Bible Languages

Indian Language Bible Word Collections

Bible Versions

Books

1 Samuel Chapters

1 Samuel 3 Verses

Bible Versions

Books

1 Samuel Chapters

1 Samuel 3 Verses

1 ਉਹ ਮੁੰਡਾ ਸਮੂਏਲ ਏਲੀ ਦੇ ਸਾਹਮਣੇ ਯਹੋਵਾਹ ਦੀ ਟਹਿਲ ਕਰਦਾ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਯਹੋਵਾਹ ਦੀ ਬਾਣੀ ਵੱਡੀ ਦੁਰਲੱਭ ਸੀ ਕਿਉਂ ਜੋ ਦਰਸ਼ਣ ਘੱਟ ਹੁੰਦਾ ਸੀ
2 ਅਤੇ ਉਸ ਵੇਲੇ ਅਜਿਹਾ ਹੋਇਆ ਜਾਂ ਏਲੀ ਆਪਣੇ ਥਾਂ ਲੰਮਾ ਪਿਆ ਸੀ ਅਤੇ ਉਹ ਦੀਆਂ ਅੱਖੀਆਂ ਅਜਿਹੀਆਂ ਚੁੰਨ੍ਹੀਆਂ ਹੋਣ ਲਗੀਆਂ ਜੋ ਉਹ ਵੇਖ ਨਹੀਂ ਸੱਕਦਾ ਸੀ
3 ਅਤੇ ਪਰਮੇਸ਼ੁਰ ਦਾ ਦੀਵਾ ਜੋ ਯਹੋਵਾਹ ਦੀ ਹੈਕਲ ਵਿੱਚ ਜਿੱਥੇ ਪਰਮੇਸ਼ੁਰ ਦਾ ਸੰਦੂਕ ਸੀ ਅਜੇ ਨਹੀਂ ਬੁੱਝਿਆ ਸੀ ਅਤੇ ਸਮੂਏਲ ਲੰਮਾ ਪਿਆ ਹੋਇਆ ਸੀ
4 ਤਾਂ ਯਹੋਵਾਹ ਨੇ ਸਮੂਏਲ ਨੂੰ ਸੱਦਿਆ ਅਤੇ ਉਹ ਬੋਲਿਆ, ਮੈਂ ਹਾਜ਼ਰ ਹਾਂ
5 ਅਤੇ ਭੱਜ ਕੇ ਏਲੀ ਕੋਲ ਗਿਆ ਅਤੇ ਆਖਿਆ, ਤੈਂ ਜੋ ਮੈਨੂੰ ਸੱਦਿਆ ਸੋ ਮੈਂ ਹਾਜ਼ਰ ਹਾਂ। ਪਰ ਉਹ ਬੋਲਿਆ, ਮੈਂ ਤਾਂ ਨਹੀਂ ਸੱਦਿਆ। ਫੇਰ ਲੰਮਾ ਪੈ ਰਹੁ। ਸੋ ਉਹ ਜਾ ਕੇ ਲੰਮਾ ਪਿਆ
6 ਯਹੋਵਾਹ ਨੇ ਸਮੂਏਲ ਨੂੰ ਫੇਰ ਸੱਦਿਆ ਅਤੇ ਸਮੂਏਲ ਉੱਠ ਕੇ ਏਲੀ ਕੋਲ ਗਿਆ ਅਤੇ ਆਖਿਆ, ਮੈਂ ਹਾਜ਼ਰ ਹਾਂ, ਤੈਂ ਜੋ ਮੈਨੂੰ ਸੱਦਿਆ। ਉਸ ਨੇ ਆਖਿਆ, ਹੇ ਮੇਰੇ ਪੁੱਤ੍ਰ, ਮੈਂ ਤਾਂ ਨਹੀਂ ਸੱਦਿਆ। ਫੇਰ ਲੰਮਾ ਪੈ ਰਹੁ
