Bible Languages

Indian Language Bible Word Collections

Bible Versions

Books

Acts Chapters

Acts 12 Verses

Bible Versions

Books

Acts Chapters

Acts 12 Verses

1 ਉਸ ਸਮੇਂ ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਵਿੱਚ ਕਈ ਲੋਕਾਂ ਨੂੰ ਦੁੱਖ ਦੇਣ ਲਈ ਹੱਥ ਚੁੱਕਿਆ
2 ਅਤੇ ਉਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਵੱਢ ਸੁੱਟਿਆ
3 ਅਤੇ ਜਾਂ ਵੇਖਿਆ ਭਈ ਯਹੂਦੀਆਂ ਨੂੰ ਇਹ ਕੰਮ ਚੰਗਾ ਲੱਗਾ ਤਾਂ ਹੋਰ ਭੀ ਵਾਧਾ ਕੀਤਾ ਜੋ ਪਤਰਸ ਨੂੰ ਵੀ ਭੀ ਫੜ ਲਿਆ । ਏਹ ਪਤੀਰੀ ਰੋਟੀ ਦੇ ਦਿਨ ਸਨ
4 ਸੋ ਉਹ ਨੂੰ ਫੜ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ ਅਤੇ ਚੌਹੁੰ ਸਿਪਾਹੀਆਂ ਦੇ ਚੌਹੁੰ ਪਹਿਰਿਆਂ ਦੇ ਹਵਾਲੇ ਕੀਤਾ ਭਈ ਉਹ ਦੀ ਚੌਕਸੀ ਕਰਨ ਅਤੇ ਦਾਯਾ ਕੀਤਾ ਜੋ ਉਹ ਨੂੰ ਪਸਾਹ ਦੇ ਤਿਉਹਾਰ ਦੇ ਪਿੱਛੋਂ ਲੋਕਾਂ ਦੇ ਅੱਗੇ ਕੱਢ ਲਿਆਵੇ
5 ਸੋ ਕੈਦ ਵਿੱਚ ਪਤਰਸ ਦੀ ਰਾਖੀ ਹੁੰਦੀ ਸੀ ਪਰ ਕਲੀਸਿਯਾ ਉਹ ਦੇ ਲਈ ਪਰਮੇਸ਼ੁਰ ਅੱਗੇ ਮਨ ਲਾ ਕੇ ਪ੍ਰਾਰਥਨਾ ਕਰਦੀ ਰਹੀ
6 ਜਾਂ ਹੇਰੋਦੇਸ ਉਹ ਨੂੰ ਬਾਹਰ ਲਿਆਉਣ ਨੂੰ ਤਿਆਰ ਸੀ ਉਸ ਰਾਤ ਪਤਰਸ ਦੋਹੁੰ ਸੰਗਲਾਂ ਨਾਲ ਜਕੜਿਆ ਹੋਇਆ ਸੀ ਦੋ ਸਿਪਾਹੀਆਂ ਦੇ ਵਿਚਕਾਰ ਸੁੱਤਾ ਪਿਆ ਸੀ ਅਰ ਪਹਿਰੇ ਵਾਲੇ ਕੈਦਖ਼ਾਨੇ ਦੇ ਫਾਟਕ ਤੇ ਪਹਿਰਾ ਦੇ ਰਹੇ ਸਨ
7 ਤਾਂ ਵੇਖੋ, ਪ੍ਰਭੁ ਦਾ ਇੱਕ ਦੂਤ ਆਣ ਖਲੋਤਾ ਅਤੇ ਉਸ ਕੋਠੜੀ ਵਿੱਚ ਚਾਨਣ ਚਮਕਿਆ ਅਤੇ ਉਸ ਨੇ ਪਤਰਸ ਦੀ ਵੱਖੀ ਤੇ ਹੱਥ ਮਾਰਿਆ ਅਤੇ ਉਹ ਨੂੰ ਜਗਾ ਕੇ ਆਖਿਆ, ਕੀ ਛੇਤੀ ਉੱਠ ਅਤੇ ਉਹ ਸੰਗਲ ਉਹ ਦੇ ਹੱਥਾਂ ਤੋਂ ਡਿੱਗ ਪਏ
