Bible Languages

Indian Language Bible Word Collections

Bible Versions

Books

Ezekiel Chapters

Ezekiel 45 Verses

Bible Versions

Books

Ezekiel Chapters

Ezekiel 45 Verses

1 ਜਦੋਂ ਤੁਸੀਂ ਗੁਣੇ ਪਾ ਕੇ ਦੇਸ ਨੂੰ ਵਿਰਸੇ ਦੇ ਲਈ ਵੰਡੋ ਤਾਂ ਉਸ ਦੇਸ ਵਿੱਚੋਂ ਇੱਕ ਪਵਿੱਤ੍ਰ ਭਾਗ ਯਹੋਵਾਹ ਲਈ ਭੇਟਾ ਚੜ੍ਹਾਉਣਾ। ਓਹ ਦੀ ਲੰਮਾਈ ਪੰਜੀ ਹਜ਼ਾਰ ਅਤੇ ਚੁੜਾਈ ਦਸ ਹਜ਼ਾਰ ਕਾਨੇ ਹੋਵੇਗੀ ਅਤੇ ਉਹ ਆਪਣੇ ਆਲੇ ਦੁਆਲੇ ਦੀਆਂ ਸਾਰੀਆਂ ਹੱਦਾਂ ਵਿੱਚ ਪਵਿੱਤ੍ਰ ਹੋਵੇਗਾ
2 ਉਸ ਵਿੱਚੋਂ ਇੱਕ ਟੋਟਾ ਜਿਸ ਦੀ ਲੰਮਾਈ ਪੰਜ ਸੌ ਅਤੇ ਚੁੜਾਈ ਪੰਜ ਸੌ ਜੋ ਚਾਰੋਂ ਪਾਸੇ ਚੌਰਸ ਹੈ ਪਵਿੱਤ੍ਰ ਅਸਥਾਨ ਲਈ ਹੋਵੇਗੀ ਅਤੇ ਉਹ ਦੀ ਸ਼ਾਮਲਾਤ ਲਈ ਚਾਰੇ ਪਾਸੇ ਪੰਜਾਹ ਪੰਜਾਹ ਹੱਥ ਦੀ ਚੁੜਾਈ ਹੋਵੇਗੀ
3 ਅਤੇ ਤੂੰ ਇਸ ਮਿਣਤੀ ਦੀ ਪੰਜੀ ਹਜ਼ਾਰ ਦੀ ਲੰਮਾਈ ਅਤੇ ਦਸ ਹਜ਼ਾਰ ਦੀ ਚੁੜਾਈ ਮਿਣੇਗਾ ਅਤੇ ਉਸ ਵਿੱਚ ਪਵਿੱਤ੍ਰ ਅਸਥਾਨ ਹੋਵੇਗਾ ਜੋ ਅੱਤ ਪਵਿੱਤ੍ਰ ਹੈ
4 ਦੇਸ ਦਾ ਇਹ ਪਵਿੱਤ੍ਰ ਭਾਗ ਉਨ੍ਹਾਂ ਜਾਜਕਾਂ ਦੇ ਲਈ ਹੋਵੇਗਾ ਜੋ ਪਵਿੱਤ੍ਰ ਅਸਥਾਨ ਦੇ ਸੇਵਾਦਾਰ ਹਨ ਅਤੇ ਯਹੋਵਾਹ ਦੇ ਨੇੜੇ ਸੇਵਾ ਕਰਨ ਲਈ ਆਉਂਦੇ ਹਨ। ਇਹ ਥਾਂ ਉਨ੍ਹਾਂ ਦੇ ਘਰਾਂ ਲਈ ਹੋਵੇਗਾ ਅਤੇ ਪਵਿੱਤ੍ਰ ਅਸਥਾਨ ਲਈ ਪਵਿੱਤ੍ਰ ਥਾਂ ਹੋਵੇਗਾ
5 ਅਤੇ ਪੰਜ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ ਲੇਵੀਆਂ ਲਈ ਹੋਵੇਗਾ ਜਿਹੜੇ ਭਵਨ ਦੇ ਸੇਵਾਦਾਰ ਹਨ ਤਾਂ ਜੋ ਵੀਹਾਂ ਵਾਸਾਂ ਲਈ ਹੋਵੇ
