Indian Language Bible Word Collections
Acts 16:1
Acts Chapters
Acts 16 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Acts Chapters
Acts 16 Verses
1
|
ਉਹ ਦਰਬੇ ਅਤੇ ਲੁਸਤ੍ਰਾ ਵਿੱਚ ਭੀ ਆਇਆ ਅਰ ਵੇਖੋ ਉੱਥੇ ਤਿਮੋਥਿਉਸ ਨਾਮੇ ਇੱਕ ਚੇਲਾ ਹੈਸੀ ਜਿਹੜਾ ਇੱਕ ਨਿਹਚਾਵਾਨ ਯਹੂਦਣ ਦਾ ਪੁੱਤ੍ਰ ਸੀ ਪਰ ਉਹ ਦਾ ਪਿਓ ਯੂਨਾਨੀ ਸੀ |
2
|
ਉਹ ਲੁਸਤ੍ਰਾ ਅਤੇ ਇਕੋਨਿਯੁਮ ਦੇ ਰਹਿਣ ਵਾਲੇ ਭਾਈਆਂ ਵਿੱਚ ਨੇਕਨਾਮ ਸੀ |
3
|
ਪੌਲੁਸ ਨੇ ਚਾਹਿਆ ਭਈ ਇਹ ਮੇਰੇ ਨਾਲ ਚੱਲੇ ਸੋ ਉਨ੍ਹਾਂ ਯਹੂਦੀਆਂ ਦੇ ਕਾਰਨ ਜਿਹੜੇ ਉਸ ਗਿਰਦੇ ਦੇ ਸਨ ਉਹ ਨੂੰ ਲੈ ਕੇ ਉਹ ਦੀ ਸੁੰਨਤ ਕੀਤੀ ਕਿਉਂ ਜੋ ਉਹ ਸੱਭੋ ਜਾਣਦੇ ਸਨ ਭਈ ਉਹ ਦਾ ਪਿਉ ਯੂਨਾਨੀ ਸੀ |
4
|
ਓਹ ਨਗਰ ਨਗਰ ਫਿਰਦਿਆਂ ਹੋਇਆਂ ਉਹ ਹੁਕਮ ਜਿਹੜੇ ਯਰੂਸ਼ਲਮ ਵਿੱਚਲਿਆਂ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ ਮੰਨਣ ਲਈ ਓਹਨਾਂ ਨੂੰ ਸੌਂਪਦੇ ਗਏ |
5
|
ਸੋ ਕਲੀਸਿਯਾਂ ਨਿਹਚਾ ਵਿੱਚ ਤਕੜੀਆਂ ਹੁੰਦਿਆਂ ਅਤੇ ਗਿਣਤੀ ਵਿੱਚ ਦਿਨੋ ਦਿਨ ਵਧਦੀਆਂ ਗਈਆਂ।। |
6
|
ਓਹ ਫ਼ਰੁਗਿਯਾ ਅਰ ਗਲਾਤਿਯਾ ਦੇ ਇਲਾਕੇ ਵਿੱਚ ਦੀ ਲੰਘ ਗਏ ਕਿਉਂ ਜੋ ਪਵਿੱਤ੍ਰ ਆਤਮਾ ਨੇ ਉਨ੍ਹਾਂ ਨੂੰ ਆਸਿਯਾ ਵਿੱਚ ਬਚਨ ਸੁਣਾਉਣ ਤੋਂ ਮਨਾ ਕੀਤਾ ਸੀ |
7
|
ਤਦ ਉਨ੍ਹਾਂ ਨੇ ਮੁਸਿਯਾ ਦੇ ਸਾਹਮਣੇ ਆ ਕੇ ਬਿਥੁਨਿਯਾ ਵਿੱਚ ਜਾਣ ਦਾ ਜਤਨ ਕੀਤਾ ਪਰ ਯਿਸੂ ਦੇ ਆਤਮਾ ਨੇ ਉਨ੍ਹਾਂ ਨੂੰ ਨਾ ਜਾਣ ਦਿੱਤਾ |
8
|
ਸੋ ਓਹ ਮੁਸਿਯਾ ਕੋਲ ਦੀ ਲੰਘ ਕੇ ਤ੍ਰੋਆਸ ਵਿੱਚ ਆ ਉੱਤਰੇ |
