Bible Languages

Indian Language Bible Word Collections

Bible Versions

Books

Proverbs Chapters

Proverbs 21 Verses

Bible Versions

Books

Proverbs Chapters

Proverbs 21 Verses

1 ਪਾਤਸ਼ਾਹ ਦਾ ਮਨ ਯਹੋਵਾਹ ਦੇ ਹੱਥ ਵਿੱਚ ਪਾਣੀ ਦੀਆਂ ਖਾਲਾਂ ਵਾਂਙੁ ਹੈ, ਉਹ ਜਿੱਧਰ ਚਾਹੁੰਦਾ ਹੈ ਉਹ ਨੂੰ ਮੋੜਦਾ ਹੈ।
2 ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸਿੱਧੀ ਹੈ, ਪਰ ਯਹੋਵਾਹ ਘਟ ਘਟ ਨੂੰ ਜਾਚਦਾ ਹੈ।
3 ਚੜ੍ਹਾਵੇ ਨਾਲੋਂ ਧਰਮ ਅਤੇ ਨਿਆਉਂ ਕਰਨਾ ਯਹੋਵਾਹ ਨੂੰ ਚੰਗਾ ਲੱਗਦਾ ਹੈ।
4 ਘੁਮੰਡੀ ਅੱਖਾਂ ਅਤੇ ਹੰਕਾਰੀ ਮਨ, - ਦੁਸ਼ਟਾਂ ਦਾ ਦੀਵਾ, - ਪਾਪ ਹਨ।
5 ਉੱਦਮੀ ਦੀਆਂ ਜੁਗਤਾਂ ਨਿਰੀਆਂ ਵਾਫ਼ਰੀ ਵੱਲ ਹੁੰਦੀਆਂ ਹਨ, ਪਰ ਕਾਹਲੀ ਦਾ ਅੰਤ ਨਿਰੀ ਥੁੜ ਹੈ।
6 ਝੂਠੀ ਜੀਭ ਨਾਲ ਖਜ਼ਾਨਾ ਬਣਾਉਣਾ ਮੌਤ ਦੇ ਭਾਲਣ ਵਾਲਿਆਂ ਦਾ ਉੱਠਦਾ ਸਾਹ ਹੈ।
7 ਦੁਸ਼ਟਾਂ ਦਾ ਉਪੱਦਰ ਓਹਨਾਂ ਨੂੰ ਹੂੰਝ ਲੈ ਜਾਵੇਗਾ, ਕਿਉਂ ਜੋ ਉਹ ਨਿਆਉਂ ਕਰਨ ਤੋਂ ਮੁੱਕਰਦੇ ਹਨ।
8 ਦੋਸ਼ੀ ਮਨੁੱਖ ਦਾ ਰਾਹ ਵਿੰਗਾ ਹੈ, ਪਰ ਸਚਿਆਰ ਦਾ ਕੰਮ ਸਿੱਧਾ ਹੁੰਦਾ ਹੈ।
9 ਝਗੜਾਲੂ ਤੀਵੀਂ ਨਾਲ ਖੁੱਲ੍ਹੇ ਡੁੱਲੇ ਘਰ ਵਿੱਚ ਵੱਸਣ ਨਾਲੋਂ, ਛੱਤ ਉੱਤੇ ਇੱਕ ਨੁੱਕਰ ਰਹਿਣਾ ਹੀ ਚੰਗਾ ਹੈ।
