Bible Languages

Indian Language Bible Word Collections

Bible Versions

Books

Proverbs Chapters

Proverbs 22 Verses

Bible Versions

Books

Proverbs Chapters

Proverbs 22 Verses

1 ਵੱਡੇ ਧਨ ਨਾਲੋਂ ਨੇਕ ਨਾਮੀ ਚੁਣਨੀ ਚਾਹੀਦੀ ਹੈ, ਅਤੇ ਸੋਨੇ ਚਾਂਦੀ ਨਾਲੋਂ ਕਿਰਪਾ ਚੰਗੀ ਹੈ।
2 ਧਨੀ ਅਤੇ ਦੀਣ ਇੱਕ ਦੂਜੇ ਨਾਲ ਮਿਲਦੇ ਹਨ, ਉਨ੍ਹਾਂ ਸਭਨਾਂ ਦਾ ਕਰਤਾ ਯਹੋਵਾਹ ਹੈ।
3 ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।
4 ਅਧੀਨਗੀ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।
5 ਟੇਢਿਆਂ ਦੇ ਰਾਹ ਵਿੱਚ ਕੰਡੇ ਅਤੇ ਫਾਹੀਆਂ ਹੁੰਦੀਆਂ ਹਨ, ਜਿਹੜਾ ਆਪਣੀ ਜਾਨ ਦੀ ਰੱਛਿਆ ਕਰਦਾ ਹੈ ਉਹ ਉਨ੍ਹਾਂ ਤੋਂ ਲਾਂਭੇ ਰਹਿੰਦਾ ਹੈ।
6 ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।
7 ਧਨਵਾਨ ਦੀਣਾ ਉੱਤੇ ਹੁਕਮ ਚਲਾਉਂਦਾ ਹੈ, ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।
8 ਜਿਹੜਾ ਸ਼ਰਾਰਤ ਬੀਜਦਾ ਹੈ ਉਹ ਬਿਪਤਾ ਹੀ ਵੱਢੇਗਾ, ਅਤੇ ਉਹ ਦੇ ਕਹਿਰ ਦੀ ਲਾਠੀ ਟੁੱਟ ਜਾਵੇਗੀ।
9 ਜਿਹੜਾ ਭਲਿਆਈ ਦੀ ਨਿਗਾਹ ਕਰਦਾ ਹੈ ਉਹ ਮੁਬਾਰਕ ਹੈ, ਕਿਉਂ ਜੋ ਉਹ ਗਰੀਬ ਨੂੰ ਆਪਣੀ ਰੋਟੀ ਵਿੱਚੋਂ ਦਿੰਦਾ ਹੈ।
10 ਮਖੌਲੀਏ ਨੂੰ ਕੱਢ ਦੇਹ ਤਾਂ ਬਖੇੜਾ ਮੁੱਕ ਜਾਵੇਗਾ, ਨਾਲੇ ਝਗੜਾ ਅਤੇ ਨਮੋਸ਼ੀ ਮਿਟ ਜਾਵੇਗੀ।
11 ਜਿਹੜਾ ਦਿਲ ਦੀ ਸਫ਼ਾਈ ਨਾਲ ਪ੍ਰੇਮ ਰੱਖਦਾ ਹੈ, ਜਿਹ ਦੇ ਬੁੱਲ੍ਹ ਦਯਾਵਾਨ ਹਨ, ਪਾਤਸ਼ਾਹ ਉਹ ਦਾ ਮਿੱਤ੍ਰ ਹੋਵੇਗਾ।
12 ਯਹੋਵਾਹ ਦੀ ਨਿਗਾਹ ਗਿਆਨ ਦੀ ਰੱਛਿਆ ਕਰਦੀ ਹੈ, ਪਰ ਛਲੀਏ ਦੀਆਂ ਗੱਲਾਂ ਨੂੰ ਉਹ ਉਲਟ ਪੁਲਟ ਕਰ ਦਿੰਦਾ ਹੈ।
13 ਆਸਲੀ ਆਖਦਾ ਹੈ ਭਈ ਬਾਹਰ ਤਾਂ ਸ਼ੀਂਹ ਹੈ, ਮੈਂ ਗਲੀਆਂ ਵਿੱਚ ਪਾੜਿਆ ਜਾਵਾਂਗਾ!
14 ਪਰਾਈ ਤੀਵੀਂ ਦਾ ਮੂੰਹ ਇੱਕ ਡੂੰਘਾ ਟੋਆ ਹੈ, ਉਹ ਦੇ ਵਿੱਚ ਉਹ ਡਿੱਗਦਾ ਹੈ ਜਿਸ ਨਾਲ ਯਹੋਵਾਹ ਨਰਾਜ਼ ਹੈ।