6 ਅਤੇ ਤੁਸੀਂ ਸ਼ਹਿਰ ਦਾ ਭਾਗ ਪੰਜ ਹਜ਼ਾਰ ਚੌੜਾ ਅਤੇ ਪੰਜੀ ਹਜ਼ਾਰ ਲੰਮਾ ਪਵਿੱਤ੍ਰ ਅਸਥਾਨ ਦੇ ਭੇਟਾ ਵਾਲੇ ਭਾਗ ਦੇ ਨੇੜੇ ਦੇਣਾ, ਇਹ ਸਾਰਾ ਇਸਰਾਏਲ ਦੇ ਘਰਾਣੇ ਦੇ ਲਈ ਹੋਵੇਗਾ
7 ਅਤੇ ਪਵਿੱਤ੍ਰ ਭੋਟਾ ਵਾਲੇ ਭਾਗ ਦੀ ਸ਼ਹਿਰ ਦੇ ਭਾਗ ਦੇ ਦੋਵੇਂ ਪਾਸੇ ਪਵਿੱਤ੍ਰ ਭੇਟਾ ਵਾਲੇ ਭਾਗ ਦੇ ਸਾਹਮਣੇ ਅਤੇ ਸ਼ਹਿਰ ਦੇ ਭਾਗ ਦੇ ਸਾਹਮਣੇ ਪੱਛਮੀ ਕੋਣਾ ਪੱਛਮ ਦੀ ਵੱਲ ਅਤੇ ਪੂਰਬੀ ਕੋਣਾਂ ਪੂਰਬ ਦੀ ਵੱਲ ਰਾਜਕੁਮਾਰ ਲਈ ਹੋਵੇਗਾ ਅਤੇ ਲੰਮਾਈ ਵਿੱਚ ਪੰਛਮੀ ਹੱਦ ਤੋਂ ਪੂਰਬੀ ਹੱਦ ਤੀਕਰ ਉਨ੍ਹਾਂ ਭਾਗਾਂ ਵਿੱਚੋਂ ਇੱਕ ਦੇ ਸਾਹਮਣੇ ਹੋਵੇਗਾ
8 ਇਸਰਾਏਲ ਦੇ ਵਿੱਚ ਦੇਸ ਵਿੱਚੋਂ ਉਸ ਦਾ ਇਹੀ ਭਾਗ ਹੋਵੇਗਾ ਅਤੇ ਮੇਰੇ ਰਾਜਕੁਮਾਰ ਫੇਰ ਮੇਰੇ ਲੋਕਾਂ ਤੇ ਅਤਿਯਾਚਾਰ ਨਾ ਕਰਨਗੇ ਅਤੇ ਦੇਸ ਨੂੰ ਇਸਰਾਏਲ ਦੇ ਘਰਾਣੇ ਵਿੱਚ ਉਨ੍ਹਾਂ ਦਿਆਂ ਗੋਤਾਂ ਦੇ ਅਨੁਸਾਰ ਵੰਡਣਗੇ।।
9 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਹੇ ਇਸਰਾਏਲ ਦੇ ਰਾਜੁਕਮਾਰੋ, ਤੁਹਾਡੇ ਲਈ ਇਹੀ ਬਹੁਤਾ ਹੈ। ਅਤਿਯਾਚਾਰ ਅਤੇ ਲੁੱਟ ਮਾਰ ਨੂੰ ਬੰਦ ਕਰੋ। ਨਿਆਉਂ ਅਤੇ ਧਰਮ ਦੀ ਵਰਤੋਂ ਕਰੋ ਅਤੇ ਮੇਰੀ ਪਰਜਾ ਤੋਂ ਆਪਣੇ ਜ਼ੋਰ ਤੇ ਧੱਕੇ ਨੂੰ ਬੰਦ ਕਰੋ, ਪ੍ਰਭੁ ਯਹੋਵਾਹ ਦਾ ਵਾਕ ਹੈ
10 ਤੁਸੀਂ ਧਰਮ ਦੀ ਤੱਕੜੀ ਅਤੇ ਧਰਮ ਦਾ ਏਫਾ ਅਤੇ ਧਰਮ ਦਾ ਬਥ ਰੱਖਿਆ ਕਰੋ
11 ਏਫਾ ਅਤੇ ਬਥ ਦੇ ਤੋਲ ਇੱਕੋ ਜਿੰਨੇ ਹੋਣ ਤਾਂ ਜੋ ਬਥ ਵਿੱਚ ਹੋਮਰ ਦਾ ਦਸਵਾਂ ਭਾਗ ਹੋਵੇ, ਅਤੇ ਏਫਾ ਵੀ ਹੋਮਰ ਦਾ ਦਸਵਾਂ ਭਾਗ ਹੋਵੇ, ਉਸ ਦਾ ਤੋਲ ਹੋਮਰ ਦੇ ਅਨੁਸਾਰ ਹੋਵੇ
