Indian Language Bible Word Collections
Genesis 5:6
Genesis Chapters
Genesis 5 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Genesis Chapters
Genesis 5 Verses
1
|
ਏਹ ਆਦਮ ਦੀ ਕੁਲ ਪੱਤਰੀ ਦੀ ਪੋਥੀ ਹੈ ਜਿਸ ਦਿਨ ਪਰਮੇਸ਼ੁਰ ਨੇ ਆਦਮ ਨੂੰ ਉਤਪਤ ਕੀਤਾ। ਉਸਨੇ ਪਰਮੇਸ਼ੁਰ ਵਰਗਾ ਉਸ ਨੂੰ ਬਣਾਇਆ |
2
|
ਨਰ ਨਾਰੀ ਉਨ੍ਹਾਂ ਨੂੰ ਉਤਪਤ ਕੀਤਾ ਤੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਜਿਸ ਦਿਨ ਉਨ੍ਹਾਂ ਨੂੰ ਉਤਪਤ ਕੀਤਾ ਉਨ੍ਹਾਂ ਦਾ ਨਾਉਂ ਆਦਮ ਰੱਖਿਆ |
3
|
ਆਦਮ ਇੱਕ ਸੌ ਤੀਹਾਂ ਵਰਿਹਾਂ ਦਾ ਹੋਇਆ ਤਾਂ ਉਸਤੋਂ ਇੱਕ ਪੁੱਤ੍ਰ ਉਸ ਵਰਗਾ ਤੇ ਉਸਦੇ ਸਰੂਪ ਉੱਤੇ ਜੰਮਿਆਂ ਅਤੇ ਉਸ ਨੇ ਉਹ ਦਾ ਨਾਉਂ ਸੇਥ ਰੱਖਿਆ |
4
|
ਆਦਮ ਦੀ ਉਮਰ ਸੇਥ ਦੇ ਜੰਮਣ ਦੇ ਪਿੱਛੋਂ ਅੱਠ ਸੌ ਵਰਿਹਾਂ ਦੀ ਸੀ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ |
5
|
ਆਦਮ ਦੇ ਜੀਵਣ ਦੀ ਸਾਰੀ ਉਮਰ ਨੌ ਸੌ ਤੀਹ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।। |
6
|
ਸੇਥ ਇੱਕ ਸੌ ਪੰਜਾਹਾਂ ਵਰਿਹਾਂ ਦਾ ਸੀ ਤਾਂ ਉਸ ਤੋਂ ਅਨੋਸ਼ ਜੰਮਿਆਂ |
7
|
ਅਤੇ ਅਨੋਸ਼ ਦੇ ਜੰਮਣ ਦੇ ਪਿੱਛੋਂ ਸੇਥ ਅੱਠ ਸੌ ਸੱਤ ਵਰਿਹਾਂ ਤੀਕ ਜੀਉਂਦਾ ਰਿਹਾ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ |
8
|
ਸੇਥ ਦੀ ਸਾਰੀ ਉਮਰ ਨੌ ਸੌ ਬਾਰਾਂ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।। |
9
|
ਅਨੋਸ਼ ਨੱਵੇ ਵਰਿਹਾਂ ਦਾ ਸੀ ਤਾਂ ਉਸ ਤੋਂ ਕੇਨਾਨ ਜੰਮਿਆਂ |
10
|
ਅਤੇ ਕੇਨਾਨ ਦੇ ਜੰਮਣ ਦੇ ਪਿੱਛੋਂ ਅਨੋਸ਼ ਅੱਠ ਸੌ ਪੰਦਰਾਂ ਵਰਿਹਾਂ ਤੀਕ ਜੀਉਂਦਾ ਰਿਹਾ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ |
11
|
ਅਨੋਸ਼ ਦੀ ਸਾਰੀ ਉਮਰ ਨੌ ਸੌ ਪੰਜ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ ।। |
12
|
ਕੇਨਾਨ ਸੱਤਰ ਵਰਿਹਾਂ ਦਾ ਸੀ ਤਾਂ ਉਸ ਤੋਂ ਮਹਲਲੇਲ ਜੰਮਿਆਂ |
13
|
ਅਤੇ ਮਹਲਲੇਲ ਦੇ ਜੰਮਣ ਦੇ ਪਿੱਛੋਂ ਕੇਨਾਨ ਅੱਠ ਸੌ ਚਾਲੀ ਵਰਿਹਾਂ ਤੀਕ ਜੀਉਂਦਾ ਰਿਹਾ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ |
14
|
ਕੇਨਾਨ ਦੀ ਸਾਰੀ ਉਮਰ ਨੌ ਸੌ ਦਸਾਂ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।। |
15
|
ਮਹਲਲੇਲ ਪਹਿੰਟਾਂ ਵਰਿਹਾਂ ਦਾ ਸੀ ਤਾਂ ਉਸ ਤੋਂ ਯਰਦ ਜੰਮਿਆਂ |
16
|
