Indian Language Bible Word Collections
Genesis 29:27
Genesis Chapters
Genesis 29 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Genesis Chapters
Genesis 29 Verses
1
|
ਯਾਕੂਬ ਉੱਥੋਂ ਪੈਦਲ ਚੱਲ ਕੇ ਪੂਰਬੀਆਂ ਦੇ ਦੇਸ ਵਿੱਚ ਆਇਆ |
2
|
ਅਤੇ ਉਸ ਡਿੱਠਾ ਅਰ ਵੇਖੋ ਰੜ ਵਿੱਚ ਇੱਕ ਖੂਹ ਸੀ ਅਤੇ ਵੇਖੋ ਉੱਥੇ ਭੇਡਾਂ ਦੇ ਤਿੰਨ ਇੱਜੜ ਖੂਹ ਦੇ ਕੋਲ ਬੈਠੇ ਹੋਏ ਸਨ ਕਿਉਂ ਜੋ ਉਹ ਉਸ ਖੂਹ ਤੋਂ ਇੱਜੜਾ ਨੂੰ ਪਾਣੀ ਪਿਲਾਉਂਦੇ ਹੁੰਦੇ ਸਨ ਅਰ ਉਸ ਖੂਹ ਦੇ ਮੂੰਹ ਉੱਤੇ ਵੱਡਾ ਪੱਥਰ ਸੀ |
3
|
ਜਾਂ ਸਾਰੇ ਇੱਜੜ ਉੱਥੇ ਇਕੱਠੇ ਹੁੰਦੇ ਸਨ ਤਾਂ ਓਹ ਉਸ ਪੱਥਰ ਨੂੰ ਖੂਹ ਦੇ ਮੂੰਹੋਂ ਰੇੜ੍ਹਦੇ ਸਨ ਅਰ ਇੱਜੜਾਂ ਨੂੰ ਪਾਣੀ ਪਿਲਾਉਂਦੇ ਸਨ ਅਤੇ ਫੇਰ ਉਸ ਪੱਥਰ ਨੂੰ ਖੂਹ ਦੇ ਮੂੰਹ ਉੱਤੇ ਉਸ ਦੀ ਜਗਹ ਤੇ ਰੱਖ ਦਿੰਦੇ ਸਨ |
4
|
ਤਦ ਯਾਕੂਬ ਨੇ ਉਨ੍ਹਾਂ ਨੂੰ ਆਖਿਆ, ਮੇਰੇ ਭਰਾਵੋ ਤੁਸੀਂ ਕਿੱਥੋਂ ਦੇ ਹੋ? ਉਨ੍ਹਾਂ ਨੇ ਆਖਿਆ, ਅਸੀਂ ਹਾਰਾਨ ਤੋਂ ਹਾਂ |
5
|
ਤਾਂ ਉਸ ਓਹਨਾਂ ਨੂੰ ਆਖਿਆ, ਤੁਸੀਂ ਨਾਹੋਰ ਦੇ ਪੁੱਤ੍ਰ ਲਾਬਾਨ ਨੂੰ ਜਾਣਦੇ ਹੋ? ਉਨ੍ਹਾਂ ਆਖਿਆ, ਅਸੀਂ ਜਾਣਦੇ ਹਾਂਗੇ |
6
|
ਉਸ ਆਖਿਆ, ਉਹ ਚੰਗਾ ਭਲਾ ਹੈ? ਉਨ੍ਹਾਂ ਨੇ ਆਖਿਆ, ਚੰਗਾ ਭਲਾ ਹੈਗਾ ਅਰ ਵੇਖ ਉਹ ਦੀ ਧੀ ਰਾਖੇਲ ਭੇਡਾਂ ਨਾਲ ਲਗੀ ਆਉਂਦੀ ਹੈ |
