Bible Languages

Indian Language Bible Word Collections

Bible Versions

Books

Ruth Chapters

Ruth 2 Verses

Bible Versions

Books

Ruth Chapters

Ruth 2 Verses

1 ਨਾਓਮੀ ਦੇ ਪਤੀ ਦਾ ਇੱਕ ਸਾਕ ਸੀ ਜੋ ਅਲੀਮਲਕ ਦੇ ਟੱਬਰ ਵਿੱਚ ਵੱਡਾ ਧਨੀ ਸੀ ਅਤੇ ਉਹਦਾ ਨਾਉਂ ਬੋਅਜ਼ ਸੀ
2 ਸੋ ਮੋਆਬਣ ਰੂਥ ਨੇ ਨਾਓਮੀ ਨੂੰ ਆਖਿਆ ਮੈਨੂੰ ਪਰਵਾਨਗੀ ਦੇਵੇਂ ਤਾਂ ਮੈਂ ਪੈਲੀਆਂ ਵਿੱਚ ਜਾਂਵਾ ਅਤੇ ਜਿਹ ਦੀ ਨਿਗਾਹ ਵਿੱਚ ਮੈਂ ਕਿਰਪਾ ਪਾਵਾਂ ਉਹਦੇ ਮਗਰ ਸਿਲਾ ਚੁਗ ਲਵਾਂ। ਉਹ ਉਸ ਨੂੰ ਬੋਲੀ, ਜਾਹ ਮੇਰੀਏ ਧੀਏ
3 ਸੋ ਉਹ ਗਈ ਅਤੇ ਪੈਲੀ ਵਿੱਚ ਵੱੜ ਕੇ ਵਾਢਿਆਂ ਦੇ ਮਗਰ ਸਿਲਾ ਚੁਗਣ ਲੱਗੀ ਅਤੇ ਸੰਜੋਗ ਨਾਲ ਉਹ ਅਲੀਮਲਕ ਜੇ ਸਾਕ ਬੋਅਜ਼ ਦੀ ਪੈਲੀ ਵਿੱਚ ਜਾ ਵੜੀ।।
4 ਤਾਂ ਵੇਖੋ ਜੋ ਬੋਅਜ਼ ਬੈਤਲਹਮ ਤੋਂ ਆਇਆ ਅਤੇ ਵਾਢਿਆਂ ਨੂੰ ਆਖਿਆ, ਯਹੋਵਾਹ ਤੁਹਾਡੇ ਨਾਲ ਹੋਵੇ ਅਤੇ ਉਨ੍ਹਾਂ ਨੇ ਉੱਤਰ ਦਿੱਤਾ ਯਹੋਵਾਹ ਤੁਹਾਨੂੰ ਅਸੀਸ ਦੇਵੇ
5 ਫੇਰ ਬੋਅਜ਼ ਨੇ ਆਪਣੇ ਟਹਿਲੂਏ ਨੂੰ ਜੋ ਵਾਢਿਆਂ ਦੇ ਉੱਤੇ ਮੁਕੱਰਰ ਸੀ ਪੁੱਛਿਆ ਭਈ ਇਹ ਕਿਹ ਦੀ ਛੋਕਰੀ ਹੈ?
6 ਟਹਿਲੂਏ ਨੇ ਜੋ ਵਾਢਿਆਂ ਦੇ ਉੱਤੇ ਮੁਕੱਰਰ ਸੀ ਉੱਤਰ ਦੇਕੇ ਆਖਿਆ, ਇਹ ਮੋਆਬਣ ਛੋਕਰੀ ਹੈ ਜੋ ਨਾਓਮੀ ਦੇ ਨਾਲ ਮੋਆਬ ਤੋਂ ਮੁੜ ਆਈ ਹੈ
7 ਅਤੇ ਉਹ ਬੋਲੀ, ਮੈਨੂੰ ਵਾਢਿਆਂ ਦੇ ਪਿੱਛੇ ਭਰੀਆਂ ਦੇ ਵਿਚਕਾਰ ਸਿਲਾ ਚੁਗਣ ਅਤੇ ਇਕੱਠਾ ਕਰਨ ਦਿਓ ਸੋ ਉਹ ਆਈ ਅਤੇ ਸਵੇਰ ਤੋਂ ਹੁਣ ਤੋੜੀ ਲੱਗੀ ਰਹੀ ਅਤੇ ਰਤਾਕੁ ਵਿਸਰਾਮ ਕਰਨ ਲਈ ਘਰ ਵਿੱਚ ਠਹਿਰੀ