ਅਤੇ ਯਰਦ ਦੇ ਜੰਮਣ ਦੇ ਪਿੱਛੋਂ ਮਹਲਲੇਲ ਅੱਠ ਸੌ ਤੀਹ ਵਰਿਹਾਂ ਤੀਕ ਜੀਉਂਦਾ ਰਿਹਾ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ |
17
|
ਮਹਲਲੇਲ ਦੀ ਸਾਰੀ ਉਮਰ ਅੱਠ ਸੌ ਪਚਾਨਵੇਂ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।। |
18
|
ਯਰਦ ਇੱਕ ਸੌ ਬਾਹਟਾਂ ਵਰਿਹਾਂ ਦਾ ਸੀ ਤਾਂ ਉਸ ਤੋਂ ਹਨੋਕ ਜੰਮਿਆਂ |
19
|
ਅਤੇ ਹਨੋਕ ਦੇ ਜੰਮਣ ਦੇ ਪਿੱਛੋਂ ਯਰਦ ਅੱਠ ਸੌ ਵਰਿਹਾਂ ਤੀਕ ਜੀਉਂਦਾ ਰਿਹਾ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ |
20
|
ਯਰਦ ਦੀ ਸਾਰੀ ਉਮਰ ਨੌ ਸੌ ਬਾਹਟਾਂ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।। |
21
|
ਹਨੋਕ ਪਹਿੰਟਾਂ ਵਰਿਹਾਂ ਦਾ ਸੀ ਤਾਂ ਉਸ ਤੋਂ ਮਥੂਸਲਹ ਜੰਮਿਆਂ |
22
|
ਅਤੇ ਮਥੂਸਲਹ ਦੇ ਜੰਮਣ ਦੇ ਪਿੱਛੋਂ ਹਨੋਕ ਤਿੰਨ ਸੌ ਵਰਿਹਾਂ ਤੀਕ ਪਰਮੇਸ਼ੁਰ ਦੇ ਸੰਗ ਚਲਦਾ ਰਿਹਾ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ |
23
|
ਹਨੋਕ ਦੀ ਸਾਰੀ ਉਮਰ ਤਿੰਨ ਸੌ ਪਹਿੰਟਾ ਵਰਿਹਾਂ ਦੀ ਸੀ |
24
|
ਹਨੋਕ ਪਰਮੇਸ਼ੁਰ ਦੇ ਸੰਗ ਚਲਦਾ ਚਲਦਾ ਅਲੋਪ ਹੋ ਗਿਆ ਕਿਉਂਜੋ ਪਰਮੇਸ਼ੁਰ ਨੇ ਉਸ ਨੂੰ ਲੈ ਲਿਆ।। |
25
|
ਮਥੂਸਲਹ ਇੱਕ ਸੌ ਸਤਾਸੀਆਂ ਵਰਿਹਾਂ ਦਾ ਸੀ ਤਾਂ ਉਸ ਤੋਂ ਲਾਮਕ ਜੰਮਿਆਂ |
26
|
ਅਤੇ ਲਾਮਕ ਦੇ ਜੰਮਣ ਦੇ ਪਿੱਛੋਂ ਮਥੂਸਲਹ ਸੱਤ ਸੌ ਬਿਆਸੀ ਵਰਿਹਾਂ ਤੀਕ ਜੀਉਂਦਾ ਰਿਹਾ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ |
27
|
ਮਥੂਸਲਹ ਦੀ ਸਾਰੀ ਉਮਰ ਨੌ ਸੌ ਉਨਹੱਤਰਾ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।। |
28
|
ਲਾਮਕ ਇੱਕ ਸੌ ਬਿਆਸੀ ਵਰਿਹਾਂ ਦਾ ਸੀ ਤਾਂ ਉਸ ਤੋਂ ਇੱਕ ਪੁੱਤ੍ਰ ਜੰਮਿਆਂ |
29
|
ਅਤੇ ਇਹ ਕਹਿ ਕੇ ਉਸ ਦਾ ਨਾਉਂ ਨੂਹ ਰੱਖਿਆ ਕਿ ਇਹ ਸਾਨੂੰ ਸਾਡੀ ਮਿਹਨਤ ਤੋਂ ਅਰ ਸਾਡੇ ਹੱਥਾਂ ਦੀ ਸਖ਼ਤ ਕਮਾਈ ਤੋਂ ਜਿਹੜੀ ਜ਼ਮੀਨ ਦੇ ਕਾਰਨ ਸਾਡੇ ਉੱਤੇ ਆਈ ਹੋਈ ਹੈ ਜਿਸ ਉੱਤੇ ਯਹੋਵਾਹ ਦਾ ਸਰਾਪ ਪਿਆ ਹੋਇਆ ਹੈ ਸ਼ਾਤ ਦੇਵੇਗਾ |
30
|
ਨੂਹ ਦੇ ਜੰਮਣ ਦੇ ਪਿੱਛੋਂ ਲਾਮਕ ਪੰਜ ਸੌ ਪਚਾਨਵੇਂ ਵਰਿਹਾਂ ਤੀਕ ਜੀਉਂਦਾ ਰਿਹਾ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ |
31
|
ਲਾਮਕ ਦੀ ਸਾਰੀ ਉਮਰ ਸਤ ਸੌ ਸਤੱਤਰਾਂ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।। |
32
|
ਨੂਹ ਪੰਜ ਸੌ ਵਰਿਹਾਂ ਦਾ ਸੀ ਤਾਂ ਨੂਹ ਤੋਂ ਸ਼ੇਮ, ਹਾਮ ਤੇ ਯਾਫਤ ਜੰਮੇ ।। |