Bible Languages

Indian Language Bible Word Collections

Bible Versions

Books

Daniel Chapters

Daniel 1 Verses

Bible Versions

Books

Daniel Chapters

Daniel 1 Verses

1 ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਰਾਜ ਦੇ ਤੀਜੇ ਵਰ੍ਹੇ ਵਿੱਚ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰ ਕੇ ਉਹ ਦੇ ਆਲੇ ਦੁਆਲੇ ਘੇਰਾ ਪਾਇਆ
2 ਅਰ ਪ੍ਰਭੁ ਨੇ ਯਹੂਦਾਹ ਦੇ ਰਾਜਾ ਯਹੋਯਾਕੀਮ ਨੂੰ ਅਤੇ ਪਰਮੇਸ਼ੁਰ ਦੇ ਘਰ ਦੇ ਕੁਝ ਭਾਂਡਿਆਂ ਨੂੰ ਉਹ ਦੇ ਹੱਥ ਵਿੱਚ ਕਰ ਦਿੱਤਾ ਅਤੇ ਉਹ ਉਨ੍ਹਾਂ ਨੂੰ ਸ਼ਿਨਆਰ ਦੀ ਧਰਤੀ ਵਿੱਚ ਆਪਣੇ ਦਿਓਤੇ ਦੇ ਘਰ ਵਿੱਚ ਲੈ ਗਿਆ ਅਤੇ ਉਹ ਭਾਂਡਿਆਂ ਨੂੰ ਆਪਣੇ ਦਿਓਤੇ ਦੇ ਭੰਡਾਰ ਵਿੱਚ ਲਿਆਇਆ
3 ਅਰ ਰਾਜੇ ਨੇ ਖੁਸਰਿਆਂ ਦੇ ਸਰਦਾਰ ਅਸਪਨਜ਼ ਨੂੰ ਹੁਕਮ ਦਿੱਤਾ ਕਿ ਉਹ ਇਸਰਾਏਲੀਆਂ ਵਿੱਚੋਂ ਅਤੇ ਰਾਜੇ ਦੇ ਅੰਸ ਵਿੱਚੋਂ ਅਤੇ ਕੁਲੀਨਾਂ ਵਿੱਚੋਂ ਲੋਕਾਂ ਨੂੰ ਲਿਆ ਕੇ ਪੇਸ਼ ਕਰੇ
4 ਓਹ ਨਿਰਮਲ ਜੁਆਨ ਸਗੋਂ ਰੂਪਵੰਤ ਅਤੇ ਸਾਰੀ ਮੱਤ ਵਿੱਚ ਹੁਸ਼ਿਆਰ ਤੇ ਗਿਆਨਵੰਤ ਤੇ ਵਿਦਿਆਵਾਨ ਹੋਣ ਜਿਨ੍ਹਾਂ ਦੇ ਵਿੱਚ ਏਹ ਸ਼ਕਤੀ ਹੋਵੇ ਭਈ ਪਾਤਸ਼ਾਹੀ ਮਹਿਲ ਵਿੱਚ ਖੜੇ ਰਹਿ ਸੱਕਣ ਅਤੇ ਉਹ ਉਨ੍ਹਾਂ ਨੂੰ ਕਸਦੀਆਂ ਦੀ ਵਿਦਿਆ ਅਤੇ ਉਨ੍ਹਾਂ ਦੀ ਬੋਲੀ ਸਿਖਾਏ
5 ਅਤੇ ਰਾਜੇ ਨੇ ਉਨ੍ਹਾਂ ਦੇ ਲਈ ਆਪਣੇ ਸੁਆਦਲੇ ਭੋਜਨ ਵਿੱਚੋਂ ਅਤੇ ਆਪਣੇ ਪੀਣ ਦੀ ਸ਼ਰਾਬ ਵਿੱਚੋਂ ਨਿੱਤ ਦਿਹਾੜੇ ਦਾ ਹਿੱਸਾ ਠਹਿਰਾਇਆ ਕਿ ਤਿੰਨਾਂ ਵਰਿਹਾਂ ਤੀਕਰ ਓਹ ਪਾਲੇ ਜਾਣ ਤਾਂ ਜੋ ਓੜਕ ਨੂੰ ਓਹ ਰਾਜੇ ਦੀ ਦਰਗਾਹੇ ਖੜੇ ਹੋਣ
6 ਅਤੇ ਉਨ੍ਹਾਂ ਵਿੱਚ ਯਹੂਦਾਹ ਦੇ ਵੰਸ ਵਿੱਚੋਂ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਸਨ
