1
|
ਕੀ ਤੂੰ ਮਗਰ ਮੱਛ ਨੂੰ ਕੁੰਡੀ ਨਾਲ ਬਾਹਰ ਖਿੱਚ ਸੱਕਦਾ ਹੈ, ਯਾ ਖੱਬੀ ਨਾਲ ਉਹ ਦੀ ਜੀਭ ਨੂੰ ਦਬਾ ਸੱਕਦਾ ਹੈ? |
2
|
ਭਲਾ, ਤੂੰ ਉਹ ਦੇ ਨੱਕ ਵਿੱਚ ਰੱਸਾ ਪਾ ਸੱਕਦਾ ਹੈ, ਯਾ ਉਹ ਦੇ ਜਬਾੜੇ ਨੂੰ ਮੇਖ ਨਾਲ ਵਿੰਨ੍ਹ ਸੱਕਦਾ ਹੈ? |
3
|
ਕੀ ਉਹ ਤੇਰੇ ਅੱਗੇ ਬਹੁਤੀਆਂ ਅਰਜੋਈਆਂ ਕਰੇਗਾ, ਯਾ ਉਹ ਤੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰੇਗਾ? |
4
|
ਕੀ ਉਹ ਤੇਰੇ ਨਾਲ ਨੇਮ ਬੰਨ੍ਹੇਗਾ, ਭਈ ਤੂੰ ਉਹ ਨੂੰ ਆਪਣਾ ਗੁਲਾਮ ਸਦਾ ਤੀਕ ਰੱਖੇ? |
5
|
ਕੀ ਤੂੰ ਉਹ ਦੇ ਨਾਲ ਓਵੇਂ ਖੇਡੇਂਗਾ ਜਿਵੇਂ ਪੰਛੀ ਨਾਲ, ਯਾ ਆਪਣੀਆਂ ਕੁੜੀਆਂ ਲਈ ਉਹ ਨੂੰ ਬੰਨ੍ਹ ਰੱਖੇਂਗਾ? |
6
|
ਭਲਾ, ਸ਼ਿਕਾਰੀ ਉਹ ਦੀ ਸੁਦਾਗਰੀ ਕਰਨਗੇ, ਕੀ ਓਹ ਬੁਪਾਰੀਆਂ ਵਿੱਚ ਉਹ ਨੂੰ ਵੰਡਣਗੇ? |
7
|
ਕੀ ਤੂੰ ਉਹ ਦੀ ਖੱਲ ਨੂੰ ਬਰਛਿਆਂ ਨਾਲ ਭਰ ਸੱਕਦਾ ਹੈ, ਯਾ ਉਹ ਦੇ ਸਿਰ ਨੂੰ ਮੱਛੀ ਤ੍ਰਿਸੂਲਾਂ ਨਾਲ? |
8
|
ਆਪਣਾ ਹੱਥ ਉਸ ਉੱਤੇ ਧਰ, ਉਸ ਲੜਾਈ ਨੂੰ ਯਾਦ ਕਰ, - ਤੂੰ ਫੇਰ ਇਉਂ ਨਾ ਕਰੇਂਗਾ! |
9
|
ਵੇਖ ਉਹ ਦੀ ਆਸਾ ਰੱਖਣੀ ਵਿਅਰਥ ਹੈ, ਭਲਾ, ਕੋਈ ਉਹ ਨੂੰ ਵੇਖਦੇ ਹੀ ਡਿੱਗ ਨਾ ਪਵੇਗਾ? |
10
|
ਕੋਈ ਇੰਨੀ ਤੱਤੀ ਤਬੀਅਤ ਦਾ ਨਹੀਂ ਜੋ ਉਹ ਦੇ ਛੇੜਨ ਦਾ ਹਿਆਉਂ ਕਰੇ, ਫੇਰ ਕੌਣ ਹੈ ਜੋ ਮੇਰੇ ਸਨਮੁਖ ਖੋਲ ਸੱਕੇ? |
11
|
ਕਿਹ ਨੇ ਪਹਿਲਾਂ ਮੈਨੂੰ ਕੁੱਝ ਦਿੱਤਾ ਭਈ ਮੈਂ ਉਹ ਨੂੰ ਮੋੜ ਦਿਆਂ? ਜੋ ਕੁੱਝ ਅਕਾਸ਼ ਦੇ ਹੇਠ ਹੈ ਸੋ ਮੇਰਾ ਹੈ ।। |
