1
|
ਤਾਂ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ, |
2
|
ਤੁਸੀਂ ਕਦ ਤੀਕ ਗੱਲਾਂ ਲਈ ਫੰਦੇ ਲਾਓਗੇ? ਸਮਝੋ, ਫੇਰ ਆਪਾਂ ਗੱਲ ਕਰਾਂਗੇ। |
3
|
ਆਪਾਂ ਕਿਉਂ ਡੰਗਰ ਜਿਹੇ ਗਿਣੇ ਜਾਂਦੇ ਹਾਂ ਅਤੇ ਤੁਹਾਡੀ ਨਿਗਾਹ ਵਿੱਚ ਭਰਿਸ਼ਟ ਹੋ ਗਏ ਹਾਂ? |
4
|
ਤੂੰ ਜੋ ਆਪਣੇ ਆਪ ਨੂੰ ਆਪਣੇ ਕ੍ਰੋਧ ਵਿੱਚ ਪਾੜਦਾ ਹੈਂ, ਕੀ ਤੇਰੇ ਲਈ ਧਰਤੀ ਤਿਆਗੀ ਜਾਊਗੀ? ਯਾ ਚਟਾਨ ਆਪਣੇ ਥਾਂ ਤੋਂ ਸਿਰਕ ਜਾਊਗੀ?।। |
5
|
ਹਾਂ, ਦੁਸ਼ਟਾਂ ਦਾ ਦੀਵਾ ਗੁੱਲ ਹੋ ਜਾਊਗਾ, ਅਤੇ ਉਹ ਦੀ ਅੱਗ ਦੀ ਲਾਟ ਨਾ ਚਮਕੂਗੀ, |
6
|
ਉਹ ਦੇ ਤੰਬੂ ਵਿੱਚ ਚਾਨਣ ਅਨ੍ਹੇਰਾ ਹੋ ਜਾਊਗਾ, ਅਤੇ ਉਹ ਦੇ ਉੱਪਰ ਦਾ ਦੀਵਾ ਗੁੱਲ ਹੋ ਜਾਊਗਾ। |
7
|
ਉਹ ਦੇ ਬਲਵੰਤ ਕਦਮ ਰੋਕੇ ਜਾਣਗੇ, ਅਤੇ ਉਹ ਆਪਣੀ ਹੀ ਸਲਾਹ ਨਾਲ ਡਿੱਗ ਪਊਗਾ। |
8
|
ਉਹ ਤਾਂ ਆਪਣੇ ਹੀ ਪੈਰਾਂ ਨਾਲ ਜਾਲ ਵਿੱਚ ਸਿੱਟਿਆ ਜਾਂਦਾ, ਅਤੇ ਉਹ ਆਪ ਫੰਦੇ ਉੱਤੇ ਚੱਲਦਾ ਹੈਗਾ। |
9
|
ਕੁੜਿੱਕੀ ਉਹ ਦੀ ਅੱਡੀ ਨੂੰ ਫੜਦੀ, ਅਤੇ ਫਾਹੀ ਉਹ ਨੂੰ ਫਾਹ ਲੈਂਦੀ ਹੈ। |
10
|
ਕਮੰਦ ਉਹ ਦੇ ਲਈ ਧਰਤੀ ਵਿੱਚ ਲੁਕਾਈ ਜਾਂਦੀ, ਅਤੇ ਉਹ ਦੇ ਰਸਤੇ ਉੱਤੇ ਫਾਂਸੀ। |
11
|
ਭੈਜਲ ਆਲੇ ਦੁਆਲਿਓ ਉਹ ਨੂੰ ਡਰਾਉਂਦੇ ਹਨ, ਅਤੇ ਉਹ ਦੇ ਖੁਰਿਆਂ ਥੋਂ ਉਹ ਨੂੰ ਨਠਾਉਂਦੇ ਹਨ! |
12
|
ਉਹ ਦਾ ਜ਼ੋਰ ਕਾਲ ਦਾ ਮਾਰਿਆ ਹੋਇਆ ਹੋਊਗਾ, ਅਤੇ ਬਿਪਤਾ ਉਹ ਦੇ ਪਾਸੇ ਤੇ ਤਿਆਰ ਹੋਊਗੀ। |