7 ਅਤੇ ਖੁਸਰਿਆਂ ਦੇ ਸਰਦਾਰ ਨੇ ਉਨ੍ਹਾਂ ਦੇ ਨਾਉਂ ਰੱਖੇ। ਉਹ ਨੇ ਦਾਨੀਏਲ ਨੂੰ ਬੇਲਟਸ਼ੱਸਰ ਅਰ ਹਨਨਯਾਹ ਨੂੰ ਸ਼ਦਰਕ ਅਤੇ ਮੀਸ਼ਾਏਲ ਨੂੰ ਮੇਸ਼ਕ ਅਤੇ ਅਜ਼ਰਯਾਹ ਨੂੰ ਅਬੇਦਨਗੋ ਆਖਿਆ
8 ਪਰ ਦਾਨੀਏਲ ਨੇ ਆਪਣੇ ਦਿਲ ਵਿੱਚ ਮਨਸ਼ਾ ਬੰਨ੍ਹੀ ਭਈ ਆਪਣੇ ਤਾਈਂ ਰਾਜੇ ਦੇ ਸੁਆਦਲੇ ਭੋਜਨ ਨਾਲ ਅਤੇ ਉਹ ਦੀ ਸ਼ਰਾਬ ਨਾਲ ਜਿਹੜੀ ਉਹ ਪੀਂਦਾ ਸੀ ਨਪਾਕ ਨਾ ਕਰੇ, ਏਸ ਕਰਕੇ ਉਸ ਨੇ ਖੁਸਰਿਆਂ ਦੇ ਸਰਦਾਰ ਦੇ ਅੱਗੇ ਬੇਨਤੀ ਕੀਤੀ ਭਈ ਉਹ ਆਪਣੇ ਆਪ ਨੂੰ ਨਪਾਕ ਕਰਨ ਤੋਂ ਮੁਆਫ ਕੀਤਾ ਜਾਵੇ
9 ਅਤੇ ਪਰਮੇਸ਼ੁਰ ਨੇ ਅਜੇਹਾ ਕੀਤਾ ਕਿ ਖੁਸਰਿਆਂ ਦੇ ਸਰਦਾਰ ਦੀ ਕਿਰਪਾ ਤੇ ਪ੍ਰੇਮ ਦੀ ਨਿਗਾਹ ਦਾਨੀਏਲ ਉੱਤੇ ਰਹੀ
10 ਅਰ ਖੁਸਰਿਆਂ ਦੇ ਸਰਦਾਰ ਨੇ ਦਾਨੀਏਲ ਨੂੰ ਆਖਿਆ ਭਈ ਮੈਂ ਆਪਣੇ ਸੁਆਮੀ ਮਹਾਰਾਜੇ ਤੋਂ ਜਿਹ ਨੇ ਤੁਹਾਡੇ ਖਾਣੇ ਪੀਣ ਨੂੰ ਠਹਿਰਾਇਆ ਹੈ ਡਰਦਾ ਹਾਂ । ਤੁਹਾਡੇ ਮੂੰਹ ਓਹ ਦੀ ਨਿਗਾਹ ਵਿੱਚ ਤੁਹਾਡੇ ਹਾਣੀਆਂ ਦੇ ਮੂਹਾਂ ਨਾਲੋਂ ਕਾਹ ਨੂੰ ਮਾੜੇ ਦਿੱਸਣ ਅਤੇ ਇਉਂ ਤੁਸੀਂ ਮੇਰਾ ਸਿਰ ਰਾਜੇ ਦੇ ਦਰਬਾਰ ਖਤਰੇ ਵਿੱਚ ਪਾਓ?
11 ਤਦ ਦਾਨੀਏਲ ਨੇ ਦਰੋਗੇ ਨੂੰ ਜਿਹ ਨੂੰ ਖੁਸਰਿਆਂ ਦੇ ਸਰਦਾਰ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ ਉੱਤੇ ਥਾਪਿਆ ਸੀ ਆਖਿਆ
12 ਭਈ ਤੂੰ ਦਸ ਦਿਨ ਤੀਕਰ ਆਪਣੇ ਬੰਦਿਆਂ ਨੂੰ ਪਰਖ ਕੇ ਵੇਖਣਾ ਅਤੇ ਖਾਣ ਲਈ ਦਾਲ ਤੇ ਪੀਣ ਲਈ ਪਾਣੀ ਸਾਨੂੰ ਦਿਵਾਉਣਾ
13 ਤਦ ਸਾਡੇ ਮੂੰਹ ਅਤੇ ਉਨ੍ਹਾਂ ਜੁਆਨਾਂ ਦੇ ਮੂੰਹ ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਹਨ ਤੇਰੇ ਸਾਹਮਣੇ ਵੇਖੇ ਜਾਣ, ਫੇਰ ਆਪਣੇ ਬੰਦਿਆਂ ਨਾਲ ਜੋ ਤੂੰ ਠੀਕ ਸਮਝੇ ਕਰੀਂ
