1
|
ਮਨ ਦੀਆਂ ਜੁਗਤਾਂ ਤਾਂ ਆਦਮੀ ਦੇ ਵੱਸ ਵਿੱਚ ਹਨ, ਪਰ ਜ਼ਬਾਨੋਂ ਉੱਤਰ ਯਹੋਵਾਹ ਵੱਲੋਂ ਹੁੰਦਾ ਹੈ। |
2
|
ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸੁੱਧ ਹੈ, ਪਰ ਯਹੋਵਾਹ ਰੂਹਾਂ ਨੂੰ ਜਾਣਦਾ ਹੈ। |
3
|
ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦੇਹ, ਤਾਂ ਤੇਰੇ ਮਨੋਰਥ ਪੂਰੇ ਹੋਣਗੇ। |
4
|
ਯਹੋਵਾਹ ਨੇ ਸਾਰੀਆਂ ਵਸਤਾਂ ਖਾਸ ਪਰੋਜਨ ਲਈ ਬਣਾਈਆਂ, ਹਾਂ, ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ। |
5
|
ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪੱਕ ਮੰਨੋ ਉਹ ਬਿਨਾ ਡੰਨ ਨਾ ਛੁੱਟੇਗਾ। |
6
|
ਦਯਾ ਅਤੇ ਸਚਿਆਈ ਨਾਲ ਕੁੱਧਰਮ ਢੱਕਿਆ ਜਾਂਦਾ ਹੈ, ਅਤੇ ਯਹੋਵਾਹ ਦਾ ਭੈ ਮੰਨਣ ਕਰਕੇ ਲੋਕ ਬੁਰਿਆਈ ਤੋਂ ਪਰੇ ਰਹਿੰਦੇ ਹਨ। |
7
|
ਜਦ ਕਿਸੇ ਦਾ ਚਾਲ ਯਹੋਵਾਹ ਨੂੰ ਭਾਉਂਦੀ ਹੈ, ਤਾਂ ਉਹ ਉਸ ਦੇ ਵੈਰੀਆਂ ਦਾ ਵੀ ਉਸ ਨਾਲ ਮੇਲ ਕਰਾਉਂਦਾ ਹੈ। |
8
|
ਧਰਮ ਨਾਲ ਥੋੜਾ ਜਿਹਾ ਕੁਨਿਆਉਂ ਦੀ ਵੱਡੀ ਆਮਦਨੀ ਨਾਲੋਂ ਚੰਗਾ ਹੈ। |
9
|
ਆਦਮੀ ਦਾ ਮਨ ਉਹ ਦਾ ਰਾਹ ਠਹਿਰਾਉਂਦਾ ਹੈ, ਪਰ ਯਹੋਵਾਹ ਉਹ ਦੇ ਪੈਰਾਂ ਦੀ ਅਗਵਾਈ ਕਰਦਾ ਹੈ। |
10
|
ਪਾਤਸ਼ਾਹ ਦੇ ਬੁੱਲ੍ਹਾਂ ਤੋਂ ਸੁਰਗੀ ਬਚਨ ਨਿੱਕਲਦਾ ਹੈ, ਨਿਆਉਂ ਵਿੱਚ ਉਹ ਦਾ ਮੂੰਹ ਭੁੱਲ ਨਹੀਂ ਕਰਦਾ। |
11
|
ਸੱਚੀ ਤਕੜੀ ਤੇ ਪਲੜੇ ਯਹੋਵਾਹ ਦੇ ਹਨ, ਗੁੱਥਲੀ ਦੇ ਸਾਰੇ ਵੱਟੇ ਓਸੇ ਦਾ ਕੰਮ ਹਨ। |
12
|
ਬੁਰਿਆਈ ਕਰਨੀ ਪਾਤਸ਼ਾਹਾਂ ਲਈ ਘਿਣਾਉਣੀ ਹੈ, ਕਿਉਂ ਜੋ ਉਨ੍ਹਾਂ ਦੀ ਗੱਦੀ ਦਾ ਧਰਮ ਨਾਲ ਹੀ ਟਿਕਾਓ ਹੁੰਦਾ ਹੈ। |
13
|
ਧਰਮੀ ਬੁੱਲ੍ਹਾਂ ਤੋਂ ਪਾਤਸ਼ਾਹ ਪਰਸੰਨ ਹੁੰਦੇ ਹਨ, ਅਤੇ ਜਿਹੜਾ ਸਿੱਧੀ ਗੱਲ ਕਰਦਾ ਹੈ ਉਹ ਦੇ ਨਾਲ ਉਹ ਪ੍ਰੇਮ ਰੱਖਦਾ ਹੈ। |
14
|
ਪਾਤਸ਼ਾਹ ਦਾ ਗੁੱਸਾ ਮੌਤ ਦੇ ਦੂਤਾਂ ਵਰਗਾ ਹੈ, ਪਰ ਬੁੱਧਵਾਨ ਪੁਰਸ਼ ਉਹ ਨੂੰ ਠੰਡਿਆਂ ਕਰਦਾ ਹੈ। |
15
|
ਪਾਤਸ਼ਾਹ ਦੇ ਮੁਖ ਦੇ ਚਾਨਣ ਵਿੱਚ ਜੀਉਣ ਹੈ, ਅਤੇ ਉਹ ਦੀ ਕਿਰਪਾ ਬਰਸਾਤ ਦੇ ਛੇਕੜ ਦੀ ਬੱਦਲੀ ਵਰਗੀ ਹੁੰਦੀ ਹੈ। |
16
|
ਬੁੱਧ ਦੀ ਪ੍ਰਾਪਤੀ ਸੋਨੇ ਨਾਲੋਂ ਕਿੰਨੀ ਵਧੀਕ ਚੰਗੀ ਹੈ! ਅਤੇ ਚਾਂਦੀ ਨਾਲੋਂ ਸਮਝ ਦਾ ਪ੍ਰਾਪਤ ਕਰਨਾ ਚੁਣਨਾ ਚਾਹੀਦਾ ਹੈ। |
17
|
ਬੁਰਿਆਈ ਤੋਂ ਲਾਂਭੇ ਰਹਿਣਾ ਸਚਿਆਰਾਂ ਦਾ ਸ਼ਾਹ ਰਾਹ ਹੈ, ਜਿਹੜਾ ਆਪਣੀ ਚਾਲ ਦੀ ਚੌਕਸੀ ਕਰਦਾ ਹੈ ਉਹ ਆਪਣੀ ਜਾਨ ਨੂੰ ਬਚਾਉਂਦਾ ਹੈ। |
