ਦੂਤਾਂ ਨੂੰ ਮੂਰਖ ਠਹਿਰਾਉਂਦਾ ਹੈ, |
19
|
ਕਿੰਨਾ ਵੱਧ ਓਹ ਜਿਹੜੇ ਕੱਚੇ ਘਰਾਂ ਵਿੱਚ ਵੱਸਦੇ ਹਨ, ਜਿਨ੍ਹਾਂ ਦੀਆਂ ਨੀਹਾਂ ਖ਼ਾਕ ਵਿੱਚ ਹਨ, ਜਿਹੜੇ ਭਵੱਕੜ ਥੋਂ ਅੱਗੇਤਰੇ ਹੀ ਪੀਹੇਂ ਜਾਂਦੇ ਹਨ। |
20
|
ਸਵੇਰ ਥੋਂ ਸ਼ਾਮ ਤੀਕੁਰ ਓਹ ਟੋਟੇ ਟੋਟੇ ਹੋ ਜਾਂਦੇ ਹਨ, ਕਿਸੇ ਦੇ ਸੋਚੇ ਬਿਨਾਂ ਹੀ ਉਹ ਸਦਾ ਲਈ ਨਾਸ਼ ਹੋ ਜਾਂਦੇ ਹਨ। |
21
|
ਕੀ ਉਨ੍ਹਾਂ ਦੇ ਤੰਬੂ ਦਾ ਕਿੱਲਾ ਉਨ੍ਹਾਂ ਦੇ ਵਿੱਚ ਪੁੱਟਿਆ ਨਹੀਂ ਜਾਂਦਾ? ਉਹ ਬੁੱਧ ਥੋਂ ਬਿਨਾ ਹੀ ਮਰ ਜਾਂਦੇ ਹਨ।। |