Indian Language Bible Word Collections
Genesis 30:22
Genesis Chapters
Genesis 30 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Genesis Chapters
Genesis 30 Verses
1
|
ਜਦ ਰਾਖੇਲ ਨੇ ਡਿੱਠਾ ਕਿ ਯਾਕੂਬ ਤੋਂ ਮੈਂ ਨਹੀਂ ਜਣਦੀ ਤਾਂ ਰਾਖੇਲ ਆਪਣੀ ਭੈਣ ਨਾਲ ਖੁਣਸ ਕਰਨ ਲੱਗ ਪਈ ਅਰ ਯਾਕੂਬ ਨੂੰ ਆਖਿਆ, ਮੈਨੂੰ ਪੁੱਤ੍ਰ ਦੇਹ ਨਹੀਂ ਤਾਂ ਮੈਂ ਮਰ ਜਾਵਾਂਗੀ |
2
|
ਤਾਂ ਯਾਕੂਬ ਦਾ ਕਰੋਧ ਰਾਖੇਲ ਉੱਤੇ ਭੜਕਿਆ ਅਰ ਓਸ ਆਖਿਆ, ਕੀ ਮੈਂ ਪਰਮੇਸ਼ੁਰ ਦੀ ਥਾਂ ਹਾਂ ਜਿਸ ਤੇਰੀ ਕੁੱਖ ਨੂੰ ਫਲ ਤੋਂ ਰੋਕਿਆ ਹੈ? |
3
|
ਤਾਂ ਓਸ ਆਖਿਆ, ਵੇਖ ਮੇਰੀ ਗੋੱਲੀ ਬਿਲਹਾਹ ਹੈ। ਉਸ ਦੇ ਕੋਲ ਜਾ ਅਰ ਉਹ ਮੇਰਿਆਂ ਗੋਡਿਆ ਉੱਤੇ ਜਣੇਗੀ ਤਾਂਜੋ ਮੈਂ ਭੀ ਉਸ ਤੋਂ ਅੰਸ ਵਾਲੀ ਬਣਾਈ ਜਾਂਵਾ |
4
|
ਫੇਰ ਉਸ ਨੇ ਬਿਲਹਾਹ ਆਪਣੀ ਗੋਲੀ ਉਸ ਨੂੰ ਤੀਵੀਂ ਹੋਣ ਲਈ ਦਿੱਤੀ ਅਰ ਯਾਕੂਬ ਉਸ ਦੇ ਕੋਲ ਗਿਆ |
5
|
ਤਾਂ ਬਿਲਹਾਹ ਗਰਭਵੰਤੀ ਹੋਈ ਅਰ ਯਾਕੂਬ ਤੋਂ ਪੁੱਤ੍ਰ ਜਣੀ |
6
|
ਅਰ ਰਾਖੇਲ ਨੇ ਆਖਿਆ, ਪਰਮੇਸ਼ੁਰ ਨੇ ਮੇਰਾ ਨਿਆਉਂ ਕੀਤਾ ਨਾਲੇ ਮੇਰੀ ਅਵਾਜ਼ ਸੁਣੀ ਅਰ ਮੈਨੂੰ ਇੱਕ ਪੁੱਤ੍ਰ ਭੀ ਦਿੱਤਾ। ਏਸ ਕਾਰਨ ਉਸ ਦਾ ਨਾਉਂ ਦਾਨ ਰੱਖਿਆ |
7
|
ਫੇਰ ਬਿਲਹਾਹ ਰਾਖੇਲ ਦੀ ਗੋੱਲੀ ਗਰਭਵੰਤੀ ਹੋਈ ਅਰ ਯਾਕੂਬ ਤੋਂ ਦੂਜਾ ਪੁੱਤ੍ਰ ਜਣੀ |