9
|
ਅਤੇ ਪੌਲੁਸ ਨੇ ਰਾਤ ਨੂੰ ਇੱਕ ਦਰਸ਼ਣ ਵੇਖਿਆ ਕਿ ਇੱਕ ਮਕਦੂਨੀ ਮਨੁੱਖ ਖੜਾ ਉਹ ਦੀ ਮਿੰਨਤ ਕਰ ਕੇ ਕਹਿੰਦਾ ਹੈ ਜੋ ਇਸ ਪਾਰ ਮਕਦੂਨਿਯਾ ਵਿੱਚ ਉਤਰ ਕੇ ਸਾਡੀ ਸਹਾਇਤਾ ਕਰ |
10
|
ਜਾਂ ਉਸ ਨੇ ਇਹ ਦਰਸ਼ਣ ਪਾਇਆ ਤਾਂ ਜਤਨ ਕੀਤਾ ਇਸ ਲਈ ਜੋ ਅਸਾਂ ਪੱਕ ਜਾਣਿਆ ਭਈ ਪਰਮੇਸ਼ੁਰ ਨੇ ਸਾਨੂੰ ਬੁਲਾਇਆ ਹੈ ਜੋ ਉਨ੍ਹਾਂ ਲੋਕਾਂ ਨੂੰ ਖੁਸ਼ ਖਬਰੀ ਸੁਣਾਈਏ।। |
11
|
ਤਾਂ ਤ੍ਰੋਆਸ ਤੋਂ ਜਹਾਜ਼ ਤੇ ਚੜ੍ਹ ਕੇ ਅਸੀਂ ਸਿੱਧੇ ਸਮੁਤ੍ਰਾਕੇ ਨੂੰ ਆਏ ਅਤੇ ਅਗਲੇ ਭਲਕ ਨਿਯਾਪੁਲਿਸ ਨੂੰ |
12
|
ਅਰ ਉੱਥੋਂ ਫ਼ਿਲਿੱਪੈ ਨੂੰ ਜੋ ਮਕਦੂਨਿਯਾ ਦੇ ਉਸ ਪਾਸੇ ਦਾ ਵੱਡਾ ਸ਼ਹਿਰ ਅਤੇ ਰੋਮੀਆਂ ਦੀ ਬਸਤੀ ਹੈ ਅਤੇ ਅਸੀਂ ਕਈ ਦਿਨ ਓਸੇ ਸ਼ਹਿਰ ਵਿੱਚ ਰਹੇ |
13
|
ਅਤੇ ਸਬਤ ਦੇ ਦਿਨ ਫਾਟਕ ਤੋਂ ਬਾਹਰ ਦਰਿਆ ਦੇ ਕੰਢੇ ਉੱਤੇ ਗਏ ਜਿੱਥੇ ਅਸਾਂ ਜਾਣਿਆ ਭਈ ਬੰਦਗੀ ਕਰਨ ਦਾ ਕੋਈ ਅਸਥਾਨ ਹੋਵੇਗਾ ਅਤੇ ਬੈਠ ਕੇ ਉਨ੍ਹਾਂ ਤੀਵੀਆਂ ਨਾਲ ਜਿਹੜੀਆਂ ਇਕੱਠੀਆਂ ਹੋਈਆਂ ਸਨ ਗੱਲਾਂ ਕਰਨ ਲੱਗੇ |
14
|
ਅਰ ਲੁਦਿਯਾ ਨਾਮੇ ਥੁਆਤੀਰਾ ਨਗਰ ਦੀ ਇੱਕ ਤੀਵੀਂ ਕਿਰਮਿਚ ਵੇਚਣ ਵਾਲੀ ਪਰਮੇਸ਼ੁਰ ਦੀ ਭਗਤਣ ਸੁਣਦੀ ਸੀ। ਉਹ ਦਾ ਮਨ ਪ੍ਰਭੁ ਨੇ ਖੋਲ੍ਹ ਦਿੱਤਾ ਭਈ ਪੌਲੁਸ ਦੀਆਂ ਗੱਲਾਂ ਉੱਤੇ ਚਿੱਤ ਲਾਵੇ |
15
|
ਅਤੇ ਜਾਂ ਉਸ ਨੇ ਆਪਣੇ ਟੱਬਰ ਸਣੇ ਬਪਤਿਸਮਾ ਲਿਆ ਤਾਂ ਮਿੰਨਤ ਕਰ ਕੇ ਬੋਲੀ ਕਿ ਜੇ ਤੁਸੀਂ ਮੈਨੂੰ ਪ੍ਰਭੁ ਦੀ ਨਿਹਚਾਵਾਨ ਸਮਝਿਆ ਹੈ ਤਾਂ ਮੇਰੇ ਘਰ ਵਿੱਚ ਆਣ ਕੇ ਰਹੋ ਅਤੇ ਸਾਨੂੰ ਮੱਲੋ ਮੱਲੀ ਲੈ ਗਈ।। |
16
|
