Bible Languages

Indian Language Bible Word Collections

Bible Versions

Books

1 Samuel Chapters

1 Samuel 11 Verses

Bible Versions

Books

1 Samuel Chapters

1 Samuel 11 Verses

1 ਤਦ ਅੰਮੋਨੀ ਨਾਹਾਸ਼ ਚੜ੍ਹ ਆਇਆ ਅਤੇ ਯਾਬੇਸ-ਗਿਲਆਦ ਦੇ ਸਾਹਮਣੇ ਡੇਰੇ ਲਾਏ। ਤਦ ਯਾਬੇਸ਼ ਦੇ ਸਭਨਾਂ ਲੋਕਾਂ ਨੇ ਨਾਹਾਸ਼ ਨੂੰ ਆਖਿਆ, ਸਾਡੇ ਨਾਲ ਨੇਮ ਕਰੋ ਤਾਂ ਅਸੀਂ ਤੁਹਾਡੀ ਟਹਿਲ ਕਰਾਂਗੇ
2 ਤਾਂ ਅੰਮੋਨੀ ਨਾਹਾਸ਼ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਏਸ ਗੱਲ ਉੱਤੇ ਮੈਂ ਤੁਹਾਡੇ ਨਾਲ ਨੇਮ ਕਰਾਂਗਾ ਜੋ ਮੈਂ ਤੁਹਾਡੇ ਸਭਨਾਂ ਦੀਆਂ ਸੱਜੀਆਂ ਅੱਖਾਂ ਕੱਢ ਸੁੱਟਾਂ ਅਤੇ ਇਹ ਇਉਂ ਮੈਂ ਬੇਪਤੀ ਸਾਰੇ ਇਸਰਾਏਲ ਉੱਤੇ ਧਰਾਂਗਾ!
3 ਤਦ ਯਾਬੇਸ਼ ਦਿਆਂ ਬਜ਼ੁਰਗਾਂ ਨੇ ਉਹ ਨੂੰ ਆਖਿਆ, ਸਾਨੂੰ ਸੱਤਾਂ ਦਿਨਾਂ ਤੋੜੀ ਵੇਹਲ ਦਿਓ ਭਈ ਅਸੀਂ ਇਸਰਾਏਲ ਦੇ ਸਾਰਿਆਂ ਬੰਨਿਆਂ ਵਿੱਚ ਹਲਕਾਰੇ ਘਲੀਏ ਅਤੇ ਜੇ ਸਾਨੂੰ ਕੋਈ ਬਚਾਉਣ ਵਾਲਾ ਨਾ ਮਿਲਿਆ ਤਾਂ ਅਸੀਂ ਤੁਹਾਡੇ ਕੋਲ ਆਵਾਂਗੇ।।
4 ਤਦ ਸ਼ਾਊਲ ਦੇ ਗਿਬਆਹ ਵਿੱਚ ਹਲਕਾਰੇ ਆਏ ਅਤੇ ਉਨ੍ਹਾਂ ਨੇ ਲੋਕਾਂ ਦੇ ਕੰਨੀਂ ਇਹ ਸੁਨੇਹਾ ਸੁਣਾਇਆ। ਤਦ ਸਭ ਲੋਕ ਚਿਚਲਾ ਕੇ ਰੋਏ
