Bible Languages

Indian Language Bible Word Collections

Bible Versions

Books

Ezekiel Chapters

Ezekiel 38 Verses

Bible Versions

Books

Ezekiel Chapters

Ezekiel 38 Verses

1 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਤੇ ਆਖਿਆ
2 ਹੇ ਆਦਮੀ ਦੇ ਪੁੱਤ੍ਰ, ਗੋਗ ਜਿਹੜਾ ਮਾਗੋਗ ਦੀ ਧਰਤੀ ਦਾ ਹੈ ਅਤੇ ਰੋਸ਼, ਮਸ਼ਕ ਅਤੇ ਤੂਬਲ ਦਾ ਰਾਜਕੁਮਾਰ ਹੈ ਉਹ ਦੀ ਵੱਲ ਮੂੰਹ ਕਰ ਕੇ ਉਹ ਦੇ ਵਿਰੁੱਧ ਅਗੰਮ ਵਾਚ
3 ਅਤੇ ਤੂੰ ਆਖ, ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖ, ਹੇ ਗੋਗ, ਰੋਸ਼, ਮਸ਼ਕ ਤੇ ਤੂਬਲ ਦੇ ਰਾਜਕੁਮਾਰ, ਮੈਂ ਤੇਰਾ ਵਿਰੋਧੀ ਹਾਂ!
4 ਅਤੇ ਮੈਂ ਤੈਨੂੰ ਭੁਆਂ ਦਿਆਂਗਾ ਅਤੇ ਤੇਰੇ ਜਬਾੜਿਆਂ ਵਿੱਚ ਕੰਡਿਆਲਾ ਪਾਕੇ ਤੈਨੂੰ ਅਤੇ ਤੇਰੀ ਸਾਰੀ ਫੌਜ ਨੂੰ ਅਤੇ ਘੋੜਿਆਂ ਅਤੇ ਅਸਵਾਰਾਂ ਨੂੰ ਜਿਹੜੇ ਸਾਰੇ ਸ਼ਸਤਰ ਧਾਰੀ ਹਨ ਅਤੇ ਵੱਡੀ ਸਭਾ ਜਿਹੜੀ ਬਰਛੀਆਂ ਤੇ ਢਾਲਾਂ ਲਈ ਖਲੋਤੀ ਹੈ ਅਤੇ ਉਨ੍ਹਾਂ ਸਾਰਿਆਂ ਨੇ ਤਲਵਾਰਾਂ ਫੜੀਆਂ ਹੋਈਆਂ ਹਨ ਖਿੱਚ ਕੇ ਕੱਢ ਲਵਾਂਗਾ
5 ਅਤੇ ਉਨ੍ਹਾਂ ਦੇ ਨਾਲ ਫਾਰਸ ਅਤੇ ਕੂਸ਼, ਅਤੇ ਪੂਤ ਜਿਹੜੇ ਸਾਰੇ ਦੇ ਸਾਰੇ ਢਾਲ ਤੇ ਲੋਹੇ ਦੇ ਟੋਪ ਨਾਲ ਹਨ
6 ਗੋਮਰ ਅਤੇ ਉਸ ਦੀ ਸਾਰੀ ਮਹਾਇਣ ਅਤੇ ਉੱਤਰ ਦੇ ਦੁਰੇਡੇ ਪਾਸਿਆਂ ਦਾ ਤੋਗ਼ਰਮਾ ਦੇ ਘਰਾਣੇ ਅਤੇ ਉਹ ਦੀ ਸਾਰੀ ਮਹਾਇਣ ਅਰਥਾਤ ਬਹੁਤ ਸਾਰੇ ਲੋਕੀ ਤੇਰੇ ਨਾਲ
7 ਤੂੰ ਤਿਆਰ ਹੋ ਅਤੇ ਆਪਣੀ ਤਿਆਰੀ ਕਰ, ਤੂੰ ਅਤੇ ਤੇਰੀ ਸਾਰੀ ਸਭਾ ਜਿਹੜੀ ਤੇਰੇ ਕੋਲ ਇਕੱਠੀ ਹੋਈ ਹੈ ਅਤੇ ਤੂੰ ਉਨ੍ਹਾਂ ਦਾ ਆਗੂ ਬਣ
