Bible Languages

Indian Language Bible Word Collections

Bible Versions

Books

Deuteronomy Chapters

Deuteronomy 32 Verses

Bible Versions

Books

Deuteronomy Chapters

Deuteronomy 32 Verses

1 ਹੇ ਅਕਾਸ਼, ਕੰਨ ਲਾ ਅਤੇ ਮੈਂ ਬੋਲਾਂਗਾ, ਹੇ ਧਰਤੀ, ਮੇਰੇ ਮੂੰਹ ਦੀ ਬਾਣੀ ਸੁਣ।
2 ਮੇਰਾ ਉਪਦੇਸ਼ ਮੀਂਹ ਵਾਂਙੁ ਵਰਹੇਗਾ, ਮੇਰਾ ਬੋਲ ਤ੍ਰੇਲ ਵਾਂਙੁ ਪਵੇਗਾ, ਜਿਵੇਂ ਕੂਲੇ ਕੂਲੇ ਘਾਹ ਉੱਤੇ ਫੁਹਾਰ, ਅਤੇ ਸਾਗ ਪੱਤ ਉੱਤੇ ਝੜੀਆਂ।
3 ਮੈਂ ਤਾਂ ਯਹੋਵਾਹ ਦੇ ਨਾਮ ਦਾ ਪਰਚਾਰ ਕਰਾਂਗਾ, ਸਾਡੇ ਪਰਮੇਸ਼ੁਰ ਦੀ ਮਹਾਨਤਾ ਨੂੰ ਮੰਨੋ।
4 ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।
5 ਓਹ ਵਿਗੜ ਗਏ ਹਨ, ਓਹ ਉਸ ਦੇ ਪੁੱਤ੍ਰ ਨਹੀਂ ਸਗੋਂ ਕਲੰਕੀ ਹਨ, ਇੱਕ ਪੀੜ੍ਹੀ ਟੇਢੀ ਅਤੇ ਵੱਟੀ ਘੁੱਟੀ ਹੋਈ ਹੈ।
6 ਕੀ ਤੁਸੀਂ ਯਹੋਵਾਹ ਨੂੰ ਇਉਂ ਬਦਲਾ ਦਿੰਦੇ ਹੋ, ਹੇ ਮੂੜ ਅਤੇ ਮੱਤ ਹੀਣ ਪਰਜਾ? ਕੀ ਉਹ ਤੇਰਾ ਪਿਤਾ ਨਹੀਂ ਜਿਸ ਤੈਨੂੰ ਮੁੱਲ ਲਿਆ, ਜਿਸ ਨੇ ਤੈਨੂੰ ਬਣਾਇਆ ਅਤੇ ਕਾਇਮ ਕੀਤਾ?
7 ਪੁਰਾਣਿਆਂ ਦਿਨਾਂ ਨੂੰ ਯਾਦ ਕਰ, ਪੀੜ੍ਹੀਆਂ ਦੀਆਂ ਪੀੜ੍ਹੀਆਂ ਦੇ ਦਿਨਾਂ ਉੱਤੇ ਵਿਚਾਰ ਕਰ, ਆਪਣੇ ਪਿਉ ਤੋਂ ਪੁੱਛ, ਉਹ ਤੈਨੂੰ ਦੱਸੇਗਾ, ਆਪਣੇ ਬਜ਼ੁਰਗ ਤੋਂ, ਓਹ ਤੈਨੂੰ ਆਖਣਗੇ।।