7
|
ਤਾਂ ਉਸ ਆਖਿਆ ਵੇਖੋ ਅਜੇ ਦਿਨ ਵੱਡਾ ਹੈ ਅਤੇ ਅਜੇ ਪਸ਼ੂਆਂ ਦੇ ਇਕੱਠੇ ਹੋਣ ਦਾ ਵੇਲਾ ਨਹੀਂ। ਤੁਸੀਂ ਭੇਡਾਂ ਨੂੰ ਪਾਣੀ ਪਿਲਾ ਕੇ ਚਾਰਨ ਲਈ ਲੈ ਜਾਓ |
8
|
ਪਰ ਉਨ੍ਹਾਂ ਨੇ ਆਖਿਆ, ਅਸੀਂ ਅਜੇਹਾ ਨਹੀਂ ਕਰ ਸੱਕਦੇ ਜਦ ਤੀਕ ਸਾਰੇ ਇੱਜੜ ਇਕੱਠੇ ਨਾ ਹੋਣ ਅਤੇ ਓਹ ਉਸ ਪੱਥਰ ਨੂੰ ਖੂਹ ਦੇ ਮੂੰਹ ਉੱਤੋਂ ਨਾ ਰੇੜ੍ਹਨ ਤਦ ਤੀਕ ਅਸੀਂ ਭੇਡਾਂ ਨੂੰ ਪਾਣੀ ਨਾ ਪਿਲਾਵਾਂਗੇ |
9
|
ਉਹ ਉਨ੍ਹਾਂ ਨਾਲ ਬੋਲਦਾ ਹੀ ਸੀ ਕਿ ਰਾਖੇਲ ਆਪਣੇ ਪਿਤਾ ਦੀਆਂ ਭੇਡਾਂ ਨਾਲ ਆਈ ਕਿਉਂਜੋ ਉਹ ਪਾਲਣ ਸੀ |
10
|
ਤਾਂ ਐਉਂ ਹੋਇਆ ਜਦ ਯਾਕੂਬ ਨੇ ਆਪਣੇ ਮਾਮੇ ਲਾਬਾਨ ਦੀ ਧੀ ਰਾਖੇਲ ਨੂੰ ਅਰ ਆਪਣੇ ਮਾਮੇ ਲਾਬਾਨ ਦੇ ਇੱਜੜ ਨੂੰ ਵੇਖਿਆ ਤਾਂ ਯਾਕੂਬ ਨੇ ਨੇੜੇ ਜਾਕੇ ਉਸ ਪੱਥਰ ਨੂੰ ਖੂਹ ਦੇ ਮੂੰਹ ਤੋਂ ਰੇੜ੍ਹਿਆ ਅਰ ਆਪਣੇ ਮਾਮੇ ਲਾਬਾਨ ਦੇ ਇੱਜੜ ਨੂੰ ਪਾਣੀ ਪਿਲਾਇਆ |
11
|
ਯਾਕੂਬ ਨੇ ਰਾਖੇਲ ਨੂੰ ਚੁੰਮਿਆ ਅਰ ਉੱਚੀ ਉੱਚੀ ਰੋਇਆ |
12
|
ਤਾਂ ਯਾਕੂਬ ਨੇ ਰਾਖੇਲ ਨੂੰ ਦੱਸਿਆ ਕਿ ਮੈਂ ਤੇਰੇ ਪਿਤਾ ਦਾ ਸਾਕ ਹਾਂ ਅਰ ਮੈਂ ਰਿਬਕਾਹ ਦਾ ਪੁੱਤ੍ਰ ਹਾਂ ਤਾਂ ਉਸ ਨੱਠ ਕੇ ਆਪਣੇ ਪਿਤਾ ਨੂੰ ਦੱਸਿਆ |
13
|
