1
|
ਬੁੱਧਵਾਨ ਪੁੱਤ੍ਰ ਤਾਂ ਆਪਣੇ ਪਿਉ ਦੀ ਸਿੱਖਿਆ ਸੁਣਦਾ ਹੈ, ਪਰ ਮਖੌਲੀਆਂ ਤਾੜ ਨੂੰ ਨਹੀਂ ਸੁਣਦਾ। |
2
|
ਮਨੁੱਖ ਆਪਣੇ ਮੂੰਹ ਦੇ ਫਲ ਤੋਂ ਭਲਿਆਈ ਨੂੰ, ਪਰੰਤੂ ਛਲੀਏ ਦੀ ਜਾਨ ਜ਼ੁਲਮ ਨੂੰ ਖਾਵੇਗੀ। |
3
|
ਜੋ ਆਪਣੇ ਮੂੰਹ ਦੀ ਰਾਖੀ ਕਰਦਾ ਹੈ, ਉਹ ਆਪਣੀ ਜਾਨ ਦੀ ਪਾਲਨਾ ਕਰਦਾ ਹੈ। ਪਰ ਜੋ ਆਪਣੇ ਬੁੱਲ੍ਹਾਂ ਨੂੰ ਟੱਡਦਾ ਹੈ, ਉਹ ਦੇ ਲਈ ਬਰਬਾਦੀ ਹੋਵੇਗੀ। |
4
|
ਘੌਲੀਏ ਦਾ ਜੀ ਤਾਂ ਲੋਚਦਾ ਪਰ ਉਹ ਨੂੰ ਲੱਭਦਾ ਕੁਝ ਵੀ ਨਹੀਂ, ਪਰ ਉੱਦਮੀ ਦੀ ਜਾਨ ਮੋਟੀ ਹੋ ਜਾਵੇਗੀ। |
5
|
ਧਰਮੀ ਨੂੰ ਝੂਠ ਤੋਂ ਸੂਗ ਆਉਂਦੀ ਹੈ, ਪਰ ਦੁਸ਼ਟ ਸ਼ਰਮ ਅਤੇ ਖੱਜਲਪੁਣੇ ਤੇ ਚੱਲਦਾ ਹੈ। |
6
|
ਜਿਹੜਾ ਸਿੱਧੀ ਚਾਲ ਚੱਲਦਾ ਹੈ ਧਰਮ ਉਹ ਦੀ ਰੱਛਿਆ ਕਰਦਾ ਹੈ, ਪਰ ਦੁਸ਼ਟਪੁਣਾ ਪਾਪੀ ਨੂੰ ਉਲਟਾ ਦਿੰਦਾ ਹੈ। |
7
|
ਕੋਈ ਤਾਂ ਧਨੀ ਬਣਿਆ ਫਿਰਦਾ ਹੈ ਪਰ ਉਹ ਦੇ ਕੋਲ ਕੱਖ ਵੀ ਨਹੀਂ, ਅਤੇ ਕੋਈ ਕੰਗਾਲ ਬਣਿਆ ਫਿਰਦਾ ਹੈ ਪਰ ਉਹ ਦੇ ਕੋਲ ਬਹੁਤ ਧਨ ਹੈ। |
8
|
ਮਨੁੱਖ ਦੀ ਜਾਨ ਦੀ ਚੱਟੀ ਉਹ ਦਾ ਧਨ ਹੈ, ਪਰ ਨਿਰਧਨ ਧਮਕੀ ਨੂੰ ਸੁਣਦਾ ਹੀ ਨਹੀਂ। |
9
|
ਧਰਮੀ ਦੀ ਜੋਤ ਮੌਜ ਮਾਰਦੀ, ਪਰ ਦੁਸ਼ਟਾਂ ਦੀ ਦੀਵਾ ਬੁਝਾਇਆ ਜਾਵੇਗਾ।। |
10
|
ਹੰਕਾਰ ਨਾਲ ਝਗੜੇ ਹੀ ਝਗੜੇ ਹੁੰਦੇ ਹਨ, ਪਰ ਜਿਹੜੇ ਸਲਾਹ ਨੂੰ ਮੰਨਦੇ ਹਨ ਓਹਨਾਂ ਨਾਲ ਬੁੱਧ ਹੈ। |
11
|
ਐਵੇਂ ਕਿਵੇਂ ਦਾ ਧਨ ਘਟ ਜਾਵੇਗ, ਪਰ ਮਿਹਨਤ ਦਾ ਧਨ ਵਧ ਜਾਵੇਗਾ। |
12
|
ਆਸ ਦੀ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ, ਪਰ ਆਸ ਦਾ ਪੂਰਾ ਹੋਣਾ ਜੀਵਨ ਦਾ ਬਿਰਛ ਹੈ। |
13
|
ਜਿਹੜਾ ਬਚਨ ਨੂੰ ਤੁੱਛ ਜਾਣਦਾ ਹੈ ਉਹ ਆਪਣਾ ਨਾਸ ਕਰਦਾ ਹੈ, ਪਰ ਜਿਹੜਾ ਹੁਕਮ ਦਾ ਭੈ ਮੰਨਦਾ ਹੈ ਉਹ ਨੂੰ ਚੰਗਾ ਫਲ ਮਿਲਦਾ ਹੈ। |