8 ਜਦ ਅੱਤ ਮਹਾਨ ਨੇ ਕੌਮਾਂ ਨੂੰ ਮਿਲਖ ਵੰਡੀ, ਜਦ ਉਸ ਆਦਮ ਦੇ ਪੁੱਤ੍ਰਾਂ ਨੂੰ ਵੱਖ ਕੀਤਾ, ਤਾਂ ਉਸ ਨੇ ਉੱਮਤਾਂ ਦੀਆਂ ਹੱਦਾਂ ਬੰਨ੍ਹੀਆਂ, ਇਸਰਾਏਲੀਆਂ ਦੀ ਗਿਣਤੀ ਦੇ ਅਨੁਸਾਰ,
9 ਕਿਉਂ ਜੋ ਯਹੋਵਾਹ ਦਾ ਹਿੱਸਾ ਉਸ ਦੀ ਪਰਜਾ ਹੈ, ਯਾਕੂਬ ਉਸ ਦੀ ਮਿਲਖ ਦਾ ਗੁਣਾ ਹੈ।
10 ਉਸ ਨੇ ਉਹ ਨੂੰ ਉਜਾੜ ਧਰਤੀ ਵਿੱਚੋਂ ਲੱਭਿਆ, ਅਤੇ ਸੁੰਨਸਾਨ ਬਣ ਵਿੱਚੋਂ। ਉਸ ਨੇ ਉਹ ਨੂੰ ਘੇਰੇ ਵਿੱਚ ਲੈ ਲਿਆ ਅਤੇ ਉਹ ਦੀ ਖਬਰ ਲਈ, ਅੱਖ ਦੀ ਕਾਕੀ ਵਾਂਙੁ ਉਸ ਨੇ ਉਹ ਦੀ ਰਾਖੀ ਕੀਤੀ।
11 ਜਿਵੇਂ ਉਕਾਬ ਆਪਣੇ ਆਹਲਣੇ ਨੂੰ ਹਿਲਾਉਂ- ਦਾ, ਆਪਣੇ ਬੱਚਿਆਂ ਉੱਤੇ ਫੜ ਫੜਾਉਂਦਾ ਹੈ, ਆਪਣੇ ਪਰ ਫੈਲਾ ਕੇ ਉਨ੍ਹਾਂ ਨੂੰ ਲੈਂਦਾ ਹੈ, ਆਪਣੇ ਖੰਭਾਂ ਉੱਤੇ ਉਨ੍ਹਾਂ ਨੂੰ ਚੁੱਕਦਾ ਹੈ,
12 ਤਿਵੇਂ ਯਹੋਵਾਹ ਹੀ ਨੇ ਉਸ ਦੀ ਅਗਵਾਈ ਕੀਤੀ, ਅਤੇ ਉਸ ਨਾਲ ਕੋਈ ਓਪਰਾ ਦੇਵਤਾ ਨਹੀਂ ਸੀ।
13 ਉਸ ਨੇ ਉਹ ਨੂੰ ਧਰਤੀ ਦੀਆਂ ਉੱਚਿਆਈਆਂ ਉੱਤੇ ਸਵਾਰ ਕੀਤਾ, ਸੋ ਉਸ ਨੇ ਖੇਤ ਦੀ ਪੈਦਾਵਾਰ ਖਾਧੀ, ਅਤੇ ਉਸ ਨੇ ਪੱਥਰ ਵਿੱਚੋਂ ਸ਼ਹਿਤ ਚੁਸਾਇਆ, ਅਤੇ ਤੇਲ ਚਕਮਕ ਦੀ ਚਟਾਨ ਤੋਂ।
14 ਚੌਣੇ ਦਾ ਮੱਖਣ ਅਤੇ ਇੱਜੜ ਦਾ ਦੁੱਧ, ਲੇਲਿਆਂ ਦੀ ਚਰਬੀ ਨਾਲ, ਅਤੇ ਬਾਸ਼ਾਨ ਦੀ ਨਸਲ ਦੇ ਮੇਢੇ ਅਤੇ ਬੱਕਰੇ, ਕਣਕ ਦੇ ਨਸ਼ਾਸ਼ਤੇ ਨਾਲ, ਅਤੇ ਅੰਗੂਰੀ ਲਹੂ ਦੀ ਮਧ ਤੈਂ ਪੀਤੀ।