12
|
ਮੈਂ ਉਹ ਦੇ ਅੰਗਾਂ ਦੇ ਵਿਖੇ ਚੁੱਪ ਨਾ ਰਹਾਂਗਾ, ਨਾ ਉਹ ਦੇ ਮਹਾ ਬਲ ਨਾ ਉਹ ਦੇ ਢਾਂਚੇ ਦੇ ਸੁਹੱਪਣ ਵਿਖੇ। |
13
|
ਕੌਣ ਉਹ ਦੇ ਉੱਪਰ ਦਾ ਲਿਬਾਸ ਉਤਾਰ ਸੱਕਦਾ ਹੈ? ਕੌਣ ਉਹ ਦੇ ਦੋਹਾਂ ਜਬਾੜਿਆਂ ਵਿੱਚ ਆ ਸੱਕਦਾ ਹੈ? |
14
|
ਕੌਣ ਉਹ ਦੇ ਮੂੰਹ ਦੇ ਕਵਾੜਾਂ ਨੂੰ ਖੋਲ੍ਹ ਸੱਕਦਾ ਹੈ? ਉਹ ਦੇ ਦੰਦਾਂ ਦਾ ਘੇਰਾ ਭਿਆਣਕ ਹੈ! |
15
|
ਉਹ ਦਾ ਘੁਮੰਡ ਉਹ ਦੇ ਛਿਲਕੇ ਦੀਆਂ ਧਾਰੀਆਂ ਹੈ, ਓਹ ਘੁੱਟ ਕੇ ਮੋਹਰ ਨਾਲ ਜੋੜੀਆਂ ਗਈਆਂ ਹਨ, |
16
|
ਉਹ ਇੱਕ ਦੂਏ ਦੇ ਨੇੜੇ ਹਨ, ਅਤੇ ਹਵਾ ਉਨ੍ਹਾਂ ਦੇ ਵਿੱਚ ਦੀ ਨਹੀਂ ਆ ਸਕਦੀ। |
17
|
ਓਹ ਇੱਕ ਦੂਏ ਦੇ ਨਾਲ ਨਾਲ ਹਨ, ਓਹ ਇਉਂ ਸੁੱਟੀਆਂ ਹੋਈਆਂ ਹਨ ਭਈ ਓਹ ਜੁਦਾ ਨਹੀਂ ਹੋ ਸੱਕਦੀਆਂ। |
18
|
ਉਹ ਦੀਆਂ ਛਿੱਕਾਂ ਤੋਂ ਚਾਨਣ ਲਸ਼ਕ ਉੱਠਦਾ ਹੈ। ਉਹ ਦੀਆਂ ਅੱਖਾਂ ਫ਼ਜਰ ਦੀਆਂ ਪਲਕਾਂ ਜਿਹੀਆਂ ਹਨ! |
19
|
ਉਹ ਦੇ ਮੂੰਹੋਂ ਬਲਦੀਆਂ ਹੋਈਆਂ ਮਸ਼ਾਲਾਂ ਨਿੱਕਲ- ਦੀਆਂ ਹਨ, ਅਤੇ ਅੱਗ ਦੀਆਂ ਚਿੰਗਿਆੜੀਆਂ ਉੱਡਦੀਆਂ ਹਨ! |
20
|
ਉਹ ਦੀਆਂ ਨਾਸਾਂ ਵਿੱਚੋਂ ਧੂੰਆਂ ਨਿੱਕਲਦਾ ਹੈ, ਜਿਵੇਂ ਉਬਲਦੀ ਦੇਗ ਯਾ ਧੁਖਦਿਆਂ ਕਾਨਿਆਂ ਤੋਂ! |
21
|
ਉਹ ਦਾ ਸਾਹ ਕੋਲਿਆਂ ਨੂੰ ਸੁਲਗਾ ਦਿੰਦਾ ਹੈ, ਅਤੇ ਉਹ ਦੇ ਮੂੰਹੋਂ ਸ਼ੋਹਲੇ ਨਿੱਕਲਦੇ ਹਨ! |
22
|
ਉਹ ਦੀ ਧੌਣ ਵਿੱਚ ਬਲ ਟਿੱਕਦਾ ਹੈ, ਅਤੇ ਭੈ ਉਹ ਦੇ ਅੱਗੇ ਨੱਚਦਾ ਹੈ! |
23
|
ਉਹ ਦੇ ਮਾਸ ਦੀਆਂ ਤਹਿਆਂ ਸਟੀਆਂ ਹੋਈਆਂ ਹਨ, ਓਹ ਉਹ ਦੇ ਉੱਤੇ ਜੰਮੀਆਂ ਹੋਈਆਂ ਹਨ, ਓਹ ਹਿੱਲ ਨਹੀਂ ਸੱਕਦੀਆਂ। |
