Bible Languages

Indian Language Bible Word Collections

Bible Versions

Books

Numbers Chapters

Numbers 26 Verses

Bible Versions

Books

Numbers Chapters

Numbers 26 Verses

1 ਬਵਾ ਦੇ ਮਗਰੋਂ ਐਉਂ ਹੋਇਆ ਕਿ ਯਹੋਵਾਹ ਨੇ ਮੂਸਾ ਅਰ ਹਾਰੂਨ ਜਾਜਕ ਦੇ ਪੁੱਤ੍ਰ ਅਲਆਜ਼ਾਰ ਨੂੰ ਆਖਿਆ,
2 ਇਸਰਾਏਲੀਆਂ ਦੀ ਸਾਰੀ ਮੰਡਲੀ ਦੀ ਗਿਣਤੀ ਕਰੋ, ਵੀਹ ਵਰਿਹਾਂ ਅਰ ਉੱਪਰ ਦੇ ਅਤੇ ਪਿੱਤਰਾਂ ਦੇ ਘਰਾਣਿਆਂ ਅਨੁਸਾਰ ਸਾਰੇ ਜਿਹੜੇ ਇਸ਼ਰਾਏਲ ਵਿੱਚ ਜੁੱਧ ਕਰਨ ਜੋਗ ਹਨ
3 ਤਦ ਮੂਸਾ ਅਰ ਅਲਆਜ਼ਾਰ ਜਾਜਕ ਮੋਆਬ ਦੇ ਮਦਾਨ ਵਿੱਚ ਯਰਦਨ ਉਤੇ ਯਰੀਹੋ ਕੋਲ ਉਨ੍ਹਾਂ ਨੂੰ ਬੋਲੇ,
4 ਵੀਹ ਵਰਿਹਾਂ ਅਰ ਉੱਪਰ ਦੇ ਮਨੁੱਖਾਂ ਦੀ ਗਿਣਤੀ ਕਰੋ ਜਿਵੇਂ ਯਹੋਵਾਹ ਨੇ ਮੂਸਾ ਅਰ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਜਦ ਓਹ ਮਿਸਰ ਦੇਸ ਤੋਂ ਨਿੱਕਲ ਰਹੇ ਸਨ।।
5 ਰਊਬੇਨ ਇਸਰਾਏਲ ਦਾ ਪਲੋਠਾ। ਰਊਬੇਨ ਦੇ ਪੁੱਤ੍ਰ,— ਹਨੋਕ ਤੋਂ ਹਨੋਕੀਆਂ ਦਾ ਟੱਬਰ, ਪੱਲੂ ਤੋਂ ਪੱਲੂਆਂ ਦਾ ਟੱਬਰ, ਹਸਰੋਣ ਤੋਂ ਹੱਸਰੋਣੀਆਂ ਦਾ ਟੱਬਰ,
6 ਕਰਮੀ ਤੋਂ ਕਰਮੀਆਂ ਦਾ ਟੱਬਰ
7 ਏਹ ਰਊਬੇਨੀਆਂ ਦੇ ਟੱਬਰ ਹਨ ਅਤੇ ਜਿਹੜੇ ਉਨ੍ਹਾਂ ਵਿੱਚੋਂ ਗਿਣੇ ਗਏ ਓਹ ਤਿਰਤਾਲੀ ਹਜ਼ਾਰ ਸੱਤ ਸੌ ਤੀਹ ਸਨ
8 ਅਤੇ ਪੱਲੂ ਦਾ ਪੁੱਤ੍ਰ ਅਲੀਆਬ ਸੀ
9 ਅਤੇ ਅਲੀਆਬ ਦੇ ਪੁੱਤ੍ਰ ਨਮੂਏਲ ਅਰ ਦਾਥਾਨ ਅਰ ਅਬੀਰਾਮ ਸਨ। ਏਹ ਓਹ ਦਾਥਾਨ ਅਰ ਅਬੀਰਾਮ ਹਨ ਜਿਹੜੇ ਮੰਡਲੀ ਦੀ ਚੋਣ ਦੇ ਸਨ ਅਤੇ ਮੂਸਾ ਦੇ ਵਿਰੁੱਧ ਅਰ ਹਾਰੂਨ ਦੇ ਵਿਰੁੱਧ ਕੋਰਹ ਦੀ ਟੋਲੀ ਨਾਲ ਤੀਂਘੜ ਰਹੇ ਸਨ ਜਦ ਓਹ ਯਹੋਵਾਹ ਦੇ ਵਿਰੁੱਧ ਤੀਂਘੜਦੇ ਸਨ