8 ਅਰ ਦੂਤ ਨੇ ਉਹ ਨੂੰ ਕਿਹਾ ਕਿ ਲੱਕ ਬੰਨ੍ਹ ਅਤੇ ਆਪਣੀ ਜੁੱਤੀ ਪਾ ਤਾਂ ਉਹ ਨੇ ਏਸੇ ਤਰਾਂ ਕੀਤਾ। ਫੇਰ ਉਸ ਨੇ ਉਹ ਨੂੰ ਆਖਿਆ, ਆਪਣੀ ਚਾਦਰ ਓੜ੍ਹ ਕੇ ਮੇਰੇ ਮਗਰ ਆ ਜਾਹ
9 ਅਤੇ ਉਹ ਨਿੱਕਲ ਕੇ ਉਸ ਦੇ ਪਿੱਛੇ ਪਿੱਛੇ ਤੁਰ ਪਿਆ ਅਰ ਨਾ ਜਾਤਾ ਭਈ ਇਹ ਜੋ ਦੂਤ ਵੱਲੋਂ ਹੋ ਰਿਹਾ ਹੈ ਸੋ ਸੱਚ ਹੈ ਸਗੋਂ ਇਹ ਸਮਝਿਆ ਜੋ ਮੈਂ ਇੱਕ ਦਰਸ਼ਣ ਵੇਖ ਰਿਹਾ ਹਾਂ
10 ਤਦ ਓਹ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿੱਕਲ ਕੇ ਲੋਹੇ ਦੇ ਫਾਟਕ ਤੀਕ ਆਏ ਜਿਹੜਾ ਸ਼ਹਿਰ ਵਿੱਚ ਪੁਚਾਉਂਦਾ ਹੈ ਅਰ ਉਹ ਆਪ ਤੋਂ ਆਪ ਉਨ੍ਹਾਂ ਲਈ ਖੁਲ੍ਹ ਗਿਆ ਅਤੇ ਓਹ ਨਿੱਕਲ ਕੇ ਇੱਕ ਗਲੀ ਦੇ ਰਾਹ ਤੁਰ ਪਏ ਤਾਂ ਓਸੇ ਵੇਲੇ ਦੂਤ ਉਹ ਦੇ ਕੋਲੋਂ ਚੱਲਿਆ ਗਿਆ
11 ਤਦ ਪਤਰਸ ਨੇ ਸੋਝੀ ਵਿੱਚ ਆਣ ਕੇ ਕਿਹਾ ਕਿ ਹੁਣ ਮੈਂ ਠੀਕ ਜਾਣਿਆ ਭਈ ਪ੍ਰਭੁ ਨੇ ਆਪਣਾ ਦੂਤ ਘੱਲਿਆ ਅਤੇ ਮੈਨੂੰ ਹੇਰੋਦੇਸ ਦੇ ਹੱਥੋਂ ਅਰ ਯਹੂਦੀ ਕੌਮ ਦੀ ਸਾਰੀ ਆਸਾ ਤੋਂ ਛੁਡਾ ਦਿੱਤਾ ਹੈ!
12 ਫੇਰ ਸੋਚ ਕੇ ਯੂਹੰਨਾ ਜੋ ਮਰਕੁਸ ਕਹਾਉਂਦਾ ਹੈ ਉਹ ਦੀ ਮਾਤਾ ਮਰਿਯਮ ਦੇ ਘਰ ਆਇਆ ਜਿੱਥੇ ਬਹੁਤ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ
13 ਜਾਂ ਉਹ ਡੇਉੜ੍ਹੀ ਦਾ ਬੂਹਾ ਖੜਕਾਇਆ ਤਾਂ ਇੱਕ ਟਹਿਲਣ ਰੋਦੇ ਨਾਮੇ ਸੁਣਨ ਆਈ
14 ਤਦ ਪਤਰਸ ਦਾ ਬੋਲ ਪਛਾਣ ਕੇ ਖੁਸ਼ੀ ਦੇ ਮਾਰੇ ਬੂਹਾ ਨਾ ਖੋਲ੍ਹਿਆ ਪਰ ਅੰਦਰ ਨੂੰ ਦੌੜ ਕੇ ਖਬਰ ਦਿੱਤੀ ਜੋ ਡੇਉੜ੍ਹੀ ਦੇ ਅੱਗੇ ਪਤਰਸ ਖੜਾ ਹੈ!
15 ਉਨ੍ਹਾਂ ਉਸ ਨੂੰ ਆਖਿਆ, ਤੂੰ ਤਾਂ ਕਮਲੀ ਹੈਂ, ਪਰ ਉਹ ਵੱਡੇ ਹਠ ਨਾਲ ਬੋਲੀ ਭਈ ਗੱਲ ਏਵੇਂ ਹੀ ਹੈ! ਤਦ ਉਨ੍ਹਾਂ ਆਖਿਆ, ਕਿ ਉਹ ਦਾ ਦੂਤ ਹੋਣਾ ਹੈ
16 ਪਰ ਪਤਰਸ ਬੂਹਾ ਖੜਕਾਉਂਦਾ ਰਿਹਾ। ਤਾਂ ਉਨ੍ਹਾਂ ਨੇ ਬੂਹਾ ਖੋਲ੍ਹ ਕੇ ਉਹ ਨੂੰ ਵੇਖਿਆ ਅਤੇ ਅਚਰਜ ਰਹਿ ਗਏ