8 ਅਤੇ ਬਹੁਤ ਦਿਨਾਂ ਮਗਰੋਂ ਤੂੰ ਵੇਖਿਆ ਜਾਵੇਂਗਾ ਅਤੇ ਅਖੀਰੀ ਵਰ੍ਹਿਆਂ ਵਿੱਚ ਉਸ ਭੂਮੀ ਤੇ ਜਿਹੜੀ ਤਲਵਾਰ ਤੋਂ ਛੁਡਾਈ ਗਈ ਹੈ, ਜਿੱਥੇ ਬਹੁਤ ਲੋਕ ਇਕੱਠੇ ਕੀਤੇ ਗਏ ਹਨ, ਇਸਰਾਏਲ ਦੇ ਪਰਬਤਾਂ ਤੇ ਜਿਹੜੇ ਪੁਰਾਣੇ ਸਮੇਂ ਤੋਂ ਉਜਾੜ ਸਨ ਅਤੇ ਉਹ ਲੋਕਾਂ ਵਿੱਚੋਂ ਬਾਹਰ ਲਿਆਂਦੀ ਗਈ ਅਤੇ ਓਹ ਸਾਰੇ ਦੇ ਸਾਰੇ ਨਿਚਿੰਤ ਹੋ ਕੇ ਵੱਸਣਗੇ
9 ਤੂੰ ਚੜ੍ਹਾਈ ਕਰੇਂਗਾ ਅਤੇ ਅਨ੍ਹੇਰੀ ਵਾਂਙੁ ਆਵੇਂਗਾ, ਤੂੰ ਬੱਦਲ ਵਾਂਙੁ ਧਰਤੀ ਨੂੰ ਲੁਕਾ ਲਵੇਂਗਾ, ਤੂੰ ਅਤੇ ਤੇਰੀ ਸਾਰੀ ਮਾਹਾਇਣ ਅਤੇ ਬਹੁਤ ਸਾਰੇ ਲੋਕੀ ਤੇਰੇ ਨਾਲ।।
10 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਉਸ ਸਮੇਂ ਗੱਲਾਂ ਤੇਰੇ ਮਨ ਵਿੱਚ ਆਉਣਗੀਆਂ ਅਤੇ ਤੂੰ ਬੁਰੀ ਜੁਗਤੀ ਸੋਚੇਂਗਾ
11 ਅਤੇ ਤੂੰ ਆਖੇਂਗਾ, ਮੈਂ ਬੇਸਫੀਲਿਆਂ ਪਿੰਡਾਂ ਦੇ ਦੇਸ ਤੇ ਹੱਲਾਂ ਕਰਾਂਗਾ। ਮੈਂ ਉਨ੍ਹਾਂ ਤੇ ਹੱਲਾਂ ਕਰਾਂਗਾ ਜਿਹੜੇ ਅਰਾਮ ਤੇ ਬੇਫਿਕਰੀ ਨਾਲ ਵੱਸਦੇ ਹਨ, ਓਹ ਸਾਰੇ ਦੇ ਸਾਰੇ ਜੋ ਬਿਨਾਂ ਕੰਧਾਂ ਦੇ ਵੱਸਦੇ ਹਨ, ਨਾ ਹੀ ਖਾਈਆਂ ਅਤੇ ਨਾ ਦਰਵੱਜੇ ਹਨ
12 ਤਾਂ ਜੋ ਤੂੰ ਲੁੱਟੇਂ ਅਤੇ ਲੁੱਟ ਦਾ ਮਾਲ ਖੋਹ ਲਵੇਂ ਅਤੇ ਉਨ੍ਹਾਂ ਉੱਜੜਿਆਂ ਥਾਂਵਾਂ ਤੇ ਜਿਹੜਿਆਂ ਹੁਣ ਆਬਾਦ ਹਨ ਅਤੇ ਉਨ੍ਹਾਂ ਲੋਕਾਂ ਤੇ ਜਿਹੜੇ ਸਾਰੀਆਂ ਕੌਮਾਂ ਵਿਚੋਂ ਇਕੱਠੇ ਹੋਏ ਹਨ ਆਪਣਾ ਹੱਥ ਚਲਾਵੇਂ, ਜਿਨ੍ਹਾਂ ਪਸੂਆਂ ਤੇ ਮਾਲ ਨੂੰ ਪਰਾਪਤ ਕੀਤਾ ਹੈ ਅਤੇ ਧਰਤੀ ਦੀ ਧੁੰਨੀ ਤੇ ਵੱਸਦੇ ਹਨ