10 ਓਸ ਵੇਲੇ ਧਰਤੀ ਨੇ ਆਪਣਾ ਮੂੰਹ ਖੋਲ ਕੇ ਉਨ੍ਹਾਂ ਨੂੰ ਭੱਖ ਲਿਆ ਜਦ ਉਹ ਟੋਲੀ ਮਰ ਗਈ ਅਤੇ ਜਦ ਅੱਗ ਨੇ ਢਾਈ ਸੌ ਮਨੁੱਖਾਂ ਨੂੰ ਭਸਮ ਕੀਤਾ ਸੋ ਓਹ ਇੱਕ ਨਿਸਾਨ ਹੋ ਗਏ
11 ਪਰ ਕੋਰਹ ਦੇ ਪੁੱਤ੍ਰ ਨਹੀਂ ਮਰੇ।।
12 ਸਿਮਓਨ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,–ਨਮੂਏਲ ਤੋਂ ਨਮੂਏਲੀਆਂ ਦਾ ਟੱਬਰ, ਯਮੀਨ ਤੋਂ ਯਮੀਨੀਆਂ ਦਾ ਟੱਬਰ, ਯਾਕੀਨ ਤੋਂ ਯਾਕੀਨੀਆਂ ਦਾ ਟੱਬਰ,
13 ਜ਼ਰਹ ਤੋਂ ਜ਼ਰਹੀਆਂ ਦਾ ਟੱਬਰ, ਸ਼ਾਊਲ ਕੋਂ ਸ਼ਾਊਲੀਆਂ ਦਾ ਟੱਬਰ
14 ਏਹ ਸ਼ਿਮਓਨੀਆਂ ਦੇ ਟੱਬਰ ਹਨ ਅਤੇ ਓਹ ਬਾਈ ਹਜ਼ਾਰ ਦੋ ਸੌ ਸਨ।।
15 ਗਾਦ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,— ਸਫੋਨ ਤੋਂ ਸਫੋਨੀਆਂ ਦਾ ਟੱਬਰ, ਹੱਗੀ ਤੋਂ ਹੱਗੀਆਂ ਦਾ ਟੱਬਰ, ਸੂਨੀ ਤੋਂ ਸੂਨੀਆਂ ਦਾ ਟੱਬਰ
16 ਆਜ਼ਨੀ ਤੋਂ ਆਜ਼ਨੀਆਂ ਦਾ ਟੱਬਰ, ਏਰੀ ਤੋਂ ਏਰੀਆਂ ਦਾ ਟੱਬਰ
17 ਅਰੋਦ ਤੋਂ ਅਰੋਦੀਆਂ ਟੱਬਰ, ਅਰਏਲੀ ਤੋਂ ਅਰਏਲੀਆਂ ਦਾ ਟੱਬਰ
18 ਏਹ ਗਾਦੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਦੇ ਅਨੁਸਾਰ ਹਨ ਅਤੇ ਚਾਲੀ ਹਜ਼ਾਰ ਪੰਜ ਸੌ ਸਨ।।
19 ਯਹੂਦਾਹ ਦੇ ਪੁੱਤ੍ਰ ਏਰ ਅਤੇ ਓਨਾਨ ਸਨ ਅਤੇ ਏਰ ਅਤੇ ਓਨਾਨ ਕਨਾਨ ਦੇਸ ਵਿੱਚ ਮਰ ਗਏ
20 ਯਹੂਦਾਹ ਦੇ ਪੁੱਤ੍ਰਰ ਆਪਣਿਆਂ ਟੱਬਰਾਂ ਦੇ ਅਨੁਸਾਰ ਏਹ ਸਨ,— ਸ਼ੇਲਾਹ ਤੋਂ ਸ਼ੇਲਾਹੀਆਂ ਦਾ ਟੱਬਰ, ਪਰਸ ਤੋਂ ਪਰਸੀਆਂ ਦਾ ਟੱਬਰ, ਜ਼ਰਹ ਤੋਂ ਜ਼ਰਹੀਆਂ ਦਾ ਟੱਬਰ
21 ਪਰਸ ਦੇ ਪੁੱਤ੍ਰ ਏਹ ਸਨ,— ਹਸਰੋਨ ਤੋਂ ਹਸਰੋਨੀਆਂ ਦਾ ਟੱਬਰ, ਹਮੂਲ ਤੋਂ ਹਮੂਲੀਆਂ ਦਾ ਟੱਬਰ
22 ਏਹ ਯਹੂਦਾਹ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਦੇ ਅਨੁਸਾਰ ਹਨ ਅਤੇ ਓਹ ਛਿਹੱਤਰ ਹਜ਼ਾਰ ਪੰਜ ਸੌ ਸਨ।।
