1
|
ਲਮੂਏਲ ਪਾਤਸ਼ਾਹ ਦੀਆਂ ਗੱਲਾਂ ਦੇ ਅਗੰਮ ਵਾਕ, ਜਿਹੜੇ ਉਹ ਦੀ ਮਾਤਾ ਨੇ ਉਹ ਨੂੰ ਸਿਖਾਏ, - |
2
|
ਕਿਉਂ ਮੇਰੇ ਪੁੱਤ੍ਰॽ ਕਿਉਂ ਮੇਰੇ ਢਿੱਡ ਦੇ ਪੁੱਤ੍ਰॽ ਕਿਉਂ ਮੇਰੀਆਂ ਸੁੱਖਣਾਂ ਦੇ ਪੁੱਤ੍ਰॽ |
3
|
ਆਪਣਾ ਬਲ ਤੀਵੀਆਂ ਨੂੰ ਨਾ ਦੇਹ, ਨਾ ਆਪਣਾ ਚੱਲਣ ਪਾਤਸ਼ਾਹਾਂ ਦੇ ਨਾਸ ਕਰਨ ਵਾਲੀਆਂ ਨੂੰ! |
4
|
ਪਾਤਸ਼ਾਹਾਂ ਨੂੰ, ਹੇ ਲਮੂਏਲ, ਪਾਤਸ਼ਾਹਾਂ ਨੂੰ ਮਧ ਪੀਣੀ ਜੋਗ ਨਹੀਂ, ਅਤੇ ਨਾ ਰਾਜ ਪੁੱਤ੍ਰਾਂ ਨੂੰ ਆਖਣਾ, ਸ਼ਰਾਬ ਕਿੱਥੇ ਹੈॽ |
5
|
ਮਤੇ ਓਹ ਪੀ ਕੇ ਬਿਧੀ ਨੂੰ ਭੁੱਲ ਜਾਣ, ਅਤੇ ਸਾਰੇ ਦੁਖਿਆਰਾਂ ਦਾ ਹੱਕ ਮਾਰਨ, |
6
|
ਸ਼ਰਾਬ ਉਸ ਨੂੰ ਪਿਆਓ ਜੋ ਮਰਨ ਵਾਲਾ ਹੈ, ਅਤੇ ਮਧ ਉਹ ਨੂੰ ਜਿਹ ਦਾ ਮਨ ਕੌੜਾ ਹੈ, |
7
|
ਤਾਂ ਜੋ ਉਹ ਪੀ ਕੇ ਆਪਣੀ ਤੰਗੀ ਨੂੰ ਭੁੱਲ ਜਾਵੇ, ਅਤੇ ਆਪਣੇ ਕਸ਼ਟ ਨੂੰ ਫੇਰ ਚੇਤੇ ਨਾ ਕਰੇ। |
8
|
ਗੁੰਗਿਆਂ ਦੇ ਨਮਿੱਤ ਆਪਣਾ ਮੂੰਹ ਖੋਲ੍ਹ, ਅਤੇ ਓਹਨਾਂ ਸਭਨਾਂ ਦੇ ਹੱਕ ਲਈ ਜਿਹੜੇ ਚਲਾਣੇ ਦੇਣ ਨੂੰ ਹਨ। |
9
|
ਆਪਣਾ ਮੂੰਹ ਖੋਲ੍ਹ ਕੇ ਧਰਮ ਦਾ ਨਿਆਉਂ ਕਰ, ਅਤੇ ਮਸਕੀਨਾਂ ਤੇ ਕੰਗਾਲਾਂ ਦੇ ਹੱਕ ਲਈ ਲੜ।। |
10
|
ਪਤਵੰਤੀ ਇਸਤ੍ਰੀ ਕਿਹਨੂੰ ਮਿਲਦੀ ਹੈॽ ਕਿਉਂ ਜੋ ਉਹ ਦੀ ਕਦਰ ਲਾਲਾਂ ਨਾਲੋਂ ਬਹੁਤ ਵਧੇਰੇ ਹੈ। |
11
|
