Bible Languages

Indian Language Bible Word Collections

Bible Versions

Books

1 Samuel Chapters

1 Samuel 13 Verses

Bible Versions

Books

1 Samuel Chapters

1 Samuel 13 Verses

1 ਸ਼ਾਊਲ ਤੀਹ ਵਰਿਹਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਜਾਂ ਉਸ ਨੇ ਇਸਰਾਏਲ ਉੱਤੇ ਦੋ ਵਰਹੇ ਰਾਜ ਕਰ ਲਿਆ
2 ਤਾਂ ਸ਼ਾਊਲ ਨੇ ਇਸਰਾਏਲ ਦੇ ਤਿੰਨ ਹਜ਼ਾਰ ਮਨੁੱਖ ਆਪਣੇ ਲਈ ਚੁਣ ਲਏ। ਦੋ ਹਜ਼ਾਰ ਮਿਕਮਾਸ਼ ਵਿੱਚ ਅਤੇ ਬੈਤੇਲ ਦੇ ਪਹਾੜ ਵਿੱਚ ਸ਼ਾਊਲ ਨਾਲ ਰਹੇ ਅਤੇ ਇੱਕ ਹਜ਼ਾਰ ਬਿਨਯਾਮੀਨ ਦੇ ਗਿਬਆਹ ਵਿੱਚ ਯੋਨਾਥਾਨ ਦੇ ਨਾਲ ਰਹੇ ਅਤੇ ਉਹ ਨੇ ਬਾਕੀ ਦਿਆਂ ਸਭਨਾਂ ਨੂੰ ਆਪੋ ਆਪਣੇ ਡੇਰੇ ਵੱਲ ਵਿਦਿਆ ਕੀਤਾ
3 ਯੋਨਾਥਾਨ ਨੇ ਫਲਿਸਤੀਆਂ ਦੇ ਪਾਹਰੂਆਂ ਨੂੰ ਜੋ ਗਿਬਆਹ ਵਿੱਚ ਸਨ ਮਾਰਿਆ ਅਤੇ ਇਹ ਗੱਲ ਫਲਿਸਤੀਆਂ ਨੇ ਸੁਣੀ ਅਤੇ ਸ਼ਾਊਲ ਨੇ ਤੁਰ੍ਹੀ ਫੁੰਕਵਾ ਕੇ ਸਾਰੇ ਦੇਸ ਵਿੱਚ ਇਹ ਡੌਂਡੀ ਸੁਣਾਈ ਜੋ ਇਬਰਾਨੀ ਸੁਣ ਲੈਣ!
4 ਅਤੇ ਇਹ ਗੱਲ ਸਾਰੇ ਇਸਰਾਏਲ ਨੇ ਸੁਣੀ ਜੋ ਸ਼ਾਊਲ ਨੇ ਫਲਿਸਤੀਆਂ ਦੀ ਇੱਕ ਚੌਂਕੀ ਦੇ ਸਿਪਾਹੀ ਮਾਰ ਸੁੱਟੇ ਅਤੇ ਇਸਰਾਏਲੀ ਵੀ ਫਲਿਸਤੀਆਂ ਦੀ ਨਿਗਾਹ ਵਿੱਚ ਘਿਣਾਉਣੇ ਹੋ ਗਏ ਅਤੇ ਸ਼ਾਊਲ ਕੋਲ ਗਿਲਗਾਲ ਵਿੱਚ ਇਕੱਠੇ ਹੋਏ।।
