1
|
ਫੇਰ ਅੱਯੂਬ ਨੇ ਆਪਣਾ ਦ੍ਰਿਸ਼ਟਾਂਤ ਦੇ ਕੇ ਆਖਿਆ, |
2
|
ਜੀਉਂਦੇ ਪਰਮੇਸ਼ੁਰ ਦੀ ਸੌਂਹ ਜਿਸ ਮੇਰਾ ਨਿਆਉਂ ਪਲਟਾ ਦਿੱਤਾ, ਨਾਲੇ ਸਰਬ ਸ਼ਕਤੀਮਾਨ ਦੀ ਜਿਸ ਮੇਰੀ ਜਾਨ ਨੂੰ ਕੌੜਾ ਕੀਤਾ! |
3
|
ਜਿੰਨਾ ਚਿਰ ਮੇਰਾ ਸਾਹ ਮੇਰੇ ਵਿੱਚ ਹੈ, ਅਤੇ ਪਰਮੇਸ਼ੁਰ ਦਾ ਦਮ ਮੇਰੀਆਂ ਨਾਸਾਂ ਵਿੱਚ ਹੈ, |
4
|
ਮੇਰੇ ਬੁੱਲ੍ਹ ਬਦੀ ਦੀਆਂ ਗੱਲਾਂ ਨਾ ਕਰਨਗੇ, ਮੇਰੀ ਜੀਭ ਮਕਰ ਨਾ ਉੱਚਰੇਗੀ |
5
|
ਇਹ ਮੈਥੋਂ ਦੁਰ ਹੋਵੇ ਕਿ ਮੈਂ ਤੁਹਾਨੂੰ ਧਰਮੀ ਠਹਿਰਾਵਾਂ, ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ। |
6
|
ਮੈਂ ਆਪਣਾ ਧਰਮ ਤਕੜਾਈ ਨਾਲ ਫੜਿਆ, ਅਤੇ ਉਹ ਨੂੰ ਨਾ ਜਾਣ ਦਿਆਂਗਾ, ਮੇਰਾ ਦਿਲ ਮੈਨੂੰ ਉਮਰ ਭਰ ਉਲਾਹਮਾ ਨਾ ਦੇਵੇਗਾ।। |
7
|
ਮੇਰਾ ਵੈਰੀ ਦੁਸ਼ਟ ਵਾਂਙੁ ਹੋਵੇ, ਅਤੇ ਮੇਰਾ ਵਿਰੋਧੀ ਬੁਰਿਆਰ ਵਾਂਙੁ। |
8
|
ਨਾਸਤਕ ਨੂੰ ਕੀ ਆਸ਼ਾ ਹੈ ਜਦ ਉਹ ਕੱਟਿਆ ਜਾਵੇ, ਜਦ ਪਰਮੇਸ਼ੁਰ ਉਹ ਦੀ ਜਾਨ ਲੈ ਲਵੇ? |
9
|
ਭਲਾ, ਪਰਮੇਸ਼ੁਰ ਉਹ ਦੀ ਦੁਹਾਈ ਸੁਣੇਗਾ, ਜਦ ਦੁਖ ਉਹ ਦੇ ਉੱਤੇ ਆਵੇ? |
10
|
ਕੀ ਉਹ ਸਰਬ ਸ਼ਕਤੀਮਾਨ ਵਿੱਚ ਮਗਨ ਰਹੇਗਾ, ਅਤੇ ਹਰ ਵੇਲੇ ਪਰਮੇਸ਼ੁਰ ਨੂੰ ਪੁਕਾਰੇਗਾ? |
11
|
ਮੈਂ ਤੁਹਾਨੂੰ ਪਰਮੇਸ਼ੁਰ ਦੇ ਹੱਥ ਦੀ ਬਾਬਤ ਸਿਖਾਵਾਂਗਾ, ਜੋ ਕੁੱਝ ਸਰਬ ਸ਼ਕਤੀਮਾਨ ਦੇ ਵਿਖੇ ਹੈ ਮੈਂ ਨਾ ਲੁਕਾਵਾਂਗਾ। |
12
|
ਵੇਖੋ, ਤੁਸੀਂ ਸਭਨਾਂ ਨੇ ਡਿੱਠਾ, ਤਾਂ ਤੁਸੀਂ ਕਿਉਂ ਬਿਲਕੁਲ ਹੀ ਨਿਕੰਮੇ ਹੋ ਗਏ? |
13
|
