1
|
ਯਹੋਵਾਹ ਮਹਾਨ ਹੈ ਅਤੇ ਅੱਤ ਉਸਤਤ ਦੇ ਜੋਗ ਹੈ, ਸਾਡੇ ਪਰਮੇਸ਼ੁਰ ਦੇ ਨਗਰ ਵਿੱਚ ਉਹ ਦੇ ਪਵਿੱਤਰ ਪਹਾੜ ਉੱਤੇ! |
2
|
ਉੱਚਿਆਈ ਕਰਕੇ ਸੁੰਦਰ, ਸਾਰੀ ਧਰਤੀ ਦੀ ਖੁਸ਼ੀ, ਸੀਯੋਨ ਪਰਬਤ ਹੈ ਜਿਹੜਾ ਉੱਤਰ ਦੀ ਵੱਲ ਮਹਾਰਾਜਾ ਦਾ ਸ਼ਹਿਰ ਹੈ। |
3
|
ਪਰਮੇਸ਼ੁਰ ਨੇ ਉਹ ਦੇ ਮਹਿਲਾਂ ਵਿੱਚ ਇੱਕ ਉੱਚਾ ਗੜ੍ਹ ਹੋ ਕੇ ਆਪਣੇ ਆਪ ਨੂੰ ਪਰਗਟ ਕੀਤਾ। |
4
|
ਤਾਂ ਵੇਖੋ, ਰਾਜੇ ਇਕੱਠੇ ਹੋ ਗਏ, ਓਹ ਮਿਲ ਕੇ ਲੰਘ ਗਏ। |
5
|
ਉਨ੍ਹਾਂ ਨੇ ਉਹ ਨੂੰ ਡਿੱਠਾ, ਫੇਰ ਦੰਗ ਰਹਿ ਗਏ, ਵਿਆਕੁਲ ਹੋ ਕੇ ਓਹ ਉੱਠ ਭੱਜੇ! |
6
|
ਉੱਥੇ ਕੰਬਣੀ ਨੇ ਉਨ੍ਹਾਂ ਨੂੰ ਫੜ ਲਿਆ, ਅਤੇ ਜੱਚਾਂ ਵਾਲੀਆਂ ਪੀੜਾਂ ਉਨ੍ਹਾਂ ਨੂੰ ਲੱਗੀਆਂ। |
7
|
ਤੂੰ ਪੁਰੇ ਦੀ ਹਵਾ ਨਾਲ ਤਰਸ਼ੀਸ਼ ਦੇ ਜਹਾਜਾਂ ਨੂੰ ਭੰਨ ਸੁੱਟਦਾ ਹੈਂ। |
8
|
ਜਿਵੇਂ ਅਸਾਂ ਸੁਣਿਆ ਹੈ ਤਿਵੇਂ ਸੈਨਾਂ ਦੇ ਯਹੋਵਾਹ ਦੇ ਸ਼ਹਿਰ ਵਿੱਚ, ਸਾਡੇ ਪਰਮੇਸ਼ੁਰ ਦੇ ਸ਼ਹਿਰ ਵਿੱਚ ਅਸਾਂ ਵੇਖਿਆ ਵੀ ਹੈ। ਪਰਮੇਸ਼ੁਰ ਉਹ ਨੂੰ ਸਦਾ ਤੀਕੁਰ ਕਾਇਮ ਰੱਖੇਗਾ ।। ਸਲਹ।। |
9
|
ਹੇ ਪਰਮੇਸ਼ੁਰ, ਅਸਾਂ ਤੇਰੀ ਹੈਕਲ ਦੇ ਵਿੱਚ, ਤੇਰੀ ਦਯਾ ਉੱਤੇ ਵਿਚਾਰ ਕੀਤਾ ਹੈ। |
10
|
ਹੇ ਪਰਮੇਸ਼ੁਰ, ਜਿਵੇਂ ਤੇਰਾ ਨਾਮ, ਤਿਵੇਂ ਤੇਰੀ ਉਸਤਤ ਧਰਤੀ ਦੇ ਬੰਨਿਆਂ ਤੀਕ ਹੈ, ਤੇਰਾ ਸੱਜਾ ਹੱਥ ਧਰਮ ਨਾਲ ਭਰਿਆ ਹੋਇਆ ਹੈ। |
11
|
ਤੇਰੇ ਨਿਆਵਾਂ ਦੇ ਕਾਰਨ ਸੀਯੋਨ ਪਰਬਤ ਅੰਨਦ ਹੋਵੇ, ਯਹੂਦਾਹ ਦੀਆਂ ਧੀਆਂ ਖੁਸ਼ੀਆਂ ਮਨਾਉਣ!।। |
12
|
ਸੀਯੋਨ ਦੇ ਚੁਫੇਰੇ ਫਿਰੋ ਅਤੇ ਉਹ ਦੀ ਪਰਦੱਖਣਾ ਕਰੋ, ਉਹ ਦੇ ਬੁਰਜਾਂ ਨੂੰ ਗਿਣੋ। |
13
|
ਉਹ ਦੇ ਧੂੜਕੋਟ ਨੂੰ ਦਿਲ ਲਾ ਕੇ ਵੇਖੋ, ਉਹ ਦੇ ਮਹਿਲਾਂ ਦੇ ਵਿੱਚ ਦੀ ਲੰਘੋ ਭਈ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸ ਸੱਕੋ। |
14
|
ਇਹੋ ਪਰਮੇਸ਼ੁਰ ਤਾਂ ਜੁੱਗੋ ਜੁਗ ਸਾਡਾ ਪਰਮੇਸ਼ੁਰ ਹੈ, ਮੌਤ ਤੀਕ ਵੀ ਉਹੋ ਸਾਡਾ ਆਗੂ ਰਹੇਗਾ!।। |
Psalms 48:6 Punjabi Language Bible Words basic statistical display
COMING SOON ...