5 ਫਲਿਸਤੀ ਵੀ ਇਸਰਾਏਲ ਨਾਲ ਲੜਨ ਨੂੰ ਇਕੱਠੇ ਹੋਏ। ਉਨ੍ਹਾਂ ਤੇ ਤੀਹ ਹਜ਼ਾਰ ਰਥ ਅਤੇ ਛੇ ਹਜ਼ਾਰ ਘੋੜ ਚੜ੍ਹੇ ਸਨ ਅਤੇ ਢੇਰ ਸਾਰੇ ਲੋਕ ਜਿਵੇਂ ਸਮੁੰਦਰ ਦੇ ਕੰਢੇ ਦੀ ਰੇਤ ਹੈ। ਸੋ ਉਹ ਚੜ੍ਹ ਆਏ ਅਤੇ ਬੈਤ-ਆਵਨ ਦੀ ਚੜ੍ਹਦੀ ਵੱਲ ਮਿਕਮਾਸ਼ ਵਿੱਚ ਡੇਰੇ ਲਾਏ
6 ਜਾਂ ਇਸਰਾਏਲੀਆਂ ਨੇ ਡਿੱਠਾ ਜੋ ਅਸੀਂ ਭੀੜ ਵਿੱਚ ਫਾਥੇ ਹਾਂ ਕਿਉਂ ਜੋ ਲੋਕ ਔਖੇ ਸਨ ਤਾਂ ਕੁੰਦਰਾਂ, ਝਾੜੀਆਂ, ਪੱਥਰਾਂ, ਗੜ੍ਹਾਂ ਅਤੇ ਟੋਇਆਂ ਵਿੱਚ ਜਾ ਲੁੱਕੇ
7 ਅਤੇ ਕਈ ਇਬਰਾਨੀ ਯਰਦਨੋਂ ਪਾਰ ਗਾਦ ਅਤੇ ਗਿਲਆਦ ਦੇ ਦੇਸ ਨੂੰ ਚੱਲੇ ਗਏ ਪਰ ਸ਼ਾਊਲ ਗਿਲਗਾਲ ਵਿੱਚ ਹੀ ਰਿਹਾ ਅਤੇ ਓਹ ਸਭ ਲੋਕ ਜੋ ਉਸ ਦੇ ਮਗਰ ਸਨ ਸੋ ਕੰਬਦੇ ਪਏ ਸਨ।।
8 ਓਹ ਉੱਥੇ ਸਮੂਏਲ ਦੇ ਠਹਿਰਾਏ ਹੋਏ ਵੇਲੇ ਦੇ ਅਨੁਸਾਰ ਸੱਤਾਂ ਦਿਨਾਂ ਤੋੜੀ ਠਹਿਰੇ ਰਹੇ ਪਰ ਸਮੂਏਲ ਗਿਲਗਾਲ ਵਿੱਚ ਨਾ ਆਇਆ ਅਰ ਸਾਰੇ ਲੋਕ ਉਹ ਦੇ ਕੋਲੋਂ ਖਿੰਡ ਗਏ
9 ਤਦ ਸ਼ਾਊਲ ਨੇ ਆਖਿਆ, ਹੋਮ ਦੀ ਬਲੀ ਅਤੇ ਸੁਖ ਸਾਂਦ ਦੀ ਭੇਟ ਮੇਰੇ ਕੋਲ ਲੈ ਆਓ ਅਤੇ ਉਹ ਨੇ ਹੋਮ ਦੀ ਬਲੀ ਚੜ੍ਹਾਈ
10 ਅਤੇ ਅਜਿਹਾ ਹੋਇਆ ਜੋ ਜਿਸ ਵੇਲੇ ਉਹ ਹੋਮ ਦੀ ਬਲੀ ਚੜ੍ਹਾ ਚੁੱਕਾ ਤਾਂ ਵੇਖੋ, ਸਮੂਏਲ ਵੀ ਅੱਪੜ ਪਿਆ ਅਤੇ ਸ਼ਾਊਲ ਉਸ ਦੇ ਮਿਲਣ ਨੂੰ ਉਸ ਦੀ ਸੁਖਸਾਂਦ ਪੁੱਛਣ ਨਿੱਕਲਿਆ।।
11 ਤਾਂ ਸਮੂਏਲ ਨੇ ਪੁੱਛਿਆ, ਤੁਸੀਂ ਕੀ ਕੀਤਾ? ਸ਼ਾਊਲ ਬੋਲਿਆ, ਜੋ ਮੈਂ ਡਿੱਠਾ ਭਈ ਲੋਕ ਮੇਰੇ ਕੋਲੋਂ ਖਿੰਡ ਗਏ ਹਨ ਅਤੇ ਤੂੰ ਠਹਿਰਾਏ ਹੋਏ ਦਿਨਾਂ ਵਿੱਚ ਨਾ ਆਇਆ ਅਤੇ ਫਲਿਸਤੀ ਮਿਕਮਾਸ਼ ਵਿੱਚ ਇਕੱਠੇ ਹੋਏ