13 ਸ਼ਬਾ ਅਤੇ ਦਦਾਨ ਅਤੇ ਤਰਸ਼ੀਸ ਦੇ ਵਪਾਰੀ ਅਤੇ ਉਨ੍ਹਾਂ ਦੇ ਸਾਰੇ ਜੁਆਨ ਸ਼ੇਰ ਤੈਨੂੰ ਆਖਣਗੇ, ਕੀ ਤੂੰ ਲੁੱਟਣ ਲਈ ਆਇਆ ਹੈਂ? ਕੀ ਤੂੰ ਆਪਣੀ ਸਭਾ ਏਸ ਲਈ ਇਕੱਠੀ ਕੀਤੀ ਹੈ ਕਿ ਮਾਲ ਖੋਹ ਲਵੇਂ? ਚਾਂਦੀ ਸੋਨਾ ਲੁੱਟੇਂ, ਡੰਗਰ ਪਸੂ ਲੈ ਜਾਵੇਂ ਅਤੇ ਲੁੱਟ ਦਾ ਬਹੁਤਾ ਮਾਲ ਪਰਾਪਤ ਕਰੇਂ?।।
14 ਏਸ ਲਈ ਹੇ ਆਦਮੀ ਦੇ ਪੁੱਤ੍ਰ, ਅਗੰਮ ਵਾਚ ਅਤੇ ਗੋਗ ਨੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਜਦੋਂ ਮੇਰੀ ਪਰਜਾ ਇਸਰਾਏਲ ਨਿਚਿੰਤ ਵੱਸੇਗੀ, ਕੀ ਤੂੰ ਨਾ ਜਾਣੇਂਗਾ?
15 ਅਤੇ ਤੂੰ ਆਪਣੇ ਅਸਥਾਨ ਤੋਂ ਉੱਤਰ ਵੱਲੋਂ ਦੁਰੇਡਿਓਂ ਆਵੇਂਗਾ ਅਤੇ ਬਹੁਤ ਸਾਰੇ ਤੇਰੇ ਨਾਲ ਹੋਣਗੇ ਜਿਹੜੇ ਸਾਰੇ ਦੇ ਸਾਰੇ ਘੋੜਿਆ ਤੇ ਅਸਵਾਰ ਹੋਣਗੇ, ਇੱਕ ਵੱਡੀ ਸਭਾ ਤੇ ਬਹੁਤੀ ਫੌਜ
16 ਤੂੰ ਮੇਰੀ ਪਰਜਾ ਇਸਰਾਏਲ ਤੇ ਚੜ੍ਹਾਈ ਕਰੇਂਗਾ ਅਤੇ ਧਰਤੀ ਨੂੰ ਬੱਦਲ ਵਾਂਙੁ ਲੁਕਾ ਲਵੇਂਗਾ, ਇਹ ਅਖੀਰੀ ਦਿਹਾੜਿਆਂ ਵਿੱਚ ਹੋਵੇਗਾ ਅਤੇ ਮੈਂ ਤੈਨੂੰ ਆਪਣੇ ਦੇਸ ਤੇ ਚੜ੍ਹਾ ਲਿਆਵਾਂਗਾ ਤਾਂ ਜੋ ਕੌਮਾਂ ਮੈਨੂੰ ਜਾਣਨ, ਜਦੋਂ ਮੈਂ, ਹੇ ਗੋਗ, ਉਨ੍ਹਾਂ ਦੀਆਂ ਅੱਖੀਆਂ ਦੇ ਸਾਹਮਣੇ ਤੇਰੇ ਵਿੱਚ ਆਪਣੇ ਆਪ ਨੂੰ ਪਵਿੱਤ੍ਰ ਠਹਿਰਾਵਾਂਗਾ।।
17 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਕੀ ਤੂੰ ਹੀ ਨਹੀਂ ਜਿਹ ਦੇ ਵਿਖੇ ਮੈਂ ਪੁਰਾਣੇ ਸਮੇਂ ਵਿੱਚ ਆਪਣੇ ਸੇਵਕਾਂ ਇਸਰਾਏਲੀ ਨਬੀਆਂ ਦੇ ਰਾਹੀਂ ਜਿਨ੍ਹਾਂ ਨੇ ਉਨ੍ਹਾਂ ਦਿਨਾਂ ਵਿੱਚ ਕਈ ਵਰ੍ਹੇ ਅਗੰਮ ਵਾਚ ਕੇ ਆਖਿਆ ਕਿ ਮੈਂ ਤੈਨੂੰ ਉਨ੍ਹਾਂ ਉੱਤੇ ਚੜ੍ਹਾ ਲਿਆਵਾਂਗਾ
