Bible Languages

Indian Language Bible Word Collections

Bible Versions

Books

Lamentations Chapters

Lamentations 5 Verses

Bible Versions

Books

Lamentations Chapters

Lamentations 5 Verses

1 ਹੇ ਯਹੋਵਾਹ, ਜੋ ਕੁਝ ਸਾਡੇ ਨਾਲ ਬੀਤੀ ਉਹ ਨੂੰ ਚੇਤੇ ਕਰ! ਧਿਆਨ ਦੇਹ, ਅਤੇ ਸਾਡੀ ਨਮੋਸ਼ੀ ਨੂੰ ਵੇਖ!
2 ਸਾਡੀ ਮਿਲਖ ਪਰਦੇਸੀਆਂ ਨੂੰ ਸੌਂਪੀ ਗਈ, ਸਾਡੇ ਘਰ ਓਪਰਿਆਂ ਨੂੰ।
3 ਅਸੀਂ ਯਤੀਮ ਹਾਂ, ਸਾਡੇ ਪਿਓ ਨਹੀਂ ਹਨ, ਸਾਡੀਆਂ ਮਾਵਾਂ ਵਿੱਧਵਾਂ ਵਾਂਙੁ ਹਨ।
4 ਅਸਾਂ ਆਪਣਾ ਪਾਣੀ ਮੁੱਲ ਲੈ ਕੇ ਪੀਤਾ, ਸਾਡੀ ਲੱਕੜੀ ਮੁੱਲ ਨਾਲ ਮਿਲਦੀ ਹੈ।
5 ਸਾਡਾ ਪਿੱਛਾ ਕਰਨ ਵਾਲੇ ਸਾਡੀਆਂ ਧੌਣਾਂ ਉੱਤੇ ਹਨ, ਅਸੀਂ ਥੱਕੇ ਹੋਏ ਹਾਂ ਪਰ ਸਾਡੇ ਲਈ ਅਰਾਮ ਨਹੀਂ।
6 ਅਸੀਂ ਮਿਸਰ ਦੇ ਅਧੀਨ ਹੋਏ, ਅੱਸ਼ੂਰ ਦੇ ਵੀ, ਤਾਂ ਜੋ ਰੋਟੀ ਨਾਲ ਰੱਜ ਜਾਈਏ।
7 ਸਾਡੇ ਪੇਵਾਂ ਨੇ ਪਾਪ ਕੀਤਾ ਅਤੇ ਓਹ ਚੱਲ ਵੱਸੇ, ਅਤੇ ਅਸੀਂ ਓਹਨਾਂ ਦੀ ਬਦੀ ਦਾ ਭਾਰ ਚੁੱਕਦੇ ਹਾਂ।
8 ਗੁਲਾਮ ਸਾਡੇ ਉੱਤੇ ਰਾਜ ਕਰਦੇ ਹਨ, ਉਨ੍ਹਾਂ ਦੇ ਹੱਥੋਂ ਕੋਈ ਛੁਡਾਉਣ ਵਾਲਾ ਨਹੀਂ।
9 ਉਜਾੜ ਦੀ ਤਲਵਾਰ ਦੇ ਕਾਰਨ, ਅਸੀਂ ਜਾਨ ਤਲੀ ਉੱਤੇ ਰੱਖ ਕੇ ਆਪਣੀ ਰੋਟੀ ਕਮਾਉਂਦੇ ਹਾਂ।
10 ਕਾਲ ਦੇ ਝੁਲਸਾ ਦੇਣ ਵਾਲੇ ਤਾਪ ਦੇ ਕਾਰਨ ਸਾਡਾ ਚਮੜਾ ਤੰਦੂਰ ਵਾਂਙੁ ਤੱਪਦਾ ਹੈ।