23 ਯਿੱਸਾਕਾਰ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,— ਤੋਂਲਾ ਤੋਂ ਤੋਂਲੀਆਂ ਦਾ ਟੱਬਰ, ਪੁੱਵਾਹ ਤੋਂ ਪੂਨੀਆਂ ਦਾ ਟੱਬਰ
24 ਯਾਸ਼ੂਬ ਤੋਂ ਯਾਸ਼ੂਬੀਆਂ ਦਾ ਟੱਬਰ, ਸ਼ਿਮਰੋਨ ਤੋਂ ਸ਼ਿਮਰੋਨੀਆਂ ਦਾ ਟੱਬਰ
25 ਏਹ ਯਿੱਸਾਕਾਰ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਅਤੇ ਓਹ ਚੌਹਟ ਹਜ਼ਾਰ ਤਿੰਨ ਸੌ ਸਨ।।
26 ਜ਼ਬੂਲੁਨ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,— ਸਰਦ ਤੋਂ ਸਰਦੀਆਂ ਦਾ ਟੱਬਰ, ਏਲੋਨ ਤੋਂ ਏਲੋਨੀਆਂ ਦਾ ਟੱਬਰ, ਯਹਲਏਲ ਤੋਂ ਯਹਲਏਲੀਆਂ ਦਾ ਟੱਬਰ,
27 ਏਹ ਜ਼ਬੂਲੁਨੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਓਹ ਸੱਠ ਹਜ਼ਾਰ ਪੰਜ ਸੌ ਸਨ।।
28 ਯੂਸੁਫ਼ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ, ਮਨੱਸ਼ਹ ਅਰ ਅਫ਼ਰਈਮ
29 ਮਨੱਸ਼ਹ ਦੇ ਪੁੱਤ੍ਰ,- ਮਾਕੀਰ ਤੋਂ ਮਾਕੀਰੀਆਂ ਦਾ ਟੱਬਰ ਅਤੇ ਮਾਕੀਰ ਤੋਂ ਗਿਲਆਦ ਜੰਮਿਆਂ,- ਗਿਲਆਦ ਤੋਂ ਗਿਲਆਦੀਆਂ ਦਾ ਟੱਬਰ
30 ਏਹ ਗਿਲਆਦ ਦੇ ਪੁੱਤ੍ਰ,-ਈਅਜ਼ਰ ਤੋਂ ਈਅਜ਼ਰੀਆਂ ਦਾ ਟੱਬਰ, ਹੇਲਕ ਤੋਂ ਹੇਲਕੀਆਂ ਦਾ ਟੱਬਰ
31 ਅਤੇ ਅਸਰੀਏਲ ਤੋਂ ਅਸਰੀਏਲੀਆਂ ਦਾ ਟੱਬਰ ਅਤੇ ਸ਼ਕਮ ਤੋਂ ਸ਼ਕਮੀਆਂ ਦਾ ਟੱਬਰ
32 ਅਤੇ ਸ਼ਮੀਦਾ ਤੋਂ ਸ਼ਮੀਦਾਈਆਂ ਦਾ ਟੱਬਰ ਅਤੇ ਹੇਫ਼ਰ ਤੋਂ ਹੇਫ਼ਰੀਆਂ ਦਾ ਟੱਬਰ
33 ਅਤੇ ਸਲਾਫ਼ਹਾਦ ਹੇਫ਼ਰ ਦੇ ਪੁੱਤ੍ਰ ਨਹੀਂ ਪਰ ਧੀਆਂ ਸਨ ਅਤੇ ਸਲਾਫ਼ਹਾਦ ਦੀਆਂ ਧੀਆਂ ਦੇ ਨਾਉਂ ਮਹਲਾਹ ਅਰ ਨੋਆਹ ਅਰ ਹਾਗਲਾਹ ਅਰ ਮਿਲਕਾਹ ਅਰ ਤਿਰਸਾਹ ਸਨ
34 ਏਹ ਮਨੱਸ਼ਹ ਦੇ ਟੱਬਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਬਵੰਜਾ ਹਜ਼ਾਰ ਸੱਤ ਸੌ ਸਨ।।
