1
|
ਫੇਰ ਅਲੀਫ਼ਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ, |
2
|
ਭਲਾ, ਕੋਈ ਆਦਮੀ ਪਰਮੇਸ਼ੁਰ ਲਈ ਲਾਭਦਾਇਕ ਹੋ ਸੱਕਦਾ ਹੈ? ਸੱਚ ਮੁੱਚ ਸਿਆਣਾ ਆਦਮੀ ਆਪਣੇ ਜੋਗਾ ਹੀ ਹੈ। |
3
|
ਤੇਰੇ ਧਰਮੀ ਹੋਣ ਨਾ ਸਰਬ ਸ਼ਕਤੀਮਾਨ ਨੂੰ ਕੀ ਖੁਸ਼ੀ ਹੈ? ਯਾ ਤੇਰੀਆਂ ਪੂਰਨ ਚਾਲਾਂ ਨਾਲ ਉਹ ਨੂੰ ਕੀ ਲਾਭ ਹੈ? |
4
|
ਭਲਾ, ਤੇਰੇ ਡਰਨ ਦੇ ਕਾਰਨ ਉਹ ਤੈਨੂੰ ਝਿੜਕਦਾ ਹੈ, ਅਤੇ ਤੇਰੇ ਨਾਲ ਮੁਕੱਦਮਾ ਲੜਦਾ ਹੈ? |
5
|
ਕੀ ਤੇਰੀ ਬੁਰਿਆਈ ਵੱਡੀ ਨਹੀਂ, ਅਤੇ ਤੇਰੀਆਂ ਬਦੀਆਂ ਦੀ ਕੋਈ ਹੱਦ ਵੀ ਹੈ? |
6
|
ਕਿਉਂਕਿ ਤੈਂ ਆਪਣੇ ਭਰਾਉ ਦੀਆਂ ਵਸਤਾਂ ਧਿਗਾਣੇ ਗਹਿਣੇ ਰੱਖ ਲਈਆਂ ਹਨ, ਅਤੇ ਨੰਗਿਆਂ ਦੇ ਭੀ ਕੱਪੜੇ ਲਾਹ ਲਏ ਹਨ। |
7
|
ਤੈਂ ਥੱਕੇ ਨੂੰ ਪਾਣੀ ਨਹੀਂ ਪਿਲਾਇਆ, ਅਤੇ ਭੁੱਖੇ ਥੋਂ ਰੋਟੀ ਰੋਕ ਰੱਖੀ। |
8
|
ਬਲਵੰਤ ਮਨੁੱਖ ਨੂੰ ਆਪਣਾ ਦੇਸ ਮਿਲ ਗਿਆ, ਅਤੇ ਜਿਹੜਾ ਮੰਨਿਆ ਦੰਨਿਆ ਸੀ ਉਹ ਉਸ ਵਿੱਚ ਵੱਸ ਗਿਆ। |
9
|
ਤੈਂ ਵਿਧਵਾ ਨੂੰ ਖਾਲੀ ਮੋੜ ਘੱਲਿਆ, ਅਤੇ ਯਤੀਮਾਂ ਦੀਆਂ ਬਾਂਹਾਂ ਭੰਨੀਆਂ ਗਈਆਂ। |
10
|
ਏਸ ਲਈ ਫੰਦੇ ਤੇਰੇ ਆਲੇ ਦੁਆਲੇ ਹਨ, ਅਤੇ ਅਚਾਣਚੱਕ ਭੈ ਤੈਨੂੰ ਘਬਰਾਉਂਦਾ ਹੈ! |
11
|
ਯਾ ਤੂੰ ਅਨ੍ਹੇਰੇ ਨੂੰ ਨਹੀਂ ਵੇਖਦਾ, ਅਤੇ ਪਾਣੀ ਦੇ ਹੜ੍ਹ ਨੂੰ ਜਿਹੜਾ ਤੈਨੂੰ ਢੱਕ ਲੈਂਦਾ ਹੈ? |
12
|
ਕੀ ਪਰਮੇਸ਼ੁਰ ਅਕਾਸ਼ ਦੀ ਉਚਿਆਈ ਵਿੱਚ ਨਹੀਂ? ਤਾਰਿਆਂ ਦੀ ਮਹਾਨਤਾ ਵੇਖ ਕਿ ਉਹ ਕੇਡੇ ਉੱਚੇ ਹਨ! |
13
|
ਅਤੇ ਤੂੰ ਆਖਦਾ ਹੈ, ਪਰਮੇਸ਼ੁਰ ਕੀ ਜਾਣਦਾ ਹੈ? ਕੀ ਉਹ ਘੁੱਪ ਅਨ੍ਹੇਰੇ ਵਿੱਚੋਂ ਨਿਆਉਂ ਕਰ ਸੱਕਦਾ ਹੈ? |
14
|
ਬੱਦਲਾਂ ਦੀਆਂ ਘਟਾਂ ਉਹ ਦਾ ਪੜਦਾ ਹਨ, ਭਈ ਉਹ ਵੇਖ ਨਾ ਸੱਕੇ, ਅਤੇ ਉਹ ਅਕਾਸ਼ ਮੰਡਲ ਉੱਤੇ ਚੱਲਦਾ ਫਿਰਦਾ ਹੈ। |
15
|
ਭਲਾ, ਤੂੰ ਉਸੇ ਪੁਰਾਣੇ ਰਾਹ ਨੂੰ ਫੜ ਛੱਡੇਂਗਾ, ਜਿਹ ਦੇ ਵਿੱਚ ਬੁਰੇ ਆਦਮੀ ਚੱਲਦੇ ਸਨ? |
16
|
ਜਿਹੜੇ ਆਪਣੇ ਵੇਲੇ ਥੋਂ ਪਹਿਲਾਂ ਚੁੱਕੇ ਗਏ, ਜਿਨ੍ਹਾਂ ਦੀ ਨੀਉਂ ਦਰਿਆ ਨਾਲ ਰੁੜ੍ਹ ਗਈ, |