14 ਸੋ ਉਸ ਨੇ ਉਨ੍ਹਾਂ ਦੀ ਏਹ ਗੱਲ ਮੰਨੀ ਅਤੇ ਦਸ ਦਿਨ ਤੀਕਰ ਉਨ੍ਹਾਂ ਨੂੰ ਪਰਖਿਆ
15 ਅਤੇ ਦਸ ਦਿਨਾਂ ਦੇ ਮਗਰੋਂ ਉਨ੍ਹਾਂ ਸਾਰਿਆਂ ਜੁਆਨਾਂ ਦੇ ਨਾਲੋਂ ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਸਨ ਉਨ੍ਹਾ ਦੇ ਮੂੰਹ ਵਧੀਕ ਸੁੰਦਰ ਅਤੇ ਸਰੀਰ ਮੋਟੇ ਦਿੱਸਦੇ ਸਨ
16 ਤਦ ਦਰੋਗੇ ਨੇ ਉਨ੍ਹਾਂ ਦਾ ਸੁਆਦਲਾ ਭੋਜਨ ਅਤੇ ਸ਼ਰਾਬ ਜਿਹੜੀ ਉਨ੍ਹਾਂ ਦੇ ਪੀਣ ਲਈ ਥਾਪੀ ਹੋਈ ਸੀ ਬੰਦ ਕਰ ਦਿੱਤੀ ਅਤੇ ਉਨ੍ਹਾਂ ਨੂੰ ਦਾਲ ਦੇ ਦਿੱਤੀ
17 ਹੁਣ ਰਹੇ ਓਹ ਚਾਰ ਜੁਆਨ, - ਪਰਮੇਸ਼ੁਰ ਨੇ ਉਨ੍ਹਾਂ ਨੂੰ ਗਿਆਨ ਅਤੇ ਸਾਰੀ ਵਿਦਿਆ ਤੇ ਮੱਤ ਵਿੱਚ ਬੁੱਧੀ ਦਿੱਤੀ ਅਤੇ ਦਾਨੀਏਲ ਵਿੱਚ ਹਰ ਤਰਾਂ ਦਿਆਂ ਦਰਸ਼ਣਾਂ ਤੇ ਸੁਫ਼ਨਿਆਂ ਦੀ ਸਮਝ ਸੀ
18 ਅਰ ਜਦ ਓਹ ਦਿਨ ਹੋ ਚੁੱਕੇ ਜਿਨ੍ਹਾਂ ਦੇ ਮਗਰੋਂ ਰਾਜੇ ਦੇ ਹੁਕਮ ਦੇ ਅਨੁਸਾਰ ਉਨ੍ਹਾਂ ਨੇ ਉਹ ਦੇ ਸਾਹਮਣੇ ਆਉਣਾ ਸੀ ਤਦ ਖੁਸਰਿਆਂ ਦਾ ਸਰਦਾਰ ਉਨ੍ਹਾਂ ਨੂੰ ਨਬੂਕਦਨੱਸਰ ਦੇ ਦਰਬਾਰ ਲਿਆਇਆ
19 ਅਤੇ ਰਾਜੇ ਨੇ ਉਨ੍ਹਾਂ ਦੇ ਨਾਲ ਗੱਲਾਂ ਕੀਤੀਆਂ ਅਤੇ ਉਨ੍ਹਾਂ ਵਿੱਚੋਂ ਦਾਨੀਏਲ, ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ ਵਾਂਙੁ ਕੋਈ ਨਾ ਸੀ, ਏਸ ਲਈ ਓਹ ਰਾਜੇ ਦੇ ਦਰਬਾਰ ਖੜੇ ਰਹਿਣ ਲੱਗੇ
20 ਅਤੇ ਬੁੱਧ ਤੇ ਸ਼ਿਨਾਸ ਦੀ ਹਰ ਇੱਕ ਗੱਲ ਵਿੱਚ ਜਿਹ ਦੇ ਵਿਖੇ ਰਾਜੇ ਨੇ ਉਨ੍ਹਾਂ ਕੋਲੋਂ ਸਵਾਲ ਕੀਤਾ ਉਸ ਨੇ ਉਨ੍ਹਾਂ ਨੂੰ ਜਾਦੂਗਰਾਂ ਅਤੇ ਜੋਤਸ਼ੀਆਂ ਨਾਲੋਂ ਜਿਹੜੇ ਉਹ ਦੇ ਸਾਰੇ ਦੇਸ ਵਿੱਚ ਸਨ ਦਸ ਗੁਣਾ ਅੱਛਾ ਪਾਇਆ
21 ਅਤੇ ਦਾਨੀਏਲ ਖੋਰਸ ਰਾਜਾ ਦੇ ਪਹਿਲੇ ਵਰ੍ਹੇ ਤੀਕੁਰ ਰਿਹਾ।।

Daniel 1 Verses

Daniel 1 Chapter Verses Punjabi Language Bible Words display

COMING SOON ...

×

Alert

×