7 ਪਰ ਸਮੂਏਲ ਨੇ ਅਜੇ ਯਹੋਵਾਹ ਨੂੰ ਨਹੀਂ ਸਿਆਤਾ ਸੀ ਅਤੇ ਨੀ ਹੀ ਯਹੋਵਾਹ ਦੀ ਬਾਣੀ ਉਸ ਦੇ ਉੱਤੇ ਪਰਗਟ ਹੋਈ ਸੀ
8 ਫੇਰ ਯਹੋਵਾਹ ਨੇ ਤੀਜੀ ਵੇਰ ਸਮੂਏਲ ਨੂੰ ਸੱਦਿਆ ਅਤੇ ਉਹ ਉੱਠ ਕੇ ਏਲੀ ਕੋਲ ਗਿਆ ਅਰ ਆਖਿਆ ਮੈਂ ਹਾਜ਼ਰ ਹਾਂ, ਤੈਂ ਜੋ ਮੈਨੂੰ ਸੱਦਿਆ ਹੈ। ਤਦ ਏਲੀ ਨੇ ਜਾਤਾ ਜੋ ਯਹੋਵਾਹ ਨੇ ਮੁੰਡੇ ਨੂੰ ਸੱਦਿਆ ਹੋਣਾ ਹੈ
9 ਤਦ ਏਲੀ ਨੇ ਸਮੂਏਲ ਨੂੰ ਆਖਿਆ, ਜਾਹ ਲੰਮਾ ਪੈ ਰਹੁ ਅਤੇ ਅਜਿਹਾ ਹੋਵੇਗਾ ਭਈ ਜਾਂ ਉਹ ਤੈਨੂੰ ਸੱਦੇ ਤਾਂ ਤੂੰ ਆਖੀਂ, ਹੇ ਯਹੋਵਾਹ, ਫ਼ਰਮਾ,ਤੇਰਾ ਦਾਸ ਸੁਣਦਾ ਹੈ। ਸੋ ਸਮੂਏਲ ਆਪਣੇ ਥਾਂ ਜਾ ਲੰਮਾ ਪਿਆ
10 ਤਦ ਯਹੋਵਾਹ ਆ ਖਲੋਤਾ ਅਤੇ ਅੱਗੇ ਵਾਂਙੁ ਸੱਦਿਆ, ਸਮੂਏਲ, ਸਮੂਏਲ! ਤਦ ਸਮੂਏਲ ਬੋਲਿਆ, ਫ਼ਰਮਾ ਕਿਉ ਜੋ ਤੇਰਾ ਦਾਸ ਸੁਣਦਾ ਹੈ।।
11 ਤਾਂ ਯਹੋਵਾਹ ਨੇ ਸਮੂਏਲ ਨੂੰ ਆਖਿਆ, ਵੇਖ, ਮੈਂ ਇਸਰਾਏਲ ਦੇ ਵਿੱਚ ਇੱਕ ਅਜਿਹਾ ਕੰਮ ਕਰਾਂਗਾ ਜਿਸ ਦੇ ਸੁਣਨ ਵਾਲਿਆਂ ਦੇ ਦੋਵੇਂ ਕੰਨ ਸਾਂ ਸਾਂ ਪਏ ਕਰਨਗੇ
12 ਸੋ ਉਸ ਦਿਨ ਮੈਂ ਏਲੀ ਉੱਤੇ ਸਭ ਕੁਝ ਆਦ ਤੋਂ ਅੰਤ ਤੀਕ ਲਿਆਵਾਂਗਾ ਜੋ ਮੈਂ ਉਹ ਦੇ ਟੱਬਰ ਦੇ ਲਈ ਆਖਿਆ ਸੀ
13 ਕਿਉਂ ਜੋ ਮੈਂ ਉਹ ਨੂੰ ਆਖਿਆ ਭਈ ਮੈਂ ਉਸ ਬੁਰਿਆਈ ਦੇ ਕਾਰਨ ਜਿਹ ਨੂੰ ਉਹ ਨੇ ਜਾਣ ਵੀ ਲਿਆ ਹੈ ਸਦੀਪਕ ਤੋੜੀ ਉਹ ਦੇ ਘਰ ਤੋਂ ਬਦਲਾ ਲਵਾਂਗਾ ਕਿਉਂ ਜੋ ਉਹ ਦੇ ਪੁੱਤ੍ਰਾਂ ਨੇ ਆਪਣੇ ਆਪ ਨੂੰ ਨੀਚ ਕੀਤਾ ਹੈ ਅਤੇ ਉਹ ਨੇ ਉਨ੍ਹਾਂ ਨੂੰ ਨਹੀਂ ਵਰਜਿਆ
14 ਏਸੇ ਕਰਕੇ ਏਲੀ ਦੇ ਟੱਬਰ ਲਈ ਮੈਂ ਸੌਂਹ ਖਾਧੀ ਹੈ ਜੋ ਏਲੀ ਦੇ ਟੱਬਰ ਦੀ ਬੁਰਿਆਈ ਕਿਸੇ ਬਲੀ ਯਾ ਭੇਟ ਦੇ ਨਾਲ ਸਦਾ ਤੀਕ ਨਾ ਮਿਟੇ।।
