1
|
ਅਲੀਹੂ ਨੇ ਉੱਤਰ ਦੇ ਕੇ ਫੇਰ ਆਖਿਆ, |
2
|
ਭਲਾ, ਤੂੰ ਏਸ ਨੂੰ ਠੀਕ ਸਮਝਦਾ ਹੈ, ਭਈ ਤੈਂ ਆਖਿਆ, ਮੇਰਾ ਧਰਮ ਪਰਮੇਸ਼ੁਰ ਨਾਲੋਂ ਵਧੀਕ ਹੈਗਾ? |
3
|
ਕਿਉਂ ਜੋ ਤੂੰ ਕਹਿੰਦਾ ਹੈਂ ਕਿ ਮੈਨੂੰ ਕੀ ਲਾਭ ਹੈ? ਮੈਨੂੰ ਪਾਪ ਕਰਨ ਨਾਲੋਂ ਹੁਣ ਕੀ ਫੈਦਾ ਹੈਗਾ? |
4
|
ਮੈਂ ਗੱਲਾਂ ਦਾ ਤੈਨੂੰ ਮੋੜ ਦਿਆਂਗਾ, ਤੇਰੇ ਨਾਲ ਤੇਰੇ ਸੱਜਣਾਂ ਨੂੰ ਵੀ। |
5
|
ਅਕਾਸ਼ ਵੱਲ ਤੱਕ ਅਤੇ ਵੇਖ, ਅਤੇ ਬੱਦਲਾਂ ਵੱਲ ਧਿਆਨ ਦੇਹ ਜੋ ਤੇਰੇ ਨਾਲੋਂ ਉੱਚੇ ਹਨ! |
6
|
ਜੇ ਤੈਂ ਪਾਪ ਕੀਤਾ, ਤਾਂ ਤੂੰ ਉਸ ਉੱਤੇ ਕੀ ਅਸਰ ਪਾਉਂਦਾ ਹੈ, ਅਤੇ ਜੇ ਤੇਰੇ ਅਪਰਾਧ ਵਧ ਜਾਣ ਤਾਂ ਉਹ ਦੇ ਲਈ ਕੀ ਕਰਦਾ ਹੈ? |
7
|
ਜੇ ਤੂੰ ਧਰਮੀ ਹੈਂ ਤਾਂ ਤੂੰ ਉਹ ਨੂੰ ਕੀ ਦਿੰਦਾ ਹੈਂ, ਯਾ ਉਹ ਤੇਰੇ ਹੱਥੋਂ ਕੀ ਲੈਂਦਾ ਹੈ? |
8
|
ਤੇਰੀ ਬਦੀ ਤੇਰੇ ਜਿਹੇ ਮਨੁੱਖ ਲਈ ਹੈ, ਅਤੇ ਤੇਰਾ ਧਰਮ ਆਦਮ ਵੰਸ ਲਈ।। |
9
|
ਬਹੁਤੇ ਦਾਬਿਆਂ ਦੇ ਕਾਰਨ ਓਹ ਚਿੱਲਾਉਂਦੇ ਹਨ, ਜੁਰਵਾਣਿਆਂ ਦੀ ਭੁਜਾ ਦੇ ਕਾਰਨ ਉਹ ਦੁਹਾਈ ਦਿੰਦੇ ਹਨ। |
10
|
ਪਰ ਕੋਈ ਨਹੀਂ ਕਹਿੰਦਾ, ਪਰਮੇਸ਼ੁਰ ਮੇਰਾ ਕਰਤਾਰ ਕਿੱਥੇ ਹੈ, ਜਿਹੜਾ ਰਾਤ ਨੂੰ ਬਿਹਾਗ ਦਾ ਰਾਗ ਬਖ਼ਸ਼ਦਾ ਹੈ? |
11
|
ਜਿਹੜਾ ਸਾਨੂੰ ਧਰਤੀ ਦੇ ਡੰਗਰਾਂ ਨਾਲੋਂ, ਅਤੇ ਅਕਾਸ਼ ਦੇ ਪੰਛੀਆਂ ਨਾਲੋਂ ਵਧੀਕ ਬੁੱਧ ਦਿੰਦਾ ਹੈ? |
12
|
ਉੱਥੇ ਓਹ ਦੁਹਾਈ ਦਿੰਦੇ ਹਨ ਪਰ ਉਹ ਉੱਤਰ ਨਹੀਂ ਦਿੰਦਾ, ਬੁਰਿਆਰ ਦੇ ਹੰਕਾਰ ਦੇ ਕਾਰਨ। |
13
|
ਪਰਮੇਸ਼ੁਰ ਸੱਚ ਮੁੱਚ ਵਿਅਰਥ ਦੁਹਾਈ ਨਹੀਂ ਸੁਣਦਾ, ਅਤੇ ਸਰਬ ਸ਼ਕਤੀਮਾਨ ਉਸ ਉੱਤੇ ਧਿਆਨ ਨਹੀਂ ਕਰਦਾ, |
14
|
ਖ਼ਾਸ ਕਰਕੇ ਜਦ ਤੂੰ ਕਹਿੰਦਾ ਹੈਂ ਕਿ ਮੈਂ ਉਹ ਨੂੰ ਨਹੀਂ ਵੇਖਦਾ, - ਮੁੱਕਦਮਾ ਉਹ ਦੇ ਅੱਗੇ ਹੈ ਅਤੇ ਤੂੰ ਉਹ ਦੀ ਉਡੀਕ ਵਿੱਚ ਹੈ। |
15
|
ਪਰ ਹੁਣ ਏਸ ਲਈ ਭਈ ਉਹ ਆਪਣੇ ਕ੍ਰੋਧ ਵਿੱਚ ਨਹੀਂ ਆਇਆ, ਅਤੇ ਹੰਕਾਰ ਉੱਤੇ ਬਹੁਤ ਚਿੱਤ ਨਹੀਂ ਲਾਇਆ, |
16
|
ਤਾਂ ਅੱਯੂਬ ਆਪਣਾ ਮੂੰਹ ਫੋਕੀਆਂ ਗੱਲਾਂ ਲਈ ਖੋਲ੍ਹਦਾ ਹੈ, ਅਤੇ ਬੁੱਧਹੀਨ ਗੱਲਾਂ ਨੂੰ ਵਧਾਉਂਦਾ ਹੈ! ।। |
Job 35:6 Punjabi Language Bible Words basic statistical display
COMING SOON ...