Bible Languages

Indian Language Bible Word Collections

Bible Versions

Books

Revelation Chapters

Revelation 3 Verses

Bible Versions

Books

Revelation Chapters

Revelation 3 Verses

1 ਸਾਰਦੀਸ ਦੀ ਕਲੀਸਿਯਾ ਦੇ ਦੂਤ ਨੂੰ ਇਉਂ ਲਿਖ ਭਈ ਜਿਹ ਦੇ ਕੋਲ ਸੱਤ ਆਤਮੇ ਪਰਮੇਸ਼ੁਰ ਦੇ ਅਤੇ ਸੱਤ ਤਾਰੇ ਹਨ ਉਹ ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਜੋ ਤੂੰ ਜੀਉਂਦਾ ਕਹਾਉਂਦਾ ਹੈ ਅਤੇ ਹੈ ਮੁਰਦਾ
2 ਚੌਕਸ ਹੋ ਜਾਹ ਅਤੇ ਜੋ ਕੁਝ ਰਹਿ ਗਿਆ ਹੈ ਭਾਵੇ ਮਰਨ ਵਾਲਾ ਹੋਵੇ ਉਹ ਨੂੰ ਪੱਕਿਆਂ ਕਰ ਕਿਉਂ ਜੋ ਮੈਂ ਤੇਰੇ ਕੰਮਾਂ ਵਿੱਚੋਂ ਆਪਣੇ ਪਰਮੇਸ਼ੁਰ ਦੇ ਅੱਗੇ ਪੂਰੇ ਕੋਈ ਨਹੀਂ ਪਾਏ
3 ਇਸ ਲਈ ਚੇਤੇ ਕਰ ਭਈ ਤੈਂ ਕਿਸ ਬਿਧ ਪਰਾਪਤ ਕੀਤਾ ਅਤੇ ਸੁਣਿਆ। ਉਹ ਦੀ ਪਾਲਨਾ ਕਰ ਅਤੇ ਤੋਬਾ ਕਰ। ਉਪਰੰਤ ਜੋ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਙੁ ਆਵਾਂਗਾ ਅਤੇ ਤੈਨੂੰ ਮੂਲੋਂ ਪਤਾ ਨਾ ਹੋਵੇਗਾ ਜੇ ਮੈਂ ਤੇਰੇ ਉੱਪਰ ਕਿਹੜੀ ਘੜੀ ਆ ਪਵਾਂਗਾ
4 ਪਰ ਤੇਰੇ ਕੋਲ ਸਾਰਦੀਸ ਵਿੱਚ ਥੋੜੇ ਜਣੇ ਹਨ ਜਿੰਨ੍ਹਾਂ ਆਪਣੇ ਬਸਤਰ ਨੂੰ ਦਾਗ ਨਹੀਂ ਲੱਗਣ ਦਿੱਤਾ ਅਤੇ ਓਹ ਉੱਜਲੇ ਬਸਤਰ ਪਹਿਨੇ ਮੇਰੇ ਨਾਲ ਫਿਰਨਗੇ ਇਸ ਲਈ ਜੋ ਓਹ ਸੁਜੋਗ ਹਨ
5 ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਇਸੇ ਪਰਕਾਰ ਚਿੱਟੇ ਬਸਤਰ ਪਹਿਨਾਏ ਜਾਣਗੇ ਅਤੇ ਮੈਂ ਉਸ ਦਾ ਨਾਉਂ ਜੀਵਨ ਦੀ ਪੋਥੀ ਵਿੱਚੋਂ ਕਦੀ ਨਾ ਮੇਟਾਂਗਾ ਸਗੋਂ ਮੈਂ ਆਪਣੇ ਪਿਤਾ ਦੇ ਅੱਗੇ ਅਤੇ ਓਸ ਦਿਆਂ ਦੂਤਾਂ ਦੇ ਅੱਗੇ ਉਹ ਦੇ ਨਾਉਂ ਦਾ ਕਰਾਰ ਕਰਾਂਗਾ
6 ਜਿਹ ਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ।।
7 ਫ਼ਿਲਦਲਫ਼ਈਏ ਦੀ ਕਲੀਸਿਯਾ ਦੇ ਦੂਤ ਨੂੰ ਇਉਂ ਲਿਖ ਭਈ ਉਹ ਜਿਹੜਾ ਪਵਿੱਤਰ ਹੈ, ਜਿਹੜਾ ਸਤ ਹੈ, ਜਿਹ ਦੇ ਕੋਲ ਦਾਊਦ ਦੀ ਕੂੰਜੀ ਹੈ, ਜਿਹੜਾ ਖੋਲ੍ਹਦਾ ਹੈ ਅਤੇ ਕੋਈ ਬੰਦ ਨਹੀਂ ਕਰਦਾ, ਅਤੇ ਬੰਦ ਕਰਦਾ ਹੈ ਅਤੇ ਕੋਈ ਨਹੀਂ ਖੋਲਦਾ ਉਹ ਇਹ ਆਖਦਾ ਹੈ