15 ਯਸ਼ੁਰੂਨ ਮੱਲ ਗਿਆ ਅਤੇ ਦੁਲੱਤੀ ਮਾਰੀ, ਤੂੰ ਵੀ ਮੱਲ ਗਿਆ, ਤੂੰ ਮੋਟਾ ਹੋ ਗਿਆ, ਤੂੰ ਚਰਬਾ ਗਿਆ। ਤਦ ਉਸ ਨੇ ਪਰਮੇਸ਼ੁਰ ਨੂੰ ਜਿਸ ਉਸ ਨੂੰ ਬਣਾਇਆ ਤਿਆਗ ਦਿੱਤਾ, ਅਤੇ ਆਪਣੀ ਮੁਕਤੀ ਦੀ ਚਟਾਨ ਨੂੰ ਹਲਕਾ ਜਾਤਾ।
16 ਉਨ੍ਹਾਂ ਨੇ ਉਸ ਨੂੰ ਓਪਰੇ ਦੇਵਤਿਆਂ ਨਾਲ ਅਣਖੀ ਬਣਾਇਆ, ਘਿਣਾਉਣੇ ਕੰਮਾਂ ਨਾਲ ਉਸ ਨੂੰ ਗੁੱਸਾ ਦੁਆਇਆ।
17 ਉਨ੍ਹਾਂ ਨੇ ਭ੍ਰਿਸ਼ਟ ਆਤਮਾਂ ਅੱਗੇ ਜਿਹੜੇ ਦੇਵ ਨਹੀਂ ਸਨ ਬਲੀਆਂ ਚੜ੍ਹਾਈਆਂ, ਦੇਵ ਜਿਨ੍ਹਾਂ ਨੂੰ ਉਨ੍ਹਾਂ ਨੇ ਨਾ ਜਾਤਾ, ਨਵੇਂ ਨਵੇਂ ਦੇਵ ਜਿਹੜੇ ਹੁਣੇ ਨਿੱਕਲੇ ਹਨ, ਜਿਨ੍ਹਾਂ ਤੋਂ ਤੁਹਾਡੇ ਪਿਉ ਦਾਦੇ ਨਹੀਂ ਡਰੇ।
18 ਉਸ ਚਟਾਨ ਨੂੰ ਜਿਸ ਤੈਨੂੰ ਜਨਮ ਪੈਦਾ ਕੀਤਾ ਤੂੰ ਵਿਸਾਰ ਦਿੱਤਾ, ਉਸ ਪਰਮੇਸ਼ੁਰ ਨੂੰ ਜਿਸ ਤੈਨੂੰ ਜਨਮ ਦਿੱਤਾ ਤੂੰ ਭੁੱਲ ਗਿਆ।
19 ਯਹੋਵਾਹ ਨੇ ਵੇਖਿਆ ਅਤੇ ਉਨ੍ਹਾਂ ਤੋਂ ਘਿਣ ਕੀਤੀ, ਆਪਣੇ ਪੁੱਤ੍ਰਾਂ ਧੀਆਂ ਦੀ ਛੇੜ ਛਾੜ ਦੇ ਕਾਰਨ।
20 ਤਾਂ ਉਸ ਆਖਿਆ, ਮੈਂ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵਾਂਗਾ, ਮੈਂ ਵੇਖਾਂਗਾ ਭਈ ਉਨ੍ਹਾਂ ਦਾ ਅੰਤ ਕੀ ਹੁੰਦਾ ਹੈ, ਕਿਉਂ ਜੋ ਏਹ ਇੱਕ ਆਕੀ ਪੀੜ੍ਹੀ ਹੈ, ਓਹ ਪੁੱਤ੍ਰ ਹਨ ਜਿਨ੍ਹਾਂ ਵਿੱਚ ਈਮਾਨ ਨਹੀਂ ਹੈ।
