Bible Languages

Indian Language Bible Word Collections

Bible Versions

Books

Deuteronomy Chapters

Deuteronomy 24 Verses

Bible Versions

Books

Deuteronomy Chapters

Deuteronomy 24 Verses

1 ਜਦ ਕੋਈ ਮਨੁੱਖ ਤੀਵੀਂ ਲੈ ਕੇ ਵਿਆਹੇ ਅਤੇ ਐਉਂ ਹੋਵੇ ਕਿ ਓਹ ਉਸ ਦੀ ਨਿਗਾਹ ਵਿੱਚ ਦਯਾ ਦੀ ਭਾਗੀ ਨਾ ਹੋਵੇ ਏਸ ਲਈ ਭਈ ਓਸ ਨੇ ਉਸ ਦੇ ਵਿੱਚ ਕੋਈ ਬੇਸ਼ਰਮੀ ਦੀ ਗੱਲ ਵੇਖੀ ਤਾਂ ਓਹ ਤਿਆਗ ਪੱਤਰ ਲਿਖ ਕੇ ਓਹ ਦੇ ਹੱਥ ਦੇ ਦੇਵੇ, ਇਉਂ ਓਹ ਉਹ ਨੂੰ ਆਪਣੇ ਘਰੋਂ ਕੱਢ ਦੇਵੇ
2 ਜਦ ਉਹ ਓਹ ਉਸ ਦੇ ਘਰ ਤੋਂ ਨਿਕਲੀਂ ਤਾਂ ਉਹ ਜਾ ਕੇ ਕਿਸੇਂ ਹੋਰ ਮਨੁੱਖ ਦੀ ਤੀਵੀਂ ਹੋ ਸੱਕਦੀ ਹੈ
3 ਜੇ ਦੂਜਾ ਮਨੁੱਖ ਉਸ ਤੋਂ ਘਿਣ ਕਰੇ ਅਤੇ ਉਹ ਦੇ ਲਈ ਤਿਆਗ ਪੱਤਰ ਲਿਖ ਕੇ ਉਹ ਦੇ ਹੱਥ ਦੇ ਦੇਵੇ ਅਤੇ ਉਹ ਨੂੰ ਆਪਣੇ ਘਰੋਂ ਕੱਢ ਦੇਵੇ ਅਥਵਾ ਜੇ ਦੂਜਾ ਮਨੁੱਖ ਜਿਸ ਓਹ ਨੂੰ ਵਿਆਹਿਆ ਸੀ ਮਰ ਜਾਵੇ
4 ਤਾਂ ਉਹ ਦਾ ਪਹਿਲਾ ਮਾਲਕ ਜਿਸ ਨੇ ਓਹ ਨੂੰ ਕੱਢ ਦਿੱਤਾ ਸੀ ਓਹ ਨੂੰ ਆਪਣੀ ਤੀਵੀਂ ਬਣਾਉਣ ਲਈ ਜਦ ਕਿ ਓਹ ਭ੍ਰਿਸ਼ਟ ਹੋ ਚੁੱਕੀ ਫੇਰ ਨਹੀਂ ਲੈ ਸੱਕਦਾ ਕਿਉਂ ਜੋ ਫੇਰ ਏਹ ਯਹੋਵਾਹ ਦੇ ਸਨਮੁਖ ਇੱਕ ਘਿਣਾਉਣਾ ਕੰਮ ਹੈ। ਇਉ ਤੁਸੀਂ ਉਸ ਧਰਤੀ ਤੋਂ ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਤੁਹਾਨੂੰ ਮਿਲਖ ਵਿੱਚ ਦਿੰਦਾ ਹੈ ਪਾਪ ਨਾ ਕਰਾਓ।।
5 ਜਦ ਕੋਈ ਮਨੁੱਖ ਨਵੀਂ ਤੀਵੀਂ ਵਿਆਹੇ ਤਾਂ ਉਹ ਸੈਨਾ ਨਾਲ ਬਾਹਰ ਨਾ ਜਾਵੇ, ਨਾ ਉਸ ਉੱਤੇ ਕਿਸੇ ਗੱਲ ਦੀ ਜੁੰਮੇਵਾਰੀ ਹੋਵੇ। ਓਹ ਆਪਣੇ ਘਰ ਵਿੱਚ ਇੱਕ ਵਰਹਾ ਵੇਹਲਾ ਰਹੇ ਅਤੇ ਆਪਣੀ ਤੀਵੀਂ ਨੂੰ ਜਿਹੜੀ ਉਸ ਨੇ ਵਿਆਹੀ ਖੁਸ਼ ਕਰੇ।।
6 ਕੋਈ ਮਨੁਖ ਕਿਸੇ ਦੀ ਚੱਕੀ ਅਥਵਾ ਉਸ ਦੇ ਪੁੜ ਗਿਰਵੀ ਨਾ ਰੱਖੇ ਕਿਉਂ ਜੋ ਓਹ ਉਸ ਦੀ ਜਾਨ ਨੂੰ ਗਿਰਵੀ ਰੱਖਦਾ ਹੈ