15 ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ, ਤਾੜ ਦੀ ਛਿਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ।
16 ਜਿਹੜਾ ਆਪਣਾ ਧਨ ਵਧਾਉਣ ਲਈ ਗਰੀਬ ਉੱਤੇ ਅਨ੍ਹੇਰ ਕਰਦਾ, ਅਥਵਾ ਧਨਵਾਨ ਨੂੰ ਦਿੰਦਾ ਹੈ ਉਹ ਥੁੜ ਨੂੰ ਹੀ ਜਾਣੇਗਾ
17 ਕੰਨ ਧਰ ਕੇ ਬੁੱਧਵਾਨਾਂ ਦੇ ਬਚਨ ਸੁਣ, ਅਤੇ ਮੇਰੇ ਗਿਆਨ ਵੱਲ ਆਪਣਾ ਚਿੱਤ ਲਾ,
18 ਇਹ ਤਾਂ ਮਨ ਭਾਉਣੀ ਗੱਲ ਹੈ ਜੋ ਤੂੰ ਆਪਣੇ ਵਿੱਚ ਓਹਨਾਂ ਦੀ ਪਾਲਨ ਕਰੇਂ ਅਤੇ ਓਹ ਸਭ ਤੇਰੇ ਬੁੱਲ੍ਹਾਂ ਉੱਤੇ ਤਿਆਰ ਰਹਿਣ।
19 ਮੈਂ ਅੱਜ ਦੇ ਦਿਨ ਓਹ ਤੈਨੂੰ, ਹਾਂ, ਤੈਨੂੰ ਹੀ ਜਤਾ ਦਿੱਤੀਆਂ ਹਨ, ਭਈ ਤੇਰਾ ਭਰੋਸਾ ਯਹੋਵਾਹ ਉੱਤੇ ਹੋਵੇ।
20 ਭਲਾ, ਮੈਂ ਤੇਰੇ ਲਈ ਤੀਹ ਗੱਲਾਂ, ਉਪਦੇਸ਼ ਅਤੇ ਗਿਆਨ ਲਈ ਨਹੀਂ ਲਿਖੀਆਂ,
21 ਭਈ ਮੈਂ ਤੈਨੂੰ ਸਚਿਆਈ ਦੇ ਬਚਨਾਂ ਦੀ ਖਰਿਆਈ ਸਿਖਾਵਾਂ, ਕਿ ਤੂੰ ਸਚਿਆਈ ਦੇ ਬਚਨ ਆਪਣੇ ਘੱਲਣ ਵਾਲਿਆਂ ਕੋਲ ਲੈ ਜਾਵੇਂॽ।।
22 ਮਸਕੀਨ ਨੂੰ ਨਾ ਲੁੱਟ ਕਿਉਂ ਜੋ ਉਹ ਗਰੀਬ ਹੈ, ਅਤੇ ਨਾ ਦੁਖੀਏ ਉੱਤੇ ਫਾਟਕ ਵਿੱਚ ਅਨ੍ਹੇਰ ਕਰ,
23 ਕਿਉਂ ਜੋ ਯਹੋਵਾਹ ਉਨ੍ਹਾਂ ਦਾ ਮੁਕਦਮਾ ਲੜੇਗਾ, ਅਤੇ ਓਹਨਾਂ ਦੇ ਲੁੱਟਣ ਵਾਲਿਆਂ ਦੀ ਜਾਨ ਨੂੰ ਲੁੱਟੇਗਾ।
24 ਕ੍ਰੋਧੀ ਦਾ ਮੇਲੀ ਨਾ ਬਣੀਂ ਅਤੇ ਗੁੱਸਾ ਕਰਨ ਵਾਲੇ ਦੇ ਨਾਲ ਨਾ ਤੁਰੀਂ,
25 ਕਿਤੇ ਐਉਂ ਨਾ ਹੋਵੇ ਜੋ ਤੂੰ ਉਹ ਦੀ ਚਾਲ ਸਿੱਖ ਲਵੇਂ, ਅਤੇ ਤੇਰੀ ਜਾਨ ਫਾਹੀ ਵਿੱਚ ਫਸ ਜਾਵੇ।
26 ਜਿਹੜੇ ਹੱਥ ਮਾਰਦੇ ਅਤੇ ਕਰਜਾਈ ਦੇ ਜ਼ਾਮਨ ਬਣਦੇ ਹਨ, ਤੂੰ ਓਹਨਾਂ ਦੇ ਵਿੱਚ ਨਾ ਹੋ।
27 ਜੇ ਤੇਰੇ ਕੋਲ ਭਰਨ ਨੂੰ ਕੁਝ ਨਾ ਹੋਵੇ, ਤਾਂ ਕੋਈ ਤੇਰੇ ਵਿਛਾਉਣੇ ਨੂੰ ਤੇਰੇ ਹੇਠੋਂ ਕਿਉਂ ਖਿੱਚ ਲੈ ਜਾਵੇॽ
28 ਜਿਹੜੇ ਪੁਰਾਣੇ ਠੱਡੇ ਤੇਰੇ ਵੱਡਿਆਂ ਨੇ ਲਾਏ ਸਨ, ਓਹਨਾਂ ਨੂੰ ਤੂੰ ਨਾ ਸਰਕਾ।
29 ਤੂੰ ਕਿਸੇ ਨੂੰ ਉਹ ਦੇ ਕੰਮ ਵਿੱਚ ਚਾਤਰ ਵੇਖਦਾ ਹੈਂॽ ਉਹ ਪਾਤਸ਼ਾਹਾਂ ਦੇ ਸਨਮੁਖ ਖਲੋਵੇਗਾ, ਉਹ ਤੁੱਛ ਲੋਕਾਂ ਦੇ ਅੱਗੇ ਨਾ ਖਲੋਵੇਗਾ।।

Proverbs 22:1 Punjabi Language Bible Words basic statistical display

COMING SOON ...

×

Alert

×