8
|
ਰਾਖੇਲ ਨੇ ਆਖਿਆ, ਮੇਰੀ ਆਪਣੀ ਭੈਣ ਨਾਲ ਮੇਰਾ ਪਰਮੇਸ਼ੁਰ ਦੇ ਘੋਲਾ ਵਰਗਾ ਘੋਲ ਹੋਇਆ ਪਰ ਮੈਂ ਜਿੱਤ ਗਈ ਏਸ ਲਈ ਉਸ ਦਾ ਨਾਉਂ ਨਫਤਾਲੀ ਰੱਖਿਆ |
9
|
ਜਾਂ ਲੇਆਹ ਨੇ ਵੇਖਿਆ ਕਿ ਮੈਂ ਜਣਨ ਤੋਂ ਰਹਿ ਗਈ ਹਾਂ ਤਾਂ ਉਸ ਆਪਣੀ ਗੋੱਲੀ ਜਿਲਫਾਹ ਨੂੰ ਲੈ ਕੇ ਯਾਕੂਬ ਨੂੰ ਉਸ ਦੀ ਤੀਵੀਂ ਹੋਣ ਲਈ ਦਿੱਤਾ |
10
|
ਅਤੇ ਲੇਆਹ ਦੀ ਗੋਲੀ ਜਿਲਫਾਹ ਯਾਕੂਬ ਤੋਂ ਇੱਕ ਪੁੱਤ੍ਰ ਜਣੀ |
11
|
ਤਾਂ ਲੇਆਹ ਨੇ ਆਖਿਆ, ਮੇਰੇ ਭਾਗ ਜਾਗੇ ਹਨ ਤਾਂ ਉਸ ਦਾ ਨਾਉਂ ਗਾਦ ਰੱਖਿਆ |
12
|
ਫੇਰ ਲੇਆਹ ਦੀ ਗੋੱਲੀ ਜਿਲਫਾਹ ਨੇ ਯਾਕੂਬ ਤੋਂ ਦੂਜਾ ਪੁੱਤ੍ਰ ਜਣਿਆ |
13
|
ਤਾਂ ਲੇਆਹ ਆਖਿਆ, ਮੈਂ ਸੁਖੀ ਹਾਂ ਏਸ ਕਾਰਨ ਧੀਆਂ ਮੈਨੂੰ ਸੁੱਖੀ ਆਖਣਗੀਆਂ। ਏਸ ਲਈ ਉਸ ਦਾ ਨਾਉਂ ਆਸ਼ੇਰ ਰੱਖਿਆ |
14
|
ਤਾਂ ਰਊਬੇਨ ਨੇ ਕਣਕ ਦੀ ਵਾਢੀ ਦੇ ਦਿਨਾਂ ਵਿੱਚ ਬਾਹਰ ਨਿੱਕਲ ਕੇ ਦੂਦੀਆ ਪਾਈਆਂ ਅਰ ਉਨ੍ਹਾਂ ਨੂੰ ਆਪਣੀ ਮਾਤਾ ਲੇਆਹ ਕੋਲ ਲਿਆਇਆ ਤਾਂ ਰਾਖੇਲ ਨੇ ਲੇਆਹ ਨੂੰ ਆਖਿਆ, ਆਪਣੇ ਪੁੱਤ੍ਰ ਦੀਆਂ ਦੂਦੀਆਂ ਵਿੱਚੋਂ ਮੈਨੂੰ ਦੇ |
15
|
ਉਸ ਉਹ ਨੂੰ ਆਖਿਆ, ਕਿ ਏਹ ਨਿੱਕੀ ਗੱਲ ਹੈ ਕਿ ਤੈਂ ਮੇਰਾ ਮਰਦ ਲੈ ਲਿਆ ਅਰ ਹੁਣ ਤੂੰ ਮੇਰੇ ਪੁੱਤ੍ਰ ਦੀਆਂ ਦੂਦੀਆਂ ਵੀ ਲੈ ਲਵੇਂਗੀ?ਰਾਖੇਲ ਨੇ ਆਖਿਆ, ਇਸ ਲਈ ਤੇਰੇ ਪੁੱਤ੍ਰ ਦੀਆਂ ਦੂਦੀਆਂ ਦੇ ਬਦਲੇ ਉਹ ਮਰਦ ਤੇਰੇ ਸੰਗ ਅੱਜ ਦੀ ਰਾਤ ਲੇਟੇਗਾ |