35 ਅਫ਼ਰਈਮ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ ਏਹ ਸਨ,- ਸ਼ੂਥਲਹ ਤੋਂ ਸ਼ੂਥਲਹੀਆਂ ਦਾ ਟੱਬਰ, ਬਕਰ ਤੋਂ ਬਕਰੀਆਂ ਦਾ ਟੱਬਰ ਥਹਨ ਤੋਂ ਥਹਨੀਆਂ ਦਾ ਟੱਬਰ
36 ਅਤੇ ਏਹ ਸ਼ੂਥਲਹ ਦੇ ਪੁੱਤ੍ਰ ਸਨ,- ਏਰਾਨ ਤੋਂ ਏਰਾਨੀਆਂ ਦਾ ਟੱਬਰ
37 ਏਹ ਅਫ਼ਰਈਮ ਦੇ ਪੁੱਤ੍ਰਾਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਓਹ ਬੱਤੀ ਹਜ਼ਾਰ ਪੰਜ ਸੌ ਸਨ ਇਹ ਯੂਸੁਫ਼ ਦੇ ਪੁੱਤ੍ਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ।।
38 ਬਿਨਯਾਮੀਨ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,- ਬਲਾ ਤੋਂ ਬਲੀਆਂ ਦਾ ਟੱਬਰ, ਅਸ਼ਬੇਲ ਤੋਂ ਅਸ਼ਬੇਲੀਆਂ ਦਾ ਟੱਬਰ, ਅਹੀਰਾਮ ਤੋਂ ਅਹੀਰਾਮੀਆਂ ਦਾ ਟੱਬਰ
39 ਸ਼ਫੂਫਾਮ ਤੋਂ ਸ਼ਫੂਫਾਮੀਆਂ ਦਾ ਟੱਬਰ, ਹੂਫਾਮ ਤੋਂ ਹੂਫਾਮੀਆਂ ਦਾ ਟੱਬਰ ਥਹਨ ਤੋਂ
40 ਅਤੇ ਬਲਾ ਦੇ ਪੁੱਤ੍ਰ ਅਰਦ ਅਰ ਨਆਮਾਨ ਸਨ। ਅਰਦ ਤੋਂ ਅਰਦੀਆਂ ਦਾ ਟੱਬਰ, ਨਆਮਾਨ ਤੋਂ ਨਆਮਾਨੀਆਂ ਦਾ ਟੱਬਰ
41 ਏਹ ਬਿਨਯਾਮੀਨ ਦੇ ਪੁੱਤ੍ਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਪੈਤਾਂਲੀ ਹਜ਼ਾਰ ਛੇ ਸੌ ਸਨ।।
42 ਦਾਨ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,- ਸ਼ੂਹਾਮ ਤੋਂ ਸ਼ਹਾਮੀਆਂ ਦਾ ਟੱਬਰ, ਏਹ ਦਾਨੀਆਂ ਦੇ ਟੱਬਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ
43 ਸ਼ੂਹਾਮੀਆਂ ਦੇ ਸਾਰੇ ਟੱਬਰ ਦੇ ਗਿਣੇ ਹੋਇਆਂ ਅਨੁਸਾਰ ਚੌਂਹਟ ਹਜ਼ਾਰ ਚਾਰ ਸੌ ਸਨ।।