ਤਾਂ ਐਉਂ ਹੋਇਆ ਜਦ ਲਾਬਾਨ ਨੇ ਆਪਣੇ ਭਾਣਜੇ ਦੀ ਖਬਰ ਸੁਣੀ ਤਾਂ ਉਸ ਦੇ ਮਿਲਣ ਨੂੰ ਨੱਠਾ ਅਰ ਜੱਫੀ ਪਾਕੇ ਉਸ ਨੂੰ ਚੁੰਮਿਆ ਅਰ ਉਸ ਨੂੰ ਆਪਣੇ ਘਰ ਲੈ ਆਇਆ ਤਾਂ ਉਸ ਲਾਬਾਨ ਨੂੰ ਸਾਰਿਆ ਗੱਲਾਂ ਦੱਸੀਆਂ |
14
|
ਲਾਬਾਨ ਨੇ ਉਸ ਨੂੰ ਆਖਿਆ, ਤੂੰ ਸੱਚ ਮੁੱਚ ਮੇਰੀ ਹੱਡੀ ਅਰ ਮੇਰਾ ਮਾਸ ਹੈਂ ਤਾਂ ਉਹ ਮਹੀਨਾਕੁ ਉਸ ਦੇ ਘਰ ਰਿਹਾ |
15
|
ਫੇਰ ਲਾਬਾਨ ਨੇ ਯਾਕੂਬ ਨੂੰ ਆਖਿਆ ਕਿ ਏਸ ਕਾਰਨ ਕਿ ਤੂੰ ਮੇਰਾ ਸਾਕ ਹੈਂ ਕੀ ਮੇਰੀ ਟਹਿਲ ਮੁਖਤ ਹੀ ਕਰੇਂਗਾ? ਮੈਨੂੰ ਦੱਸ, ਕੀ ਤਲਬ ਲਵੇਂਗਾ? ਲਾਬਾਨ ਦੀਆਂ ਦੋ ਧੀਆਂ ਸਨ |
16
|
ਵੱਡੀ ਦਾ ਨਾਉਂ ਲੇਆਹ ਅਰ ਨਿੱਕੀ ਦਾ ਨਾਉਂ ਰਾਖੇਲ ਸੀ |
17
|
ਅਤੇ ਲੇਆਹ ਦੀਆਂ ਅੱਖਾਂ ਚੁੰਨੀਆਂ ਸਨ ਪਰ ਰਾਖੇਲ ਰੂਪਵੰਤ ਅਤੇ ਵੇਖਣ ਵਿੱਚ ਸੋਹਣੀ ਸੀ |
18
|
ਯਾਕੂਬ ਰਾਖੇਲ ਨੂੰ ਪਿਆਰ ਕਰਦਾ ਸੀ ਤਾਂ ਉਸ ਆਖਿਆ ਮੈਂ ਤੇਰੀ ਨਿੱਕੀ ਧੀ ਰਾਖੇਲ ਲਈ ਸੱਤ ਵਰਹੇ ਤੇਰੀ ਟਹਿਲ ਕਰਾਂਗਾ |
19
|
ਅੱਗੋਂ ਲਾਬਾਨ ਨੇ ਆਖਿਆ, ਉਹ ਨੂੰ ਕਿਸੇ ਦੂਜੇ ਨੂੰ ਦੇਣ ਨਾਲੋਂ ਤੈਨੂੰ ਦੇਣਾ ਚੰਗਾ ਹੈ |
20
|
ਤੂੰ ਮੇਰੇ ਨਾਲ ਰਹੁ। ਯਾਕੂਬ ਨੇ ਰਾਖੇਲ ਲਈ ਸੱਤ ਵਰਹੇ ਟਹਿਲ ਕੀਤੀ ਅਤੇ ਉਹ ਦੀਆਂ ਅੱਖਾਂ ਵਿੱਚ ਉਹ ਦੇ ਪ੍ਰੇਮ ਦੇ ਕਾਰਨ ਉਹ ਥੋੜੇ ਦਿਨਾਂ ਦੇ ਬਰਾਬਰ ਸਨ |
21
|
ਤਾਂ ਯਾਕੂਬ ਨੇ ਲਾਬਾਨ ਨੂੰ ਆਖਿਆ, ਮੇਰੀ ਵਹੁਟੀ ਮੈਨੂੰ ਦੇਹ ਕਿਉਂਜੋ ਮੇਰੇ ਦਿਨ ਸੰਪੂਰਣ ਹੋ ਗਏ ਹਨ ਤਾਂਜੋ ਮੈਂ ਉਸ ਕੋਲ ਜਾਵਾਂ |