13
|
ਉਹ ਉਸ ਦੇ ਸਰੀਰ ਦੇ ਅੰਗ ਨੂੰ ਖਾ ਜਾਊਗੀ, ਮੌਤ ਦਾ ਜੇਠਾ ਉਸ ਦੇ ਅੰਗਾਂ ਨੂੰ ਭੱਖ ਲਊਗਾ। |
14
|
ਉਹ ਆਪਣੇ ਤੰਬੂ ਤੋਂ ਜਿਹਦੇ ਉੱਤੇ ਉਹ ਭਰੋਸਾ ਰੱਖਦਾ ਸੀ ਪੁੱਟਿਆ ਜਾਊਗਾ, ਅਤੇ ਤੂੰ ਉਹ ਨੂੰ ਭੈਜਲ ਦੇ ਰਾਜੇ ਕੋਲ ਅਪੜਾਏਗਾ! |
15
|
ਜਿਹੜਾ ਉਹ ਦਾ ਨਹੀਂ ਉਹ ਉਸ ਦੇ ਤੰਬੂ ਵਿੱਚ ਵੱਸੂਗਾ, ਅਤੇ ਉਹ ਦੇ ਵਸੇਬੇ ਉੱਤੇ ਗੰਧਕ ਸਿੱਟੀ ਜਾਊਗੀ। |
16
|
ਹੇਠੋਂ ਉਹ ਦੀਆਂ ਜੜ੍ਹਾਂ ਸੁੱਕ ਜਾਣਗੀਆਂ, ਉੱਤੋਂ ਉਹ ਦੀਆਂ ਟਹਿਣੀਆਂ ਕੁਮਲਾ ਜਾਣਗੀਆਂ। |
17
|
ਉਹ ਦੀ ਯਾਦ ਧਰਤੀ ਉੱਤੋਂ ਮਿੱਟ ਜਾਊਗੀ, ਅਤੇ ਉਹ ਦਾ ਨਾਉਂ ਬਜ਼ਾਰ ਵਿੱਚ ਨਾ ਰਹੂਗਾ। |
18
|
ਓਹ ਉਹ ਨੂੰ ਚਾਨਣ ਤੋਂ ਅਨ੍ਹੇਰੇ ਵਿੱਚ ਹੱਕ ਦੇਣਗੇ, ਅਤੇ ਜਗਤ ਤੋਂ ਖਦੇੜ ਦੇਣਗੇ। |
19
|
ਉਹ ਦੇ ਲੋਕਾਂ ਵਿੱਚ ਨਾ ਉਹ ਦਾ ਪੁੱਤ੍ਰ ਨਾ ਪੋਤ੍ਰਾ ਹੋਊਗਾ, ਨਾ ਉਹ ਦੇ ਟਿਕਾਣਿਆਂ ਵਿੱਚ ਕੋਈ ਬਾਕੀ ਰਹੂਗਾ। |
20
|
ਉਹ ਦੇ ਪਿੱਛੇ ਆਉਣ ਵਾਲੇ ਉਹ ਦੇ ਦਿਨ ਉੱਤੇ ਹੈਰਾਨ ਹੋਣਗੇ, ਅਤੇ ਜਿਹੜੇ ਉਸ ਤੋਂ ਪਹਿਲਾਂ ਜੰਮੇ, ਓਹ ਡੈਂਬਰ ਜਾਣਗੇ। |
21
|
ਨਿਸੰਗ ਏਹੋ ਜੇਹੇ ਕੁਧਰਮੀਆਂ ਦੇ ਵਸੇਬੇ ਹਨ, ਅਤੇ ਏਹ ਉਹ ਦਾ ਅਸਥਾਨ ਹੈ ਜੋ ਪਰਮੇਸ਼ੁਰ ਨੂੰ ਨਹੀਂ ਜਾਣਦਾ।। |
Job 18:14 Punjabi Language Bible Words basic statistical display
COMING SOON ...