44 ਆਸ਼ੇਰ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,- ਯਿਮਨਾਹ ਤੋਂ ਯਿਮਨਾਹੀਆਂ ਦਾ ਟੱਬਰ, ਯਿਸ਼ਵੀ ਤੋਂ ਯਿਸ਼ਵੀਆਂ ਦਾ ਟੱਬਰ, ਬਰਹੀਯਾਹ ਤੋਂ ਬਰੀਈਆਂ ਦਾ ਟੱਬਰ
45 ਬਰੀਯਾਹ ਦੇ ਪੁੱਤ੍ਰ ਤੋਂ,- ਹੇਬਰ ਤੋਂ ਹੇਬਰੀਆਂ ਦਾ ਟੱਬਰ, ਮਲਕੀਏਲ ਤੋਂ ਮਲਕੀਏਲੀਆਂ ਦਾ ਟੱਬਰ
46 ਅਤੇ ਆਸ਼ੇਰ ਦੀ ਧੀ ਦਾ ਨਾਉਂ ਸਾਰਾਹ ਸੀ
47 ਏਹ ਆਸ਼ੇਰੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਓਹ ਤਿਰਵੰਜਾ ਹਜ਼ਾਰ ਚਾਰ ਸੌ ਸਨ।।
48 ਨਫ਼ਤਾਲੀ ਦੇ ਪੁੱਤ੍ਰ ਉਨ੍ਹਾਂ ਦੇ ਟੱਬਰਾਂ ਅਨੁਸਾਰ,-ਯਹਸਏਲ ਤੋਂ ਯਹਸਏਲੀਆਂ ਦਾ ਟੱਬਰ, ਗੂਨੀ ਤੋਂ ਗੂਨੀਆਂ ਦਾ ਟੱਬਰ
49 ਯੇਸਰ ਤੋਂ ਯੇਸਰੀਆਂ ਦਾ ਟੱਬਰ, ਸ਼ਿੱਲੇਮ ਤੋਂ ਸ਼ਿੱਲੇਮੀਆਂ ਦਾ ਟੱਬਰ
50 ਏਹ ਨਫ਼ਤਾਲੀ ਦੇ ਟੱਬਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਪੈਂਤਾਲੀ ਹਜ਼ਾਰ ਚਾਰ ਸੌ ਸਨ
51 ਏਹ ਇਸਰਾਏਲੀਆਂ ਦੇ ਗਿਣੇ ਹੋਏ ਛੇ ਲੱਖ ਇੱਕ ਹਜ਼ਾਰ ਸੱਤ ਸੌ ਤੀਹ ਸਨ।।
52 ਤਦ ਯਹੋਵਾਹ ਮੂਸਾ ਨੂੰ ਬੋਲਿਆ,
53 ਇਨ੍ਹਾਂ ਦੀ ਮਿਲਖ ਲਈ ਧਰਤੀ ਇਨ੍ਹਾਂ ਦੇ ਨਾਮਾਂ ਦੇ ਲੇਖੇ ਅਨੁਸਾਰ ਵੰਡੀ ਜਾਵੇ
54 ਬਹੁਤਿਆਂ ਲਈ ਤੂੰ ਵੱਡੀ ਮਿਲਖ ਦੇਈਂ ਅਤੇ ਥੋੜਿਆਂ ਲਈ ਛੋਟੀ ਮਿਲਖ ਦੇਈਂ। ਹਰ ਇੱਕ ਨੂੰ ਆਪਣੀ ਗਿਣਤੀ ਅਨੁਸਾਰ ਮਿਲਖ ਦਿੱਤੀ ਜਾਵੇ
55 ਤਾਂ ਵੀ ਗੁਣੇ ਪਾ ਕੇ ਧਰਤੀ ਵੰਡੀ ਜਾਵੇ। ਉਨ੍ਹਾਂ ਦੇ ਪਿਉ ਦਾਦਿਆਂ ਦਿਆਂ ਗੋਤਾਂ ਦੇ ਨਾਮਾਂ ਅਨੁਸਾਰ ਓਹ ਮਿਲਖ ਲੈਣ
56 ਗੁਣੇ ਪਾਓਣ ਨਾਲ ਮਿਲਖ ਬਹੁਤਿਆਂ ਅਰ ਥੋੜਿਆਂ ਵਿੱਚ ਵੰਡੀ ਜਾਵੇ।।
57 ਏਹ ਲੇਵੀ ਦੇ ਗਿਣੇ ਹੋਏ ਆਪਣਿਆਂ ਟੱਬਰਾਂ ਅਨੁਸਾਰ ਹਨ,- ਗੇਰਸ਼ੋਨ ਤੋਂ ਗੇਰਸ਼ੋਨੀਆਂ ਦਾ ਟੱਬਰ, ਕਹਾਥ ਤੋਂ ਕਹਾਥੀਆਂ ਦਾ ਟੱਬਰ, ਮਰਾਰੀ ਤੋਂ ਮਰਾਰੀਆਂ ਦਾ ਟੱਬਰ,