ਇਉਂ ਹੋਇਆ ਕਿ ਜਦ ਅਸੀਂ ਬੰਦਗੀ ਕਰਨ ਦੇ ਅਸਥਾਨ ਨੂੰ ਜਾਂਦੇ ਸਾਂ ਤਾਂ ਇੱਕ ਗੋੱਲੀ ਸਾਨੂੰ ਮਿਲੀ ਜਿਹ ਦੇ ਵਿੱਚ ਭੇਤ ਬੁਝਣ ਦੀ ਰੂਹ ਸੀ ਅਤੇ ਟੇਵੇ ਲਾ ਕੇ ਉਹ ਆਪਣੇ ਮਾਲਕਾਂ ਲਈ ਬਹੁਤ ਕੁਝ ਕਮਾ ਲਿਆਉਂਦੀ ਸੀ |
17
|
ਸੋ ਪੌਲੁਸ ਦੇ ਅਤੇ ਸਾਡੇ ਮਗਰ ਆਣ ਕੇ ਹਾਕਾਂ ਮਾਰਦੀ ਅਤੇ ਕਹਿੰਦੀ ਸੀ ਜੋ ਏਹ ਲੋਕ ਅੱਤ ਮਹਾਂ ਪਰਮੇਸ਼ੁਰ ਦੇ ਦਾਸ ਹਨ ਜਿਹੜੇ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ! |
18
|
ਉਹ ਬਹੁਤ ਦਿਨਾਂ ਤੀਕੁਰ ਇਹ ਕਰਦੀ ਰਹੀ ਪਰ ਪੌਲੁਸ ਅੱਕ ਗਿਆ ਅਤੇ ਮੁੜ ਕੇ ਉਸ ਰੂਹ ਨੂੰ ਕਿਹਾ, ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ ਜੋ ਇਹ ਦੇ ਵਿੱਚੋਂ ਨਿੱਕਲ ਜਾਹ! ਅਤੇ ਉਹ ਉਸੇ ਘੜੀ ਨਿੱਕਲ ਗਈ।। |
19
|
ਪਰ ਜਾਂ ਉਹ ਦੇ ਮਾਲਕਾਂ ਨੇ ਵੇਖਿਆ ਜੋ ਸਾਡੀ ਕਮਾਈ ਦੀ ਆਸ ਜਾਂਦੀ ਰਹੀ ਤਾਂ ਪੌਲੁਸ ਅਤੇ ਸੀਲਾਸ ਨੂੰ ਫੜ ਕੇ ਬਾਜ਼ਾਰ ਵਿੱਚ ਹਾਕਮਾਂ ਦੇ ਕੋਲ ਖਿੱਚ ਕੇ ਲੈ ਚੱਲੇ |
20
|
ਅਤੇ ਉਨ੍ਹਾਂ ਨੇ ਸਰਦਾਰਾਂ ਦੇ ਅੱਗੇ ਲੈ ਜਾ ਕੇ ਕਿਹਾ ਭਈ ਏਹ ਮਨੁੱਖ ਜਿਹੜੇ ਯਹੂਦੀ ਹਨ ਸਾਡੇ ਸ਼ਹਿਰ ਨੂੰ ਬਹੁਤ ਜਿੱਚ ਕਰਦੇ ਹਨ |
21
|
ਅਤੇ ਸਾਨੂੰ ਅਜੇਹੀਆਂ ਰੀਤਾਂ ਦੱਸਦੇ ਹਨ ਕਿ ਜਿਨ੍ਹਾਂ ਦਾ ਮੰਨਣਾ ਅਤੇ ਪੂਰਾ ਕਰਨਾ ਸਾਨੂੰ ਜੋ ਰੋਮੀ ਹਾਂ ਜੋਗ ਨਹੀਂ |
22
|
ਤਦ ਲੋਕ ਮਿਲ ਕੇ ਉਨ੍ਹਾਂ ਦੇ ਵਿਰੁੱਧ ਉੱਠੇ ਅਤੇ ਸਰਦਾਰਾਂ ਨੇ ਉਨ੍ਹਾਂ ਦੇ ਦੁਆਲੇ ਦੇ ਲੀੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਕੀਤਾ |
23
|