ਉਹ ਦੇ ਭਰਤਾ ਦਾ ਮਨ ਉਹ ਦੇ ਉੱਤੇ ਭਰੋਸਾ ਰੱਖਦਾ ਹੈ, ਅਤੇ ਉਹ ਨੂੰ ਲਾਭ ਦੀ ਕੁਝ ਥੁੜ ਨਹੀਂ ਹੁੰਦੀ। |
12
|
ਉਮਰ ਭਰ ਉਹ ਉਸ ਦੇ ਨਾਲ ਭਲਿਆਈ ਹੀ ਕਰੇਗੀ, ਬੁਰਿਆਈ ਨਹੀਂ। |
13
|
ਉਹ ਉੱਨ ਅਤੇ ਕਤਾਨ ਭਾਲ ਕੇ, ਚਾਉ ਨਾਲ ਆਪਣੇ ਹੱਥੀਂ ਕੰਮ ਕਰਦੀ ਹੈ। |
14
|
ਉਹ ਵਪਾਰੀਆਂ ਦੇ ਜਹਾਜ਼ਾ ਵਰਗੀ ਹੈ, ਉਹ ਆਪਣਾ ਭੋਜਨ ਦੂਰੋਂ ਲਿਆਉਂਦੀ ਹੈ। |
15
|
ਰਾਤ ਰਹਿੰਦਿਆਂ ਉਹ ਉੱਠ ਕੇ ਆਪਣੇ ਟੱਬਰ ਨੂੰ ਭੋਜਨ, ਅਤੇ ਆਪਣੀਆਂ ਗੋੱਲੀਆਂ ਨੂੰ ਕੰਮ ਦਿੰਦੀ ਹੈ। |
16
|
ਉਹ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ, ਅਤੇ ਆਪਣੇ ਹੱਥਾਂ ਦੀ ਖੱਟੀ ਨਾਲ ਦਾਖ ਦੀ ਬਾੜੀ ਲਾਉਂਦੀ ਹੈ। |
17
|
ਉਹ ਬਲ ਨਾਲ ਆਪਣਾ ਲੱਕ ਬੰਨ੍ਹਦੀ ਹੈ, ਅਤੇ ਆਪਣੀਆਂ ਬਾਹਾਂ ਨੂੰ ਤਗੜਿਆਂ ਕਰਦੀ ਹੈ। |
18
|
ਉਹ ਪਰਖ ਲੈਂਦੀ ਹੈ ਭਈ ਮੇਰਾ ਵਪਾਰ ਚੰਗਾ ਹੈ, ਰਾਤ ਨੂੰ ਉਹ ਦਾ ਦੀਵਾ ਨਹੀਂ ਬੁੱਝਦਾ। |
19
|
ਉਹ ਤੱਕਲੇ ਨੂੰ ਹੱਥ ਲਾਉਂਦੀ ਹੈ, ਅਤੇ ਉਹ ਦੇ ਹੱਥ ਅਟੇਰਨ ਨੂੰ ਫੜਦੇ ਹਨ। |
20
|
ਉਹ ਮਸਕੀਨਾਂ ਵੱਲ ਹੱਥ ਪਸਾਰਦੀ ਹੈ, ਅਤੇ ਕੰਗਾਲਾਂ ਵੱਲ ਆਪਣੇ ਹੱਥ ਲੰਮੇ ਕਰਦੀ ਹੈ। |
21
|
ਉਹ ਨੂੰ ਆਪਣੇ ਟੱਬਰ ਵੱਲੋਂ ਬਰਫ਼ ਦਾ ਡਰ ਨਹੀਂ, ਕਿਉਂ ਜੋ ਉਹ ਦਾ ਸਾਰਾ ਟੱਬਰ ਕਿਰਮਚ ਪਾਉਂਦਾ ਹੈ। |
22
|
ਉਹ ਆਪਣੇ ਲਈ ਚੋਪ ਬਣਾਉਂਦੀ ਹੈ, ਉਹ ਦੇ ਬਸਤਰ ਕਤਾਨੀ ਤੇ ਬੈਂਗਣੀ ਹਨ। |