12 ਤਾਂ ਮੈਂ ਆਖਿਆ ਜੋ ਫਲਿਸਤੀ ਮੇਰੇ ਉੱਤੇ ਗਿਲਗਾਲ ਵਿੱਚ ਆਣ ਪੈਣਗੇ ਅਤੇ ਮੈਂ ਹੁਣ ਤੀਕੁਰ ਯਹੋਵਾਹ ਦੀ ਕਿਰਪਾ ਦੀ ਬੇਨਤੀ ਨਹੀਂ ਕੀਤੀ ਏਸ ਲਈ ਮੈਂ ਬੇ ਵਸ ਹੋ ਕੇ ਹੋਮ ਦੀ ਬਲੀ ਚੜ੍ਹਾਈ
13 ਤਾਂ ਸਮੂਏਲ ਨੇ ਸ਼ਾਊਲ ਨੂੰ ਆਖਿਆ, ਤੈਂ ਮੂਰਖਤਾਈ ਕੀਤੀ ਹੈ ਕਿਉਂ ਜੋ ਤੈਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਦੀ ਰਾਖੀ ਨਹੀਂ ਕੀਤੀ ਜੋ ਉਸ ਨੇ ਤੈਨੂੰ ਦਿੱਤੀ ਸੀ, ਨਹੀਂ ਤਾਂ ਯਹੋਵਾਹ ਹੁਣ ਤੋਂ ਸਦੀਪਕ ਤੋੜੀ ਤੇਰਾ ਰਾਜ ਇਸਰਾਏਲ ਵਿੱਚ ਠਹਿਰਾ ਦਿੰਦਾ
14 ਪਰ ਹੁਣ ਤਾਂ ਤੇਰਾ ਰਾਜ ਨਾ ਠਹਿਰੇਗਾ ਕਿਉਂ ਜੋ ਯਹੋਵਾਹ ਨੇ ਇੱਕ ਆਪਣੇ ਮਨ ਦੇ ਅਨੁਸਾਰੀ ਮਨੁੱਖ ਨੂੰ ਭਾਲਿਆ ਅਤੇ ਯਹੋਵਾਹ ਨੇ ਆਪਣੇ ਲੋਕਾਂ ਦੇ ਪਰਧਾਨ ਬਣਨ ਲਈ ਉਹ ਨੂੰ ਆਗਿਆ ਕੀਤੀ ਕਿਉਂ ਜੋ ਤੈਂ ਯਹੋਵਾਹ ਦੀ ਆਗਿਆ ਨੂੰ ਜੋ ਉਸ ਨੇ ਤੈਨੂੰ ਦਿੱਤੀ ਸੀ ਨਹੀਂ ਮੰਨਿਆ
15 ਤਾਂ ਸਮੂਏਲ ਉੱਠਿਆ ਅਰ ਗਿਲਗਾਲ ਤੋਂ ਬਿਨਯਾਮੀਨ ਦੇ ਸ਼ਹਿਰ ਗਿਬਆਹ ਨੂੰ ਚੜ੍ਹ ਗਿਆ। ਤਦ ਸ਼ਾਊਲ ਨੇ ਉਨ੍ਹਾਂ ਲੋਕਾਂ ਨੂੰ ਜੋ ਉਹ ਦੇ ਕੋਲ ਸਨ ਗਿਣਿਆ ਅਤੇ ਓਹ ਮਨੁੱਖ ਛੇਕੁ ਸੌ ਸਨ
16 ਅਤੇ ਸ਼ਾਊਲ ਅਤੇ ਉਹ ਦਾ ਪੁੱਤ੍ਰ ਯੋਨਾਥਾਨ ਅਤੇ ਉਨ੍ਹਾਂ ਦੇ ਨਾਲ ਦੇ ਲੋਕ ਬਿਨਯਾਮੀਨ ਦੇ ਗਿਬਆਹ ਵਿੱਚ ਆ ਰਹੇ ਅਤੇ ਫਲਿਸਤੀ ਮਿਕਮਾਸ਼ ਵਿੱਚ ਡੇਰੇ ਲਾਈ ਬੈਠੇ ਸਨ।