ਉਨ੍ਹਾਂ ਨੂੰ ਮਾਰ ਕੇ ਕੈਦ ਕਰ ਦਿੱਤਾ ਅਤੇ ਕੈਦਖ਼ਾਨੇ ਦੇ ਦਰੋਗੇ ਨੂੰ ਹੁਕਮ ਦਿੱਤਾ ਭਈ ਵੱਡੀ ਚੌਕਸੀ ਨਾਲ ਉਨ੍ਹਾਂ ਦੀ ਖਬਰਦਾਰੀ ਕਰ! |
24
|
ਉਸ ਨੇ ਅਜਿਹਾ ਹੁਕਮ ਪਾ ਕੇ ਉਨ੍ਹਾਂ ਨੂੰ ਅੰਦਰਲੇ ਕੈਦਖ਼ਾਨੇ ਵਿੱਚ ਸੁੱਟਿਆ ਅਤੇ ਉਨ੍ਹਾਂ ਦੇ ਪੈਰੀਂ ਕਾਠ ਠੋਕ ਦਿੱਤਾ |
25
|
ਪਰ ਅੱਧੀਕੁ ਰਾਤ ਨੂੰ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ੁਰ ਦੇ ਭਜਨ ਗਾਉਂਦੇ ਸਨ ਅਰ ਕੈਦੀ ਉਨ੍ਹਾਂ ਦੀ ਸੁਣਦੇ ਸਨ |
26
|
ਤਾਂ ਅਚਾਣਕ ਇੱਕ ਐਡਾ ਭੁਚਾਲ ਆਇਆ ਜੋ ਕੈਦਖ਼ਾਨੇ ਦੀਆਂ ਨੀਹਾਂ ਹਿੱਲ ਗਈਆਂ ਅਰ ਝੱਟ ਸਾਰੇ ਬੂਹੇ ਖੁਲ੍ਹ ਗਏ ਅਤੇ ਸਭਨਾਂ ਦੀਆਂ ਬੇੜੀਆਂ ਖੁਲ੍ਹ ਗਈਆਂ! |
27
|
ਕੈਦਖ਼ਾਨੇ ਦਾ ਦਰੋਗਾ ਜਾਗ ਉੱਠਿਆ ਅਤੇ ਜਾਂ ਕੈਦਖ਼ਾਨੇ ਦੇ ਬੂਹੇ ਖੁਲ੍ਹੇ ਵੇਖੇ ਤਾਂ ਇਹ ਸਮਝ ਕੇ ਭਈ ਕੈਦੀ ਭੱਜ ਗਏ ਹੋਣੇ ਹਨ ਤਲਵਾਰ ਧੂਈ ਅਤੇ ਆਪ ਨੂੰ ਮਾਰਨ ਲੱਗਾ |
28
|
ਪਰ ਪੌਲੁਸ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਆਖਿਆ ਜੋ ਆਪ ਨੂੰ ਕੁਝ ਨੁਕਸਾਨ ਨਾ ਪੁਚਾ ਕਿਉਂ ਜੋ ਅਸੀਂ ਸਭ ਏੱਥੇ ਹੀ ਹਾਂ! |
29
|
ਪਰ ਉਹ ਦੀਵੇ ਮੰਗਾ ਕੇ ਅੰਦਰ ਨੂੰ ਦੌੜਿਆ ਅਤੇ ਕੰਬਦਾ ਕੰਬਦਾ ਪੌਲੁਸ ਅਤੇ ਸੀਲਾਸ ਦੇ ਅੱਗੇ ਡਿੱਗ ਪਿਆ |
30
|
ਅਤੇ ਉਨ੍ਹਾਂ ਨੂੰ ਬਾਹਰ ਲਿਆ ਕੇ ਕਿਹਾ, ਹੇ ਮਹਾ ਪੁਰਖੋ, ਮੈਂ ਕੀ ਕਰਾਂ ਜਿਸ ਤੋਂ ਬਚਾਇਆ ਜਾਵਾਂॽ |
31
|
ਉਨ੍ਹਾਂ ਆਖਿਆ, ਪ੍ਰਭੁ ਯਿਸੂ ਉੱਤੇ ਨਿਹਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ |
32
|
ਤਾਂ ਉਨ੍ਹਾਂ ਉਸ ਨੂੰ ਅਤੇ ਉਨ੍ਹਾਂ ਸਭਨਾਂ ਨੂੰ ਜਿਹੜੇ ਉਸ ਦੇ ਘਰ ਵਿੱਚ ਸਨ ਪ੍ਰਭੁ ਦਾ ਬਚਨ ਸੁਣਾਇਆ |
