1
|
ਜਿਹੜੇ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ, ਓਹ ਸੀਯੋਨ ਦੇ ਪਹਾੜ ਵਰਗੇ ਹਨ, ਜੋ ਨਹੀਂ ਡੋਲਦਾ ਸਗੋਂ ਸਦਾ ਲਈ ਅਟੱਲ ਰਹਿੰਦਾ! |
2
|
ਜਿਵੇਂ ਪਹਾੜ ਯਰੂਸ਼ਲਮ ਦੇ ਆਲੇ ਦੁਆਲੇ ਹਨ, ਤਿਵੇਂ ਯਹੋਵਾਹ ਆਪਣੀ ਪਰਜਾ ਦੇ ਆਲੇ ਦੁਆਲੇ ਹੈ, ਹੁਣ ਤੋਂ ਲੈ ਕੇ ਸਦੀਪ ਕਾਲ ਤੀਕ। |
3
|
ਦੁਸ਼ਟਪੁਣੇ ਦਾ ਰਾਜ ਡੰਡਾ ਧਰਮੀਆਂ ਦੇ ਹਿੱਸੇ ਉੱਤੇ ਟਿਕਿਆ ਨਾ ਰਹੇਗਾ, ਮਤੇ ਧਰਮੀ ਆਪਣੇ ਹੱਥ ਬਦੀ ਵੱਲ ਵਧਾਉਣ। |
4
|
ਹੇ ਯਹੋਵਾਹ, ਭਲਿਆਂ ਨਾਲ ਭਲਿਆਈ ਕਰ, ਨਾਲੇ ਸਿੱਧੇ ਮਨ ਵਾਲਿਆਂ ਨਾਲ ਵੀ। |
5
|
ਪਰ ਜਿਹੜੇ ਆਪਣੇ ਪੁੱਠੇ ਰਾਹਾਂ ਵੱਲ ਭਟਕ ਜਾਂਦੇ ਹਨ, ਯਹੋਵਾਹ ਉਨ੍ਹਾਂ ਨੂੰ ਕੁਕਰਮੀਆਂ ਦੇ ਸੰਗ ਚਲਾਵੇਗਾ! ਇਸਰਾਏਲ ਉੱਤੇ ਸਲਾਮਤੀ ਹੋਵੇ।। |
Psalms 125:1 Punjabi Language Bible Words basic statistical display
COMING SOON ...