21 ਇਨ੍ਹਾਂ ਨੇ ਮੈਨੂੰ ਉਸ ਤੋਂ ਅਣਖੀ ਕੀਤਾ ਜਿਹੜਾ ਪਰਮੇਸ਼ੁਰ ਹੈ ਹੀ ਨਹੀਂ, ਉਨ੍ਹਾਂ ਨੇ ਮੈਨੂੰ ਆਪਣੀਆਂ ਫੋਕੀਆਂ ਗੱਲਾਂ ਨਾਲ ਗੁੱਸੇ ਕੀਤਾ, ਤਾਂ ਮੈਂ ਉਨ੍ਹਾਂ ਨੂੰ ਓਹਨਾਂ ਤੋਂ ਅਣਖੀ ਕਰਾਂਗਾ ਜੋ ਉੱਮਤ ਹੀ ਨਹੀਂ, ਮੈਂ ਇੱਕ ਮੂਰਖ ਕੌਮ ਦੇ ਰਾਹੀਂ ਉਨ੍ਹਾਂ ਨੂੰ ਗੁੱਸੇ ਕਰਾਂਗਾ,
22 ਕਿਉਂ ਜੋ ਮੇਰੇ ਕ੍ਰੋਧ ਵਿੱਚੋਂ ਅੱਗ ਭੜਕ ਉੱਠੀ ਹੈ, ਅਤੇ ਸਭ ਤੋਂ ਹੇਠਲੇ ਪਤਾਲ ਤੀਕ ਬਲਦੀ ਜਾਂਦੀ ਹੈ, ਅਤੇ ਧਰਤੀ ਉਸ ਦੀ ਪੈਦਾਵਾਰ ਸਣੇ ਭਸਮ ਕਰਦੀ ਜਾਂਦੀ ਹੈ, ਸਗੋਂ ਪਹਾੜ ਦੀਆਂ ਨੀਆਂ ਨੂੰ ਅੱਗ ਲਾਉਂਦੀ ਹੈਂ।
23 ਮੈਂ ਉਨ੍ਹਾਂ ਉੱਤੇ ਬੁਰਿਆਈਆਂ ਦੇ ਢੇਰ ਲਾਵਾਂਗਾ, ਮੈਂ ਆਪਣੇ ਤੀਰਾਂ ਨੂੰ ਉਨ੍ਹਾਂ ਉੱਤੇ ਮੁਕਾ ਦਿਆਂਗਾ।
24 ਓਹ ਭੁੱਖ ਨਾਲ ਢਲ ਜਾਣਗੇ, ਤੱਤੇ ਤਾਓ ਅਤੇ ਕੌੜੀ ਬਵਾ ਨਾਲ ਓਹ ਭਸਮ ਹੋ ਜਾਣਗੇ, ਅਤੇ ਮੈਂ ਉਨ੍ਹਾਂ ਉੱਤੇ ਦਰਿੰਦਿਆਂ ਦੇ ਦੰਦ ਚਲਾਵਾਂਗਾ, ਧੂੜ ਉੱਤੇ ਘਿੱਸਰਨ ਵਾਲਿਆਂ ਦੇ ਜ਼ਹਿਰ ਨਾਲ।
25 ਬਾਹਰੋਂ ਤੇਗ ਖੋਹ ਲਵੇਗੀ, ਅਤੇ ਕੋਠੀਆਂ ਵਿੱਚ ਹਰਾਸ ਹੋਵੇਗਾ। ਜਵਾਨ ਅਤੇ ਕੁਆਰੀ ਦਾ ਵੀ, ਦੁੱਧ ਚੁੰਘਦੇ ਬੱਚੇ ਨਾਲੇ ਧੌਲਿਆਂ ਵਾਲੇ ਮਨੁੱਖ ਦਾ ਵੀ ਨਾਸ ਹੋ ਜਾਵੇਗਾ।
26 ਮੈਂ ਆਖਿਆ, ਮੈਂ ਉਨ੍ਹਾਂ ਨੂੰ ਦੂਰ ਦੂਰ ਤੀਕ ਖਿਲਾਰ ਦਿੰਦਾ, ਮੈਂ ਮਨੁੱਖਾਂ ਵਿੱਚੋਂ ਉਨ੍ਹਾਂ ਦੀ ਯਾਦ ਮਿਟਾ ਦਿੰਦਾ,