5 ਅਤੇ ਵੇਖੋ, ਸ਼ਾਊਲ ਪੈਲੀ ਤੋਂ ਬਲਦਾਂ ਦੇ ਮਗਰ ਲਗਾ ਆਉਂਦਾ ਸੀ ਅਤੇ ਸ਼ਾਊਲ ਨੇ ਆਖਿਆ, ਕੀ ਹੋਇਆ ਹੈ ਜੋ ਲੋਕ ਰੋਂਦੇ ਹਨ? ਉਨ੍ਹਾਂ ਨੇ ਯਾਬੇਸ਼ ਦਿਆਂ ਲੋਕਾਂ ਦਾ ਸੁਨੇਹਾ ਆਖ ਸੁਣਇਆ
6 ਜਿਸ ਵੇਲੇ ਸ਼ਾਊਲ ਨੇ ਇਹ ਖਬਰ ਸੁਣੀ ਉਸੇ ਵੇਲੇ ਉਹ ਦੇ ਉੱਤੇ ਪਰਮੇਸ਼ੁਰ ਦਾ ਆਤਮਾ ਜ਼ੋਰ ਨਾਲ ਆਇਆ, ਅਤੇ ਉਹ ਦਾ ਕ੍ਰੋਧ ਬਹੁਤ ਜਾਗਿਆ
7 ਅਤੇ ਉਹ ਨੇ ਇੱਕ ਢੱਗਿਆਂ ਦੀ ਜੋਗ ਲੈ ਲਈ ਅਤੇ ਉਨ੍ਹਾਂ ਨੂੰ ਚੀਰ ਕੇ ਟੋਟੇ ਟੋਟੇ ਕੀਤਾ ਅਤੇ ਉਨ੍ਹਾਂ ਨੂੰ ਹਲਕਾਰਿਆਂ ਦੇ ਹੱਥ ਇਸਰਾਏਲ ਦੀਆਂ ਸਭਨਾਂ ਹੱਦਾਂ ਵਿੱਚ ਘੱਲ ਦਿੱਤਾ ਅਤੇ ਇਹ ਆਖਿਆ, ਜੋ ਕੋਈ ਸ਼ਾਊਲ ਅਤੇ ਸਮੂਏਲ ਦੇ ਮਗਰ ਨਾ ਆਵੇਗਾ ਉਹ ਦੇ ਬਲਦਾਂ ਨਾਲ ਅਜੇਹਾ ਹੀ ਕੀਤਾ ਜਾਵੇਗਾ ਤਦ ਯਹੋਵਾਹ ਦਾ ਡਰ ਲੋਕਾਂ ਉੱਤੇ ਆਣ ਪਿਆ ਅਤੇ ਉਹ ਇੱਕ ਦਿਲ ਹੋ ਕੇ ਆਏ
8 ਅਤੇ ਉਹ ਨੇ ਓਹਨਾਂ ਨੂੰ ਬਜ਼ਕ ਵਿੱਚ ਗਿਣਿਆ ਸੋ ਇਸਰਾਏਲੀ ਤਿੰਨ ਲੱਖ ਸਨ ਅਤੇ ਯਹੂਦਾਹ ਦੇ ਮਨੁੱਖ ਤੀਹ ਹਜ਼ਾਰ
9 ਸੋ ਓਹਨਾਂ ਨੇ ਉਨ੍ਹਾਂ ਹਲਕਾਰਿਆਂ ਨੂੰ ਜੋ ਆਏ ਸਨ ਆਖਿਆ ਕਿ ਤੁਸੀਂ ਯਾਬੇਸ਼-ਗਿਲਆਦ ਦਿਆਂ ਮਨੁੱਖਾਂ ਨੂੰ ਐਉਂ ਆਖੋ ਜੋ ਭਲਕੇ ਜਿਸ ਵੇਲੇ ਧੁੱਪ ਤੇਜ ਹੋਵੇਗੀ ਤਾਂ ਤੁਹਾਨੂੰ ਛੁਟਕਾਰਾ ਮਿਲੇਗਾ। ਸੋ ਹਲਕਾਰਿਆਂ ਨੇ ਯਾਬੇਸ਼ ਦਿਆਂ ਲੋਕਾਂ ਨੂੰ ਸੁਨੇਹਾ ਆਣ ਦਿੱਤਾ ਅਤੇ ਓਹ ਅਨੰਦ ਹੋਏ
10 ਤਦ ਯਾਬੇਸ਼ ਦਿਆਂ ਮਨੁੱਖਾਂ ਨੇ ਉਨ੍ਹਾਂ ਨੂੰ ਆਖਿਆ, ਭਲਕੇ ਅਸੀਂ ਤੁਹਾਡੇ ਕੋਲ ਨਿੱਕਲ ਆਵਾਂਗੇ ਅਤੇ ਜੋ ਤੁਸੀਂ ਚੰਗਾ ਜਾਣੋ ਸੋ ਸਭ ਕੁਝ ਸਾਡੇ ਨਾਲ ਕਰੋ