8 ਤਾਂ ਬੋਅਜ਼ ਨੇ ਰੂਥ ਨੂੰ ਆਖਿਆ, ਹੇ ਮੇਰੀਏ ਧੀਏ ਤੂੰ ਮੇਰੀ ਗਲ ਨਹੀਂ ਸੁਣਦੀ? ਤੂੰ ਹੋਰ ਕਿਸੇ ਪੈਲੀ ਵਿੱਚ ਸਿਲਾ ਚੁੱਗਣ ਨਾ ਜਾ ਅਤੇ ਇੱਥੋਂ ਨਾ ਨਿੱਕਲ ਸਗੋਂ ਇਸੇ ਤਰਾਂ ਮੇਰੀਆਂ ਛੋਕਰੀਆਂ ਦੇ ਨਾਲ ਨਾਲ ਰਹੁ
9 ਇਸ ਪੈਲੀ ਵੱਲ ਜਿਹ ਨੂੰ ਉਹ ਵੱਢਦੇ ਹਨ ਧਿਆਨ ਰੱਖ ਅਤੇ ਉਨ੍ਹਾਂ ਦੇ ਮਗਰ ਮਗਰ ਤੁਰੀ ਜਾ। ਭਲਾ, ਮੈਂ ਇਨ੍ਹਾਂ ਜੁਆਨਾਂ ਨੂੰ ਆਗਿਆ ਨਹੀਂ ਦਿੱਤੀ ਜੋ ਉਹ ਤੈਨੂੰ ਨਾ ਛੇੜਨ ਅਤੇ ਜਾਂ ਤੈਨੂੰ ਤੇਹ ਲੱਗੇ ਤਾਂ ਘੜਿਆਂ ਵਿੱਚੋਂ ਜਾ ਕੇ ਪੀ ਜੋ ਮੇਰੇ ਜੁਆਨਾਂ ਨੇ ਭਰੇ ਹਨ
10 ਤਦ ਉਹ ਨੇ ਮੂੰਹ ਦੇ ਭਾਰ ਧਰਤੀ ਉੱਤੇ ਨਿਉਂ ਕੇ ਮੱਥਾ ਟੇਕਿਆ ਅਤੇ ਆਖਿਆ, ਮੈਂ ਕਿਉਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਜੋ ਤੈਂ ਮੇਰੀ ਵੱਲ ਧਿਆਨ ਕੀਤਾ? ਮੈਂ ਤਾਂ ਓਪਰੀ ਤੀਵੀਂ ਹਾਂ
11 ਤਦ ਬੋਅਜ਼ ਨੇ ਉੱਤਰ ਦੇ ਕੇ ਉਹ ਨੂੰ ਆਖਿਆ, ਮੈਨੂੰ ਉਹ ਸਾਰੀ ਗੱਲ ਦੀ ਖ਼ਬਰ ਹੈ ਜੋ ਤੈਂ ਆਪਣੇ ਪਤੀ ਦੇ ਮਰਨ ਦੇ ਮੰਗਰੋਂ ਆਪਣੀ ਸੱਸ ਦੇ ਨਾਲ ਕੀਤੀ ਅਤੇ ਕਿੱਕਰ ਤੈਂ ਆਪਣੇ ਪਿਓ ਅਤੇ ਆਪਣੀ ਮਾਂ ਅਤੇ ਆਪਣੀ ਜੰਮਣ ਭੂਮੀ ਨੂੰ ਛੱਡਿਆ ਅਤੇ ਇਨ੍ਹਾਂ ਲੋਕਾਂ ਵਿੱਚ ਆਈ ਜਿਨ੍ਹਾਂ ਨੂੰ ਤੂੰ ਅੱਗੇ ਨਹੀਂ ਜਾਣਦੀ ਸੀ