27 ਜੇ ਏਹ ਨਾ ਹੁੰਦਾ ਕਿ ਮੈਂ ਵੈਰੀ ਦੀ ਛੇੜ ਛਾੜ ਤੋਂ ਡਰਦਾ, ਮਤੇ ਉਨ੍ਹਾਂ ਦੇ ਵੈਰੀ ਉਲਟਾ ਸਮਝਣ, ਅਤੇ ਓਹ ਆਖਣ ਭਈ ਸਾਡਾ ਹੱਥ ਉੱਚਾ ਰਿਹਾ, ਅਤੇ ਯਹੋਵਾਹ ਨੇ ਏਹ ਸਭ ਕੁਝ ਨਹੀਂ ਕੀਤਾ।।
28 ਏਹ ਤਾਂ ਇੱਕ ਮੱਤ ਹੀਣ ਕੌਮ ਹੈ, ਏਹਨਾਂ ਵਿੱਚ ਕੋਈ ਸਮਝ ਨਹੀਂ।
29 ਭਲਾ ਹੁੰਦਾ ਕਿ ਓਹ ਬੁੱਧਵਾਨ ਹੁੰਦੇ ਅਤੇ ਏਸ ਗੱਲ ਨੂੰ ਸਮਝ ਲੈਂਦੇ, ਅਤੇ ਓਹ ਆਪਣੇ ਅੰਤ ਨੂੰ ਵਿਚਾਰ ਲੈਂਦੇ,
30 ਕਿਵੇਂ ਇੱਕ ਜਣਾ ਹਜ਼ਾਰ ਦੇ ਪਿੱਛੇਂ ਪਵੇ, ਅਤੇ ਦੋ ਜਣੇ ਇੱਕ ਮਹੈਣ ਨੂੰ ਨਠਾਉਣ, ਜੇ ਉਨ੍ਹਾਂ ਦੀ ਚਟਾਨ ਹੀ ਉਨ੍ਹਾਂ ਨੂੰ ਨਾ ਵੇਚ ਦਿੰਦੀ, ਅਤੇ ਯਹੋਵਾਹ ਉਨ੍ਹਾਂ ਨੂੰ ਨਾ ਫੜਾ ਦਿੰਦਾ?
31 ਓਹਨਾਂ ਦੀ ਚਟਾਨ ਤਾਂ ਸਾਡੀ ਚਟਾਨ ਵਰਗੀ ਨਹੀਂ, ਭਾਵੇਂ ਸਾਡੇ ਵੈਰੀ ਹੀ ਨਿਆਉਂ ਕਰਨ।
32 ਓਹਨਾਂ ਦੀ ਦਾਖ ਬੇਲ ਤਾਂ ਸਦੂਮ ਦੀ ਦਾਖ ਬੇਲ ਤੋਂ ਹੈ, ਅਤੇ ਅਮੂਰਾਹ ਦੇ ਖੇਤਾਂ ਤੋਂ। ਉਸ ਦੇ ਅੰਗੂਰ ਪਿੱਤ ਦੇ ਅੰਗੂਰ ਹਨ, ਉਸ ਦੇ ਗੁੱਛੇ, ਕੌੜੇ ਹਨ।
33 ਓਹਨਾਂ ਦੀ ਮਧ ਨਾਗਾਂ ਦਾ ਜ਼ਹਿਰ ਹੈ, ਅਤੇ ਸੱਪਾਂ ਦੀ ਤਿੱਖੀ ਵਿਸ ।।
34 ਕੀ ਏਹ ਮੇਰੇ ਕੋਲ ਇਕੱਠੇ ਨਹੀਂ, ਅਤੇ ਮੋਹਰ ਲਾ ਕੇ ਮੇਰੇ ਭੰਡਾਰ ਵਿੱਚ ਨਹੀਂ?