8 ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਵੇਖ, ਮੈਂ ਤੇਰੇ ਸਾਹਮਣੇ ਇੱਕ ਖੁਲ੍ਹਾ ਹੋਇਆ ਬੂਹਾ ਜਿਹੜਾ ਕਿਸੇ ਤੋਂ ਬੰਦ ਨਹੀਂ ਹੁੰਦਾ ਧਰਿਆ ਹੈ, ਇਸ ਲਈ ਜੋ ਤੈਨੂੰ ਕੁਝ ਸਮਰੱਥਾ ਹੈ ਅਤੇ ਤੈਂ ਮੇਰੇ ਬਚਨ ਦੀ ਪਾਲਨਾ ਕੀਤੀ ਹੈ ਅਤੇ ਮੇਰੇ ਨਾਮ ਤੋਂ ਇਨਕਾਰ ਨਹੀਂ ਕੀਤਾ
9 ਵੇਖ, ਮੈਂ ਸ਼ਤਾਨ ਦੀ ਮੰਡਲੀ ਵਿੱਚੋਂ ਅਰਥਾਤ ਓਹਨਾਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਅਤੇ ਨਹੀਂ ਹਨ ਸਗੋਂ ਝੂਠ ਮਾਰਦੇ ਹਨ ਕਿੰਨਿਆਂ ਨੂੰ ਤੇਰੇ ਗੋਚਰੇ ਕਰਦਾ ਹਾਂ। ਵੇਖ ਮੈਂ ਅਜਿਹਾ ਕਰਾਂਗਾ ਭਈ ਓਹ ਆਉਣਗੇ ਅਤੇ ਤੇਰੇ ਪੈਰਾਂ ਦੇ ਅੱਗੇ ਮੱਥਾ ਟੇਕਣਗੇ ਅਤੇ ਜਾਣ ਲੈਣਗੇ ਜੋ ਮੈਂ ਤੇਰੇ ਨਾਲ ਪਿਆਰ ਕੀਤਾ
10 ਤੈਂ ਜੋ ਮੇਰੇ ਧੀਰਜ ਦੇ ਬਚਨ ਦੀ ਰੱਛਿਆ ਕੀਤੀ ਤਾਂ ਮੈਂ ਵੀ ਪਰਤਾਵੇ ਦੇ ਓਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਦੇ ਪਰਤਾਉਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲਾ ਹੈ ਤੇਰੀ ਰੱਛਿਆ ਕਰਾਂਗਾ
11 ਮੈਂ ਛੇਤੀ ਆਉਂਦਾ ਹਾਂ। ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ ਕਿਤੇ ਐਉਂ ਨਾ ਹੋਵੇ ਭਈ ਕੋਈ ਤੇਰਾ ਮੁਕਟ ਲੈ ਜਾਵੇ
12 ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਆਪਣੇ ਪਰਮੇਸ਼ੁਰ ਦੀ ਹੈਕਲ ਵਿੱਚ ਇੱਕ ਥੰਮ੍ਹ ਬਣਾਵਾਂਗਾ ਅਤੇ ਉਹ ਫੇਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਪਰਮੇਸ਼ੁਰ ਦਾ ਨਾਮ ਅਤੇ ਆਪਣੇ ਪਰਮੇਸ਼ੁਰ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਾਉਂ ਜਿਹੜੀ ਪਰਮੇਸ਼ੁਰ ਵੱਲੋਂ ਸੁਰਗ ਵਿੱਚੋਂ ਉਤਰਦੀ ਹੈ ਅਤੇ ਆਪਣਾ ਨਵਾਂ ਨਾਮ ਓਸ ਉੱਤੇ ਲਿਖਾਵਾਂਗਾ
13 ਜਿਹ ਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ।।