16
|
ਜਾਂ ਯਾਕੂਬ ਸ਼ਾਮਾਂ ਦੇ ਵੇਲੇ ਖੇਤ ਤੋਂ ਆਇਆ ਤਾਂ ਲੇਆਹ ਉਹ ਦੇ ਮਿਲਣ ਲਈ ਬਾਹਰ ਆਈ ਅਰ ਉਸ ਆਖਿਆ, ਤੂੰ ਮੇਰੇ ਕੋਲ ਆਵੀਂ ਕਿਉਂਜੋ ਮੈਂ ਤੈਨੂੰ ਆਪਣੇ ਪੁੱਤ੍ਰ ਦੀਆਂ ਦੂਦੀਆਂ ਨਾਲ ਭਾੜੇ ਉੱਤੇ ਲਿਆ ਹੈ। ਉਪਰੰਤ ਉਹ ਉਸ ਰਾਤ ਉਸ ਦੇ ਨਾਲ ਲੇਟਿਆ |
17
|
ਤਾਂ ਪਰਮੇਸ਼ੁਰ ਨੇ ਲੇਆਹ ਦੀ ਸੁਣੀ ਅਤੇ ਉਹ ਗਰਭਵੰਤੀ ਹੋਈ ਅਰ ਯਾਕੂਬ ਲਈ ਪੰਜਵਾਂ ਪੁੱਤ੍ਰ ਜਣੀ |
18
|
ਤਾਂ ਲੇਆਹ ਨੇ ਆਖਿਆ, ਪਰਮੇਸ਼ੁਰ ਨੇ ਮੇਰਾ ਭਾੜਾ ਦਿੱਤਾ ਕਿਉਂਜੋ ਮੈਂ ਆਪਣੀ ਗੋੱਲੀ ਆਪਣੇ ਮਰਦ ਨੂੰ ਦਿੱਤੀ ਅਰ ਉਸ ਉਹ ਦਾ ਨਾਉਂ ਯਿੱਸਾਕਾਰ ਰੱਖਿਆ |
19
|
ਲੇਆਹ ਫਿਰ ਗਰਭਵੰਤੀ ਹੋਈ ਅਰ ਯਾਕੂਬ ਲਈ ਛੇਵਾਂ ਪੁੱਤ੍ਰ ਜਣੀ |
20
|
ਲੇਆਹ ਆਖਿਆ, ਪਰਮੇਸ਼ੁਰ ਨੇ ਮੈਨੂੰ ਚੰਗਾ ਦਾਜ ਦਿੱਤਾ । ਹੁਣ ਮੇਰਾ ਮਰਦ ਮੇਰੇ ਸੰਗ ਰਹੇਗਾ ਕਿਉਂਜੋ ਮੈਂ ਉਹ ਦੇ ਲਈ ਛੇ ਪੁੱਤ੍ਰ ਜਣੀ ਤਾਂ ਉਸ ਨੇ ਉਹ ਦਾ ਨਾਉਂ ਜਬੁਲੂਨ ਰੱਖਿਆ |
21
|
ਫੇਰ ਉਸ ਨੇ ਇੱਕ ਧੀ ਜਣੀ ਅਰ ਉਹ ਦਾ ਨਾਉਂ ਦੀਨਾਹ ਰੱਖਿਆ |
22
|
ਤਾਂ ਪਰਮੇਸ਼ੁਰ ਨੇ ਰਾਖੇਲ ਨੂੰ ਚੇਤੇ ਕੀਤਾ ਅਰ ਪਰਮੇਸ਼ੁਰ ਨੇ ਉਹ ਦੀ ਸੁਣੀ ਅਰ ਉਹ ਦੀ ਕੁੱਖ ਨੂੰ ਖੋਲ੍ਹਿਆ |
23
|
ਤਾਂ ਉਹ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ ਅਰ ਆਖਿਆ, ਪਰਮੇਸ਼ੁਰ ਨੇ ਮੇਰੀ ਬਦਨਾਮੀ ਨੂੰ ਦੂਰ ਕੀਤਾ ਹੈ |
24
|