35 ਬਦਲਾ ਦੇਣਾ ਅਤੇ ਬਦਲਾ ਲੈਂਣਾ ਮੇਰਾ ਕੰਮ ਹੈ, ਉਸ ਵੇਲੇ ਜਦ ਓਹਨਾਂ ਦਾ ਪੈਰ ਤਿਲਕੇ, ਕਿਉਂ ਜੋ ਓਹਨਾਂ ਦੀ ਬਿਪਤਾ ਦਾ ਦਿਨ ਨੇੜੇ ਹੈ, ਅਤੇ ਓਹਨਾਂ ਉੱਤੇ ਆਉਣ ਵਾਲੀਆਂ ਗੱਲਾਂ ਛੇਤੀ ਆ ਰਹੀਆਂ ਹਨ।
36 ਯਹੋਵਾਹ ਤਾਂ ਆਪਣੀ ਪਰਜਾ ਦਾ ਨਿਆਉਂ ਕਰੇਗਾ, ਅਤੇ ਆਪਣੇ ਦਾਸਾਂ ਉੱਤੇ ਤਰਸ ਖਾਵੇਗਾ, ਜਦ ਉਹ ਵੇਖੇਗਾ ਕਿ ਉਨ੍ਹਾਂ ਦਾ ਬਲ ਜਾਂਦਾ ਰਿਹਾ, ਨਾ ਕੋਈ ਬੰਧੂਆ ਰਿਹਾ, ਨਾ ਕੋਈ ਖੁਲ੍ਹਾ।
37 ਤਾਂ ਉਹ ਆਖੇਗਾ, ਉਨ੍ਹਾਂ ਦੇ ਦੇਵਤੇ ਕਿੱਥੇ ਹਨ? ਅਤੇ ਉਹ ਚਟਾਨ ਜਿਹ ਦੀ ਓਹ ਪਨਾਹ ਲੈਂਦੇ ਸਨ?
38 ਜਿਹੜੇ ਉਨ੍ਹਾਂ ਦੀਆਂ ਬਲੀਆਂ ਦੀ ਚਰਬੀ ਖਾਂਦੇ ਸਨ, ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਦੀ ਮਧ ਪੀਂਦੇ ਸਨ? ਓਹ ਉੱਠਣ ਅਤੇ ਤੁਹਾਡੀ ਸਹਾਇਤਾ ਕਰਨ, ਓਹ ਤੁਹਾਡੇ ਉੱਤੇ ਦੀ ਓਟ ਹੋਣ!
39 ਹੁਣ ਵੇਖੋ ਕਿ ਮੈਂ, ਉਹੀ ਮੈਂ ਹਾਂ, ਅਤੇ ਮੇਰੇ ਬਿਨਾਂ ਹੋਰ ਕੋਈ ਪਰਮੇਸ਼ੁਰ ਹੈ ਹੀ ਨਹੀਂ, ਮੈਂ ਹੀ ਮਾਰਦਾ ਹਾਂ ਅਤੇ ਮੈਂ ਹੀ ਜੀਉਂਦਾ ਕਰਦਾ ਹਾਂ, ਮੈਂ ਹੀ ਜਖ਼ਮੀ ਕਰਦਾ ਅਤੇ ਮੈਂ ਹੀ ਚੰਗਾ ਕਰਦਾ, ਅਤੇ ਕੋਈ ਨਹੀਂ ਜਿਹੜਾ ਮੇਰੇ ਹੱਥੋਂ ਛੁਡਾ ਸੱਕੇ,
40 ਕਿਉਂ ਜੋ ਮੈਂ ਆਪਣਾ ਹੱਥ ਅਕਾਸ਼ ਵੱਲ ਚੁੱਕਦਾ ਹਾਂ, ਅਤੇ ਮੈਂ ਕਹਿੰਦਾ ਹਾਂ, ਭਈ ਮੈਂ ਸਦੀਪ ਕਾਲ ਜੀਉਂਦਾ ਹਾਂ।