33
|
ਅਤੇ ਰਾਤ ਦੀ ਓਸੇ ਘੜੀ ਉਸ ਨੇ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਜਖ਼ਮ ਧੋਤੇ ਅਰ ਉਸ ਨੇ ਅਰ ਉਸ ਦੇ ਸਾਰੇ ਘਰ ਦਿਆਂ ਨੇ ਓਸੇ ਵੇਲੇ ਬਪਤਿਸਮਾ ਲਿਆ |
34
|
ਅਤੇ ਉਨ੍ਹਾਂ ਨੂੰ ਘਰ ਵਿੱਚ ਲਿਆ ਕੇ ਉਨ੍ਹਾਂ ਦੇ ਅੱਗੇ ਭੋਜਨ ਪਰੋਸਿਆ ਅਤੇ ਉਸ ਨੇ ਪਰਮੇਸ਼ੁਰ ਦੀ ਪਰਤੀਤ ਕਰ ਕੇ ਆਪਣੇ ਸਾਰੇ ਟੱਬਰ ਸਣੇ ਵੱਡੀ ਖੁਸ਼ ਖਬਰੀ ਮਨਾਈ।। |
35
|
ਜਾਂ ਦਿਨ ਚੜ੍ਹਿਆ ਤਾਂ ਸਰਦਾਰਾਂ ਨੇ ਪਿਆਦਿਆਂ ਦੇ ਰਾਹੀਂ ਕਹਾ ਭੇਜਿਆ ਭਈ ਉਨ੍ਹਾਂ ਮਨੁੱਖਾਂ ਨੂੰ ਛੱਡ ਦਿਓ |
36
|
ਤਦ ਦਰੋਗੇ ਨੇ ਪੌਲੁਸ ਨੂੰ ਇਸ ਗੱਲ ਦੀ ਖਬਰ ਦਿੱਤੀ ਜੋ ਸਰਦਾਰਾਂ ਨੇ ਤੁਹਾਨੂੰ ਛੱਡਣ ਲਈ ਕਹਾ ਭਜਿਆ ਹੈ ਸੋ ਹੁਣ ਨਿੱਕਲ ਕੇ ਸੁੱਖ ਸਾਂਦ ਨਾਲ ਚੱਲੇ ਜਾਓ |
37
|
ਪਰ ਪੌਲੁਸ ਨੇ ਉਨ੍ਹਾਂ ਨੂੰ ਆਖਿਆ ਕਿ ਉਨ੍ਹਾਂ ਨੇ ਤਾਂ ਸਾਨੂੰ ਜੋ ਰੋਮੀ ਹਾਂ ਦੋਸ਼ ਸਾਬਤ ਕੀਤਿਆਂ ਬਿਨਾਂ ਸਭਨਾਂ ਦੇ ਸਾਹਮਣੇ ਬੈਂਤ ਮਾਰ ਕੇ ਕੈਦ ਕੀਤਾ ਅਤੇ ਹੁਣ ਭਲਾ, ਓਹ ਸਾਨੂੰ ਚੁੱਪ ਕੀਤੇ ਕੱਢਦੇ ਹਨॽ ਇਹ ਕਦੀ ਨਹੀਂ ਹੋਣਾ ਸਗੋਂ ਓਹ ਆਪੋ ਆਣ ਕੇ ਸਾਨੂੰ ਬਾਹਰ ਲੈ ਚੱਲਣ |
38
|
ਤਦ ਪਿਆਦਿਆਂ ਨੇ ਏਹ ਗੱਲਾਂ ਸਰਦਾਰਾਂ ਨੂੰ ਜਾ ਸੁਣਾਈਆਂ ਅਤੇ ਜਾਂ ਓਹਨਾਂ ਸੁਣਿਆ ਜੋ ਏਹ ਰੋਮੀ ਹਨ ਤਾਂ ਡਰ ਗਏ |
39
|
ਅਤੇ ਆਣ ਕੇ ਉਨ੍ਹਾਂ ਨੂੰ ਮਨਾਇਆ ਅਤੇ ਬਾਹਰ ਲਿਆ ਕੇ ਅਰਦਾਸ ਕੀਤੀ ਜੋ ਸ਼ਹਿਰੋਂ ਚੱਲੇ ਜਾਓ |
40
|
ਤਦ ਓਹ ਕੈਦੋਂ ਛੁੱਟ ਕੇ ਲੁਦਿਯਾ ਦੇ ਗਏ ਅਰ ਭਾਈਆਂ ਨੂੰ ਵੇਖ ਕੇ ਉਨ੍ਹਾਂ ਨੂੰ ਤੱਸਲੀ ਦਿੱਤੀ ਅਤੇ ਤੁਰ ਪਏ।। |