12 ਅਤੇ ਸ਼ਕਲ ਵਹੀ ਗੇਰਾਹ ਦਾ ਹੋਵੇ ਅਤੇ ਵੀਹ ਸ਼ਕਲ, ਪੰਜੀ ਸ਼ਕਲ, ਪੰਦਰਾਂ ਸ਼ਕਲ ਦਾ ਤੁਹਾਡਾ ਮਾਨਹ ਹੋਵੇਗਾ।।
13 ਭੇਟਾ ਜਿਹੜੀ ਤੁਸੀਂ ਚੜ੍ਹਾਓਗੇ ਉਹ ਇਹ ਹੈ - ਕਣਕ ਦੇ ਹੋਮਰ ਵਿੱਚੋਂ ਏਫਾ ਦਾ ਛੇਵਾਂ ਭਾਗ ਅਤੇ ਜੌ ਦੇ ਹੋਮਰ ਵਿੱਚੋਂ ਏਫਾ ਦਾ ਛੇਵਾਂ ਭਾਗ ਦੇਣਾ
14 ਅਤੇ ਤੇਲ ਅਰਥਾਤ ਤਲ ਦੇ ਬਥ ਦੇ ਵਿਖੇ ਇਹ ਬਿਧੀ ਹੈ ਕਿ ਤੁਸੀਂ ਕੋਰ ਵਿੱਚੋਂ ਜਿਹੜਾ ਦਸ ਬਥ ਦਾ ਹੋਮਰ ਹੈ ਇੱਕ ਬਧ ਦਾ ਦਸਵਾਂ ਭਾਗ ਦੇਣਾ ਕਿਉਂ ਜੋ ਹੋਮਰ ਵਿੱਚ ਦਸ ਬਥ ਹਨ
15 ਅਤੇ ਇੱਜੜ ਵਿੱਚੋਂ ਹਰ ਦੋ ਸੌ ਦੇ ਪਿੱਛੇ ਇਸਰਾਏਲ ਦੀ ਹਰੀ ਭਰੀ ਜੂਹ ਦਾ ਇੱਕ ਦੁੰਬਾ ਮੈਦੇ ਦੀ ਭੇਟ ਲਈ ਅਤੇ ਹੋਮ ਦੀ ਬਲੀ ਅਤੇ ਸੁਖ ਦੀ ਭੇਟ ਦੇ ਲਈ ਤਾਂ ਜੋ ਉਨ੍ਹਾਂ ਦੇ ਲਈ ਪਰਾਸਚਿਤ ਹੋਵੇ, ਪ੍ਰਭੁ ਯਹੋਵਾਹ ਦਾ ਵਾਕ ਹੈ
16 ਦੇਸ ਦੇ ਸਾਰੇ ਲੋਕ ਉਸ ਰਾਜਕੁਮਾਰ ਦੇ ਲਈ ਜਿਹੜਾ ਇਸਰਾਏਲ ਵਿੱਚ ਹੈ ਇਹੀ ਭੇਟਾ ਦੇਣਗੇ
17 ਅਤੇ ਰਾਜਕੁਮਾਰ ਹੋਮ ਦੀ ਬਲੀ, ਮੈਦੇ ਦੀ ਭੇਟ, ਪੀਣ ਦੀ ਭੇਟ, ਨਵੇਂ ਚੰਨ ਦੇ ਪਰਬਾਂ ਵਿੱਚ, ਸਬਤਾਂ ਵਿੱਚ ਅਤੇ ਇਸਰਾਏਲ ਦੇ ਘਰਾਣੇ ਦੇ ਸਾਰੇ ਨਿਯਤ ਪਰਬਾਂ ਉੱਤੇ ਦੇਵੇਗਾ। ਉਹ ਪਾਪ ਦੀ ਬਲੀ, ਮੈਦੇ ਦੀ ਭੇਟ, ਹੋਮ ਦੀ ਭੇਟ ਅਤੇ ਸੁਖ ਦੀ ਭੇਟ ਇਸਰਾਏਲ ਦੇ ਘਰਾਣੇ ਦੇ ਪਰਾਸਚਿਤ ਲਈ ਦੇਵੇਗਾ।।
18 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਪਹਿਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਤੂੰ ਇੱਕ ਬੇਕਜ ਵੱਛਾ ਲੈਣਾ ਅਤੇ ਪਵਿੱਤ੍ਰ ਅਸਥਾਨ ਨੂੰ ਸਾਫ ਕਰਨਾ