17 ਪਰੰਤੂ ਉਹ ਨੇ ਉਨ੍ਹਾਂ ਦੇ ਹੱਥ ਨਾਲ ਸੈਨਤ ਕੀਤੀ ਭਈ ਚੁੱਪ ਰਹਿਣ ਅਤੇ ਦੱਸਿਆ ਜੋ ਪ੍ਰਭੁ ਨੇ ਕਿਸ ਤਰਾਂ ਮੈਨੂੰ ਕੈਦਖ਼ਾਨੇ ਵਿੱਚੋਂ ਕੱਢਿਆ ਅਤੇ ਆਖਿਆ ਕਿ ਯਾਕੂਬ ਅਤੇ ਭਾਈਆਂ ਨੂੰ ਇਨ੍ਹਾਂ ਗੱਲਾਂ ਦੀ ਖਬਰ ਦਿਓ, ਅਤੇ ਉਹ ਬਾਹਰ ਜਾ ਕੇ ਹੋਰ ਥਾਂ ਚੱਲਿਆ ਗਿਆ
18 ਜਾਂ ਦਿਨ ਚੜ੍ਹਿਆ ਤਾਂ ਸਿਪਾਹੀਆਂ ਵਿੱਚ ਬਹੁਤ ਘਬਰਾਹਟ ਪੈ ਗਈ ਕਿ ਪਤਰਸ ਕਿੱਧਰ ਗਿਆॽ
19 ਜਾਂ ਹੇਰੋਦੇਸ ਨੇ ਉਹ ਦਾ ਖੋਜ ਕੀਤਾ ਅਤੇ ਉਹ ਨਾ ਲੱਭਾ ਤਾਂ ਪਹਿਰੇ ਵਾਲਿਆਂ ਦੀ ਜਾਚ ਕਰ ਕੇ ਹੁਕਮ ਦਿੱਤਾ ਜੋ ਓਹ ਵੱਢੇ ਜਾਣ ਅਰ ਉਹ ਯਹੂਦਿਯਾ ਤੋਂ ਨਿੱਕਲ ਕੇ ਕੈਸਰਿਯਾ ਵਿੱਚ ਜਾ ਠਹਿਰਿਆ।।
20 ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬਹੁਤ ਨਰਾਜ਼ ਸੀ । ਤਦ ਓਹ ਇੱਕ ਮਨ ਹੋ ਕੇ ਉਹ ਦੇ ਕੋਲ ਆਏ ਅਰ ਬਲਾਸਤੁਸ ਨੂੰ ਜਿਹੜਾ ਰਾਜੇ ਦੇ ਮਹਿਲ ਦਾ ਨਾਜ਼ਰ ਸੀ ਫੁਸਲਾ ਕੇ ਸੁਲਾਹ ਲਈ ਅਰਜ਼ ਕਰਨ ਲੱਗੇ ਕਿਉਂ ਜੋ ਉਨ੍ਹਾਂ ਦੇ ਦੇਸ ਦੀ ਪਿਰਤਪਾਲ ਰਾਜੇ ਦੇ ਦੇਸ ਤੋਂ ਹੁੰਦੀ ਸੀ
21 ਹੇਰੋਦੇਸ ਇੱਕ ਮਿੱਥੇ ਹੋਏ ਦਿਨ ਨੂੰ ਰਾਜ ਬਸਤਰ ਪਹਿਨ ਕੇ ਅਦਾਲਤ ਦੇ ਸਿੰਘਾਸਣ ਉੱਤੇ ਬੈਠਾ ਅਰ ਉਨ੍ਹਾਂ ਦੇ ਅੱਗੇ ਬੋਲਣ ਲੱਗਾ
22 ਅਤੇ ਲੋਕ ਉੱਚੀ ਦੇ ਕੋ ਬੋਲ ਉੱਠੇ ਭਈ ਇਹ ਤਾਂ ਦਿਓਤੇ ਦੀ ਅਵਾਜ਼ ਹੈ, ਮਨੁੱਖ ਦੀ ਨਹੀਂ!
23 ਤਾਂ ਓਵੇਂ ਪ੍ਰਭੁ ਦੇ ਇੱਕ ਦੂਤ ਨੇ ਉਹ ਨੂੰ ਮਾਰਿਆ ਇਸ ਲਈ ਜੋ ਉਹ ਨੇ ਪਰਮੇਸ਼ੁਰ ਦੀ ਵਡਿਆਈ ਨਾ ਕੀਤੀ ਅਤੇ ਕੀੜੇ ਪੈ ਕੇ ਮਰ ਗਿਆ।।
24 ਪਰ ਪਰਮੇਸ਼ੁਰ ਦਾ ਬਚਨ ਵਧਦਾ ਅਤੇ ਫੈਲਦਾ ਗਿਆ।।
25 ਬਰਨਬਾਸ ਅਤੇ ਸੌਲੁਸ ਆਪਣੀ ਸੇਵਾ ਪੂਰੀ ਕਰ ਕੇ ਯੂਹੰਨਾ ਨੂੰ ਜਿਹੜਾ ਮਰਕੁਸ ਕਰਕੇ ਸੱਦੀਦਾ ਹੈ ਨਾਲ ਲੈ ਕੇ ਯਰੂਸ਼ਲਮ ਤੋਂ ਮੁੜੇ।।

Acts 12:1 Punjabi Language Bible Words basic statistical display

COMING SOON ...

×

Alert

×