14
|
ਬੁੱਧਵਾਨ ਦੀ ਤਾਲੀਮ ਜੀਉਣ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰਹਿਣ ਵਾਲੀ ਹੈ। |
15
|
ਸੁੱਧ ਬੁੱਧ ਦੇ ਕਾਰਨ ਮੰਨਤਾ ਹੁੰਦੀ ਹੈ, ਪਰ ਛਲੀਆਂ ਦਾ ਰਾਹ ਬਿਖੜਾ ਹੁੰਦਾ ਹੈ। |
16
|
ਹਰ ਸਿਆਣਾ ਪੁਰਸ਼ ਬੁੱਧ ਨਾਲ ਕੰਮ ਕਰਦਾ ਹੈ, ਪਰ ਮੂਰਖ ਆਪਣੀ ਮੂਰਖਤਾਈ ਨੂੰ ਫੈਲਾਉਂਦਾ ਫਿਰਦਾ ਹੈ। |
17
|
ਦੁਸ਼ਟ ਹਰਕਾਰਾ ਬਿਪਤਾ ਵਿੱਚ ਡੇਗ ਦਿੰਦਾ ਹੈ, ਪਰ ਮਾਤਬਰ ਏਲਚੀ ਚੰਗਾ ਕਰਦਾ ਹੈ। |
18
|
ਜਿਹੜਾ ਸਿੱਖਿਆ ਨੂੰ ਨਹੀਂ ਮੰਨਦਾ ਉਹ ਕੰਗਾਲ ਤੇ ਸ਼ਰਮਿੰਦਾ ਹੋਵੇਗਾ, ਪਰ ਜੋ ਤਾੜ ਵੱਲ ਚਿੱਤ ਲਾਉਂਦਾ ਹੈ ਉਹ ਦਾ ਆਦਰ ਹੋਵੇਗਾ। |
19
|
ਜਦ ਇੱਛਿਆ ਪੂਰੀ ਹੁੰਦੀ ਹੈ ਤਾਂ ਜੀ ਨੂੰ ਮਿੱਠਾ ਲੱਗਦਾ ਹੈ, ਪਰ ਬੁਰਿਆਈ ਨੂੰ ਛੱਡਣਾ ਮੂਰਖਾਂ ਨੂੰ ਬੁਰਾ ਲੱਗਦਾ ਹੈ। |
20
|
ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ। |
21
|
ਬਿਪਤਾ ਪਾਪੀਆਂ ਦੇ ਪਿੱਛੇ ਪੈਂਦੀ ਹੈ, ਪਰ ਧਰਮੀਆਂ ਨੂੰ ਚੰਗਾ ਫਲ ਮਿਲੇਗਾ। |
22
|
ਭਲਾ ਪੁਰਸ਼ ਆਪਣੇ ਪੋਤਰਿਆਂ ਲਈ ਵੀ ਮੀਰਾਸ ਛੱਡ ਜਾਂਦਾ ਹੈ, ਪਰ ਪਾਪੀ ਦਾ ਮਾਲ ਧਨ ਧਰਮੀ ਲਈ ਜੋੜੀਦਾ ਹੈ। |
23
|
ਨਿਰਧਨ ਦੀ ਪੈਲੀ ਵਿੱਚ ਢੇਰ ਸਾਰਾ ਅਹਾਰ ਪੈਦਾ ਹੁੰਦਾ ਹੈ, ਪਰ ਅਜੇਹਾ ਵੀ ਹੈ ਜੋ ਕੁਨਿਆਂ ਦੇ ਕਾਰਨ ਉੱਜੜ ਜਾਂਦਾ ਹੈ। |
24
|
ਜਿਹੜਾ ਪੁੱਤ੍ਰ ਉੱਤੇ ਛੂਛਕ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ। |
25
|
ਧਰਮੀ ਤਾਂ ਰੱਜ ਕੇ ਖਾਂਦਾ ਹੈ, ਪਰ ਦੁਸ਼ਟਾਂ ਦਾ ਢਿੱਡ ਨਹੀਂ ਭਰਦਾ।। |
Proverbs 13:1 Punjabi Language Bible Words basic statistical display
COMING SOON ...