1
|
ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ। |
2
|
ਮੂਰਖ ਸਮਝ ਤੋਂ ਖੁਸ਼ ਨਹੀਂ ਹੁੰਦੀ, ਪਰ ਇਸ ਤੋਂ ਭਈ ਉਹ ਦੇ ਮਨ ਦਾ ਹਾਲ ਖੁੱਲ੍ਹ ਜਾਵੇ। |
3
|
ਦੁਸ਼ਟਤਾ ਦੇ ਨਾਲ ਅਪਮਾਨ, ਅਤੇ ਨਿਆਦਰੀ ਦੇ ਨਾਲ ਲਾਜ ਆਉਂਦੀ ਹੈ। |
4
|
ਮਨੁੱਖ ਦੇ ਮੂੰਹ ਦੇ ਬਚਨ ਡੂੰਘੇ ਪਾਣੀ ਵਰਗੇ ਹਨ, ਬੁੱਧ ਦਾ ਚਸ਼ਮਾ ਵਗਦੀ ਨਦੀ ਜਿਹੀ ਹੈ। |
5
|
ਦੁਸ਼ਟਾਂ ਦੀ ਰਈ ਕਰਨੀ ਚੰਗੀ ਨਹੀਂ, ਨਾ ਅਦਾਲਤ ਵਿੱਚ ਧਰਮੀਆਂ ਦਾ ਹੱਕ ਮਾਰਨਾ। |
6
|
ਮੂਰਖ ਦੇ ਬੁੱਲ੍ਹ ਝਗੜਾ ਲਿਆਉਂਦੇ ਹਨ, ਅਤੇ ਉਹ ਦਾ ਮੂੰਹ ਕੋਟਲੇ ਮੰਗਦਾ ਹੈ। |
7
|
ਮੂਰਖ ਦਾ ਮੂੰਹ ਉਹ ਦੀ ਬਰਬਾਦੀ ਹੈ, ਅਤੇ ਉਹ ਦੇ ਬੁੱਲ੍ਹ ਉਹ ਦੀ ਜਾਨ ਲਈ ਫਾਹੀ ਹਨ। |
8
|
ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸੁਆਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ। ਓਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ। |
9
|
ਜਿਹੜਾ ਕੰਮ ਕਰਨ ਵਿੱਚ ਆਸਲੀ ਹੈ, ਉਹ ਉਡਾਊ ਦਾ ਭਰਾ ਹੈ। |
10
|
ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ। |
11
|
ਧਨਵਾਨ ਦੀ ਮਾਯਾ ਉਹ ਦੇ ਲੇਖੇ ਪੱਕਾ ਨਗਰ ਅਤੇ ਉੱਚੀ ਸ਼ਹਿਰ ਪਨਾਹ ਵਾਂਙੁ ਹੈ। |
12
|
ਨਾਸ ਹੋਣ ਤੋਂ ਪਹਿਲਾਂ ਮਨੁੱਖ ਦਾ ਮਨ ਹੰਕਾਰੀ ਹੁੰਦਾ ਹੈ, ਪਰ ਆਦਰ ਤੋਂ ਪਹਿਲਾਂ ਅਧੀਨਗੀ ਹੁੰਦੀ ਹੈ। |
13
|
ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ, - ਇਹ ਉਹ ਦੇ ਲਈ ਮੂਰਖਤਾਈ ਅਤੇ ਲਾਜ ਹੈ। |
14
|
