Bible Languages

Indian Language Bible Word Collections

Bible Versions

Books

Numbers Chapters

Numbers 23 Verses

Bible Versions

Books

Numbers Chapters

Numbers 23 Verses

1 ਫੇਰ ਬਿਲਆਮ ਨੇ ਬਾਲਾਕ ਨੂੰ ਆਖਿਆ, ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਇੱਥੇ ਮੇਰੇ ਲਈ ਸੱਤ ਬਲਦ ਅਤੇ ਸੱਤ ਛੱਤ੍ਰੇ ਤਿਆਰ ਕਰ
2 ਤਾਂ ਜਿਵੇਂ ਬਿਲਆਮ ਬੋਲਿਆ ਸੀ ਤਿਵੇਂ ਬਾਲਾਕ ਨੇ ਕੀਤਾ ਅਤੇ ਬਾਲਾਕ ਅਤੇ ਬਿਲਆਮ ਨੇ ਹਰ ਜਗਵੇਦੀ ਉੱਤੇ ਇੱਕ ਇੱਕ ਬਲਦ ਅਤੇ ਇੱਕ ਇੱਕ ਛੱਤ੍ਰਾ ਚੜ੍ਹਾਇਆ
3 ਤਾਂ ਬਿਲਆਮ ਨੇ ਬਾਲਾਕ ਨੂੰ ਆਖਿਆ, ਆਪਣੇ ਚੜ੍ਹਾਵੇ ਕੋਲ ਖਲੋ ਜਾਹ ਅਤੇ ਮੈਂ ਜਾਵਾਂਗਾ, ਸ਼ਾਇਤ ਯਹੋਵਾਹ ਮੈਨੂੰ ਮਿਲਣ ਆਵੇ। ਜਿਹੜੀ ਗੱਲ ਉਹ ਮੈਨੂੰ ਵਿਖਾਵੇਗਾ ਉਹ ਮੈਂ ਤੈਨੂੰ ਦੱਸਾਂਗਾ ਤਾਂ ਉਹ ਇੱਕ ਨੰਗੇ ਪਰਬਤ ਉੱਤੇ ਗਿਆ
4 ਅਤੇ ਪਰਮੇਸ਼ੁਰ ਬਿਲਆਮ ਨੂੰ ਮਿਲਿਆ ਅਤੇ ਉਹ ਨੇ ਉਸ ਨੂੰ ਆਖਿਆ, ਮੈਂ ਉਨ੍ਹਾਂ ਸੱਤਾਂ ਜਗਵੇਦੀਆਂ ਨੂੰ ਸੁਆਰ ਕੇ ਰੱਖਿਆ ਹੈ ਅਤੇ ਹਰ ਜਗਵੇਦੀ ਉੱਤੇ ਇੱਕ ਇੱਕ ਬਲਦ ਅਤੇ ਇੱਕ ਇੱਕ ਛੱਤ੍ਰਾ ਚੜ੍ਹਾਇਆ ਹੈ
5 ਤਾਂ ਯਹੋਵਾਹ ਨੇ ਇੱਕ ਵਾਕ ਬਿਲਆਮ ਦੇ ਮੂੰਹ ਵਿੱਚ ਪਾਇਆ ਅਤੇ ਆਖਿਆ, ਬਾਲਾਕ ਕੋਲ ਮੁੜ ਕੇ ਇਉਂ ਇਉਂ ਬੋਲੀਂ।।
6 ਤਾਂ ਉਹ ਉਹ ਦੇ ਕੋਲ ਮੁੜ ਆਇਆ ਅਤੇ ਵੇਖੋ, ਓਹ ਆਪਣੇ ਚੜ੍ਹਾਵੇ ਕੋਲ ਖਲੋਤਾ ਸੀ ਅਤੇ ਉਹ ਦੇ ਨਾਲ ਮੋਆਬ ਦੇ ਸਾਰੇ ਸਰਦਾਰ ਸਨ।
