Bible Languages

Indian Language Bible Word Collections

Bible Versions

Books

Ezekiel Chapters

Ezekiel 2 Verses

Bible Versions

Books

Ezekiel Chapters

Ezekiel 2 Verses

1 ਉਸ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਤੂੰ ਆਪਣੇ ਪੈਰਾਂ ਉੱਤੇ ਖਲੋ ਅਤੇ ਮੈਂ ਤੇਰੇ ਨਾਲ ਗੱਲਾਂ ਕਰਾਂਗਾ!
2 ਜਦੋਂ ਉਹ ਮੈਨੂੰ ਐਉਂ ਬੋਲਿਆ ਤਾਂ ਆਤਮਾ ਮੇਰੇ ਵਿੱਚ ਆਇਆ ਅਤੇ ਮੈਨੂੰ ਪੈਰਾਂ ਉੱਤੇ ਖੜਾ ਕੀਤਾ, ਤਦ ਮੈਂ ਉਹ ਦੀ ਸੁਣੀ ਜਿਹੜਾ ਮੇਰੇ ਨਾਲ ਬੋਲਦਾ ਸੀ
3 ਅਤੇ ਉਹ ਨੇ ਮੈਨੂੰ ਆਖਿਆ ਕਿ ਹੇ ਆਦਮੀ ਦੇ ਪੁੱਤ੍ਰ, ਮੈਂ ਤੈਨੂੰ ਇਸਰਾਏਲੀਆਂ ਦੇ ਕੋਲ ਅਥਵਾ ਉਨ੍ਹਾਂ ਆਕੀਆਂ ਕੌਮਾਂ ਨਾਲ ਜਿਹੜੀਆਂ ਮੇਰੇ ਵਿਰੁੱਧ ਆਕੀ ਹੋਈਆਂ ਘਲਦਾ ਹਾਂ। ਓਹ ਅਤੇ ਉਨ੍ਹਾਂ ਦੇ ਪਿਓ ਦਾਦੇ ਅੱਜ ਦੇ ਦਿਨ ਤੀਕ ਮੇਰੇ ਅਪਰਾਧੀ ਹੁੰਦੇ ਆਏ ਹਨ
4 ਬੱਚੇ ਢੀਠ ਅਤੇ ਪੱਥਰਦਿਲ ਹਨ। ਮੈਂ ਤੈਨੂੰ ਓਹਨਾਂ ਦੇ ਕੋਲ ਘੱਲ ਰਿਹਾ ਹਾਂ। ਤੂੰ ਉਨ੍ਹਾਂ ਨੂੰ ਆਖ, ਕਿ ਪ੍ਰਭੁ ਯਹੋਵਾਹ ਐਉਂ ਫਰਮਾਉਂਦਾ ਹੈ
5 ਸੋ ਭਾਵੇਂ ਓਹ ਸੁਣਨ ਯਾ ਨਾ ਸੁਣਨ ਕਿਉਂ ਜੋ ਓਹ ਤਾਂ ਇੱਕ ਆਕੀ ਘਰਾਣਾ ਹੈ, ਪਰ ਓਹ ਜਾਣ ਲੈਣਗੇ ਕਿ ਉਨ੍ਹਾਂ ਦੇ ਵਿੱਚ ਇੱਕ ਨਬੀ ਹੋਇਆ ਹੈ
6 ਅਤੇ ਤੂੰ, ਹੇ ਆਦਮੀ ਦੇ ਪੁੱਤ੍ਰ, ਤੂੰ ਉਨ੍ਹਾਂ ਕੋਲੋਂ ਭੈ ਨਾ ਖਾਈਂ ਅਤੇ ਉਨ੍ਹਾਂ ਦੀਆਂ ਗੱਲਾਂ ਤੋਂ ਨਾ ਡਰ, ਭਾਵੇਂ ਤੇਰੇ ਨਾਲ ਝਾੜੀਆਂ ਤੇ ਕੰਡੇ ਹਨ ਅਤੇ ਤੂੰ ਬਿਛੂਆਂ ਦੇ ਵਿੱਚ ਵੱਸਦਾ ਹੈਂ ਪਰ ਉਨ੍ਹਾਂ ਦੀਆਂ ਗੱਲਾਂ ਤੋਂ ਨਾ ਡਰ ਅਤੇ ਉਨ੍ਹਾਂ ਦੇ ਚਿਹਰਿਆਂ ਨੂੰ ਵੇਖ ਕੇ ਨਾ ਘਾਬਰ ਕਿਉਂ ਜੋ ਓਹ ਇੱਕ ਆਕੀ ਘਰਾਣਾ ਹੈ
7 ਅਤੇ ਤੂੰ ਮੇਰੀਆਂ ਗੱਲਾਂ ਉਨ੍ਹਾਂ ਨੂੰ ਬੋਲ, ਭਾਵੇ ਓਹ ਸੁਣਨ ਯਾ ਨਾ ਸੁਣਨ ਕਿਉਂ ਜੋ ਓਹ ਆਕੀ ਹਨ।।
8 ਪਰ ਤੂੰ, ਹੇ ਆਦਮੀ ਦੇ ਪੁੱਤ੍ਰ, ਸੁਣ ਜੋ ਮੈਂ ਤੈਨੂੰ ਬੋਲਦਾ ਹਾਂ। ਤੂੰ ਉਸ ਆਕੀ ਘਰਾਣੇ ਵਾਂਗਰ ਆਕੀ ਨਾ ਹੋ! ਤੂੰ ਆਪਣਾ ਮੂੰਹ ਅੱਡ ਅਤੇ ਜੋ ਕੁਝ ਮੈਂ ਤੈਨੂੰ ਦਿੰਦਾ ਹਾਂ ਖਾ ਲੈ
9 ਜਦ ਮੈਂ ਡਿੱਠਾ ਤਾਂ ਵੇਖੋ, ਇੱਕ ਹੱਥ ਮੇਰੇ ਵੱਲ ਵਧਾਇਆ ਹੋਇਆ ਹੈ ਅਤੇ ਵੇਖੋ ਉਸ ਵਿੱਚ ਇੱਕ ਲਪੇਟਵੀਂ-ਪੱਤ੍ਰੀ ਸੀ
10 ਅਤੇ ਉਹ ਨੇ ਉਸ ਨੂੰ ਮੇਰੇ ਸਾਹਮਣੇ ਵਿਛਾ ਦਿੱਤਾ ਅਤੇ ਉਸ ਦੇ ਵਿੱਚ ਅੰਦਰ ਬਾਹਰ ਲਿਖਿਆ ਹੋਇਆ ਸੀ ਅਤੇ ਉਸ ਦੇ ਵਿਚ ਵੈਣ, ਸੋਗ ਅਤੇ ਸਿਆਪਾ ਲਿਖੇ ਹੋਏ ਸਨ।।

Ezekiel 2:1 Punjabi Language Bible Words basic statistical display

COMING SOON ...

×

Alert

×