ਮਨੁੱਖ ਦਾ ਆਤਮਾ ਉਹ ਦੀ ਬਿਮਾਰੀ ਨੂੰ ਝੱਲੇਗਾ। ਪਰ ਉਦਾਸ ਆਤਮਾ ਨੂੰ ਕੌਣ ਸਹਿ ਸੱਕੇॽ |
15
|
ਸਿਆਣਾ ਪੁਰਸ਼ ਗਿਆਨ ਨੂੰ ਪ੍ਰਾਪਤ ਕਰਦਾ ਹੈ, ਅਤੇ ਬੁੱਧਵਾਨ ਦੇ ਕੰਮ ਗਿਆਨ ਦੀ ਭਾਲ ਕਰਦੇ ਹਨ। |
16
|
ਨਜ਼ਰਾਨਾ ਆਦਮੀ ਦੇ ਲਈ ਢੋਹ ਬਣਾ ਦਿੰਦਾ ਹੈ, ਅਤੇ ਉਹ ਨੰ ਵੱਡਿਆਂ ਲੋਕਾਂ ਦੇ ਅੱਗੇ ਪਹੁੰਚਾ ਦਿੰਦਾ ਹੈ। |
17
|
ਜਿਹੜਾ ਮੁਕੱਦਮੇ ਵਿੱਚ ਪਹਿਲਾਂ ਬੋਲਦਾ ਹੈ ਓਹੋ ਸੱਚਾ ਜਾਪਦਾ ਹੈ, ਪਰ ਫੇਰ ਉਹ ਦਾ ਗੁਆਂਢੀ ਆਣ ਕੇ ਉਹ ਦੀ ਕਲੀ ਖੋਲ੍ਹਦਾ ਹੈ। |
18
|
ਗੁਣਾ ਪਾਉਣ ਨਾਲ ਝਗੜੇ ਮੁੱਕ ਜਾਂਦੇ ਹਨ, ਅਤੇ ਜ਼ਬਰਦਸਤਾਂ ਦੇ ਵਿੱਚ ਫ਼ੈਸਲਾ ਹੋ ਜਾਂਦਾ ਹੈ। |
19
|
ਰੁੱਸੇ ਹੋਏ ਭਰਾ ਨੂੰ ਮਨਾਉਣਾ ਪੱਕੇ ਸ਼ਹਿਰ ਦੇ ਜਿੱਤਣ ਨਾਲੋਂ ਵੀ ਔਖਾ ਹੈ, ਝਗੜੇ ਕਿਲ੍ਹੇ ਦੇ ਹੋੜੇ ਵਰਗੇ ਹੁੰਦੇ ਹਨ। |
20
|
ਆਤਮੀ ਦਾ ਢਿੱਡ ਉਹ ਦੇ ਮੂੰਹ ਦੇ ਫਲ ਨਾਲ ਭਰਦਾ ਹੈ, ਅਤੇ ਆਪਣੇ ਬੁੱਲ੍ਹਾਂ ਦੀ ਪ੍ਰਾਪਤੀ ਨਾਲ ਉਹ ਰੱਜਦਾ ਹੈ। |
21
|
ਮੌਤ ਅਤੇ ਜੀਉਣ ਦੋਵੇਂ ਜੀਭ ਦੇ ਵੱਸ ਵਿੱਚ ਹਨ, ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਓਹ ਉਸ ਦਾ ਫਲ ਖਾਣਗੇ। |
22
|
ਜਿਹ ਨੂੰ ਵਹੁਟੀ ਲੱਭੀ ਉਹ ਨੂੰ ਚੰਗੀ ਵਸਤ ਲੱਭੀ, ਅਤੇ ਯਹੋਵਾਹ ਦੀ ਕਿਰਪਾ ਉਸ ਉੱਤੇ ਹੋਈ। |
23
|
ਦੀਣ ਤਾਂ ਤਰਲੇ ਕਰ ਕੇ ਬੋਲਦਾ ਹੈ, ਪਰ ਧਨਵਾਨ ਕਰੜਾਈ ਨਾਲ ਉੱਤਰ ਦਿੰਦਾ ਹੈ। |
24
|
ਬਹੁਤ ਸਾਰੇ ਮਿੱਤ੍ਰ ਨੁਕਸਾਨ ਦਾ ਕਾਰਨ ਹਨ, ਪਰ ਅਜੇਹਾ ਵੀ ਹਿੱਤਕਾਰੀ ਹੈ ਜੋ ਭਰਾ ਨਾਲੋਂ ਵੀ ਵੱਧ ਕੇ ਚਿਪਕਦਾ ਹੈ।। |
Proverbs 18:1 Punjabi Language Bible Words basic statistical display
COMING SOON ...