23
|
ਉਹ ਦਾ ਪਤੀ ਫ਼ਾਟਕ ਵਿੱਚ ਮੰਨਿਆ ਦੰਨਿਆ ਹੈ, ਜਦ ਉਹ ਦੇਸ ਦਿਆਂ ਬਜ਼ੁਰਗਾਂ ਵਿੱਚ ਬਹਿੰਦਾ ਹੈ। |
24
|
ਉਹ ਮਲਮਲ ਦੇ ਬਸਤਰ ਬਣਾ ਕੇ ਵੇਚਦੀ ਹੈ, ਅਤੇ ਵਪਾਰੀਆਂ ਨੂੰ ਪਟਕੇ ਦਿੰਦੀ ਹੈ। |
25
|
ਬਲ ਅਤੇ ਮਾਣ ਉਹ ਦਾ ਲਿਬਾਸ ਹੈ, ਅਤੇ ਆਉਣ ਵਾਲੇ ਦਿਨਾਂ ਉੱਤੇ ਹੱਸਦੀ ਹੈ। |
26
|
ਉਹ ਬੁੱਧ ਨਾਲ ਆਪਣਾ ਮੁੱਖ ਖੋਲ੍ਹਦੀ ਹੈ, ਅਤੇ ਉਹ ਦੀ ਰਸਨਾ ਉੱਤੇ ਦਯਾ ਦੀ ਸਿੱਖਿਆ ਹੈ। |
27
|
ਉਹ ਆਪਣੇ ਟੱਬਰ ਦੀ ਚਾਲ ਨੂੰ ਧਿਆਨ ਨਾਲ ਵੇਖਦੀ ਹੈ, ਅਤੇ ਆਲਸ ਦੀ ਰੋਟੀ ਨਹੀਂ ਖਾਂਦੀ। |
28
|
ਉਹ ਦੇ ਬੱਚੇ ਉੱਠ ਕੇ ਉਹ ਨੂੰ ਧੰਨ ਧੰਨ ਆਖਦੇ ਹਨ, ਅਤੇ ਉਹ ਦਾ ਪਤੀ ਵੀ, ਅਤੇ ਉਹ ਉਹ ਦੀ ਸਲਾਹੁਤ ਕਰਦਾ ਹੈ, |
29
|
ਭਈ ਬਥੇਰੀਆਂ ਨਾਰੀਆਂ ਨੇ ਉੱਤਮਤਾਈ ਵਿਖਾਈ ਹੈ, ਪਰ ਤੂੰ ਓਹਨਾਂ ਸਭਨਾਂ ਨਾਲੋਂ ਵੱਧ ਗਈ ਹੈਂ। ਪਰ ਤੂੰ ਓਹਨਾਂ ਸਭਨਾਂ ਨਾਲੋਂ ਵੱਧ ਗਈ ਹੈਂ। |
30
|
ਸੁੰਦਰਤਾ ਛਲ ਹੈ ਤੇ ਸੁਹੱਪਣ ਮਿੱਥਿਆ, ਪਰ ਉਹ ਇਸਤ੍ਰੀ ਜੋ ਯਹੋਵਾਹ ਦਾ ਭੈ ਮੰਨਦੀ ਹੈ ਸਲਾਹੀ ਜਾਵੇਗੀ। |
31
|
ਉਹ ਦੇ ਹੱਥਾਂ ਦਾ ਫਲ ਉਹ ਨੂੰ ਦਿਓ, ਅਤੇ ਉਹ ਦੇ ਕੰਮ ਆਪੇ ਫ਼ਾਟਕ ਵਿੱਚ ਉਹ ਨੂੰ ਜਸ ਦੇਣ!।। |
Proverbs 31:1 Punjabi Language Bible Words basic statistical display
COMING SOON ...