12 ਯਹੋਵਾਹ ਤੇਰੇ ਕੰਮ ਦਾ ਵੱਟਾ ਦੇਵੇ ਸਗੋਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਵੱਲੋਂ ਜਿਹ ਦੇ ਖੰਭ ਹੇਠ ਪਰਤੀਤ ਕਰਕੇ ਤੂੰ ਆਈ ਹੈਂ ਤੈਨੂੰ ਪੂਰਾ ਵੱਟਾ ਦਿੱਤਾ ਜਾਵੇ
13 ਤਦ ਉਹ ਬੋਲੀ, ਹੇ ਮੇਰੇ ਮਾਲਕ, ਤੁਹਾਡੀ ਦਯਾ ਦੀ ਨਿਗਾਹ ਮੇਰੇ ਉੱਤੇ ਹੋਵੇ। ਤੁਸਾਂ ਤਾਂ ਮੈਨੂੰ ਧੀਰਜ ਦਿੱਤੀ ਹੈ ਅਤੇ ਤੁਸਾਂ ਆਪਣੀ ਟਹਿਲਣ ਨਾਲ ਹਿੱਤ ਦੀਆਂ ਗੱਲਾਂ ਕੀਤੀਆਂ ਹਨ ਭਾਵੇਂ ਮੈਂ ਤੇਰੀਆਂ ਟਹਿਲਣਾਂ ਵਿੱਚੇਂ ਇੱਕ ਵਰਗੀ ਵੀ ਨਹੀਂ
14 ਫੇਰ ਬੋਅਜ਼ ਨੇ ਉਹ ਨੂੰ ਆਖਿਆ ਜੋ ਰੋਟੀ ਵੇਲੇ ਤੂੰ ਐਥੇ ਆ ਅਤੇ ਰੋਟੀ ਖਾਹ ਅਤੇ ਆਪਣੀ ਬੁਰਕੀ ਸਿਰਕੇ ਵਿੱਚ ਡਬੋ। ਤਾਂ ਉਹ ਵਾਢਿਆਂ ਦੇ ਕੋਲ ਬੈਠ ਗਈ ਅਤੇ ਉਸ ਨੇ ਭੁੰਨੇ ਹੋਏ ਦਾਣੇ ਉਹ ਦੇ ਅੱਗੇ ਧਰੇ ਸੋ ਉਹ ਨੇ ਖਾਧੇ ਅਤੇ ਰੱਜ ਗਈ ਅਤੇ ਕੁਝ ਛੱਡ ਦਿੱਤੇ
15 ਜਾਂ ਉਹ ਸਿਲਾ ਚੁਗਣ ਉੱਠੀ ਤਾਂ ਬੋਅਜ਼ ਨੇ ਆਪਣੇ ਜੁਆਨਾਂ ਨੂੰ ਹੁਕਮ ਦਿੱਤਾ ਕਿ ਉਹ ਨੂੰ ਭਰੀਆਂ ਦੇ ਵਿੱਚ ਚੁਗਣ ਦੇਣ ਅਤੇ ਹਟਾਉਣ ਨਾ
16 ਅਤੇ ਰੁੱਗਾਂ ਵਿੱਚੋਂ ਜਾਣ ਬੁੱਝ ਕੇ ਭੀ ਉਹਦੇ ਲਈ ਕੁਝ ਡੇਗੀ ਜਾਓ ਅਤੇ ਛੱਡੀ ਜਾਓ ਜੋ ਉਹ ਚੁਗੇ ਅਤੇ ਉਹ ਨੂੰ ਕੋਈ ਝਿੜਕੇ ਨਾ
17 ਸੋ ਉਹ ਸੰਧਿਆ ਤੋੜੀ ਪੈਲੀ ਵਿੱਚ ਚੁਗਦੀ ਰਹੀ ਅਤੇ ਜੋ ਕੁਝ ਉਹ ਨੇ ਚੁਗਿਆ ਸੀ ਉਸ ਨੂੰ ਕੁੱਟਿਆ ਅਤੇ ਉਹ ਬੱਤੀਕੁ ਸੇਰ ਜੌਂ ਹੋਏ।।
18 ਸੋ ਉਨ੍ਹਾਂ ਨੂੰ ਚੁੱਕ ਕੇ ਉਹ ਸ਼ਹਿਰ ਵਿੱਚ ਗਈ ਅਤੇ ਜੋ ਕੁਝ ਉਹ ਨੇ ਚੁਗਿਆ ਸੀ ਸਭ ਉਸਦੀ ਸੱਸ ਨੇ ਡਿੱਠਾ ਅਤੇ ਉਹ ਨੇ ਉਹ ਵੀ ਜੋ ਰੱਜ ਕੇ ਛੱਡਿਆ ਸੀ ਸੋ ਆਪਣੀ ਸੱਸ ਨੂੰ ਦਿੱਤਾ