58 ਏਹ ਲੇਵੀ ਦੇ ਟੱਬਰ ਹਨ, - ਲਿਬਨੀ ਦਾ ਟੱਬਰ, ਹਬਰੋਨੀ ਦਾ ਟੱਬਰ, ਮਹਲੀ ਦਾ ਟੱਬਰ, ਮੂਸ਼ੀ ਦਾ ਟੱਬਰ, ਕਾਰਹੀ ਦਾ ਟੱਬਰ ਅਤੇ ਕਹਾਥ ਤੋਂ ਅਮਰਾਮ ਜੰਮਿਆਂ
59 ਅਤੇ ਅਮਰਾਮ ਦੀ ਤੀਵੀਂ ਦਾ ਨਾਉਂ ਯੋਕਬਦ ਸੀ ਅਰ ਓਹ ਲੇਵੀ ਦੀ ਧੀ ਸੀ ਜਿਹੜੀ ਲੇਵੀ ਲਈ ਮਿਸਰ ਵਿੱਚ ਜਨਮੀ ਅਤੇ ਅਮਰਾਮ ਲਈ ਹਾਰੂਨ ਅਰ ਮੂਸਾ ਅਰ ਉਨ੍ਹਾਂ ਦੀ ਭੈਣ ਮਿਰਯਮ ਨੂੰ ਜਣੀ
60 ਅਤੇ ਹਾਰੂਨ ਲਈ ਨਾਦਾਬ ਅਰ ਅਬੀਹੂ ਅਰ ਅਲਆਜ਼ਾਰ ਅਰ ਈਥਾਮਾਰ ਜੰਮੇ
61 ਅਤੇ ਨਾਦਾਬ ਅਰ ਅਬੀਹੂ ਮਰ ਗਏ ਜਦ ਓਹ ਓਪਰੀ ਅੱਗ ਯਹੋਵਾਹ ਦੇ ਸਨਮੁਖ ਲਿਆਏ
62 ਅਤੇ ਉਨ੍ਹਾਂ ਦੇ ਗਿਣੇ ਹੋਏ ਅਰਥਾਤ ਸਾਰੇ ਨਰ ਇੱਕ ਮਹੀਨੇ ਦੇ ਅਤੇ ਉੱਪਰ ਦੇ ਤੇਈ ਹਜ਼ਾਰ ਸਨ। ਓਹ ਇਸਰਾਏਲੀਆਂ ਵਿੱਚ ਏਸ ਲਈ ਨਹੀਂ ਗਿਣੇ ਗਏ ਕਿ ਉਨ੍ਹਾਂ ਨੂੰ ਇਸਰਾਏਲੀਆਂ ਵਿੱਚ ਕੋਈ ਮਿਲਖ ਨਹੀਂ ਦਿੱਤੀ ਗਈ।।
63 ਏਹ ਓਹ ਹਨ ਜਿਹੜੇ ਮੂਸਾ ਅਰ ਅਲਆਜ਼ਾਰ ਜਾਜਕ ਤੋਂ ਗਿਣੇ ਗਏ, ਜਿਨ੍ਹਾਂ ਨੇ ਇਸਰਾਏਲੀਆਂ ਨੂੰ ਮੋਆਬ ਦੇ ਮਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਗਿਣਿਆ
64 ਪਰ ਇਨ੍ਹਾਂ ਵਿੱਚ ਉਨ੍ਹਾਂ ਗਿਣਿਆਂ ਹੋਇਆਂ ਇਸਰਾਏਲੀਆਂ ਵਿੱਚੋਂ ਜਿਨ੍ਹਾਂ ਨੂੰ ਮੂਸਾ ਅਰ ਹਾਰੂਨ ਨੇ ਸੀਨਈ ਦੀ ਉਜਾੜ ਵਿੱਚ ਗਿਣਿਆ ਸੀ ਇੱਕ ਵੀ ਮਨੁੱਖ ਨਹੀਂ ਸੀ
65 ਕਿਉਂ ਜੋ ਯਹੋਵਾਹ ਨੇ ਉਨ੍ਹਾਂ ਦੇ ਵਿਖੇ ਆਖਿਆ ਸੀ ਕਿ ਓਹ ਉਜਾੜ ਵਿੱਚ ਜਰੂਰ ਹੀ ਮਰ ਜਾਣਗੇ ਸੋ ਨੂਨ ਦੇ ਪੁੱਤ੍ਰ ਯਹੋਸ਼ੁਆ ਅਰ ਯਫੁੰਨਹ ਦੇ ਪੁੱਤ੍ਰ ਕਾਲੇਬ ਨੂੰ ਛੱਡ ਕੇ ਉਨ੍ਹਾਂ ਵਿੱਚੋਂ ਇੱਕ ਮਨੁੱਖ ਵੀ ਬਚਿਆ ਨਾ ਰਿਹਾ।।

Numbers 26:1 Punjabi Language Bible Words basic statistical display

COMING SOON ...

×

Alert

×