19 ਅਤੇ ਜਾਜਕ ਪਾਪ ਦੀ ਬਲੀ ਦੇ ਵੱਛੇ ਦਾ ਲਹੂ ਲਵੇਗਾ ਅਤੇ ਉਹ ਦੇ ਵਿੱਚੋਂ ਕੁਝ ਭਵਨ ਦੀਆਂ ਚੁਗਾਠਾਂ ਤੇ ਅਤੇ ਜਗਵੇਦੀ ਦੀ ਕੁਰਸੀ ਦੇ ਚਾਰੇ ਕੋਣਿਆਂ ਤੇ ਅਤੇ ਅੰਦਰਲੇ ਵੇਹੜੇ ਦੀਆਂ ਫਾਟਕ ਦੀਆਂ ਚੁਗਾਠਾਂ ਤੇ ਲਾਵੇਗਾ
20 ਅਤੇ ਤੂੰ ਮਹੀਨੇ ਦੀ ਸੱਤਵੀਂ ਤਰੀਕ ਨੂੰ ਹਰੇਕ ਦੇ ਲਈ ਜਿਹੜਾ ਭੁੱਲ ਕਰੇ ਅਤੇ ਉਸ ਦੇ ਲਈ ਵੀ ਜਿਹੜਾ ਅੰਜਾਣ ਹੈ ਅਜਿਹਾ ਹੀ ਕਰੇਂਗਾ, ਇਸੇ ਪਰਕਾਰ ਤੁਸੀਂ ਭਵਨ ਦਾ ਪਰਾਸਚਿਤ ਕਰੋਗੇ।।
21 ਤੁਸੀਂ ਪਹਿਲੇ ਮਹੀਨੇ ਦੀ ਚੌਦਵੀਂ ਤਰੀਕ ਨੂੰ ਪਸਹ ਦਾ ਪਰਬ ਮਨਾਉਣਾ ਜਿਹੜਾ ਸੱਤ ਦਿਨਾਂ ਦਾ ਪਰਬ ਹੈ ਅਤੇ ਉਹ ਦੇ ਵਿੱਚ ਬੇਖ਼ਮੀਰੀ ਰੋਟੀ ਖਾਧੀ ਜਾਵੇਗੀ
22 ਅਤੇ ਉਸੇ ਦਿਹਾੜੇ ਰਾਜਕੁਮਾਰ ਆਪਣੇ ਲਈ ਅਤੇ ਦੇਸ ਦੇ ਸਾਰੇ ਲੋਕਾਂ ਲਈ ਪਾਪ ਦੀ ਬਲੀ ਦੇ ਲਈ ਇੱਕ ਵੱਛਾ ਤਿਆਰ ਕਰ ਰੱਖੇਗਾ
23 ਅਤੇ ਪਰਬ ਦੇ ਸੱਤਾਂ ਦਿਨਾਂ ਵਿੱਚ ਉਹ ਹਰ ਦਿਹਾੜੇ ਅਥਵਾ ਸੱਤ ਦਿਨਾਂ ਤੀਕਰ ਸੱਤ ਬੇਕਜ ਵੱਛੇ ਅਤੇ ਸੱਤ ਬੇਕਜ ਦੁੰਬੇ ਲਿਆਵੇਗਾ ਤਾਂ ਜੋ ਯਹੋਵਾਹ ਦੇ ਲਈ ਹੋਮ ਦੀ ਬਲੀ ਕੀਤੀ ਜਾਵੇ ਅਤੇ ਹਰ ਦਿਹਾੜੇ ਪਾਪ ਦੀ ਬਲੀ ਦੇ ਲਈ ਇੱਕ ਬੱਕਰਾ
24 ਅਤੇ ਉਹ ਹਰੇਕ ਵੱਛੇ ਦੇ ਲਈ ਇੱਕ ਏਫਾ ਭਰ ਮੈਦੇ ਦੀ ਭੇਟ ਅਤੇ ਹਰੇਕ ਦੁੰਬੇ ਲਈ ਇੱਕ ਏਫਾ ਅਤੇ ਪਰਤਿ ਏਫਾ ਇੱਕ ਹੀਨ ਤੇਲ ਤਿਆਰ ਕਰੇਗਾ
25 ਸੱਤਵੇਂ ਮਹੀਨੇ ਦੀ ਪੰਦਰਵੀਂ ਤਰੀਕ ਨੂੰ ਵੀ ਉਹ ਪਰਬ ਦੇ ਲਈ ਜਿਦਾਂ ਉਸ ਨੇ ਇਨ੍ਹਾਂ ਸੱਤ ਦਿਨਾਂ ਵਿੱਚ ਕੀਤਾ ਸੀ ਤਿਆਰੀ ਕਰੇਗਾ, ਪਾਪ ਦੀ ਬਲੀ, ਹੋਮ ਦੀ ਭੇਟ, ਮੈਦੇ ਦੀ ਭੇਟ ਅਤੇ ਤੇਲ ਦੇ ਅਨੁਸਾਰ।।

Ezekiel 45:1 Punjabi Language Bible Words basic statistical display

COMING SOON ...

×

Alert

×