24
|
ਉਹ ਦਾ ਦਿਲ ਪੱਥਰ ਵਾਂਙੁ ਪੱਕਾ ਹੈ, ਸਗੋਂ ਚੱਕੀ ਦੇ ਹੇਠਲੇ ਪੁੜ ਵਾਂਙੁ ਪੱਕਾ ਹੈ। |
25
|
ਜਦ ਉਹ ਉੱਠਦਾ ਹੈ ਤਦ ਦੇਵਤੇ ਵੀ ਡਰ ਜਾਂਦੇ ਹਨ, ਓਹ ਘਬਰਾਹਟ ਨਾਲ ਪਾਗਲ ਹੋ ਜਾਂਦੇ ਹਨ! |
26
|
ਭਾਵੇਂ ਤਲਵਾਰ ਉਹ ਦੇ ਕੋਲ ਪੁੱਜੇ, ਉਸ ਤੋਂ ਕੁੱਝ ਬਣਦਾ ਨਹੀਂ, ਨਾ ਬਰਛੀ ਨਾ ਭਾਲੇ ਨਾ ਬੱਲਮ ਤੋਂ। |
27
|
ਉਹ ਲੋਹੇ ਨੂੰ ਭੋਹ ਸਮਝਦਾ ਹੈ, ਅਤੇ ਪਿੱਤਲ ਨੂੰ ਗਲੀ ਹੋਈ ਲੱਕੜ! |
28
|
ਤੀਰ ਉਹ ਨੂੰ ਨਹੀਂ ਨਠਾ ਸੱਕਦੇ, ਗੋਪੀਏ ਦੇ ਪੱਥਰ ਉਹ ਦੇ ਲਈ ਤਿਖਣੇ ਹੀ ਬਣ ਜਾਂਦੇ ਹਨ। |
29
|
ਲਾਠੀਆਂ ਤਿਖਣੇ ਦੇ ਤੁੱਲ ਗਿਣੀਆਂ ਜਾਂਦੀਆਂ ਹਨ, ਸਾਂਗ ਦੀ ਸਾਂ ਸਾਂ ਉੱਤੇ ਉਹ ਹੱਸਦਾ ਹੈ। |
30
|
ਉਹ ਦੇ ਹੇਠਲੇ ਹਿੱਸੇ ਤੇਜ਼ ਠੀਕਰਿਆਂ ਵਾਂਙੁ ਹਨ, ਉਹ ਜਾਣੋ ਚਿੱਕੜ ਉੱਤੇ ਫਲ੍ਹਾ ਫੇਰਦਾ ਹੈ । |
31
|
ਉਹ ਡੁੰਘਿਆਈ ਨੂੰ ਦੇਗ ਵਾਂਙੁ ਉਛਾਲ ਦਿੰਦਾ ਹੈ, ਉਹ ਸਮੁੰਦਰ ਨੂੰ ਮੱਲ੍ਹਮ ਦੇ ਡੱਬੇ ਬਣਾ ਦਿੰਦਾ ਹੈ। |
32
|
ਉਹ ਆਪਣੇ ਪਿੱਛੇ ਚਮਕੀਲਾ ਰਾਹ ਛੱਡਦਾ ਹੈ, ਭਈ ਜਾਣੋ ਡੁੰਘਿਆਈ ਉੱਤੇ ਧੌਲੇ ਆਏ ਹੋਏ ਹਨ। |
33
|
ਪ੍ਰਿਥਵੀ ਉੱਤੇ ਉਹ ਦੇ ਤੁੱਲ ਕੋਈ ਨਹੀਂ, ਉਹ ਬਿਨਾ ਖ਼ੌਫ਼ ਦੇ ਸਾਜਿਆ ਗਿਆ! |
34
|
ਉਹ ਹਰ ਉੱਚਿਆਈ ਨੂੰ ਵੇਂਹਦਾ ਹੈ, ਉਹ ਮਗਰੂਰਾਂ ਦੀ ਕੁੱਲ ਅੰਸ ਉੱਤੇ ਪਾਤਸ਼ਾਹ ਹੈ। |
Job 41:30 Punjabi Language Bible Words basic statistical display
COMING SOON ...