ਏਹ ਪਰਮੇਸ਼ੁਰ ਦੇ ਨਾਲ ਦੁਸ਼ਟ ਜਨ ਦਾ ਹਿੱਸਾ ਹੈ, ਅਤੇ ਜ਼ਾਲਮਾਂ ਦਾ ਵਿਰਸਾ ਜਿਹੜਾ ਉਹ ਸਰਬ ਸ਼ਕਤੀਮਾਨ ਤੋਂ ਲੈਂਦੇ ਹਨ, |
14
|
ਜੇ ਉਹ ਦੇ ਪੁੱਤ੍ਰ ਬਹੁਤੇ ਹੋ ਜਾਣ ਤਾਂ ਇਹ ਤਲਵਾਰ ਲਈ ਹੈ, ਅਤੇ ਉਹ ਦੀ ਅੰਸ ਰੋਟੀ ਨਾਲ ਨਾ ਰੱਜੇਗੀ। |
15
|
ਉਹ ਦਾ ਬਕੀਆ ਮਰ ਕੇ ਦੱਬਿਆ ਜਾਵੇਗਾ, ਅਤੇ ਉਹ ਦੀਆਂ ਵਿਧਵਾਂ ਨਾ ਰੋਣਗੀਆਂ। |
16
|
ਜੇ ਉਹ ਖ਼ਾਕ ਵਾਂਙੁ ਚਾਂਦੀ ਦੇ ਢੇਰ ਨਾ ਲਵੇ, ਅਤੇ ਮਿੱਟੀ ਵਾਂਙੁ ਬਸਤ੍ਰ ਤਿਆਰ ਕਰੇ,- |
17
|
ਉਹ ਤਿਆਰ ਤਾਂ ਕਰੇ ਪਰ ਪਾਉਣਗੇ ਉਹ ਨੂੰ ਧਰਮੀ ਅਤੇ ਉਹ ਚਾਂਦੀ ਬੇਦੋਸ਼ੇ ਵੰਡ ਲੈਣਗੇ । |
18
|
ਉਹ ਆਪਣਾ ਘਰ ਮੱਕੜੀ ਵਾਂਙੁ ਬਣਾਉਂਦਾ ਹੈ, ਅਤੇ ਇੱਕ ਕੁੱਲੀ ਵਾਂਙੁ ਜਿਹ ਨੂੰ ਕੋਈ ਰਾਖਾ ਬਣਾਉਂਦਾ ਹੈ। |
19
|
ਉਹ ਧਨੀ ਹੋ ਕੇ ਲੰਮਾ ਪੈਂਦਾ ਹੈ, ਪਰ ਫੇਰ ਇਉਂ ਨਹੀਂ, ਉਹ ਆਪਣੀਆਂ ਅੱਖਾਂ ਖੋਲ੍ਹਦਾ ਅਤੇ ਉਹ ਹੈ ਨਹੀਂ। |
20
|
ਭੈਜਲ ਉਹ ਨੂੰ ਪਾਣੀਆਂ ਵਾਂਙੁ ਆ ਪੈਂਦੇ, ਝੱਖੜ ਰਾਤ ਨੂੰ ਉਹ ਨੂੰ ਉਡਾ ਲੈ ਜਾਂਦਾ ਹੈ। |
21
|
ਪੁਰੇ ਦੀ ਹਵਾ ਉਹ ਨੂੰ ਚੁੱਕਦੀ ਅਤੇ ਉਹ ਚੱਲਾ ਜਾਂਦਾ ਹੈ, ਉਹ ਉਸ ਨੂੰ ਉਸ ਦੇ ਥਾਂ ਤੋਂ ਹੂੰਝ ਲੈ ਜਾਂਦੀ ਹੈ। |
22
|
ਅਤੇ ਉਹ ਉਸ ਉੱਤੇ ਤਰਸ ਖਾਧੇ ਬਿਨਾ ਆਪਣੇ ਆਪ ਨੂੰ ਸੁੱਟੇਗੀ, ਉਹ ਉਸ ਦੇ ਹੱਥੋਂ ਸਿਰ ਤੇ ਪੈਰ ਰੱਖ ਕੇ ਨੱਠੇਗਾ। |
23
|
ਉਹ ਉਸ ਦੇ ਉੱਤੇ ਤਾਉੜੀ ਵਜਾਵੇਗੀ ਅਤੇ ਉਹ ਦੇ ਉੱਤੇ ਆਪਣੇ ਥਾਂ ਤੋਂ ਛੁਛਕਾਰੇਗੀ। |
Job 27:13 Punjabi Language Bible Words basic statistical display
COMING SOON ...