22
|
ਤਦ ਲਾਬਾਨ ਨੇ ਉਸ ਥਾਂ ਦੇ ਸਭ ਮਨੁੱਖਾਂ ਨੂੰ ਇਕੱਠਾ ਕਰ ਕੇ ਵੱਡਾ ਖਾਣਾ ਦਿੱਤਾ |
23
|
ਤੇ ਸ਼ਾਮਾਂ ਵੇਲੇ ਐਉਂ ਹੋਇਆ ਕਿ ਉਹ ਆਪਣੀ ਧੀ ਲੇਆਹ ਨੂੰ ਲੈਕੇ ਉਸ ਦੇ ਕੋਲ ਆਇਆ ਅਤੇ ਉਹ ਉਹ ਦੇ ਕੋਲ ਗਿਆ |
24
|
ਲਾਬਾਨ ਨੇ ਉਹ ਨੂੰ ਜਿਲਫਾਹ ਆਪਣੀ ਗੋੱਲੀ ਦਿੱਤੀ ਤਾਂਜੋ ਉਹ ਦੀ ਧੀ ਲੇਆਹ ਲਈ ਗੋੱਲੀ ਹੋਵੇ |
25
|
ਜਾਂ ਸਵੇਰਾ ਹੋਇਆ ਤਾਂ ਵੇਖੋ ਉਹ ਲੇਆਹ ਸੀ ਤਾਂ ਓਸ ਲਾਬਾਨ ਨੂੰ ਆਖਿਆ, ਤੈਂ ਮੇਰੇ ਨਾਲ ਏਹ ਕੀ ਕੀਤਾ? ਕੀ ਰਾਖੇਲ ਲਈ ਮੈਂ ਤੇਰੀ ਟਹਿਲ ਨਹੀਂ ਕੀਤੀ? ਫੇਰ ਤੂੰ ਮੇਰੇ ਨਾਲ ਧੋਖਾ ਕਿਉਂ ਕਮਾਇਆ? |
26
|
ਲਾਬਾਨ ਨੇ ਆਖਿਆ, ਸਾਡੇ ਦੇਸ ਵਿੱਚ ਐਉਂ ਨਹੀਂ ਹੁੰਦਾ ਕਿ ਨਿੰਕੀ ਨੂੰ ਪਲੌਠੀ ਤੋਂ ਪਹਿਲਾਂ ਦਈਏ |
27
|
ਇਹਦਾ ਸਾਤਾ ਪੂਰਾ ਕਰ ਤਾਂ ਮੈਂ ਤੈਨੂੰ ਏਹ ਵੀ ਉਸ ਟਹਿਲ ਦੇ ਬਦਲੇ ਜਿਹੜੀ ਤੂੰ ਮੇਰੇ ਲਈ ਹੋਰ ਸੱਤਾਂ ਵਰਿਹਾਂ ਤੀਕ ਕਰੇਂਗਾ ਦੇ ਦਿਆਂਗਾ |
28
|
ਯਾਕੂਬ ਏਸੇ ਤਰਾਂ ਕੀਤਾ ਅਰ ਏਹਦਾ ਸਾਤਾ ਪੂਰਾ ਕੀਤਾ ਤਦ ਉਹ ਉਸ ਨੂੰ ਆਪਣੀ ਧੀ ਰਾਖੇਲ ਵਿਆਹ ਦਿੱਤੀ |
29
|
ਤਾਂ ਲਾਬਾਨ ਨੇ ਆਪਣੀ ਧੀ ਰਾਖੇਲ ਲਈ ਆਪਣੀ ਗੋੱਲੀ ਬਿਲਹਾਹ ਨੂੰ ਉਸ ਦੀ ਗੋੱਲੀ ਹੋਣ ਲਈ ਦਿੱਤਾ |
30
|
ਅਰ ਉਹ ਰਾਖੇਲ ਕੋਲ ਵੀ ਗਿਆ ਕਿਉਂਜੋ ਉਹ ਰਾਖੇਲ ਨੂੰ ਲੇਆਹ ਨਾਲੋਂ ਵੱਧ ਪ੍ਰੇਮ ਕਰਦਾ ਸੀ ਤੇ ਉਹ ਨੇ ਹੋਰ ਸੱਤ ਵਰਹੇ ਉਸ ਦੀ ਟਹਿਲ ਕੀਤੀ।। |