ਤਾਂ ਓਸ ਉਹ ਦਾ ਨਾਉਂ ਯੂਸੁਫ਼ ਏਹ ਆਖ ਕੇ ਰੱਖਿਆ ਭਈ ਯਹੋਵਾਹ ਮੈਨੂੰ ਇੱਕ ਹੋਰ ਪੁੱਤ੍ਰ ਦਿੱਤਾ।। |
25
|
ਐਉਂ ਹੋਇਆ ਜਦ ਯੂਸੁਫ਼ ਰਖੇਲ ਤੋਂ ਜੰਮਿਆਂ ਤਾਂ ਯਾਕੂਬ ਨੇ ਲਾਬਾਨ ਨੂੰ ਆਖਿਆ, ਮੈਨੂੰ ਵਿਦਿਆ ਕਰ ਤਾਂਜੋ ਮੈਂ ਆਪਣੇ ਅਸਥਾਨ ਅਰ ਆਪਣੇ ਦੇਸ ਨੂੰ ਚੱਲਿਆ ਜਾਵਾਂ |
26
|
ਅਰ ਮੇਰੀਆਂ ਤੀਵੀਆਂ ਅਰ ਮੇਰੇ ਬੱਚੇ ਜਿਨ੍ਹਾਂ ਲਈ ਮੈਂ ਤੇਰੀ ਟਹਿਲ ਕੀਤੀ ਮੈਨੂੰ ਦੇਹ ਤਾਂ ਮੈਂ ਚੱਲਿਆ ਜਾਵਾਂਗਾ ਕਿਉਂਜੋ ਤੂੰ ਮੇਰੀ ਟਹਿਲ ਨੂੰ ਜਾਣਦਾ ਹੈ ਜੋ ਮੈਂ ਤੇਰੇ ਲਈ ਕੀਤੀ |
27
|
ਲਾਬਾਨ ਨੇ ਉਹ ਨੂੰ ਆਖਿਆ, ਜੇਕਰ ਮੇਰੇ ਉੱਤੇ ਤੇਰੀ ਦਇਆ ਦੀ ਨਜਰ ਹੋਵੇ ਤਾਂ ਰਹਿ ਜਾਹ ਕਿਉਂ ਜੋ ਮੈਂ ਮਾਲੂਮ ਕੀਤਾ ਹੈ ਕਿ ਯਹੋਵਾਹ ਨੇ ਮੈਨੂੰ ਤੇਰੇ ਕਾਰਨ ਬਰਕਤ ਦਿੱਤੀ ਹੈ |
28
|
ਉਸ ਆਖਿਆ,ਆਪਣੀ ਤਲਬ ਮੇਰੇ ਨਾਲ ਠਹਿਰਾ ਲੈ ਅਤੇ ਉਹ ਮੈਂ ਤੈਨੂੰ ਦਿਆਂਗਾ |
29
|
ਉਸ ਉਹ ਨੂੰ ਆਖਿਆ, ਤੂੰ ਜਾਣਦਾ ਹੈਂ ਕਿ ਮੈਂ ਤੇਰੀ ਟਹਿਲ ਕਿਵੇਂ ਕੀਤੀ ਅਰ ਤੇਰੇ ਡੰਗਰ ਮੇਰੇ ਨਾਲ ਕਿਵੇਂ ਰਹੇ |
30
|
ਕਿਉਂਜੋ ਮੇਰੇ ਆਉਂਣ ਤੋਂ ਪਹਿਲਾਂ ਤੇਰੇ ਕੋਲ ਥੋੜਾ ਸੀ ਪਰ ਹੁਣ ਬਹੁਤ ਵਧ ਗਿਆ ਹੈ । ਯਹੋਵਾਹ ਨੇ ਪੈਰ ਪੈਰ ਤੇ ਤੈਨੂੰ ਬਰਕਤ ਦਿੱਤੀ ਹੈ। ਹੁਣ ਮੈਂ ਆਪਣੇ ਘਰ ਲਈ ਭੀ ਕਦ ਕੁਝ ਕਰਾਂ? |
31
|