7 ਉਸ ਨੇ ਆਪਣਾ ਅਗੰਮ ਵਾਕ ਖੋਲ ਕੇ ਆਖਿਆ, ਅਰਾਮ ਤੋਂ ਬਾਲਾਕ ਮੈਨੂੰ ਲਿਆਇਆ, ਮੋਆਬ ਦਾ ਰਾਜਾ ਪੂਰਬ ਦੇ ਪਹਾੜ ਤੋਂ, ਆ ਮੇਰੇ ਲਈ ਯਾਕੂਬ ਨੂੰ ਸਰਾਪ ਦੇਹ, ਅਤੇ ਆ, ਇਸਰਾਏਲ ਨੂੰ ਧਿੱਕਾਰ!
8 ਮੈਂ ਕਿਵੇਂ ਉਹ ਨੂੰ ਫਿਟਕਾਰਾਂ, ਜਿਸ ਨੂੰ ਪਰਮੇਸ਼ੁਰ ਨੇ ਨਹੀਂ ਫਿਟਕਾਰਿਆ? ਅਤੇ ਮੈਂ ਕਿਵੇਂ ਉਹ ਨੂੰ ਧਿੱਕਾਰਾਂ, ਜਿਹ ਨੂੰ ਯਹੋਵਾਹ ਨੇ ਨਹੀਂ ਧਿੱਕਾਰਿਆ?
9 ਚੱਟਾਨ ਦੀਆਂ ਟਿਸੀਆਂ ਤੋਂ ਮੈਂ ਉਹ ਨੂੰ ਵੇਖਦਾ ਹਾਂ, ਅਤੇ ਪਰਬਤਾਂ ਤੋਂ ਮੈਂ ਉਸ ਉੱਤੇ ਨਿਗਾਹ ਮਾਰਦਾ ਹਾਂ। ਏਹ ਪਰਜਾ ਇਕੱਲੀ ਵੱਸਦੀ ਹੈ, ਅਤੇ ਕੌਮਾਂ ਦੇ ਵਿੱਚ ਓਹ ਆਪਣੇ ਆਪ ਨੂੰ ਨਹੀਂ ਗਿਣਦੀ।
10 ਯਾਕੂਬ ਦੀ ਧੂੜ ਦੇ ਕਿਣਕਿਆਂ ਨੂੰ ਕਿਨ ਗਿਣਿਆ? ਯਾ ਕਿਨ ਇਸਰਾਏਲ ਦੀ ਚੌਥਾਈ ਦੀ ਗਿਣਤੀ ਕੀਤੀ? ਮੇਰੀ ਜਾਨ ਧਰਮੀਆਂ ਦੀ ਮੌਤ ਮਰੇ, ਅਤੇ ਮੇਰਾ ਅੰਤ ਉਸ ਵਰਗਾ ਹੋਵੇ!।।
11 ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਤੈਂ ਮੇਰੇ ਨਾਲ ਕੀ ਕੀਤਾ? ਮੈਂ ਤੈਨੂੰ ਆਪਣੇ ਵੈਰੀਆਂ ਲਈ ਬਦ ਦੁਆ ਕਰਨ ਲਈ ਲਿਆਂਦਾ ਅਤੇ ਵੇਖ, ਤੈਂ ਉਨ੍ਹਾਂ ਨੂੰ ਬਰਕਤ ਹੀ ਬਰਕਤ ਦਿੱਤੀ!
12 ਉਸ ਨੇ ਉੱਤ੍ਰ ਦਿੱਤਾ, ਕੀ ਮੈਂ ਉਸ ਵਾਕ ਨੂੰ ਨਾ ਮੰਨਾ ਜਿਹੜਾ ਯਹੋਵਾਹ ਨੇ ਮੇਰੇ ਮੂੰਹ ਵਿੱਚ ਪਾਇਆ?
13 ਤਾਂ ਬਾਲਾਕ ਨੇ ਉਸ ਨੂੰ ਆਖਿਆ, ਤੂੰ ਮੇਰੇ ਨਾਲ ਦੂਜੇ ਥਾਂ ਨੂੰ ਚੱਲ ਜਿੱਥੋਂ ਤੂੰ ਉਨ੍ਹਾਂ ਨੂੰ ਵੇਖੇਂ।। ਤੂੰ ਉਨ੍ਹਾਂ ਦਾ ਬਾਹਰਲਾ ਹਿੱਸਾ ਹੀ ਵੇਖੇਂ ਪਰ ਉਨ੍ਹਾਂ ਨੂੰ ਸਾਰਾ ਨਾ ਵੇਖੇਂ ਅਤੇ ਉੱਥੋਂ ਉਨ੍ਹਾਂ ਨੂੰ ਮੇਰੇ ਲਈ ਬਦ ਦੁਆ ਦੇਹ