19 ਫੇਰ ਉਹ ਦੀ ਸੱਸ ਨੇ ਉਹ ਨੂੰ ਪੁੱਛਿਆ ਤੈਂ ਅੱਜ ਕਿੱਥੋਂ ਸਿਲਾ ਚੁਗਿਆ ਅਤੇ ਕਿੱਥੇ ਕੰਮ ਧੰਦਾ ਕੀਤਾ? ਧੰਨ ਉਹ ਹੈ ਜਿਹ ਨੇ ਤੇਰੀ ਖ਼ਬਰ ਲਈ ਹੈ ਤਾਂ ਉਹ ਨੇ ਆਪਣੀ ਸੱਸ ਨੂੰ ਉਹ ਜਿਹਦੇ ਕੋਲ ਕੰਮ ਧੰਦਾ ਕੀਤਾ ਸੀ ਦੱਸ ਕੇ ਆਖਿਆ, ਉਸ ਮਨੁੱਖ ਦਾ ਨਾਉਂ ਬੋਅਜ਼ ਹੈ ਜਿਹਦੇ ਕੋਲ ਮੈਂ ਅੱਜ ਕੰਮ ਧੰਦਾ ਕਰਦੀ ਰਹੀ
20 ਤਾਂ ਨਾਓਮੀ ਨੇ ਆਪਣੀ ਨੂੰਹ ਨੂੰ ਆਖਿਆ, ਉਹ ਯਹੋਵਾਹ ਵੱਲੋਂ ਮੁਬਾਰਕ ਹੋਵੇ ਜਿਸ ਨੇ ਜਿਉਂਦਿਆਂ ਅਤੇ ਮੋਇਆਂ ਨੂੰ ਆਪਣੀ ਕਿਰਪਾ ਖੂਣੋਂ ਖਾਲੀ ਨਹੀਂ ਰੱਖਿਆ ਅਤੇ ਨਾਓਮੀ ਨੇ ਉਹ ਨੂੰ ਆਖਿਆ, ਇਹ ਮਨੁੱਖ ਸਾਡਾ ਨੇੜਦਾਰ ਹੈ ਅਰਥਾਤ ਛੁਡਾਉਣ ਵਾਲਿਆਂ ਵਿੱਚੋਂ ਹੈ
21 ਮੋਆਬਣ ਰੂਥ ਬੋਲੀ, ਉਹ ਨੇ ਮੈਨੂੰ ਇਹ ਭੀ ਆਖਿਆ ਭਈ ਜਦ ਤੋੜੀ ਮੇਰੀਆ ਵਾਢੀਆਂ ਨਾ ਹੋ ਚੁੱਕਣ ਤੂੰ ਮੇਰਿਆ ਜੁਵਾਨਾਂ ਦੇ ਨਾਲ ਨਾਲ ਰਿਹਾ ਕਰ
22 ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਆਖਿਆ ਹੇ ਮੇਰੀਏ ਧੀਏ, ਚੰਗੀ ਗੱਲ ਹੈ ਜੇ ਤੂੰ ਉਹ ਦੀਆ ਛੋਕਰੀਆਂ ਨਾਲ ਜਾਇਆ ਕਰੇ ਅਤੇ ਉਹ ਤੈਨੂੰ ਕਿਸੇ ਹੋਰ ਪੈਲੀ ਵਿੱਚ ਨਾ ਲੱਭਣ
23 ਸੋ ਜਦ ਤੋੜੀ ਜਵਾਂ ਦੀ ਅਤੇ ਕਣਕ ਦੀ ਵਾਢੀ ਹੁੰਦੀ ਰਹੀ ਉਹ ਬੋਅਜ਼ ਦੀਆਂ ਛੋਕਰੀਆਂ ਨਾਲ ਜਾਂਦੀ ਰਹੀ ਅਤੇ ਆਪਣੀ ਸੱਸ ਦੇ ਕੋਲ ਵੱਸੀ ਰਹੀ।।

Ruth 2:1 Punjabi Language Bible Words basic statistical display

COMING SOON ...

×

Alert

×