15 ਸਮੂਏਲ ਸਵੇਰੇ ਤੋੜੀ ਸੁੱਤਾ ਰਿਹਾ ਫੇਰ ਉਸ ਨੇ ਯਹੋਵਾਹ ਦੇ ਘਰ ਦੇ ਬੂਹੇ ਖੋਲ੍ਹ ਦਿੱਤੇ ਅਤੇ ਸਮੂਏਲ ਏਲੀ ਨੂੰ ਉਸ ਰੋਇਆ ਦੱਸਣ ਤੋਂ ਡਰਦਾ ਸੀ
16 ਤਦ ਏਲੀ ਨੇ ਸਮੂਏਲ ਨੂੰ ਸੱਦ ਕੇ ਆਖਿਆ, ਹੇ ਮੇਰੇ ਪੁੱਤ੍ਰ ਸਮੂਏਲ! ਉਹ ਬੋਲਿਆ, ਮੈਂ ਹਾਜ਼ਰ ਹਾਂ
17 ਤਦ ਉਹ ਨੇ ਪੁੱਛਿਆ, ਉਹ ਕੀ ਗੱਲ ਸੀ ਜੋ ਤੈਨੂੰ ਉਸ ਨੇ ਆਖੀ ਹੈ? ਮੈਥੋਂ ਨਾ ਲੁਕਾਵੀਂ। ਜੇ ਕਦੀ ਉਨ੍ਹਾਂ ਗੱਲਾਂ ਵਿੱਚੋਂ ਜੋ ਉਸ ਨੇ ਤੈਨੂੰ ਆਖੀਆ ਹਨ ਤੂੰ ਕੁਝ ਵੀ ਲੁਕਾਵੇਂ ਤਾਂ ਪਰਮੇਸ਼ੁਰ ਤੇਰੇ ਨਾਲ ਵੀ ਤੇਹਾ ਹੀ ਕਰੇ ਅਤੇ ਉਸ ਨਾਲੋਂ ਵੀ ਵਧੀਕ!
18 ਤਦ ਸਮੂਏਲ ਨੇ ਉਹ ਨੂੰਸਾਰਾ ਬਚਨ ਦੱਸ ਦਿੱਤਾ ਅਤੇ ਉਸ ਕੋਲੋਂ ਕੁਝ ਨਾ ਲੁਕਾਇਆ। ਉਹ ਬੋਲਿਆ, ਉਹ ਯਹੋਵਾਹ ਹੀ ਹੈ। ਜੋ ਚਾਹੇ ਸੋ ਕਰੇ।।
19 ਸਮੂਏਲ ਵਧਦਾ ਗਿਆ ਅਤੇ ਯਹੋਵਾਹ ਉਹ ਦੇ ਸੰਗ ਸੀ ਅਤੇ ਉਸ ਨੇ ਉਹ ਦੀ ਕੋਈ ਗੱਲ ਧਰਤੀ ਉੱਤੇ ਅਕਾਰਥੀ ਨਾ ਡਿੱਗਣ ਦਿੱਤੀ
20 ਅਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੋੜੀ ਸਾਰਾ ਇਸਰਾਏਲ ਜਾਣ ਗਿਆ ਜੋ ਸਮੂਏਲ ਯਹੋਵਾਹ ਦਾ ਨਬੀ ਠਹਿਰਾਇਆ ਗਿਆ ਸੀ
21 ਅਤੇ ਯਹੋਵਾਹ ਸ਼ੀਲੋਹ ਵਿੱਚ ਫੇਰ ਪਰਗਟ ਹੋਇਆ ਕਿਉਂ ਜੋ ਯਹੋਵਾਹ ਨੇ ਆਪਣੇ ਆਪ ਨੂੰ ਸ਼ੀਲੋਹ ਵਿੱਚ ਸਮੂਏਲ ਉੱਤੇ ਆਪਣੇ ਬਚਨ ਨਾਲ ਪਰਗਟ ਕੀਤਾ।।

1-Samuel 3:1 Punjabi Language Bible Words basic statistical display

COMING SOON ...

×

Alert

×