18
|
ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ। |
19
|
ਘੁਮੰਡੀਆਂ ਨਾਲ ਲੁੱਟ ਦਾ ਮਾਲ ਵੰਡਣ ਨਾਲੋਂ ਮਸਕੀਨਾਂ ਦੇ ਸੰਗ ਅੱਝਾ ਹੋ ਕੇ ਰਹਿਣਾ ਚੰਗਾ ਹੈ। |
20
|
ਜਿਹੜਾ ਬਚਨ ਉੱਤੇ ਚਿੱਤ ਲਾਉਂਦਾ ਹੈ ਉਹ ਦਾ ਭਲਾ ਹੋਵੇਗਾ, ਅਤੇ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਧੰਨ ਹੈ! |
21
|
ਜਿਹੜਾ ਬੁੱਧਵਾਨ ਹੈ ਉਹ ਬਿਬੇਕੀ ਕਹਾਉਂਦਾ ਹੈ, ਅਤੇ ਮਿੱਠੇ ਬੋਲਣ ਨਾਲ ਕਾਇਲ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ। |
22
|
ਬੁੱਧਵਾਨ ਦੇ ਲਈ ਬੁੱਧ ਜੀਉਣ ਦਾ ਸੋਤਾ ਹੈ, ਪਰ ਮੂਰਖਾਂ ਦੀ ਸਿੱਖਿਆ ਮੂਰਖਤਾਈ ਹੀ ਹੈ। |
23
|
ਬੁੱਧਵਾਨ ਦਾ ਮਨ ਉਹ ਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹ ਦੇ ਬੁੱਲ੍ਹਾਂ ਨੂੰ ਗਿਆਨ ਦਿੰਦਾ ਹੈ। |
24
|
ਸ਼ੁਭ ਬਚਨ ਮਖੀਰ ਦੀ ਛੱਲੀ ਵਾਂਙੁ ਹਨ, ਓਹ ਜੀ ਨੂੰ ਮਿੱਠੇ ਲੱਗਦੇ ਅਤੇ ਹੱਡੀਆਂ ਨੂੰ ਸਿਹਤ ਦਿੰਦੇ ਹਨ। |
25
|
ਇੱਕ ਅਜਿਹਾ ਰਾਹ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ। |
26
|
ਮਜੂਰ ਦੀ ਭੁੱਖ ਉਸ ਤੋਂ ਮਜੂਰੀ ਕਰਾਉਂਦੀ ਹੈ, ਉਹ ਦਾ ਮੂੰਹ ਜੋ ਉਹ ਨੂੰ ਉਭਾਰਦਾ ਹੈ। |
27
|
ਨਿਕੰਮਾ ਪੁਰਸ਼ ਬੁਰਿਆਈ ਨੂੰ ਪੁੱਟਦਾ ਹੈ, ਤੇ ਉਹ ਦੇ ਬੁੱਲ੍ਹਾਂ ਵਿੱਚ ਜਾਣੋ ਸਾੜਨ ਵਾਲੀ ਅੱਗ ਹੁੰਦੀ ਹੈ। |
28
|
ਟੇਢਾ ਮਨੁੱਖ ਝਗੜੇ ਚੁੱਕਦਾ ਹੈ, ਅਤੇ ਚੁਗਲੀ ਕਰਨ ਵਾਲਾ ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਦਿੰਦਾ ਹੈ। |
29
|
ਅਨ੍ਹੇਰੇ ਕਰਨ ਵਾਲਾ ਆਪਣੇ ਗੁਆਂਢੀ ਨੂੰ ਫ਼ੁਸਲਾ ਕੇ, ਭੈੜੇ ਰਾਹ ਵਿੱਚ ਪਾ ਦਿੰਦਾ ਹੈ। |
30
|
ਅੱਖੀਆਂ ਮਟਕਾਉਣ ਵਾਲਾ ਟੇਢੇ ਕੰਮ ਸੋਚਦਾ ਹੈ, ਬੁੱਲ੍ਹ ਘੁਟਣ ਵਾਲਾ ਬੁਰਿਆਈ ਕਰ ਛੱਡਦਾ ਹੈ। |
31
|
ਧੌਲਾ ਸਿਰ ਸਜ਼ਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ। |
32
|
ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲ ਨਾਲੋਂ ਚੰਗਾ ਹੈ। |
33
|
ਬੁੱਕਲ ਵਿੱਚ ਗੁਣੇ ਪਾਏ ਜਾਂਦੇ ਹਨ, ਪਰ ਉਨ੍ਹਾਂ ਦਾ ਫ਼ੈਸਲਾ ਯਹੋਵਾਹ ਵੱਲੋਂ ਹੀ ਹੁੰਦਾ ਹੈ।। |
Proverbs 16:10 Punjabi Language Bible Words basic statistical display
COMING SOON ...