18 ਅਤੇ ਉਸ ਦਿਨ ਐਉਂ ਹੋਵੇਗਾ ਕਿ ਜਦੋਂ ਗੋਗ ਇਸਰਾਏਲ ਦੀ ਭੂਮੀ ਉੱਤੇ ਚੜ੍ਹਾਈ ਕਰੇਗਾ ਤਾਂ ਮੇਰਾ ਗੁੱਸਾ ਜ਼ੋਰ ਨਾਲ ਚੜ੍ਹੇਗਾ, ਪ੍ਰਭੁ ਯਹੋਵਾਹ ਦਾ ਵਾਕ ਹੈ
19 ਕਿਉਂ ਜੋ ਮੈਂ ਆਪਣੀ ਅਣਖ ਅਤੇ ਕਹਿਰ ਦੀ ਅੱਗ ਵਿੱਚ ਬੋਲਿਆ ਹਾਂ ਕਿ ਨਿਸਚੇ ਉਸ ਦਿਹਾੜੇ ਇਸਰਾਏਲ ਦੀ ਭੂਮੀ ਤੇ ਵੱਡਾ ਭੁੰਚਾਲ ਆਵੇਗਾ
20 ਇੱਥੋਂ ਤੀਕਰ ਕਿ ਸਾਗਰ ਦੀਆਂ ਮੱਛੀਆਂ ਅਤੇ ਅਕਾਸ਼ ਦੇ ਪੰਛੀ ਅਤੇ ਰੜ ਦੇ ਦਰਿੰਦੇ ਅਤੇ ਸਾਰੇ ਘਿੱਸਰਨ ਵਾਲੇ ਜਿਹੜੇ ਭੂਮੀ ਤੇ ਘਿਸਰਦੇ ਅਤੇ ਸਾਰੇ ਆਦਮੀ ਜਿਹੜੇ ਭੂਮੀ ਤੇ ਹਨ, ਮੇਰੇ ਸਾਹਮਣੇ ਥਰ ਥਰ ਕੰਬਣਗੇ ਅਤੇ ਪਰਬਤ ਡੇਗੇ ਜਾਣਗੇ ਅਤੇ ਢਲਾਨਾਂ ਡੇਗੀਆਂ ਜਾਣਗੀਆਂ ਅਤੇ ਹਰੇਕ ਕੰਧ ਧਰਤੀ ਤੇ ਡਿੱਗ ਪਏਗੀ
21 ਅਤੇ ਮੈਂ ਆਪਣੇ ਸਾਰੇ ਪਰਬਤਾਂ ਤੇ ਉਹ ਦੇ ਵਿਰੁੱਧ ਤਲਵਾਰ ਨੂੰ ਸੱਦਾਂਗਾ, ਪ੍ਰਭੁ ਯਹੋਵਾਹ ਦਾ ਵਾਕ ਹੈ ਅਤੇ ਹਰੇਕ ਮਨੁੱਖ ਦੀ ਤਲਵਾਰ ਉਹ ਦੇ ਭਰਾ ਦੇ ਵਿਰੁੱਧ ਹੋਵੇਗੀ
22 ਮੈਂ ਮਰੀ ਘੱਲ ਕੇ ਅਤੇ ਲਹੂ ਵਗਾ ਕੇ ਉਹ ਦਾ ਨਿਆਉਂ ਕਰਾਂਗਾ ਅਤੇ ਉਹ ਦੇ ਉੱਤੇ ਅਤੇ ਉਹ ਦੀ ਮਹਾਇਣ ਉੱਤੇ ਅਤੇ ਉਨ੍ਹਾਂ ਬਹੁਤ ਸਾਰੇ ਲੋਕਾਂ ਉੱਤੇ ਜਿਹੜੇ ਉਹ ਦੇ ਨਾਲ ਹਨ ਜ਼ੋਰ ਦੀ ਵਰਖਾ ਅਤੇ ਵੱਡੇ ਵੱਡੇ ਗੜੇ ਅਤੇ ਅੱਗ ਤੇ ਗੰਧਕ ਵਰ੍ਹਾਵਾਂਗਾ
23 ਅਤੇ ਆਪਣੀ ਮਹਿਮਾ ਅਤੇ ਆਪਣੀ ਪਵਿੱਤ੍ਰਤਾ ਕਰਾਵਾਂਗਾ ਅਤੇ ਬਹੁਤ ਸਾਰੀਆਂ ਕੌਮਾਂ ਦੀਆਂ ਨਜ਼ਰਾਂ ਵਿੱਚ ਜਾਣਿਆ ਜਾਵਾਂਗਾ ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!।।

Ezekiel 38:1 Punjabi Language Bible Words basic statistical display

COMING SOON ...

×

Alert

×