10 ਦੁਸ਼ਟ ਦਾ ਜੀ ਬੁਰਿਆਈ ਨੂੰ ਚਾਹੁੰਦਾ ਹੈ, ਉਹ ਦੀ ਨਿਗਾਹ ਵਿੱਚ ਆਪਣੇ ਗੁਆਂਢੀ ਲਈ ਕਿਰਪਾ ਨਹੀਂ।
11 ਜਦੋਂ ਮਖੌਲੀਏ ਨੂੰ ਡੰਨ ਲਾਈਦਾ ਹੈ ਤਾਂ ਭੋਲਾ ਬੁੱਧਵਾਨ ਹੋ ਜਾਂਦਾ ਹੈ, ਅਤੇ ਬੁੱਧਵਾਨ ਨੂੰ ਜਦ ਸਮਝਾਈਦਾ ਹੈ ਤਾਂ ਉਹ ਨੂੰ ਗਿਆਨ ਪ੍ਰਾਪਤ ਹੁੰਦਾ ਹੈ।
12 ਧਰਮੀ ਦੁਸ਼ਟ ਦੇ ਘਰ ਨੂੰ ਧਿਆਨ ਨਾਲ ਵੇਖਦਾ ਹੈ, ਭਈ ਦੁਸ਼ਟ ਤਾਂ ਵਿਨਾਸ ਲਈ ਢਹਿ ਪੈਂਦੇ ਹਨ।
13 ਜਿਹੜਾ ਗਰੀਬ ਦੀ ਦੁਹਾਈ ਉੱਤੇ ਕੰਨ ਬੰਦ ਕਰ ਲਵੇ, ਉਹ ਆਪ ਵੀ ਪੁਕਾਰੇਗਾ ਪਰ ਉਹ ਨੂੰ ਉੱਤਰ ਨਾ ਮਿਲੇਗਾ।
14 ਗੁਪਤ ਵਿੱਚ ਦਿੱਤੀ ਹੋਈ ਭੇਟ ਨਾਲ ਕ੍ਰੋਧ, ਅਤੇ ਬੁੱਕਲ ਵਿੱਚ ਦਿੱਤੀ ਹੋਈ ਵੱਢੀ ਨਾਲ ਡਾਢਾ ਗੁੱਸਾ ਠੰਡਾ ਪੈ ਜਾਂਦਾ ਹੈ।
15 ਨਿਆਉਂ ਕਰਨਾ ਧਰਮੀ ਲਈ ਖੁਸ਼ੀ ਹੈ, ਪਰ ਕੁਕਰਮੀ ਲਈ ਘਬਰਾਹਟ।
16 ਜਿਹੜਾ ਆਦਮੀ ਸਮਝ ਦੇ ਰਾਹ ਤੋਂ ਭਟਕਦਾ ਹੈ, ਉਹ ਦਾ ਠਿਕਾਣਾ ਭੂਤਨਿਆਂ ਵਿੱਚ ਹੋਵੇਗਾ।
17 ਜਿਹੜਾ ਰਾਗ ਰੰਗ ਨੂੰ ਪਿਆਰ ਕਰਦਾ ਹੈ ਉਹ ਨੂੰ ਥੁੜ ਰਹੇਗੀ। ਜਿਹੜਾ ਮੈ ਅਤੇ ਤੇਲ ਨੂੰ ਪਿਆਰ ਕਰਦਾ ਹੈ ਉਹ ਧਨੀ ਨਹੀਂ ਹੋਵੇਗਾ।
18 ਧਰਮੀ ਲਈ ਦੁਸ਼ਟ ਪ੍ਰਾਸਚਿਤ ਹੈ, ਅਤੇ ਸਚਿਆਰ ਦੇ ਥਾਂ ਛਲੀਆਂ।
19 ਝਗੜਾਲੂ ਅਤੇ ਝੱਲੀ ਤੀਵੀਂ ਦੇ ਕੋਲ ਰਹਿਣ ਨਾਲੋਂ ਉਜਾੜ ਦੇਸ ਵਿੱਚ ਵੱਸਣਾ ਚੰਗਾ ਹੈ।
20 ਬੁੱਧਵਾਨ ਦੇ ਘਰ ਵਿੱਚ ਕੀਮਤੀ ਖ਼ਜਾਨਾ ਅਤੇ ਤੇਲ ਹੁੰਦਾ ਹੈ, ਪਰ ਮੂਰਖ ਆਦਮੀ ਉਹ ਨੂੰ ਉਡਾ ਦਿੰਦਾ ਹੈ।