7 ਜੇ ਕੋਈ ਮਨੁੱਖ ਆਪਣੇ ਇਸਰਾਏਲੀ ਭਰਾਵਾਂ ਵਿੱਚੋਂ ਕਿਸੇ ਜਣੇ ਨੂੰ ਚੁਰਾਉਂਦਾ ਪਾਇਆ ਜਾਵੇ ਅਤੇ ਉਹ ਦੇ ਨਾਲ ਗੁਲਾਮਾ ਵਰਗਾ ਵਰਤਾਓ ਕਰ ਕੇ ਉਹ ਨੂੰ ਵੇਚੇ ਤਾਂ ਓਹ ਚੋਰ ਮਾਰਿਆ ਜਾਵੇ। ਇਉਂ ਤੁਸੀਂ ਏਹ ਬੁਰਿਆਈ ਆਪਣੇ ਵਿੱਚੋਂ ਕੱਢ ਸੁੱਟਿਓ।।
8 ਕੋੜ ਦੀ ਬਵਾ ਵਿੱਚ ਚੌਕਸ ਰਹੋ ਅਤੇ ਤੁਸੀਂ ਪੂਰੀ ਤਰ੍ਹਾਂ ਸਭ ਕੁਝ ਕਰੋ ਜਿਵੇਂ ਲੇਵੀ ਜਾਜਕ ਤੁਹਾਨੂੰ ਦੱਸਣ। ਜਿਵੇਂ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਤੁਸੀਂ ਪੂਰਾ ਕਰ ਕੇ ਮੰਨਿਓ
9 ਯਾਦ ਰੱਖੋ ਜੋ ਕੁਝ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਮਿਰਯਮ ਦੇ ਨਾਲ ਕੀਤਾ ਜਦੋ ਤੁਸੀਂ ਮਿਸਰ ਤੋਂ ਨਿਕਲਦੇ ਹੋਏ ਰਾਹ ਵਿੱਚ ਸਾਓ।।
10 ਜਦ ਤੂੰ ਆਪਣੇ ਗੁਆਂਢੀ ਨੂੰ ਕੋਈ ਚੀਜ਼ ਉਧਾਰ ਦੇਵੇ ਤਾਂ ਤੂੰ ਉਸ ਘਰ ਵਿੱਚ ਗਿਰਵੀ ਚੀਜ਼ ਨਾ ਲੈਂਣ ਲਈ ਵੜ੍ਹੀਂ
11 ਤੂੰ ਬਾਹਰ ਹੀ ਖੜਾ ਰਹੁ ਅਤੇ ਓਹ ਮਨੁੱਖ ਜਿਸ ਨੂੰ ਤੂੰ ਉਧਾਰ ਦਿੱਤਾ ਹੈ ਆਪਣੀ ਗਿਰਵੀ ਚੀਜ਼ ਤੇਰੇ ਕੋਲ ਬਾਹਰ ਲੈ ਆਵੇ
12 ਜੇ ਉਹ ਮਨੁੱਖ ਕੰਗਾਲ ਹੋਵੇ ਤਾਂ ਤੂੰ ਉਸ ਗਿਰਵੀ ਚੀਜ਼ ਵਿੱਚ ਸੌਂ ਨਾ ਜਾਵੀਂ
13 ਜਦ ਸੂਰਜ ਡੁੱਬ ਜਾਵੇ ਤੂੰ ਜ਼ਰੂਰ ਓਹ ਗਿਰਵੀ ਚੀਜ਼ ਉਸ ਨੂੰ ਮੁੜ ਦੇਵੀਂ ਤਾਂ ਜੋ ਉਹ ਆਪਣੇ ਲੀੜੇ ਵਿੱਚ ਸੌਂਵੇ ਅਤੇ ਤੈਨੂੰ ਅਸੀਸ ਦੇਵੇ ਅਤੇ ਏਹ ਯਹੋਵਾਹ ਤੇਰੇ ਪਰਮੇਸ਼ੁਰ ਦੇ ਸਨਮੁਖ ਤੇਰੇ ਧਰਮ ਲਈ ਗਿਣਿਆ ਜਾਵੇ
14 ਤੂੰ ਮਜ਼ਦੂਰ ਉੱਤੇ ਹੱਤਿਆ ਨਾ ਕਰ ਜਿਹੜਾ ਕੰਗਾਲ ਅਤੇ ਮੁਤਾਜ ਹੈ ਭਾਵੇਂ ਓਹ ਤੇਰੇ ਭਰਾਵਾਂ ਵਿੱਚੋਂ ਭਾਵੇਂ ਪਰਦੇਸੀਆਂ ਵਿੱਚੋਂ ਹੋਵੇ ਜਿਹੜੇ ਤੇਰੇ ਦੇਸ ਵਿੱਚ ਤੇਰੇ ਫਾਟਕ ਦੇ ਅੰਦਰ ਹਨ