31
|
ਜਦ ਯਹੋਵਾਹ ਨੇ ਵੇਖਿਆ ਕਿ ਲੇਆਹ ਘਿਣਾਉਣੀ ਕੀਤੀ ਗਈ ਹੈ ਤਾਂ ਉਸ ਨੇ ਉਸ ਦੀ ਕੁੱਖ ਖੋਲ੍ਹੀ ਪਰ ਰਾਖੇਲ ਬੰਝ ਰਹੀ |
32
|
ਤਾਂ ਲੇਆਹ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ ਅਰ ਉਹ ਉਸ ਦਾ ਨਾਉਂ ਰਊਬੇਨ ਰੱਖਿਆ ਕਿਉਂਜੋ ਉਸ ਆਖਿਆ, ਯਹੋਵਾਹ ਨੇ ਮੇਰਾ ਕਸ਼ਟ ਵੇਖਿਆ ਸੋ ਹੁਣ ਮੇਰਾ ਮਰਦ ਮੇਰੇ ਨਾਲ ਪ੍ਰੀਤ ਕਰੂਗਾ |
33
|
ਉਹ ਫੇਰ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ ਤਾਂ ਆਖਿਆ, ਯਹੋਵਾਹ ਨੇ ਸੁਣਿਆ ਕਿ ਮੈਂ ਘਿਣਾਉਣੀ ਜਾਣੀ ਗਈ ਹਾਂ ਏਸ ਕਾਰਨ ਉਸ ਨੇ ਮੈਨੂੰ ਏਹ ਦਿੱਤਾ ਤੇ ਉਹ ਦਾ ਨਾਉਂ ਸ਼ਿਮਓਨ ਰੱਖਿਆ |
34
|
ਅਤੇ ਉਹ ਫੇਰ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ ਤਾਂ ਆਖਿਆ, ਹੁਣ ਏਸ ਵੇਲੇ ਮੇਰਾ ਮਰਦ ਮੇਰੇ ਨਾਲ ਮਿਲਿਆ ਰਹੂਗਾ ਕਿਉਂਜੋ ਮੈਂ ਉਸ ਦੇ ਲਈ ਤਿੰਨ ਪੁੱਤ੍ਰ ਜਣੇ, ਏਸ ਕਾਰਨ ਉਸ ਉਹ ਦਾ ਨਾਉਂ ਲੇਵੀ ਰੱਖਿਆ |
35
|
ਉਹ ਫੇਰ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ ਅਰ ਆਖਿਆ, ਏਸ ਵੇਲੇ ਮੈਂ ਯਹੋਵਾਹ ਦਾ ਧੰਨਵਾਦ ਕਰਾਂਗੀ, ਏਸ ਕਾਰਨ ਉਸ ਉਹ ਦਾ ਨਾਉਂ ਯਹੂਦਾਹ ਰੱਖਿਆ ਤਦ ਉਹ ਜਣਨ ਤੋਂ ਰਹਿ ਗਈ ।। |