21 ਜਿਹੜਾ ਧਰਮ ਅਤੇ ਦਯਾ ਦਾ ਪਿੱਛਾ ਕਰਦਾ, ਉਹ ਜੀਉਣ, ਧਰਮ ਅਤੇ ਆਦਰ ਪਾਉਂਦਾ ਹੈ।
22 ਬੁੱਧਵਾਨ ਪੁਰਸ਼ ਬਲਵਾਨਾਂ ਦੇ ਨਗਰ ਉੱਤੇ ਚੜ੍ਹਾਈ ਕਰਦਾ ਹੈ, ਅਤੇ ਉਹ ਦੇ ਭੋਰੋਸੇ ਦੇ ਬਲ ਨੂੰ ਹੇਠਾਂ ਲਾਹ ਦਿੰਦਾ ਹੈ।
23 ਜਿਹੜਾ ਆਪਣੇ ਮੂੰਹ ਅਤੇ ਆਪਣੀ ਜੀਭ ਦੀ ਰਾਖੀ ਕਰਦਾ ਹੈ, ਉਹ ਆਪਣੀ ਜਾਨ ਦੀ ਬਿਪਤਾ ਤੋਂ ਰਾਖੀ ਕਰਦਾ ਹੈ।
24 ਹੰਕਾਰੀ ਅਤੇ ਅਭਮਾਨੀ, ਉਹ ਦਾ ਨਾਂ ਮਖੌਲੀਆ ਹੈ, ਉਹ ਡਾਢੇ ਹੰਕਾਰ ਨਾਲ ਕੰਮ ਕਰਦਾ ਹੈ।
25 ਆਲਸੀ ਦੀ ਇੱਛਿਆ ਉਹ ਨੂੰ ਮਾਰ ਸੁੱਟਦੀ ਹੈ, ਉਹ ਦੇ ਹੱਥ ਕੰਮ ਕਰਨ ਤੋਂ ਨਾਂਹ ਜੋ ਕਰਦੇ ਹਨ।
26 ਕੋਈ ਤਾਂ ਦਿਨ ਭਰ ਲੋਭ ਹੀ ਕਰਦਾ ਰਹਿੰਦਾ ਹੈ, ਪਰ ਧਰਮੀ ਦਿੰਦਾ ਅਤੇ ਰੁਕਦਾ ਨਹੀਂ।
27 ਦੁਸ਼ਟ ਦਾ ਚੜ੍ਹਾਵਾ ਘਿਣਾਉਣਾ ਹੈ, ਕਿੰਨਾ ਵਧੀਕ ਜਦ ਉਹ ਬੁਰੀ ਨੀਤ ਨਾਲ ਉਹ ਨੂੰ ਲਿਆਉਂਦਾ ਹੈ।
28 ਝੂਠੇ ਗਵਾਹ ਦਾ ਨਾਸ ਹੁੰਦਾ ਹੈ, ਪਰ ਮਨੁੱਖ ਜੋ ਸੁਣਦਾ ਹੈ, ਉਹ ਦਾ ਬੋਲ ਪੱਕਾ ਹੈ।
29 ਦੁਸ਼ਟ ਮਨੁੱਖ ਆਪਣਾ ਮੁਖ ਕਰੜਾ ਬਣਾਉਂਦਾ ਹੈ, ਪਰ ਸਚਿਆਰ ਆਪਣੇ ਰਾਹ ਨੂੰ ਕਾਇਮ ਕਰਦਾ ਹੈ।
30 ਕੋਈ ਬੁੱਧ, ਕੋਈ ਮੱਤ, ਕੋਈ ਸਲਾਹ ਨਹੀਂ, ਜੋ ਯਹੋਵਾਹ ਦੇ ਵਿਰੁੱਧ ਚੱਲੇ।
31 ਜੁੱਧ ਦੇ ਦਿਨ ਲਈ ਘੋੜਾ ਤਿਆਰ ਰਹਿੰਦਾ ਹੈ, ਪਰ ਜਿੱਤ ਯਹੋਵਾਹ ਦੀ ਵੱਲੋਂ ਹੁੰਦੀ ਹੈ।।

Proverbs 21:1 Punjabi Language Bible Words basic statistical display

COMING SOON ...

×

Alert

×