17 ਲੁਟੇਰੇ ਫਲਿਸਤੀਆਂ ਦੇ ਦਲ ਤੋਂ ਤਿੰਨ ਟੋਲੀਆਂ ਹੋ ਕੇ ਨਿੱਕਲੇ। ਇੱਕ ਟੋਲੀ ਤਾਂ ਸ਼ੂਆਲ ਦੇ ਦੇਸ ਨੂੰ ਓਫਰਾਹ ਦੇ ਰਾਹ ਵੱਲ ਗਈ
18 ਦੂਜੀ ਟੋਲੀ ਬੈਤ-ਹੋਰੋਨ ਦੇ ਰਾਹ ਆਈ ਅਤੇ ਤੀਜੀ ਟੋਲੀ ਉਸ ਬੰਨੇ ਦੇ ਰਾਹ ਤੁਰੀ ਜਿਹੜਾ ਸਬੋਈਮ ਦੀ ਖੱਡ ਦੇ ਉੱਤੇ ਉਜਾੜ ਦੇ ਪਾਸੇ ਸੀ।।
19 ਉਸ ਵੇਲੇ ਇਸਰਾਏਲ ਦੇ ਸਾਰੇ ਦੇਸ ਵਿੱਚ ਇੱਕ ਲੁਹਾਰ ਵੀ ਨਹੀਂ ਲੱਭਦਾ ਸੀ ਕਿਉਂ ਜੋ ਫਲਿਸਤੀਆਂ ਨੇ ਆਖਿਆ ਸੀ ਕਿ ਅਜਿਹਾ ਨਾ ਹੋਵੇ ਜੋ ਇਬਰਾਨੀ ਲੋਕ ਤਲਵਾਰਾਂ ਅਤੇ ਬਰਛੇ ਆਪਣੇ ਲਈ ਬਣਾਉਣ
20 ਸਗੋਂ ਸਾਰੇ ਇਸਰਾਏਲੀ ਫਲਿਸਤੀਆਂ ਦੇ ਕੋਲ ਸੱਭੇ ਆਪੋ ਆਪਣੇ ਹਲ ਫਾਲੇ ਅਤੇ ਆਪਣੀ ਕਹੀ ਅਤੇ ਆਪਣਾ ਕੁਹਾੜਾ ਅਤੇ ਆਪਣੀ ਦਾਤੀ ਤਿੱਖੇ ਕਰਾਉਣ ਲਈ ਲਹਿ ਜਾਂਦੇ ਸਨ
21 ਪਰ ਦਾਤੀਆਂ, ਹਲ ਫਾਲਾਂ, ਤੁੰਗਲੀਆਂ ਅਤੇ ਕੁਹਾੜਿਆ ਦੇ ਲਈ ਅਤੇ ਪਰਾਇਣ ਦੀਆਂ ਆਰਾਂ ਨੂੰ ਤਿੱਖਿਆਂ ਕਰਨ ਲਈ ਉਨ੍ਹਾਂ ਕੋਲ ਰੇਤੀਆਂ ਤਾਂ ਸਨ
22 ਸੋ ਅਜਿਹਾ ਹੋਇਆ ਜੋ ਲੜਾਈ ਦੇ ਦਿਨ ਉਨ੍ਹਾਂ ਲੋਕਾਂ ਦੇ ਵਿੱਚੋਂ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਕਿਸੇ ਦੇ ਹੱਥ ਵਿੱਚ ਇੱਕ ਤਲਵਾਰ ਅਤੇ ਇੱਕ ਬਰਛੀ ਵੀ ਨਹੀਂ ਸੀ ਪਰ ਓਹ ਸ਼ਾਊਲ ਅਤੇ ਉਹ ਦੇ ਪੁੱਤ੍ਰ ਯੋਨਾਥਾਨ ਦੇ ਕੋਲ ਸਨ
23 ਤਦ ਫਲਿਸਤੀਆਂ ਦੀ ਚੌਂਕੀ ਮਿਕਮਾਸ਼ ਦੇ ਦਰੇ ਤੋੜੀ ਅੱਪੜ ਪਈ।।

1-Samuel 13:1 Punjabi Language Bible Words basic statistical display

COMING SOON ...

×

Alert

×