14 ਫੇਰ ਉਹ ਉਸ ਨੂੰ ਸੋਫੀਮ ਦੀ ਰੜ ਵਿੱਚ ਜਿਹੜੀ ਪਿਸਗਾਹ ਦੀ ਟੀਸੀ ਉੱਤੇ ਹੈ ਲੈ ਗਿਆ ਅਤੇ ਉਹ ਨੇ ਸੱਤ ਜਗਵੇਦੀਆਂ ਬਣਾ ਕੇ ਹਰ ਜਗਵੇਦੀ ਉੱਤੇ ਇੱਕ ਬਲਦ ਅਤੇ ਇੱਕ ਛੱਤ੍ਹਾ ਚੜ੍ਹਾਇਆ
15 ਤਾਂ ਉਸ ਨੇ ਬਾਲਾਕ ਨੂੰ ਆਖਿਆ, ਆਪਣੇ ਚੜ੍ਹਾਵੇ ਕੋਲ ਇੱਥੇ ਖਲੋ ਜਾਹ ਜਦ ਤੀਕ ਮੈਂ ਯਹੋਵਾਹ ਨੂੰ ਉੱਥੇ ਨਾ ਮਿਲਾਂ
16 ਤਾਂ ਯਹੋਵਾਹ ਬਿਲਆਮ ਨੂੰ ਮਿਲਿਆ ਅਤੇ ਉਸ ਦੇ ਮੂੰਹ ਵਿੱਚ ਇੱਕ ਵਾਕ ਪਾਇਆ ਅਤੇ ਆਖਿਆ, ਬਾਲਾਕ ਨੂੰ ਮੁੜ ਕੇ ਇਉਂ ਇਉਂ ਬੋਲੀਂ
17 ਤਾਂ ਉਹ ਉਹ ਦੇ ਕੋਲ ਗਿਆ ਅਤੇ ਵੇਖੋ ਉਹ ਆਪਣੇ ਚੜ੍ਹਾਵੇ ਕੋਲ ਮੋਆਬ ਦੇ ਸਰਦਾਰਾਂ ਨਾਲ ਖਲੋਤਾ ਸੀ, ਤਾਂ ਬਾਲਾਕ ਨੇ ਉਸ ਨੂੰ ਆਖਿਆ, ਯਹੋਵਾਹ ਦਾ ਵਾਕ ਕੀ ਹੈ? ਉਸ ਨੇ ਆਪਣਾ ਅਗੰਮ ਵਾਕ ਖੋਲ ਕੇ ਆਖਿਆ,
18 ਹੇ ਬਾਲਾਕ, ਉੱਠ ਅਤੇ ਸੁਣ, ਹੇ ਸਿੱਪੋਰ ਦੇ ਪੁੱਤ੍ਰ, ਮੇਰੀਆਂ ਗੱਲਾਂ ਉੱਤੇ ਕੰਨ ਧਰ।
19 ਪਰਮੇਸ਼ੁਰ ਇਨਸਾਨ ਨਹੀਂ ਕਿ ਉਹ ਝੂਠ ਬੋਲੇ, ਨਾ ਆਦਮ ਜਾਇਆ ਕਿ ਉਹ ਪਛਤਾਵੇ। ਕੀ ਉਸ ਆਖਿਆ ਹੋਵੇ ਅਤੇ ਨਾ ਕਰੇ? ਅਥਵਾ ਉਹ ਬੋਲਿਆ ਅਤੇ ਉਹ ਪੂਰਾ ਨਾ ਹੋਇਆ?
20 ਵੇਖੋ, ਮੈਨੂੰ ਬਰਕਤ ਦੇਣ ਦੀ ਆਗਿਆ ਹੋਈ ਹੈ, ਉਸ ਨੇ ਬਰਕਤ ਦਿੱਤੀ, ਏਸ ਨੂੰ ਮੈਂ ਨਹੀਂ ਮੋੜ ਸੱਕਦਾ।
21 ਉਸ ਨੇ ਯਾਕੂਬ ਵਿੱਚ ਬੁਰਿਆਈ ਨਹੀਂ ਡਿੱਠੀ, ਨਾ ਇਸਰਾਏਲ ਵਿੱਚ ਸ਼ਰਾਰਤ ਵੇਖੀ। ਯਹੋਵਾਹ ਉਹ ਦਾ ਪਰਮੇਸ਼ੁਰ ਉਹ ਦੇ ਨਾਲ ਹੈ, ਅਤੇ ਰਾਜੇ ਦੀ ਲਲਕਾਰ ਉਹ ਦੇ ਵਿੱਚ ਹੈ।
22 ਪਰਮੇਸ਼ੁਰ ਉਹ ਨੂੰ ਮਿਸਰ ਤੋਂ ਲਿਆ ਰਿਹਾ ਹੈ, ਸਾਨ੍ਹ ਜਿਨ੍ਹਾਂ ਉਹ ਦਾ ਬਲ ਹੈ।
23 ਯਾਕੂਬ ਉੱਤੇ ਜਾਦੂ ਨਹੀਂ ਚੱਲਦਾ, ਨਾ ਇਸਰਾਏਲ ਉੱਤੇ ਫਾਲ। ਹੁਣ ਯਾਕੂਬ ਅਤੇ ਇਸਰਾਏਲ ਵਿਖੇ ਆਖਿਆ ਜਾਵੇਗਾ, ਪਰਮੇਸ਼ੁਰ ਨੇ ਕੀ ਕੀਤਾ!