11 ਅਤੇ ਸਵੇਰ ਨੂੰ ਸ਼ਾਊਲ ਨੇ ਲੋਕਾਂ ਦੀਆਂ ਤਿੰਨ ਟੋਲੀਆਂ ਕੀਤੀਆਂ ਅਤੇ ਪਹਿਲੇ ਪਹਿਰ ਡੇਰੇ ਦੇ ਵਿੱਚ ਆ ਵੜਿਆ ਅਤੇ ਅੰਮੋਨੀਆਂ ਨੂੰ ਮਾਰਦਾ ਪਿਆ ਸੀ ਐਥੋਂ ਤੋੜੀ ਜੋ ਦਿਨ ਢੇਰ ਚੜ੍ਹ ਆਇਆ ਅਤੇ ਅਜਿਹਾ ਹੋਇਆ ਭਈ ਜਿਹੜੇ ਬਚ ਗਏ ਸੋ ਅਜਿਹੇ ਖਿੰਡੇ ਜੋ ਦੋ ਵੀ ਇਕੱਠੇ ਨਾ ਰਹੇ।।
12 ਤਦ ਲੋਕਾਂ ਨੇ ਸਮੂਏਲ ਨੂੰ ਆਖਿਆ, ਉਹ ਕੌਣ ਹੈ ਜਿਸ ਨੇ ਆਖਿਆ, ਭਲਾ, ਸ਼ਾਊਲ ਸਾਡਾ ਪਾਤਸ਼ਾਹ ਬਣੇਗਾ? ਉਨ੍ਹਾਂ ਲੋਕਾਂ ਨੂੰ ਲੈ ਆਓ ਭਈ ਅਸੀਂ ਉਨ੍ਹਾਂ ਨੂੰ ਵੱਢ ਸੁੱਟੀਏ!
13 ਸ਼ਾਊਲ ਨੇ ਆਖਿਆ, ਅੱਜ ਦੇ ਦਿਨ ਕੋਈ ਨਾ ਮਾਰਿਆ ਜਾਏ ਕਿਉਂ ਜੋ ਅੱਜ ਦੇ ਦਿਨ ਯਹੋਵਾਹ ਨੇ ਇਸਰਾਏਲ ਦਾ ਛੁਟਕਾਰਾ ਕੀਤਾ ਹੈ
14 ਤਦ ਸਮੂਏਲ ਨੇ ਪਰਜਾ ਨੂੰ ਆਖਿਆ, ਆਓ, ਗਿਲਗਾਲ ਨੂੰ ਚੱਲੀਏ ਭਈ ਉੱਥੇ ਰਾਜ ਨੂੰ ਦੂਜੀ ਵੇਰ ਫੇਰ ਠਹਿਰਾਈਏ
15 ਸੋ ਸਾਰੀ ਪਰਜਾ ਗਿਲਗਾਲ ਨੂੰ ਗਈ ਅਤੇ ਗਿਲਗਾਲ ਵਿੱਚ ਯਹੋਵਾਹ ਦੇ ਸਾਹਮਣੇ ਉਨ੍ਹਾਂ ਨੇ ਸ਼ਾਊਲ ਨੂੰ ਪਾਤਸ਼ਾਹ ਠਹਿਰਾਇਆ ਅਤੇ ਉਨ੍ਹਾਂ ਨੇ ਉੱਥੇ ਯਹੋਵਾਹ ਦੇ ਅੱਗੇ ਸੁਖ ਸਾਂਦ ਦੀਆਂ ਬਲੀਆਂ ਚੜ੍ਹਾਈਆਂ ਅਤੇ ਉੱਥੇ ਸ਼ਾਊਲ ਨੇ ਅਰ ਸਾਰੇ ਇਸਰਾਏਲੀ ਮਨੁੱਖਾਂ ਨੇ ਵੱਡੀ ਖੁਸ਼ੀ ਮਨਾਈ।।

1-Samuel 11:1 Punjabi Language Bible Words basic statistical display

COMING SOON ...

×

Alert

×