41 ਜੇ ਮੈ ਆਪਣੀ ਚਮਕਦੀ ਹੋਈ ਤੇਗ ਤੇਜ਼ ਕਰਾਂ, ਅਤੇ ਮੈਂ ਨਿਆਉਂ ਨੂੰ ਆਪਣੇ ਹੱਥ ਵਿੱਚ ਲਵਾਂ, ਤਾਂ ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂਗਾ, ਅਤੇ ਘਿਣ ਕਰਨ ਵਾਲਿਆਂ ਤੋਂ ਵੀ ਵੱਟਾ ਲਵਾਂਗਾ
42 ਮੈਂ ਆਪਣੇ ਤੀਰਾਂ ਨੂੰ ਲਹੂ ਨਾਲ ਮਸਤਾਨੇ ਕਰਾਂਗਾ, ਅਤੇ ਮੇਰੀ ਤੇਗ ਮਾਂਸ ਖਾਵੇਗੀ, ਵੱਢਿਆਂ ਹੋਇਆ ਅਤੇ ਬੰਧੂਆਂ ਦੇ ਲਹੂ ਨਾਲ, ਵੈਰੀਆਂ ਦੇ ਆਗੂਆਂ ਦੇ ਸਿਰਾਂ ਤੋਂ।।
43 ਹੇ ਕੌਮੋਂ, ਉਸ ਦੀ ਪਰਜਾ ਦੇ ਨਾਲ ਜੈ ਕਾਰਾ ਗਜਾਓ, ਕਿਉਂ ਜੋ ਓਹ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਲਵੇਗਾ, ਅਤੇ ਆਪਣੇ ਵੈਰੀਆਂ ਨੂੰ ਵੱਟਾ ਦੇਵੇਗਾ, ਅਤੇ ਆਪਣੀ ਪਰਜਾ ਅਤੇ ਆਪਣੀ ਭੂਮੀ ਨੂੰ ਢੱਕ ਲਵੇਗਾ।।
44 ਤਾਂ ਮੂਸਾ ਅਤੇ ਨੂਨ ਦੇ ਪੁੱਤ੍ਰ ਯਹੋਸ਼ੁਆ ਨੇ ਏਸ ਗੀਤ ਦੀਆਂ ਸਾਰੀਆਂ ਗੱਲਾਂ ਪਰਜਾ ਦੇ ਕੰਨਾਂ ਵਿੱਚ ਪਾਈਆਂ
45 ਅਤੇ ਜਦ ਮੂਸਾ ਏਹ ਸਾਰੀਆਂ ਗੱਲਾਂ ਸਾਰੇ ਇਸਰਾਏਲ ਨੂੰ ਬੋਲ ਚੁੱਕਿਆ
46 ਤਾਂ ਉਸ ਉਨ੍ਹਾਂ ਨੂੰ ਆਖਿਆ, ਆਪਣੇ ਮਨ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਲਾਓ ਜਿਨ੍ਹਾਂ ਦੀ ਮੈਂ ਅੱਜ ਤੁਹਾਨੂੰ ਸਾਖੀ ਦਿੰਦਾ ਹਾਂ। ਤੁਸੀਂ ਆਪਣੇ ਪੁੱਤ੍ਰਾਂ ਨੂੰ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਦਾ ਹੁਕਮ ਦਿਓ