24 ਏਹ ਪਰਜਾ ਸਿੰਘਣੀ ਵਾਂਙੁ ਉੱਠੇਗੀ, ਅਤੇ ਸਿੰਘ ਵਾਂਙੁ ਆਪਣੇ ਆਪ ਨੂੰ ਖੜਾ ਕਰੇਗੀ, ਉਹ ਨਹੀਂ ਲੇਟੇਗੀ ਜਦ ਤੀਕ ਸ਼ਿਕਾਰ ਨਾਂ ਖਾ ਲਵੇ, ਅਤੇ ਪਾੜੇ ਹੋਏ ਦਾ ਲਹੂ ਨਾ ਪੀ ਲਵੇ।।
25 ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਨਾ ਉਹ ਨੂੰ ਬਦ ਦੁਆ ਦੇਹ ਅਤੇ ਨਾ ਉਹ ਨੂੰ ਬਰਕਤ ਹੀ ਦੇਹ!
26 ਪਰ ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, ਕੀ ਮੈਂ ਤੈਨੂੰ ਨਹੀਂ ਦੱਸਿਆ ਕਿ ਜੋ ਕੁਝ ਯਹੋਵਾਹ ਮੈਨੂੰ ਬੋਲੇ ਮੈਨੂੰ ਉਹੀ ਕਰਨਾ ਪੈਂਦਾ ਹੈ?
27 ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਚੱਲ, ਮੈਂ ਤੈਨੂੰ ਇੱਕ ਹੋਰ ਥਾਂ ਲੈ ਜਾਵਾਂ। ਸ਼ਾਇਤ ਪਰਮੇਸ਼ੁਰ ਦੀ ਨਿਗਾਹ ਵਿੱਚ ਚੰਗਾ ਲੱਗੇ ਕਿ ਤੂੰ ਉੱਥੋਂ ਮੇਰੇ ਲਈ ਓਹਨਾਂ ਨੂੰ ਬਦ ਦੁਆ ਦੇਵੇਂ
28 ਤਾਂ ਬਾਲਾਕ ਬਿਲਆਮ ਨੂੰ ਪੇਓਰ ਦੀ ਟੀਸੀ ਉੱਤੇ ਲੈ ਗਿਆ ਜਿਹੜੀ ਥਲ ਉੱਤੇ ਪਲਮੀ ਹੋਈ ਹੈ
29 ਫੇਰ ਬਿਲਆਮ ਨੇ ਬਾਲਾਕ ਨੂੰ ਆਖਿਆ, ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਮੇਰੇ ਲਈ ਏਥੇ ਸੱਤ ਬਲਦ ਅਤੇ ਸੱਤ ਛੱਤ੍ਰੇ ਤਿਆਰ ਕਰ
30 ਤਾਂ ਬਾਲਾਕ ਨੇ ਤਿਵੇਂ ਕੀਤਾ ਜਿਵੇਂ ਬਿਲਆਮ ਨੇ ਆਖਿਆ ਅਤੇ ਹਰ ਜਗਵੇਦੀ ਉੱਤੇ ਇੱਕ ਬਲਦ ਅਤੇ ਇੱਕ ਛੱਤ੍ਰਾ ਚੜ੍ਹਾਇਆ।।

Numbers 23:1 Punjabi Language Bible Words basic statistical display

COMING SOON ...

×

Alert

×