14 ਲਾਉਦਿਕੀਏ ਦੀ ਕਲੀਸਿਯਾ ਦੇ ਦੂਤ ਨੂੰ ਇਉਂ ਲਿਖ ਭਈ ਜਿਹੜਾ ਆਮੀਨ ਹੈ, ਜਿਹੜਾ ਵਫ਼ਾਦਾਰ ਅਤੇ ਸੱਚਾ ਗਵਾਹ ਹੈ, ਜਿਹੜਾ ਪਰਮੇਸ਼ੁਰ ਦੀ ਸਰਿਸ਼ਟ ਦਾ ਮੁੱਢ ਹੈ,ਉਹ ਇਹ ਆਖਦਾ ਹੈ,
15 ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਭਈ ਤੂੰ ਨਾ ਤਾਂ ਠੰਡਾ ਹੈਂ ਨਾ ਤੱਤਾ। ਮੈਂ ਚਾਹੁੰਦਾ ਸਾਂ ਜੋ ਤੂੰ ਠੰਡਾ ਯਾ ਤੱਤਾ ਹੁੰਦਾ!
16 ਸੋ ਤੂੰ ਸੀਲਗਰਮ ਜੋ ਹੈਂ, ਨਾ ਤੱਤਾ ਨਾ ਠੰਡਾ, ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟਾਂਗਾ
17 ਤੂੰ ਜੋ ਆਖਦਾ ਹੈਂ ਭਈ ਮੈਂ ਧਨਵਾਨ ਹਾਂ ਅਤੇ ਮੈਂ ਮਾਯਾ ਜੋੜੀ ਹੈ ਅਤੇ ਮੈਨੂੰ ਕਾਸੇ ਦੀ ਲੋੜ ਨਹੀਂ ਅਤੇ ਨਹੀਂ ਜਾਣਦਾ ਹੈਂ ਜੋ ਤੂੰ ਦੁਖੀ, ਮੰਦਭਾਗੀ, ਕੰਗਾਲ, ਅੰਨ੍ਹਾਂ ਅਤੇ ਨੰਗਾ ਹੈਂ
18 ਤਾਂ ਮੈਂ ਤੈਨੂੰ ਸਲਾਹ ਦਿੰਦਾ ਹਾਂ ਭਈ ਅੱਗ ਵਿੱਚ ਤਾਇਆ ਹੋਇਆ ਸੋਨਾ ਮੇਰੇ ਕੋਲੋਂ ਮੁੱਲ ਲੈ ਤਾਂ ਜੋ ਤੂੰ ਧੰਨਵਾਨ ਹੋ ਜਾਵੇਂ ਅਤੇ ਚਿੱਟੇ ਬਸਤਰ ਲੈ ਤਾਂ ਜੋ ਤੂੰ ਆਪਣੇ ਉਦਾਲੇ ਪਾਵੇਂ ਅਤੇ ਤੇਰੇ ਨੰਗੇਜ ਦੀ ਲੱਜਾ ਪਰਗਟ ਨਾ ਹੋਵੇ ਅਤੇ ਆਪਣੀਆਂ ਅੱਖੀਆਂ ਵਿੱਚ ਪਾਉਣ ਨੂੰ ਸੁਰਮਾ ਲੈ ਭਈ ਤੂੰ ਸੁਜਾਖਾ ਹੋ ਜਾਵੇਂ
19 ਮੈਂ ਜਿੰਨਿਆਂ ਨਾਲ ਪਿਆਰ ਕਰਦਾ ਹਾਂ ਉੱਨਿਆਂ ਨੂੰ ਝਿੜਕਦਾ ਅਤੇ ਤਾੜਦਾ ਹਾਂ ਇਸ ਕਾਰਨ ਤੂੰ ਉੱਦਮੀ ਬਣ ਅਤੇ ਤੋਬਾ ਕਰ
20 ਵੇਖ, ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ। ਜੇ ਕੋਈ ਮੇਰੀ ਅਵਾਜ਼ ਸੁਣੇ ਅਤੇ ਬੂਹਾ ਖੋਲ੍ਹ ਦੇਵੇ ਤਾਂ ਮੈਂ ਉਹ ਦੇ ਕੋਲ ਅੰਦਰ ਜਾਵਾਂਗਾ ਅਤੇ ਉਹ ਦੇ ਨਾਲ ਪਰਸ਼ਾਦ ਛਕਾਂਗਾ ਅਤੇ ਉਹ ਮੇਰੇ ਨਾਲ ਛਕੇਗਾ
21 ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬਿਠਾਵਾਂਗਾ ਜਿਸ ਪਰਕਾਰ ਮੈਂ ਵੀ ਜਿੱਤਿਆ ਅਤੇ ਆਪਣੇ ਪਿਤਾ ਦੇ ਨਾਲ ਉਹ ਦੇ ਸਿੰਘਾਸਣ ਉੱਤੇ ਬੈਠਾ
22 ਜਿਹ ਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ।।

Revelation 3:1 Punjabi Language Bible Words basic statistical display

COMING SOON ...

×

Alert

×