ਉਸ ਆਖਿਆ, ਮੈਂ ਤੈਨੂੰ ਕੀ ਦੇਵਾਂ? ਤਾਂ ਯਾਕੂਬ ਨੇ ਆਖਿਆ, ਮੈਨੂੰ ਕੁਝ ਨਾ ਦੇਹ । ਜੇਕਰ ਮੇਰੇ ਲਈ ਏਹ ਗੱਲ ਕਰੇਂਗਾ ਤਾਂ ਮੈਂ ਤੇਰੇ ਇੱਜੜਾ ਨੂੰ ਫੇਰ ਚਰਾਵਾਂਗਾ ਅਰ ਰਾਖੀ ਕਰਾਂਗਾ |
32
|
ਮੈਂ ਅੱਜ ਤੇਰੇ ਸਾਰੇ ਇੱਜੜ ਦੇ ਵਿੱਚੋਂ ਦੀ ਲੰਘ ਕੇ ਭੇਡਾਂ ਵਿੱਚੋਂ ਸਾਰੀਆਂ ਚਿਤਲੀਆਂ ਅਰ ਡੱਬੀਆਂ ਅਰ ਸਾਰੀਆਂ ਲੋਹੀਆਂ ਨੂੰ ਅਤੇ ਬੱਕਰੀਆਂ ਵਿੱਚੋਂ ਡੱਬੀਆਂ ਅਰ ਚਿਤਲੀਆਂ ਨੂੰ ਕੱਢਾਂਗਾ ਅਤੇ ਓਹ ਮੇਰੀ ਤਲਬ ਹੋਣਗੀਆਂ |
33
|
ਅਰ ਮੇਰਾ ਧਰਮ ਮੇਰੇ ਲਈ ਕਿਸੇ ਆਉਣ ਵਾਲੇ ਦਿਨ ਵਿੱਚ ਉੱਤ੍ਰ ਦੇਵੇਗਾ ਜਦ ਤੂੰ ਮੇਰੇ ਸਨਮੁਖ ਮੇਰੀ ਤਲਬ ਲਈ ਆਵੇਂਗਾ ਤਾਂ ਬੱਕਰੀਆਂ ਵਿੱਚ ਹਰ ਇੱਕ ਜਿਹੜੀ ਚਿਤਲੀ ਅਰ ਡੱਬੀ ਅਰ ਭੇਡਾਂ ਵਿੱਚ ਲੋਹੀ ਨਾ ਹੋਵੇ ਸੋ ਉਹ ਮੇਰੇ ਕੋਲ ਚੋਰੀ ਦੀ ਹੋਵੇਗੀ |
34
|
ਤਾਂ ਲਾਬਾਨ ਨੇ ਆਖਿਆ, ਵੇਖ ਤੇਰੀ ਗੱਲ ਦੇ ਅਨੁਸਾਰ ਹੋਵੇ |
35
|
ਤਾਂ ਉਸ ਨੇ ਉਸ ਦਿਹਾੜੇ ਸਾਰੇ ਗਦਰੇ ਅਰ ਡੱਬੇ ਬਕਰੇ ਅਰ ਸਾਰੀਆਂ ਚਿਤਲੀਆਂ ਅਰ ਡੱਬੀਆਂ ਬੱਕਰੀਆਂ ਅਤੇ ਜਿਸ ਕਿਸੇ ਵਿੱਚ ਸਫੇਦੀ ਸੀ ਅਤੇ ਭੇਡਾਂ ਵਿੱਚੋਂ ਜਿੰਨੀਆਂ ਲੋਹੀਆਂ ਸਨ ਸਭਨਾਂ ਨੂੰ ਕੱਢਿਆ ਅਰ ਆਪਣੇ ਪੁੱਤ੍ਰਾਂ ਦੇ ਹੱਥਾਂ ਵਿੱਚ ਦਿੱਤਾ |
36
|
ਅਤੇ ਉਸ ਨੇ ਤਿੰਨਾਂ ਦਿਨਾਂ ਦਾ ਪੈਂਡਾ ਆਪਣੇ ਅਰ ਯਾਕੂਬ ਦੇ ਵਿੱਚ ਠਹਿਰਇਆ ਅਰ ਯਾਕੂਬ ਲਾਬਾਨ ਦੇ ਬਾਕੀ ਇੱਜੜਾ ਨੂੰ ਚਾਰਨ ਲੱਗ ਪਿਆ |
37
|
ਤਦ ਯਾਕੂਬ ਨੇ ਹਰੇ ਸਫੇਦੇ ਅਰ ਬਦਾਮ ਅਰ ਸਰੂ ਦੀਆਂ ਛਿਟੀਆਂ ਲੈਕੇ ਉਨ੍ਹਾਂ ਉੱਤੇ ਅਜੇਹੀਆਂ ਧਾਰੀਆਂ ਪਾਈਆਂ ਕਿ ਉਨ੍ਹਾਂ ਦੀ ਬਗਿਆਈ ਪਰਗਟ ਹੋਈ |