17
|
ਜਿਹੜੇ ਪਰਮੇਸ਼ੁਰ ਨੂੰ ਕਹਿੰਦੇ ਸਨ, ਸਾਥੋਂ ਦੂਰ ਹੋ! ਅਤੇ ਸਰਬ ਸ਼ਕਤੀਮਾਨ ਸਾਡਾ ਕੀ ਕਰੂ? |
18
|
ਤਾਂ ਭੀ ਓਸ ਉਨ੍ਹਾਂ ਦੇ ਘਰਾਂ ਨੂੰ ਪਦਾਰਥਾਂ ਨਾਲ ਭਰ ਦਿੱਤਾ, ਪਰ ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੋਵੇ! |
19
|
ਧਰਮੀ ਵੇਖ ਕੇ ਖੁਸ਼ ਹੁੰਦੇ, ਅਤੇ ਨਿਰਦੋਸ਼ ਉਹ ਦੀ ਹਾਸੀ ਉਡਾਉਂਦੇ ਹਨ, - |
20
|
ਸੱਚ ਮੁੱਚ ਸਾਡੇ ਵਿਰੋਧੀ ਮਿੱਟ ਗਏ, ਅਤੇ ਅੱਗ ਨੇ ਉਨ੍ਹਾਂ ਦੀ ਰਹਿੰਦ ਖੂੰਧ ਨੂੰ ਭੱਖ ਲੀਤਾ!।। |
21
|
ਉਹ ਦੇ ਨਾਲ ਮਿਲਿਆ ਰਹੁ ਅਤੇ ਸੁਖੀ ਰਹੁ, ਨੇਕੀ ਤੇਰੇ ਉੱਤੇ ਆਏਗੀ। |
22
|
ਹੁਣ ਉਹ ਦੇ ਮੂੰਹ ਦੀ ਸਿੱਖਿਆ ਸੁਣ, ਅਤੇ ਉਹ ਦਿਆਂ ਬਚਨਾਂ ਨੂੰ ਆਪਣੇ ਦਿਲ ਵਿੱਚ ਰੱਖ। |
23
|
ਜੇ ਤੂੰ ਸਰਬ ਸ਼ਕਤੀਮਾਨ ਵੱਲ ਮੁੜੇਂ ਤਾਂ ਤੂੰ ਬਣਿਆ ਰਹੇਂਗਾ, ਜੇ ਤੂੰ ਬਦੀ ਆਪਣੇ ਤੰਬੂਆਂ ਥੋਂ ਦੂਰ ਕਰੇਂ, - |
24
|
ਜੇ ਤੂੰ ਸੋਨਾ ਖੇਹ ਵਿੱਚ, ਸਗੋਂ ਓਫ਼ੀਰ ਦਾ ਸੋਨਾ ਨਦੀਆਂ ਦੇ ਪੱਥਰਾਂ ਵਿੱਚ ਪਾ ਦੇਵੇਂ, - |
25
|
ਜੇ ਸਰਬ ਸ਼ਕਤੀਮਾਨ ਤੇਰਾ ਸੋਨਾ ਅਤੇ ਤੇਰੀ ਅਣਮੁੱਲ ਚਾਂਦੀ ਹੋਵੇ, |
26
|
ਤਦ ਤਾਂ ਤੂੰ ਸਰਬ ਸ਼ਕਤੀਮਾਨ ਨਾਲ ਨਿਹਾਲ ਹੋਵੇਂਗਾ, ਅਤੇ ਆਪਣਾ ਮੂੰਹ ਪਰਮੇਸ਼ੁਰ ਵੱਲ ਚੁੱਕੇਂਗਾ। |
27
|
ਤੂੰ ਉਹ ਦੇ ਅੱਗੇ ਬੇਨਤੀ ਕਰੇਂਗਾ ਅਤੇ ਉਹ ਤੇਰੀ ਸੁਣੂਗਾ, ਅਤੇ ਤੂੰ ਆਪਣੀਆਂ ਸੁੱਖਣਾਂ ਪੂਰੀਆਂ ਕਰੇਂਗਾ। |
28
|
ਜਿਸ ਗੱਲ ਲਈ ਤੇਰਾ ਮਨਸ਼ਾ ਹੋਏਗਾ, ਉਹ ਤੇਰੇ ਲਈ ਠਹਿਰਾਈ ਜਾਏਗੀ, ਅਤੇ ਚਾਨਣ ਤੇਰਿਆਂ ਰਾਹਾਂ ਉੱਤੇ ਚਮਕੇਗਾ। |
29
|
ਜਦ ਓਹ ਤੈਨੂੰ ਨੀਚਾ ਕਰਨ ਤਾਂ ਤੂੰ ਆਖੇਂਗਾ ਭਈ ਏਹ ਤਾਂ ਉੱਚਾ ਹੋਣਾ ਹੈ! ਅਤੇ ਉਹ ਨੀਵੀਆਂ ਅੱਖਾਂ ਵਾਲੇ ਨੂੰ ਬਚਾਵੇਗਾ। |
30
|
ਜੋ ਬੇਦੋਸ਼ਾ ਨਹੀਂ ਉਹ ਉਸ ਨੂੰ ਭੀ ਬਚਾਵੇਗਾ, ਹਾਂ, ਆਪਣੇ ਹੱਥਾਂ ਦੀ ਸਫਾਈ ਨਾਲ ਤੂੰ ਬਚਾਇਆ ਜਾਵੇਂਗਾ।। |
Job 22:24 Punjabi Language Bible Words basic statistical display
COMING SOON ...