11 ਸੀਯੋਨ ਵਿੱਚ ਤੀਵੀਆਂ, ਯਹੂਦਾਹ ਦੇ ਨਗਰਾਂ ਵਿੱਚ ਕੁਆਰੀਆਂ ਬੇਪਤ ਕੀਤੀਆਂ ਗਈਆਂ।
12 ਸਰਦਾਰ ਓਹਨਾਂ ਦੇ ਹੱਥਾਂ ਨਾਲ ਟੰਗੇ ਗਏ, ਬਜ਼ੁਰਗਾਂ ਦੇ ਮੂੰਹਾਂ ਦਾ ਮਾਣ ਨਾ ਕੀਤਾ ਗਿਆ।
13 ਚੁਗਵੇਂ ਜੁਆਨਾਂ ਨੇ ਚੱਕੀ ਚੁੱਕੀ, ਛੋਕਰੀਆਂ ਨੇ ਲੱਕੜ ਹੇਠ ਠੇਡੇ ਖਾਧੇ।
14 ਬਜ਼ੁਰਗ ਫਾਟਕ ਤੋਂ ਅਤੇ ਚੁਗਵੇਂ ਜੁਆਨ ਆਪਣੇ ਗਾਉਣ ਵਜਾਉਣ ਤੋਂ ਹਟ ਗਏ ਹਨ।
15 ਸਾਡੇ ਦਿਲਾਂ ਦੀ ਖੁਸ਼ੀ ਮੁੱਕ ਗਈ, ਸਾਡਾ ਨਾਚ ਸੋਗ ਵਿੱਚ ਬਦਲ ਗਿਆ।
16 ਮੁਕਟ ਸਾਡੇ ਸਿਰਾਂ ਤੋਂ ਡਿੱਗ ਪਿਆ, ਹਾਇ ਸਾਨੂੰ! ਅਸਾਂ ਪਾਪ ਜੋ ਕੀਤਾ।
17 ਇਸੇ ਲਈ ਸਾਡੇ ਦਿਲ ਕਮਜ਼ੋਰ ਹੋ ਗਏ, ਇਨ੍ਹਾਂ ਗੱਲਾਂ ਦੇ ਕਾਰਨ ਸਾਡੀਆਂ ਅੱਖੀਆਂ ਵਿੱਚ ਧੁੰਦ ਆ ਗਈ,
18 ਸੀਯੋਨ ਪਰਬਤ ਦੀ ਵਿਰਾਨੀ ਦੇ ਕਾਰਨ, ਜਿਹ ਦੇ ਉੱਤੇ ਗਿੱਦੜ ਫਿਰਦੇ ਹਨ।
19 ਤੂੰ, ਹੇ ਯਹੋਵਾਹ, ਸਦਾ ਤੀਕ ਬਿਰਾਜਮਾਨ ਹੈਂ, ਤੇਰਾ ਸਿੰਘਾਸਣ ਪੀੜੀਉਂ ਪੀੜ੍ਹੀ ਤੀਕ ਹੈ।
20 ਤੂੰ ਕਿਉਂ ਸਦਾ ਲਈ ਸਾਨੂੰ ਭੁਲਾ ਬੈਠਾ ਹੈਂ, ਅਤੇ ਚਿਰੋਕਣਾ ਸਾਨੂੰ ਤਿਆਗ ਦਿੱਤਾ ਹੈ?
21 ਹੇ ਯਹੋਵਾਹ, ਸਾਨੂੰ ਆਪਣੀ ਵੱਲ ਮੋੜ ਲੈ, ਤਾਂ ਅਸੀਂ ਮੁੜਾਂਗੇ, ਸਾਡੇ ਦਿਨ ਪਹਿਲਾਂ ਵਾਂਙੁ ਨਵੇਂ ਬਣਾ।
22 ਕੀ ਤੂੰ ਸਾਨੂੰ ਉੱਕਾ ਹੀ ਛੱਡ ਦਿੱਤਾ ਹੈ? ਕੀ ਤੂੰ ਸਾਡੇ ਨਾਲ ਬਹੁਤ ਹੀ ਕੋਪਵਾਨ ਹੋ ਗਿਆ ਹੈਂ।।

Lamentations 5:1 Punjabi Language Bible Words basic statistical display

COMING SOON ...

×

Alert

×