38
|
ਤਾਂ ਉਨ੍ਹਾਂ ਛਿਟੀਆਂ ਨੂੰ ਜਿਨਾਂ ਉੱਤੇ ਉਸ ਧਾਰੀਆਂ ਪਾਈਆਂ ਸਨ ਹੌਦਾਂ ਅਤੇ ਨਾਲੀਆਂ ਵਿੱਚ ਜਿੱਥੇ ਇੱਜੜ ਪਾਣੀ ਪੀਣ ਆਉਂਦੇ ਸਨ ਉਨ੍ਹਾਂ ਦੇ ਸਾਹਮਣੇ ਹੀ ਰੱਖ ਦਿੱਤਾ ਅਤੇ ਜਦ ਓਹ ਪਾਣੀ ਪੀਦੀਆਂ ਸਨ ਤਾਂ ਓਹ ਆਸੇ ਲੱਗਣ ਲੱਗ ਪਈਆਂ |
39
|
ਸੋ ਇੱਜੜ ਛਿਟੀਆਂ ਦੇ ਅੱਗੇ ਆਸੇ ਲੱਗਿਆ ਤਾਂ ਉਨ੍ਹਾਂ ਨੇ ਗਦਰੇ ਅਰ ਚਿਤਲੇ ਅਰ ਡੱਬੇ ਬੱਚੇ ਦਿੱਤੇ |
40
|
ਤਾਂ ਯਾਕੂਬ ਨੇ ਲੇਲੇ ਅੱਡ ਕੀਤੇ ਅਰ ਲਾਬਾਨ ਦੇ ਇੱਜੜ ਦੀਆਂ ਵਿੱਚਲੀਆਂ ਗਦਰੀਆਂ ਅਤੇ ਸਭ ਲੋਹੀਆਂ ਦੀ ਵੱਲ ਭੇਡਾਂ ਦੇ ਮੂੰਹ ਫੇਰ ਦਿੱਤੇ ਅਤੇ ਉਸ ਆਪਣੇ ਇੱਜੜਾਂ ਨੂੰ ਲਾਬਾਨ ਦੇ ਇੱਜੜਾਂ ਤੋਂ ਵੱਖਰਿਆਂ ਕੀਤਾ ਅਰ ਨਾਲ ਰਲਨ ਨਾ ਦਿੱਤਾ |
41
|
ਤਾਂ ਐਉਂ ਹੋਇਆ ਕਿ ਜਦ ਤਕੜੀਆਂ ਭੇਡਾਂ ਦੇ ਆਸੇ ਲੱਗਣ ਦਾ ਸਮਾਂ ਆਇਆ ਤਾਂ ਯਾਕੂਬ ਨੇ ਉਹ ਛਿਟੀਆਂ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਰੱਖੀਆਂ ਏਸ ਲਈ ਕਿ ਓਹ ਉਨ੍ਹਾਂ ਛਿਟੀਆਂ ਦੇ ਅੱਗੇ ਆਸੇ ਲੱਗਣ |
42
|
ਪਰ ਜਦ ਇੱਜੜ ਮਾੜਾ ਸੀ ਤਾਂ ਉਸ ਨੇ ਨਾ ਰੱਖੀਆਂ। ਏਸ ਕਾਰਨ ਲਾਬਾਨ ਦੇ ਪੱਠੇ ਮਾੜੇ ਅਰ ਯਾਕੂਬ ਦੇ ਤਕੜੇ ਸਨ |
43
|
ਸੋ ਉਹ ਮਨੁੱਖ ਬਾਹਲਾ ਹੀ ਵਧ ਗਿਆ ਅਤੇ ਉਹ ਦੇ ਕੋਲ ਬਹੁਤ ਇੱਜੜ ਅਤੇ ਗੋੱਲੀਆਂ ਗੋੱਲੇ ਅਰ ਊਠ ਅਰ ਗਧੇ ਸਨ।। |