15 ਤੂੰ ਉਸ ਦੇ ਦਿਨ ਵਿੱਚ ਉਸ ਦੀ ਮਜ਼ਦੂਰੀ ਦੇ ਦੇਵੀਂ ਅਤੇ ਉਸ ਉੱਤੇ ਸੂਰਜ ਨਾ ਡੁੱਬੇ ਕਿਉਂ ਜੋ ਓਹ ਕੰਗਾਲ ਹੈ ਅਤੇ ਉਸ ਦਾ ਦਿਲ ਉਸ ਵਿੱਚ ਹੈ ਅਤੇ ਉਹ ਯਹੋਵਾਹ ਅੱਗੇ ਤੇਰੇ ਵਿਰੁੱਧ ਦੁਹਾਈ ਦੇਵੇ ਅਤੇ ਏਹ ਤੇਰੇ ਲਈ ਪਾਪ ਠਹਿਰੇ।।
16 ਪਿਉ ਪੁੱਤ੍ਰਾਂ ਦੇ ਕਾਰਨ ਨਾ ਮਾਰੇ ਜਾਣ, ਨਾ ਪੁੱਤ੍ਰ ਪੇਵਾਂ ਦੇ ਕਾਰਨ ਮਾਰੇ ਜਾਣ। ਹਰ ਮਨੁੱਖ ਆਪਣੇ ਹੀ ਪਾਪ ਲਈ ਮਾਰਿਆ ਜਾਵੇ।।
17 ਤੂੰ ਪਰਦੇਸੀ ਅਤੇ ਯਤੀਮ ਦਾ ਨਿਆਉਂ ਨਾ ਵਿਗਾੜੀਂ ਨਾ ਕਿਸੇ ਵਿਧਵਾ ਦਾ ਲੀੜ੍ਹਾ ਗਿਰਵੀ ਰੱਖੀਂ
18 ਤੂੰ ਚੇਤੇ ਰੱਖ ਕਿ ਤੂੰ ਮਿਸਰ ਵਿੱਚ ਗੁਲਾਮ ਸੈਂ ਅਤੇ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਉੱਥੋਂ ਛੁਟਕਾਰਾ ਦਿੱਤਾ, ਏਸ ਲਈ ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਏਹ ਕੰਮ ਕਰੀਂ।।
19 ਜਦ ਤੂੰ ਆਪਣੀ ਪੈਲੀ ਵਿੱਚੋਂ ਫ਼ਸਲ ਵੱਢੇ ਅਤੇ ਤੂੰ ਕੋਈ ਉੱਥੇ ਲਾਂਗਾ ਭੁੱਲ ਜਾਵੇ ਤਾਂ ਤੂੰ ਉਸ ਦੇ ਲੈਣ ਨੂੰ ਨਾ ਮੁੜੀਂ। ਉਹ ਪਰਦੇਸੀ, ਯਤੀਮ ਅਤੇ ਵਿਧਵਾ ਲਈ ਹੋਵੇਗਾ ਤਾਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਹੱਥ ਦੇ ਸਾਰੇ ਕੰਮਾਂ ਵਿੱਚ ਤੈਨੂੰ ਬਰਕਤ ਦੇਵੇ।।
20 ਜਦ ਤੂੰ ਆਪਣੇ ਜ਼ੈਤੂਨ ਦੇ ਬਿਰਛ ਨੂੰ ਝਾੜੇ ਤਾਂ ਤੂੰ ਮਗਰੋਂ ਉਸ ਦੀਆਂ ਟਹਿਣੀਆਂ ਨੂੰ ਨਾ ਝਾੜੀਂ ਸਗੋਂ ਓਹ ਪਰਦੇਸੀ, ਯਤੀਮ ਅਤੇ ਵਿਧਵਾ ਲਈ ਰਹਿਣ ਦੇਵੀਂ
21 ਜਦ ਤੂੰ ਆਪਣੇ ਬਾਗ ਦੇ ਅੰਗੂਰ ਇਕੱਠੇ ਕਰੇਂ ਤਾਂ ਮਗਰੋਂ ਉਸ ਦੇ ਸਾਰੇ ਗੁੱਛੇ ਨਾ ਤੋਂੜੀਂ। ਓਹ ਪਰਦੇਸੀ, ਯਤੀਮ ਅਤੇ ਵਿਧਵਾ ਲਈ ਰਹਿਣ ਦੇਵੀਂ
22 ਚੇਤੇ ਰੱਖੀਂ ਕਿ ਤੂੰ ਮਿਸਰ ਦੇਸ ਵਿੱਚ ਗੁਲਾਮ ਸੈਂ ਏਸ ਲਈ ਮੈਂ ਤੈਨੂੰ ਹੁਕਮ ਦਿੰਦਾ ਹਾਂ ਭਈ ਤੂੰ ਏਹ ਕੰਮ ਕਰੀਂ।।

Deuteronomy 24:1 Punjabi Language Bible Words basic statistical display

COMING SOON ...

×

Alert

×