47 ਕਿਉਂ ਜੋ ਉਹ ਤੁਹਾਡੇ ਲਈ ਕੋਈ ਫੋਕੀ ਜਿਹੀ ਗੱਲ ਨਹੀਂ ਹੈ ਸਗੋਂ ਉਹੀ ਤੁਹਾਡਾ ਜੀਵਨ ਹੈ ਅਤੇ ਏਸ ਗੱਲ ਦੇ ਕਾਰਨ ਤੁਸੀਂ ਆਪਣੇ ਦਿਨ ਉਸ ਭੂਮੀ ਉਤੇ ਜਿੱਥੇ ਤੁਸੀਂ ਯਰਦਨੋਂ ਪਾਰ ਕਬਜ਼ਾ ਕਰਨ ਲਈ ਜਾ ਰਹੇ ਹੋ ਲੰਮੇ ਕਰੋਗੇ।।
48 ਤਾਂ ਉਸੇ ਦਿਨ ਯਹੋਵਾਹ ਨੇ ਮੂਸਾ ਨਾਲ ਏਹ ਗੱਲ ਕੀਤੀ
49 ਕਿ ਤੂੰ ਏਸ ਅਬਾਰੀਮ ਦੇ ਪਹਾੜ ਉੱਤੇ ਨਬੋ ਦੀ ਚੋਟੀ ਤੇ ਚੜ੍ਹ ਜਿਹੜਾ ਮੋਆਬ ਦੇ ਦੇਸ ਵਿੱਚ ਯਰੀਹੋ ਦੇ ਅੱਗੇ ਹੈ ਅਤੇ ਕਨਾਨ ਦੇਸ ਨੂੰ ਵੇਖ ਜਿਹੜਾ ਮੈਂ ਮਿਲਖ ਲਈ ਇਸਰਾਏਲੀਆਂ ਨੂੰ ਦੇਣ ਵਾਲਾ ਹਾਂ
50 ਅਤੇ ਉਸ ਪਹਾੜ ਵਿੱਚ ਜਿੱਥੇਂ ਤੂੰ ਚੜ੍ਹ ਰਿਹਾ ਹੈਂ ਮਰ ਜਾਹ ਅਤੇ ਆਪਣੇ ਲੋਕਾਂ ਵਿੱਚ ਜਾ ਮਿਲ ਜਿਵੇਂ ਤੇਰਾ ਭਰਾ ਹਾਰੂਨ ਹੋਰ ਦੇ ਪਹਾੜ ਉੱਤੇ ਮਰ ਕੇ ਆਪਣੇ ਲੋਕਾਂ ਵਿੱਚ ਜਾ ਮਿਲਿਆ ਹੈ
51 ਏਸ ਕਾਰਨ ਕਿ ਤੁਸਾਂ ਸੀਨ ਦੀ ਉਜਾੜ ਵਿੱਚ ਕਾਦੇਸ਼ ਕੋਲ ਮਰੀਬਾਹ ਦੇ ਪਾਣੀਆਂ ਉੱਤੇ ਮੇਰਾ ਉਲੰਘਣ ਕੀਤਾ ਅਰਥਾਤ ਤੁਸਾਂ ਇਸਰਾਏਲੀਆਂ ਦੇ ਵਿੱਚ ਮੈਂਨੂੰ ਪਵਿੱਤ੍ਰ ਨਾ ਠਹਿਰਾਇਆ
52 ਏਸ ਲਈ ਤੂੰ ਉਸ ਦੇਸ ਨੂੰ ਆਪਣੇ ਸਾਹਮਣੇ ਵੇਖੇਂਗਾ ਪਰ ਉੱਥੇ ਉਸ ਦੇਸ ਵਿੱਚ ਜਿਹੜਾ ਮੈਂ ਇਸਰਾਏਲੀਆਂ ਨੂੰ ਦੇਣ ਵਾਲਾ ਹਾਂ ਵੜੇਂਗਾ ਨਾ।।

Deuteronomy 32:31 Punjabi Language Bible Words basic statistical display

COMING SOON ...

×

Alert

×